ਅਸ਼ੀਥਾ | |
---|---|
ਜਨਮ | ਪਜ਼ਹਾਯਾਂਨੁਰ, ਤ੍ਰਿਚੂਰ, ਤ੍ਰਾਵਨਕੋਰ-ਕੋਚਿਨ, ਭਾਰਤ | 5 ਅਪ੍ਰੈਲ 1956
ਮੌਤ | 27 ਮਾਰਚ 2019 ਥ੍ਰਿਸੁਰ, ਕੇਰਲਾ, ਭਾਰਤ | (ਉਮਰ 62)
ਕਿੱਤਾ | ਲੇਖਕ |
ਰਾਸ਼ਟਰੀਅਤਾ | ਭਾਰਤੀ |
ਸ਼ੈਲੀ | ਨਿੱਕੀ ਕਹਾਣੀ, ਕਵਿਤਾ, ਨਾਵਲ, ਅਨੁਵਾਦ |
ਪ੍ਰਮੁੱਖ ਕੰਮ |
|
ਪ੍ਰਮੁੱਖ ਅਵਾਰਡ |
|
ਜੀਵਨ ਸਾਥੀ | ਰਮਨ ਕੁੱਟੀ |
ਬੱਚੇ | ਇੱਕ ਧੀ |
ਰਿਸ਼ਤੇਦਾਰ |
|
ਅਸ਼ੀਥਾ (ਮਲਿਆਲਮ: അഷിത; 5 ਅਪ੍ਰੈਲ 1956 - 27 ਮਾਰਚ 2019) ਮਲਿਆਲਮ ਸਾਹਿਤ 'ਚ ਆਪਣਾ ਯੋਗਦਾਨ ਪਾਉਣ ਵਾਲੀ ਇੱਕ ਭਾਰਤੀ ਲੇਖਿਕਾ ਸੀ, ਉਹ ਆਪਣੀਆਂ ਛੋਟੀਆਂ ਕਹਾਣੀਆਂ, ਕਵਿਤਾਵਾਂ ਅਤੇ ਅਨੁਵਾਦਾਂ ਲਈ ਪ੍ਰਸਿੱਧ ਹੈ। ਉਸ ਨੇ ਆਪਣੇ ਅਨੁਵਾਦਾਂ ਰਾਹੀਂ ਮਲਿਆਲਮ ਵਿੱਚ ਹਾਇਕੂ ਕਵਿਤਾਵਾਂ ਨੂੰ ਪ੍ਰਸਿੱਧ ਬਣਾਉਣ ਵਿੱਚ ਯੋਗਦਾਨ ਪਾਇਆ ਅਤੇ ਉਸ ਦੀਆਂ ਕਹਾਣੀਆਂ ਜ਼ਿੰਦਗੀ ਦੇ ਸੰਵੇਦਨਸ਼ੀਲ ਚਿੱਤਰਣ ਲਈ ਜਾਣੀਆਂ ਜਾਂਦੀਆਂ ਸਨ। ਉਹ ਕਹਾਣੀ ਲਈ ਕੇਰਲਾ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤਕਰਤਾ ਹੋਣ ਦੇ ਨਾਲ ਨਾਲ ਹੋਰ ਸਨਮਾਨ ਪਦਮਰੰਜਨ ਪੁਰਸਕਾਰ, ਲਲਿਤਾਂਬਿਕਾ ਅੰਤਰਜਨਮ ਸਮਾਰਕ ਸਾਹਿਤ ਅਵਾਰਡ ਅਤੇ ਇਦਾਸਰੀ ਪੁਰਸਕਾਰ ਜੇਤੂ ਵੀ ਹੈ।
ਅਸ਼ੀਥਾ ਦਾ ਜਨਮ 5 ਅਪ੍ਰੈਲ 1956 ਨੂੰ[1] ਦੱਖਣ ਭਾਰਤੀ ਰਾਜ ਦੇ ਕੇਰਲ ਦੇ ਤ੍ਰਿਚੁਰ ਜ਼ਿਲ੍ਹੇ ਦੇ ਪਜ਼ਹਾਯਾਂਨੁਰ ਵਿਖੇ ਹੋਇਆ। ਉਸ ਦੇ ਪਿਤਾ ਕੇ. ਬੀ. ਨਾਇਰ, ਇੱਕ ਰੱਖਿਆ ਅਧਿਕਾਰੀ, ਅਤੇ ਥੇੱਕੇਕਰੂਪਥ ਥੰਕਮਾਨੀ ਅੰਮਾ ਉਸ ਦੀ ਮਾਤਾ ਸੀ।[2] ਉਸ ਨੇ ਆਪਣੀ ਸਕੂਲ ਦੀ ਪੜ੍ਹਾਈ ਦਿੱਲੀ ਅਤੇ ਬੰਬੇ ਤੋਂ ਕੀਤੀ ਅਤੇ ਮਹਾਰਾਜਾ ਕਾਲਜ, ਏਰਨਾਕੁਲਮ ਤੋਂ ਅੰਗਰੇਜ਼ੀ ਸਾਹਿਤ ਵਿੱਚ ਗ੍ਰੈਜੂਏਟ ਅਤੇ ਮਾਸਟਰ ਡਿਗਰੀ ਪ੍ਰਾਪਤ ਕੀਤੀ।[3][4]
