ਅਸ਼ੋਕ ਰਾਓ ਕਵੀ | |
---|---|
ਜਨਮ | ਮੁੰਬਈ, ਭਾਰਤ | 1 ਜੂਨ 1947
ਕਿੱਤਾ | ਲੇਖਕ ਅਤੇ ਐਲਜੀਬੀਟੀ ਵਰਕਰ |
ਰਾਸ਼ਟਰੀਅਤਾ | ਭਾਰਤੀ |
ਕਾਲ | 20ਵੀਂ ਸਦੀ |
ਅਸ਼ੋਕ ਰਾਓ ਕਵੀ ਇੱਕ ਭਾਰਤੀ ਪੱਤਰਕਾਰ ਅਤੇ ਭਾਰਤ ਦੇ ਉੱਘੇ ਐਲਜੀਬੀਟੀ ਵਰਕਰਾਂ ਵਿੱਚੋਂ ਇੱਕ ਹਨ।
ਅਸ਼ੋਕ ਰਾਓ ਕਵੀ ਦਾ ਜਨਮ 1947 ਨੂੰ ਮੁੰਬਈ ਵਿਖੇ ਹੋਇਆ ਸੀ ਅਤੇ ਵਰਤਮਾਨ ਸਮੇਂ ਉਹ ਕਈ ਸੰਗਠਨਾਂ ਨੂੰ ਸਫ਼ਲਤਾਪੂਰਵਕ ਚਲਾ ਰਹੇ ਹਨ। ਉਨ੍ਹਾਂ ਨੇ ਬੰਬੇ ਯੂਨੀਵਰਸਿਟੀ ਤੋਂ ਕੈਮਿਸਟਰੀ ਵਿੱਚ ਗ੍ਰੈਜੂਏਟ ਕੀਤੀ ਸੀ। ਬਾਅਦ ਵਿਚ, ਉਹ ਇੰਜੀਨੀਅਰਿੰਗ ਕਾਲਜ ਤੋਂ ਵਾਪਿਸ ਆ ਗਏ। ਆਪਣੀ ਸਮਲਿੰਗਤਾ ਨਾਲ ਨਜਿੱਠਣ ਦੇ ਰਾਹ 'ਚ ਕੁਝ ਮੁਸ਼ਕਿਲਾਂ ਆਉਣ ਕਾਰਨ ਉਨ੍ਹਾਂ ਨੇ ਰਾਮਕ੍ਰਿਸ਼ਨ ਮਿਸ਼ਨ ਵਿੱਚ ਇੱਕ ਹਿੰਦੂ ਭਿਕਸ਼ੂ ਵਜੋਂ ਦਾਖਲਾ ਲਿਆ ਅਤੇ ਧਰਮ ਸ਼ਾਸਤਰ ਦਾ ਅਧਿਐਨ ਕਰਨਲੱਗੇ। ਇੱਕ ਬਜ਼ੁਰਗ ਭਿਕਸ਼ੂ ਦੁਆਰਾ ਉਤਸ਼ਾਹਿਤ ਹੋ ਕੇ ਉਨ੍ਹਾਂ ਨੇ ਆਪਣੀ ਸਮਲਿੰਗਤਾ ਨੂੰ ਸੁਤੰਤਰ ਰੂਪ ਵਿੱਚ ਜਾਣਨ ਅਤੇ ਜਾਹਿਰ ਕਰਨ ਲਈ ਮੱਠ ਛੱਡ ਦਿੱਤੀ।[1][2][3] ਉਨ੍ਹਾਂ ਨੇ ਜਰਮਨ ਦੇ ਬਰਲਿਨ ਇੰਟਰਨੈਸ਼ਨਲ ਸਕੂਲ ਆਫ਼ ਜਰਨਲਿਜ਼ਮ ਵਿੱਚ ਵੀ ਪੜ੍ਹਾਈ ਕੀਤੀ ਹੈ।
