ਅੰਕਿਤਾ ਮਯੰਕ ਸ਼ਰਮਾ | |
---|---|
ਜਨਮ | ਅੰਕਿਤਾ ਸ਼ਰਮਾ 31 ਮਾਰਚ 1994 |
ਰਾਸ਼ਟਰੀਅਤਾ | ਭਾਰਤ |
ਪੇਸ਼ਾ | ਅਭਿਨੇਤਰੀ, ਮਾਡਲ |
ਸਰਗਰਮੀ ਦੇ ਸਾਲ | 2009–ਹੁਣ ਤੱਕ |
ਜੀਵਨ ਸਾਥੀ | ਮਯੰਕ ਸ਼ਰਮਾ (2015–ਹੁਣ ਤੱਕ ) |
ਅੰਕਿਤਾ ਸ਼ਰਮਾ ਇੱਕ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਅਭਿਨੇਤਰੀ ਹੈ। ਇਹ ਸੋਨੀ ਟੀ.ਵੀ. ਦੇ ਨਾਟਕ ਬਾਤ ਹਮਾਰੀ ਪੱਕੀ ਹੈ ਅਤੇ ਰੰਗਰਸੀਆ ਵਿੱਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਇਹ ਅੰਮ੍ਰਿਤ ਮੰਥਨ ਵਿੱਚ ਕੰਮ ਕਰ ਚੁੱਕੀ ਹੈ। ਇਸ ਨੇ ਚਕਰਵਰਤੀ ਅਸ਼ੋਕ ਸਮਰਾਟ ਵਿੱਚ ਨੂਰ ਖੋਰਾਸਨ ਦੀ ਭੂਮਿਕਾ ਵੀ ਨਿਭਾਈ ਹੈ।[1][2][3][4]
ਅੰਕਿਤਾ ਨੇ ਸ਼ਾਸਤਰੀ ਨਾਚ ਅਤੇ ਸੰਗੀਤ ਵਿੱਚ ਕੋਰਸ ਕੀਤਾ ਹੈ । 2008 ਵਿੱਚ ਕੋਰਸ ਪੂਰਾ ਹੋਣ ਤੇ ਉਸ ਨੂੰ ਵਿਸ਼ਾਰਦ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ। ਅੰਕਿਤਾ ਲਈ ਇਹ ਡਿਗਰੀ ਬਹੁਤ ਮਹੱਤਵਪੂਰਨ ਸੀ ਕਿਉਂਕਿ ਉਹ ਹਮੇਸ਼ਾ ਇੱਕ ਡਾਂਸ ਕੋਰੀਓਗ੍ਰਾਫਰ ਬਣਨਾ ਚਾਹੁੰਦੀ ਸੀ। ਅੰਕਿਤਾ ਸ਼ਰਮਾ ਨੇ 25 ਜਨਵਰੀ 2015 ਵਿੱਚ ਮਯੰਕ ਸ਼ਰਮਾ ਨਾਲ ਮੰਗਣੀ ਕਰਵਾ ਲਈ ਅਤੇ 9 ਮਾਰਚ 2015 ਵਿੱਚ ਵਿਆਹ ਕਰਵਾ ਲਿਆ।[5][6][7]
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)