ਅੰਮ੍ਰਿਤ ਰਾਏ (1921 - ਸਤੰਬਰ 1996) ਇੱਕ ਉਘੇ ਉਰਦੂ ਹਿੰਦੀ ਲੇਖਕ ਅਤੇ ਜੀਵਨੀਕਾਰ ਸੀ। ਉਹ ਆਧੁਨਿਕ ਉਰਦੂ-ਹਿੰਦੀ ਸਾਹਿਤ ਦੇ ਮੋਢੀ ਮੁਨਸ਼ੀ ਪ੍ਰੇਮਚੰਦ ਦਾ ਪੁੱਤਰ ਸੀ। ਉਹਨਾਂ ਦਾ ਪ੍ਰਗਤੀਸ਼ੀਲ ਸਾਹਿਤਕਾਰਾਂ ਵਿੱਚ ਮਹੱਤਵਪੂਰਨ ਸਥਾਨ ਹੈ। ਕਹਾਣੀ ਅਤੇ ਲਲਿਤ ਨਿਬੰਧ ਦੇ ਖੇਤਰ ਵਿੱਚ ਅੰਮ੍ਰਿਤ ਰਾਏ ਨੂੰ ਕਲਮ ਦਾ ਸਿਪਾਹੀ ਨਾਮਕ ਕਿਤਾਬ ਉੱਤੇ ਸਾਹਿਤ ਅਕਾਦਮੀ ਦਾ ਇਨਾਮ ਮਿਲ ਚੁੱਕਿਆ ਹੈ। ਉਹਨਾਂ ਦਾ ਨਾਵਲ ਬੀਜ ਅਤੇ ਕਹਾਣੀ-ਸੰਗ੍ਰਿਹ ਤਰੰਗਾ ਕਫਨ ਬਹੁ-ਚਰਚਿਤ ਹੈ।
ਸਰਬਪੱਖੀ ਲੇਖਕ, ਰਾਏ ਨੇ 1952 ਵਿੱਚ ਨਾਵਲ ਬੀਜ ਦੇ ਨਾਲ ਸਾਹਿਤਕ ਦੀ ਸ਼ੁਰੂਆਤ ਕੀਤੀ ਸੀ ਅਤੇ ਉਸਨੇ ਬਾਅਦ ਵਿੱਚ ਆਪਣੇ ਪਿਤਾ ਦੀ ਜੀਵਨੀ ਪ੍ਰੇਮਚੰਦ, ਕਲਾਮ ਕਾ ਸਿਪਾਹੀ (1970) ਵਿੱਚ ਲਿਖੀ ਜਿਸ ਲਈ 1971 ਵਿੱਚ ਉਸਨੂੰ ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ।[1]
ਰਾਏ ਦੀ ਮੌਤ 75 ਸਾਲ ਦੀ ਉਮਰ ਵਿੱਚ ਇਲਾਹਾਬਾਦ ਵਿੱਚ 1996 ਵਿੱਚ ਹੋਈ।[2]