ਵਰਤਮਾਨ ਸਮੇਂ ਉਹ ਹਮਸਫ਼ਰ ਟਰਸਟ ਦੇ ਚੇਅਰਪਰਸਨ ਅਤੇ ਖੋਜ-ਕਰਤਾ ਹਨ, ਜੋ ਕਿ ਐਲ.ਜੀ.ਬੀ.ਟੀ ਹੱਕਾਂ ਅਤੇ ਹੋਰ ਸਿਹਤ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ ਬਣਾਇਆ ਗਿਆ ਟਰਸਟ ਹੈ। ਇਹ ਟਰਸਟ ਸਮਾਜ ਭਲਾ ਵਾਲੇ ਕਾਰਜ ਕਰਦਾ ਹੈ ਅਤੇ ਲਿੰਗਕਤਾ ਜਾਂ ਲਿੰਗਕ ਮਾਮਲਿਆਂ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਦਾ ਹੈ।[4] ਅਸ਼ੋਕ ਕੁਮਾਰ ਕਵੀ ਇੱਕ ਵਰਕਰ ਹੋਣ ਦੇ ਨਾਲ-ਨਾਲ ਇੱਕ ਪੱਤਰਕਾਰ ਵੀ ਹਨ। ਉਹ ਵੱਖ-ਵੱਖ ਅਖ਼ਬਾਰਾਂ ਅਤੇ ਮੈਗਜ਼ੀਨਾਂ ਨੂੰ ਲਿਖ਼ਤਾਂ ਭੇਜਦੇ ਹਨ। ਪਰੰਤੂ ਉਹਨਾਂ ਦੇ ਜਿਆਦਾਤਰ ਲੇਖ ਐਲਜੀਬੀਟੀ ਸੱਭਿਆਚਾਰ ਨਾਲ ਸੰਬੰਧਤ ਹੁੰਦੇ ਹਨ।[5]
1995 ਵਿੱਚ ਨਿੱਕੀ ਬੇਦੀ ਦੁਆਰਾ ਹੋਸਟ ਕੀਤੇ ਨਿੱਕੀ ਨਾਇਟ ਦੇ ਸ਼ੋਅ ਵਿੱਚ ਰੋ ਕਵੀ ਸਬੰਧੀ ਇੱਕ ਕਹਾਣੀ ਕਿ ਉਹ ਜਵਾਨੀ ਵਿੱਚ ਕਿਹੋ ਜਿਹੇ ਸਨ, ਮੈਗਜ਼ੀਨ ਵਿੱਚ ਪ੍ਰਕਾਸ਼ਤ ਕੀਤੀ ਗਈ ਸੀ ਜਿਸ ਵਿੱਚ ਉਨ੍ਹਾਂ ਨੇ ਮਹਾਤਮਾ ਗਾਂਧੀ ਨੂੰ “ਬਾਸਟਰਡ ਬਾਨੀਆ” ਦੱਸਿਆ ਸੀ। ਜਿਸਦੇ ਨਤੀਜੇ ਵਜੋਂ ਸਟਾਰ ਟੀਵੀ ਸ਼ੋਅ ਦੀ ਵਿਆਪਕ ਅਲੋਚਨਾ ਕੀਤੀ ਗਈ ਸੀ ਅਤੇ ਕਹਾਣੀ ਦੇ ਪ੍ਰਸਾਰਣ ਲਈ ਗੈਰ ਜ਼ਿੰਮੇਵਾਰਾਨਾ ਮੰਨਿਆ ਗਿਆ ਸੀ ਅਤੇ ਇਸ ਸ਼ੋਅ ਨੂੰ ਰੱਦ ਕਰ ਦਿੱਤਾ ਗਿਆ ਸੀ। ਨਿੱਕੀ ਬੇਦੀ ਅਤੇ ਰੋ ਕਵੀ ਨੇ ਜਲਦੀ ਹੀ ਜਨਤਕ ਮੁਆਫੀ ਵੀ ਮੰਗ ਲਈ।[6]
{{cite web}}
: Unknown parameter |dead-url=
ignored (|url-status=
suggested) (help)
<ref>
tag defined in <references>
has no name attribute.