ਅਸ਼ੀਥਾ ਦਾ ਵਿਆਹ ਕੇ.ਵੀ. ਰਮਨਕੁੱਟੀ ਨਾਲ ਹੋਇਆ ਸੀ, ਜੋ ਇੱਕ ਅਕਾਦਮਿਕ ਸੀ, ਅਤੇ ਇਸ ਜੋੜੇ ਦੀ ਇੱਕ ਧੀ, ਉਮਾ ਪ੍ਰਸ਼ੀਧਾ ਸੀ।[5][6] ਉਸ ਨੂੰ 2013 ਵਿੱਚ ਕੈਂਸਰ ਦਾ ਪਤਾ ਚੱਲਿਆ ਅਤੇ ਉਸ ਦੇ ਕੈਂਸਰ ਪੀੜਿਤ ਹੋਣ ਉਪਰੰਤ ਥ੍ਰਿਸੂਰ (ਤ੍ਰਿਚੁਰ) ਦੇ ਇੱਕ ਨਿੱਜੀ ਹਸਪਤਾਲ ਵਿੱਚ ਉਸ ਦਾ ਇਲਾਜ ਚੱਲ ਰਿਹਾ ਸੀ। ਇਸ ਬੀਮਾਰੀ ਦੌਰਾਨ ਹੀ 27 ਮਾਰਚ 2019 ਨੂੰ 62 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। ਉਸ ਦੇ ਪਤੀ, ਧੀ ਅਤੇ ਜਵਾਈ ਉਸ ਦੀ ਦੇਖਰੇਖ ਕਰਦੇ ਸਨ।[7][8]
ਅਸ਼ੀਥਾ, ਜਿਸ ਨੇ 20 ਤੋਂ ਵੱਧ ਕਿਤਾਬਾਂ ਲਿਖੀਆਂ ਹਨ,[9][10] ਨੂੰ ਆਪਣੀਆਂ ਨਿੱਕੀ ਕਹਾਣੀਆਂ ਅਤੇ ਕਵਿਤਾਵਾਂ ਰਾਹੀਂ ਆਪਣੇ ਜੀਵਨ ਦੇ ਤਜ਼ਰਬਿਆਂ ਦਾ ਚਿੱਤਰਣ ਕਰਨ ਲਈ ਜਾਣਿਆ ਜਾਂਦਾ ਹੈ।[11] ਕਮਲਾ ਸੁਰੱਈਆ ਤੋਂ ਬਾਅਦ ਮਲਿਆਲਮ ਵਿੱਚ ਸਭ ਤੋਂ ਮਸ਼ਹੂਰ ਲੇਖਿਕਾ ਵਿਚੋਂ ਇੱਕ ਗਿਣਿਆ ਜਾਂਦਾ ਹੈ ਅਤੇ ਆਪਣੀਆਂ ਨਿੱਕੀ ਕਹਾਣੀਆਂ ਲਈ ਮਸ਼ਹੂਰ ਹੈ,[12] ਉਸ ਨੇ ਅਲੈਗਜ਼ੈਂਡਰ ਪੁਸ਼ਕਿਨ ਅਤੇ ਜਲਾਲ ਅਦਾ-ਦੀਨ ਮੁਹੰਮਦ ਰਮੀ ਦੀਆਂ ਕਈ ਰਚਨਾਵਾਂ ਅਤੇ ਕਈ ਹਾਇਕੂ ਕਵਿਤਾਵਾਂ ਡਾ ਅਨੁਵਾਦ ਕੀਤਾ।[13] ਉਸ ਨੇ ਬੱਚਿਆਂ ਲਈ ਰਮਾਇਣ, ਭਾਗਵਤਮ, ਜਾਤਕ ਕਹਾਣੀਆਂ ਅਤੇ ਅਥੀਹਿਆਮਲਾ ਨੂੰ ਵੀ ਪੇਸ਼ ਕੀਤਾ।[14] ਉਸ ਦੀ ਜੀਵਨੀ, ਅਥੂ ਨਜਨਾਯਿਰੂਨੂ (ਉਹ ਮੈਂ ਸੀ), ਸ਼ੀਹਾਬੂਦੀਨ ਪੋਥੀਥਮਕਦਾਵੁ ਦੁਆਰਾ ਇੱਕ ਇੰਟਰਵਿਊ, ਦੇ ਰੂਪ ਵਿੱਚ ਪ੍ਰਕਾਸ਼ਤ ਕੀਤੀ ਗਈ ਸੀ।[15]
