ਅੰਮਾਵਰੂ ( Kannada: ಅಮ್ಮಾವರು ), ਹਿੰਦੂ ਧਰਮ ਅਨੁਸਾਰ, ਇੱਕ ਪ੍ਰਾਚੀਨ ਦੇਵੀ ਹੈ ਜਿਸ ਨੇ ਅੰਡੇ ਨਾਲ ਬ੍ਰਹਮਾ, ਸ਼ਿਵ ਅਤੇ ਵਿਸ਼ਨੂੰ ਰਚੇ ਸੀ। "ਅੰਮਾ" ਦਾ ਭਾਵ ਮਾਂ ਹੈ। ਮੰਨਿਆ ਜਾਂਦਾ ਹੈ ਕਿ ਉਹ ਸਮੇਂ ਦੀ ਸ਼ੁਰੂਆਤ ਤੋਂ ਪਹਿਲਾਂ ਮੌਜੂਦ ਸੀ।
ਅੰਮਾਵਰੂ ਲਈ ਇੱਕ ਮਹੱਤਵਪੂਰਨ ਉਪਾਸਨਾ ਦੀ ਜਗ੍ਹਾ ਧਰਮਸਥਲ ਦਾ ਮੰਦਰ ਹੈ, ਜੋ ਕਿ ਭਾਰਤ 'ਚ ਕਰਨਾਟਕ ਦੇ ਦਕਸ਼ਿਨਾ ਕੰਨੜ ਵਿਖੇ ਧਰਮਸਥਲ ਵਿੱਚ ਸਥਿਤ ਹੈ, ਜਿਥੇ ਸ਼ਿਵ ਜੀ ਅਤੇ ਜੈਨ ਤੀਰਥੰਕਾ, ਚੰਦਰਾਪ੍ਰਭਾ ਦੇ ਰੂਪ ਵਿੱਚ ਉਹਨਾਂ ਦਾ ਸਤਿਕਾਰ ਕੀਤਾ ਜਾਂਦਾ ਹੈ।
ਸਾਲਾਨਾ, ਦੱਖਣ ਭਾਰਤ ਦੀਆਂ ਔਰਤਾਂ, ਜੋ ਅੰਮਾਵਰੂ 'ਚ ਵਿਸ਼ਵਾਸ ਕਰਦੀਆਂ ਹਨ, ਨੇ ਈਸ਼ਵਰ ਨੂੰ ਰਸਮੀ ਪ੍ਰਾਰਥਨਾ ਕੀਤੀ ਸੀ। ਚੌਲ ਨਾਲ ਭਰੇ ਮੈਟਲ ਪੋਟ ਦੀ ਵਰਤੋਂ ਦੇਵੀ ਦੇ ਸਰੀਰ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ। ਇਸ ਪੋਟ ਨੂੰ ਇੱਕ ਪਰੰਪਰਾਗਤ ਸਾੜੀ ਪਹਿਨਾਈ ਜਾਂਦੀ ਹੈ।