ਅਸ਼ੋਕ ਵਾਜਪਾਈ | |
---|---|
ਜਨਮ | 16 ਜਨਵਰੀ 1941 |
ਕਿੱਤਾ | ਚੇਅਰਮੈਨ, ਲਲਿਤ ਕਲਾ ਅਕੈਡਮੀ ਭਾਰਤ ਦੀ ਕਲਾਵਾਂ ਦੀ ਰਾਸ਼ਟਰੀ ਅਕੈਡਮੀ (2008-2011), ਕਵੀ, ਨਿਬੰਧਕਾਰ, ਸਾਹਿਤਕ ਸੱਭਿਆਚਾਰਕ ਆਲੋਚਕ |
ਭਾਸ਼ਾ | ਹਿੰਦੀ |
ਪ੍ਰਮੁੱਖ ਅਵਾਰਡ | ਸਾਹਿਤ ਅਕਾਦਮੀ ਪੁਰਸਕਾਰ (1994) |
ਅਸ਼ੋਕ ਵਾਜਪਾਈ (ਹਿੰਦੀ: Lua error in package.lua at line 80: module 'Module:Lang/data/iana scripts' not found.) (ਜਨਮ 16 ਜਨਵਰੀ 1941) ਇੱਕ ਭਾਰਤੀ ਹਿੰਦੀ ਕਵੀ, ਨਿਬੰਧਕਾਰ, ਸਾਹਿਤਕ ਸੱਭਿਆਚਾਰਕ ਆਲੋਚਕ ਹੈ। ਉਸਨੇ ਸੱਭਿਆਚਾਰ ਅਤੇ ਕਲਾਵਾਂ ਦੇ ਉਘੇ ਪ੍ਰਸ਼ਾਸਕ, ਅਤੇ ਸਾਬਕਾ ਸਿਵਲ ਅਧਿਕਾਰੀ ਵਜੋਂ ਵੀ ਖੂਬ ਸੇਵਾ ਨਿਭਾਈ ਹੈ। ਉਹ ਭਾਰਤ ਦੀ ਕਲਾਵਾਂ ਦੀ ਰਾਸ਼ਟਰੀ ਅਕੈਡਮੀ ਲਲਿਤ ਕਲਾ ਅਕੈਡਮੀ ਦਾ (2008-2011) ਚੇਅਰਮੈਨ ਵੀ ਰਿਹਾ ਹੈ।[1][2] ਉਸਨੇ ਕਵਿਤਾ, ਕਲਾ ਅਤੇ ਆਲੋਚਨਾ ਦੀਆਂ 23 ਤੋਂ ਵਧ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਹਨ, ਉਨ੍ਹਾਂ ਦੀਆਂ ਕਵਿਤਾਵਾਂ ਦੇ ਸੰਗ੍ਰਹਿ ਕਹੀਂ ਨਹੀਂ ਵਹੀਂ ਲਈ 1994 ਵਿੱਚ ਉਨ੍ਹਾਂ ਨੂੰ ਭਾਰਤ ਸਰਕਾਰ ਦੁਆਰਾ ਸਾਹਿਤ ਅਕਾਦਮੀ ਇਨਾਮ ਨਾਲ ਨਵਾਜਿਆ ਗਿਆ। [3]
ਅਸ਼ੋਕ ਵਾਜਪਾਈ ਦਾ ਜਨਮ 16 ਜਨਵਰੀ 1941 ਨੂੰ ਮੱਧ ਪ੍ਰਦੇਸ਼ ਸਾਗਰ ਜਿਲ੍ਹੇ ਦੇ ਦੁਰਗ ਵਿੱਚ ਹੋਇਆ ਸੀ। ਉਸ ਦਾ ਪਰਵਾਰ ਨਿਮਨ ਮਧਵਰਗੀ ਅਤੇ ਸੰਸਕਾਰੀ ਸੀ। ਉਸ ਦੀ ਪੜ੍ਹਾਈ ਸਾਗਰ ਯੂਨੀਵਰਸਿਟੀ ਅਤੇ ਸੇਂਟ ਸਟੀਫ਼ਨਜ ਕਾਲਜ ਦਿੱਲੀ ਯੂਨੀਵਰਸਿਟੀ ਤੋਂ ਹੋਈ ਹੈ। ਉਹ ਮੱਧ ਪ੍ਰਦੇਸ਼ ਸਰਕਾਰ ਦੇ ਅਹਿਮ ਪਦਾਂ ਉੱਤੇ ਰਹਿੰਦੇ ਹੋਏ ਸਾਹਿਤ, ਕਲਾ ਅਤੇ ਸਭਿਆਚਾਰ ਦੇ ਖੇਤਰ ਵਿੱਚ ਨਿੱਗਰ ਸਰਗਰਮੀਆਂ ਕਰਦਾ ਰਿਹਾ ਹੈ।
{{cite web}}
: Check date values in: |date=
(help); Unknown parameter |dead-url=
ignored (|url-status=
suggested) (help)