ਅਸਰਾਰ-ਏ-ਖ਼ੁਦੀ (ਫ਼ਾਰਸੀ: اسرارٍ خودی, romanized: Asrâr-e Bīxodī, lit. 'ਆਪੇ ਦੇ ਰਹੱਸ', 1915 ਵਿੱਚ ਪ੍ਰਕਾਸ਼ਿਤ) ਬਰਤਾਨਵੀ ਭਾਰਤ ਦੇ ਅਜ਼ੀਮ ਸ਼ਾਇਰ-ਫ਼ਲਸਫ਼ੀ ਅਤੇ ਮਸ਼ਹੂਰ ਤਰਾਨਾ ਸਾਰੇ ਜਹਾਂ ਸੇ ਅੱਛਾ ਦੇ ਲੇਖਕ ਮੁਹੰਮਦ ਇਕ਼ਬਾਲ ਦਾ ਪਹਿਲਾ ਫ਼ਲਸਫ਼ਿਆਨਾ ਸ਼ਾਇਰੀ ਦਾ ਸੰਗ੍ਰਹਿ ਹੈ। ਇਸ ਕਿਤਾਬ ਵਿੱਚ ਵਿਅਕਤੀਵਾਦ ਦੇ ਬਾਰੇ ਨਜ਼ਮਾਂ ਸ਼ਾਮਿਲ ਹਨ ਜਦੋਂ ਕਿ ਉਨ੍ਹਾਂ ਦੀ ਦੂਜੀ ਕਿਤਾਬ 'ਰੁਮੂਜ਼-ਏ-ਬੇਖ਼ੁਦੀ' ਵਿਅਕਤੀ ਅਤੇ ਸਮਾਜ ਦੇ ਅੰਤਰ-ਅਮਲ ਦਾ ਚਰਚਾ ਕਰਦੀ ਹੈ।[1]