ਅਹਿਮਦ ਮਨਸੂਰ ਇੱਕ ਐਮੀਰਾਤੀ ਕਾਰਕੁੰਨ ਹੈ। ਅਪ੍ਰੈਲ 2011 ਵਿੱਚ ਉਸਨੂੰ ਯੂਏਈ ਪੰਜ ਵਿੱਚੋਂ ਇੱਕ ਹੋਣ ਨਾਤੇ ਗ੍ਰਿਫਤਾਰ ਕੀਤਾ ਗਿਆ ਸੀ।[1]
ਅੰ. 2013-2014 ਵਿੱਚ ਮਨਸੂਰ ਨੂੰ ਇਜ਼ਰਾਈਲ ਦੇ ਠੇਕੇਦਾਰ ਐਨ ਐਸ ਓ ਗਰੁੱਪ ਦੁਆਰਾ ਤਿਆਰ ਕੀਤੇ ਮੋਬਾਈਲ ਫੋਨ ਸਪਾਈਵੇਅਰ ਦੀ ਵਰਤੋਂ ਕਰਨ ਯੂਏਈ ਸਰਕਾਰ ਦੁਆਰਾ ਨਿਸ਼ਾਨਾ ਬਣਾਇਆ ਗਿਆ ਸੀ।[2][3] ਉਸੇ ਸਮੇਂ ਦੌਰਾਨ ਉਸ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ ਸੀ, ਉਸਦੀ ਕਾਰ ਚੋਰੀ ਹੋ ਗਈ, ਉਸ ਦੀ ਈਮੇਲ ਹੈਕ ਹੋ ਗਈ, ਉਸ ਦਾ ਟਿਕਾਣਾ ਟ੍ਰੈਕ ਕੀਤਾ ਗਿਆ, ਉਸ ਦਾ ਬੈਂਕ ਖਾਤਾ ਖਾਲੀ ਕਰ ਦਿੱਤਾ ਗਿਆ, ਅਤੇ ਉਸੇ ਹਫਤੇ ਦੋ ਵਾਰ ਅਜਨਬੀਆਂ ਨੇ ਉਸ ਨੂੰ ਕੁੱਟਿਆ।[2]
2015 ਵਿਚ, ਮਨਸੂਰ ਨੇ ਮਨੁੱਖੀ ਹੱਕਾਂ ਦੀ ਰੱਖਿਆ ਲਈ ਮਾਰਟਿਨ ਐਨਾਲਜ਼ ਅਵਾਰਡ ਪ੍ਰਾਪਤ ਕੀਤਾ।[1]
2016-2017 ਦੇ ਕਰੀਬ, ਮਨਸੂਰ ਨੂੰ ਸੰਯੁਕਤ ਅਰਬ ਅਮੀਰਾਤ ਦੇ ਠੇਕੇਦਾਰ ਡਾਰਕਮੈਟਰ ਨੇ ਨਿਸ਼ਾਨਾ ਬਣਾਇਆ।[3] ਇਹ ਪ੍ਰਾਜੈਕਟ ਰੇਵਨ, ਇੱਕ ਗੁਪਤ ਸਰਵੇਲਿੰਸ ਅਤੇ ਹੈਕਿੰਗ ਓਪਰੇਸ਼ਨ ਯੂਏਈ ਦੀ ਬਾਦਸ਼ਾਹਤ ਦੀ ਆਲੋਚਨਾ ਕਰਦੀਆਂ ਦੂਜੀਆਂ ਸਰਕਾਰਾਂ, ਅੱਤਵਾਦੀਆਂ, ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੁੰਨਾਂ ਨੂੰ ਨਿਸ਼ਾਨਾ ਬਣਾਉਂਦਾ ਹੈ, ਜਿਸਦਾ ਜਨਵਰੀ 2019 ਵਿੱਚ ਪਤਾ ਲੱਗਿਆ ਸੀ।