ਪੋਨੀਨੀ ਇਦਾਸਰੀ ਸਮਾਰਕ ਸਮਿਤੀ ਨੇ ਅਸ਼ੀਥਾ ਦੇ ਕਾਰਜ, ਵਿਸਮਾਇਆ ਛੀਨੰਗਲ ਨੂੰ 1986 ਵਿੱਚ ਇਦਾਸਰੀ ਅਵਾਰਡ ਲਈ ਚੁਣਿਆ[16] ਅਤੇ ਉਸ ਨੂੰ 1994 ਵਿੱਚ ਲਲਿਤਾਂਬਿਕਾ ਅੰਤਰਜਨਮ ਸਮਾਰਕ ਸਾਹਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।[17] ਉਸ ਦੀ ਨਿੱਕੀ ਕਹਾਣੀ ਮਾਨਵ ਸ਼ਾਸਤਰ, ਥਥਾਗਾਥਾ, ਨੇ ਉਸ ਨੂੰ 2000 ਵਿੱਚ ਪਦਮਾਜਨ ਪੁਰਸਕਾਰ ਜਿੱਤਿਆ।[18][19] ਕੇਰਲ ਸਾਹਿਤ ਅਕਾਦਮੀ ਨੇ ਅਸੀਥਾਯੁਧ ਕਥਕਾਲ, ਇੱਕ ਹੋਰ ਨਿੱਕੀ ਕਹਾਣੀ ਸੰਗ੍ਰਹਿ, ਨੂੰ 2015 ਵਿੱਚ ਕਹਾਣੀ ਲਈ ਉਨ੍ਹਾਂ ਦੇ ਸਾਲਾਨਾ ਪੁਰਸਕਾਰ ਲਈ ਚੁਣਿਆ।[20] ਉਹ ਅੰਨਕਾਮ ਅਵਾਰਡ[21] ਅਤੇ ਥੋਪਿਲ ਰਵੀ ਫਾਉਂਡੇਸ਼ਨ ਅਵਾਰਡ ਦੀ ਵੀ ਪ੍ਰਾਪਤਕਰਤਾ ਸੀ।[22]
(audio book)
{{cite book}}
: Unknown parameter |dead-url=
ignored (|url-status=
suggested) (help){{cite book}}
: Unknown parameter |dead-url=
ignored (|url-status=
suggested) (help){{cite book}}
: Unknown parameter |dead-url=
ignored (|url-status=
suggested) (help){{cite book}}
: Unknown parameter |dead-url=
ignored (|url-status=
suggested) (help){{cite book}}
: Unknown parameter |dead-url=
ignored (|url-status=
suggested) (help){{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help) "ਪੁਰਾਲੇਖ ਕੀਤੀ ਕਾਪੀ". Archived from the original on 2019-03-27. Retrieved 2022-09-14. {{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)Ashitha in conversation with Shihabuddin Poythumkadavu
{{cite web}}
: Unknown parameter |dead-url=
ignored (|url-status=
suggested) (help)