[4] ਅਹਿਮਦ ਮਨਸੂਰ ਨੂੰ ਪ੍ਰਾਜੈਕਟ ਰੇਵਨ ਵਿੱਚ "ਐਗਰੇਟ" ਦਾ ਨਾਂ ਦਿੱਤਾ ਗਿਆ ਸੀ, ਜਦੋਂ ਕਿ ਇੱਕ ਹੋਰ ਮੁੱਖ ਨਿਸ਼ਾਨਾ, ਰੋਰੀ ਡੋਨਾਗੀ ਨੂੰ "ਗਾਇਰੋ" ਦਾ ਕੋਡ ਨਾਂ ਦਿੱਤਾ ਗਿਆ ਸੀ।[4] ਜੂਨ 2017 ਤਕ ਪ੍ਰੋਜੈਕਟ ਰੇਵਨ ਨੇ ਮਨਸੂਰ ਦੀ ਪਤਨੀ ਨਾਦੀਆ ਦੇ ਮੋਬਾਈਲ ਉਪਕਰਣ ਨੂੰ ਹੈਕ ਕੀਤਾ ਸੀ ਅਤੇ ਉਸ ਨੂੰ ਕੋਡ ਨਾਂ "ਪਰਪਲ ਐਗਰੇਟ" ਦਿੱਤਾ ਗਿਆ ਸੀ।[4]
ਮਾਰਚ 2017 ਵਿੱਚ ਮਨਸੂਰ ਨੂੰ ਦੁਬਾਰਾ ਹਿਰਾਸਤ ਵਿੱਚ ਲਿਆ ਗਿਆ ਸੀ, ਜਿਸ ਤੇ ਝੂਠੀਆਂ ਅਤੇ ਗੁੰਮਰਾਹਕੁੰਨ ਜਾਣਕਾਰੀ ਪ੍ਰਕਾਸ਼ਿਤ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਦਾ ਦੋਸ਼ ਲਗਾਇਆ ਗਿਆ ਸੀ।[5][6] ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਮਾਹਰਾਂ ਨੇ ਉਸਦੀ ਗ੍ਰਿਫਤਾਰੀ ਅਤੇ ਕੈਦ ਨੂੰ "ਸੰਯੁਕਤ ਅਰਬ ਅਮੀਰਾਤ ਵਿੱਚ ਮਨੁੱਖੀ ਅਧਿਕਾਰ ਬਚਾਓ ਪੱਖ ਦੇ ਜਾਇਜ਼ ਕੰਮ ਉੱਤੇ ਸਿੱਧਾ ਹਮਲਾ" ਸਮਝਿਆ।[7] ਮਾਰਚ 2018 ਵਿੱਚ, ਇੱਕ ਸਾਲ ਤੋਂ ਵੱਧ ਨਜ਼ਰਬੰਦ (ਜ਼ਿਆਦਾਤਰ ਇਕਾਂਤ ਕੈਦ ਵਿੱਚ) ਰੱਖਣ ਤੋਂ ਬਾਅਦ, ਉਸ ਨੂੰ ਦਸ ਸਾਲ ਦੀ ਸਜ਼ਾ ਦਿੱਤੀ ਗਈ ਅਤੇ 1,000,000 ਅਮੀਰਾਤ ਦਿਰਹਾਮ ਜੁਰਮਾਨਾ ਕੀਤਾ ਗਿਆ।[8]
ਅਪ੍ਰੈਲ 2019 ਵਿੱਚ ਹਿਊਮਨ ਰਾਈਟਸ ਵਾਚ ਨੇ ਮਨਸੂਰ ਦੀ ਭੁੱਖ ਹੜਤਾਲ ਕਾਰਨ ਵਿਗੜਦੀ ਸਿਹਤ ਬਾਰੇ ਚਿੰਤਾ ਜ਼ਾਹਿਰ ਕੀਤੀ ਸੀ, ਜੋ ਉਸ ਨੇ ਬੇਕਸੂਰ ਕੈਦ ਦਾ ਵਿਰੋਧ ਕਰਨ ਲਈ ਇੱਕ ਮਹੀਨਾ ਪਹਿਲਾਂ ਸ਼ੁਰੂ ਕੀਤੀ ਸੀ। ਸੰਗਠਨ ਨੇ ਉਸ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ।[9]