ਅੰਮ੍ਰਿਤ ਸੰਚਾਰ ਸੰਨ 1699 ਈ. ਵਿੱਚ ਵਿਸਾਖੀ ਦੇ ਮੌਕੇ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਪੰਜ ਪਿਆਰਿਆਂ ਦੀ ਚੋਣ ਕੀਤੀ ਜੋ ਗੁਰੂ ਸਾਹਿਬ ਦੀ ਮੰਗ ਤੇ ਆਪਣਾ ਸੀਸ ਗੁਰੂ ਸਾਹਿਬ ਨੂੰ ਭੇਟ ਕਰਨ ਲਈ ਉਠੇ, ਅਤੇ ਖਾਲਸਾ ਪੰਥ ਦੀ ਸਿਰਜਣਾ ਕੀਤੀ I[1] ਇਸ ਇਤਿਹਾਸਕ ਅਵਸਰ ਦੇ ਉੱਤੇ ਗੁਰੂ ਸਾਹਿਬ ਨੇ ਬਾਟੇ ਵਿੱਚ ਪਾਣੀ ਪਾਕੇ ਖੰਡਾ ਫੇਰ ਕੇ ਤੇ ਨਾਲ ਨਾਲ ਪੰਜ ਬਾਣੀਆਂ ਜਪੁ ਜੀ ਸਾਹਿਬ, ਜਾਪੁ ਸਾਹਿਬ, ਤ੍ਵ ਪ੍ਰਸਾਦਿ ਸਵੱਯੇ, ਚੌਪਈ ਸਾਹਿਬ ਅਤੇ ਅਨੰਦੁ ਸਾਹਿਬ ਦਾ ਪਾਠ ਕਰ ਕੇ ਅੰਮ੍ਰਿਤ (ਖੰਡੇ ਦੀ ਪਾਹੁਲ) ਤਿਆਰ ਕੀਤਾ ਜਿਸ ਵਿੱਚ ਪਟਾਸੇ ਵੀ ਪਾਏ ਗਏ ਤੇ ਉਹਨਾਂ ਚੁਣੇ ਹੋਏ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤੇ ਸਿੰਘ ਸਜਾ ਦਿੱਤਾ I ਉਸ ਤੋਂ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਛਕਿਆ I
ਪੰਜ ਸਿੱਖ ਕੇਸ਼ੀ ਇਸਨਾਨ ਕਰ ਕੇ ਅਤੇ ਕਮਰ-ਕੱਸੇ ਲਾ ਕੇ ਬੈਠਦੇ ਹਨ। ਕੜਾਹ ਪ੍ਰਸਾਦ ਤਿਆਰ ਕੀਤਾ ਜਾਂਦਾ ਹੈ। ਜਿਸ ਥਾਂ ਤੇ ਅੰਮ੍ਰਿਤ ਤਿਆਰ ਕਰਨਾ ਹੋਵੇ ਉਸ ਸਥਾਨ ਨੂੰ ਸਾਫ ਕੀਤਾ ਜਾਂਦਾ ਹੈ। ਇੱਕ ਸਿੱਖ ਬਾਟੇ ਵਿੱਚ ਖੁਹੀ ਦਾ ਜਾਂ ਨਹਿਰ ਦਾ ਪਾਣੀ ਅਤੇ ਪਤਾਸੇ ਪਾ ਕੇ ਖੰਡਾ ਫੇਰਦਾ ਹੈ ਅਤੇ ਨਾਲ ਨਾਲ ਭਜਨ ਕਰਦਾ ਹੈ। ਬਾਕੀ ਦੇ ਚਾਰ ਸਿੱਖ ਬਾਣੀਆਂ ਦਾ ਪੋਥੀਆਂ ਤੋਂ ਪਾਠ ਕਰਦੇ ਹਨ। ਅੰਮ੍ਰਿਤ ਤਿਆਰ ਕਰਨ ਤੋਂ ਪਹਿਲਾ ਅਤੇ ਬਾਅਦ ਅਰਦਾਸ ਕੀਤੀ ਜਾਂਦੀ ਹੈ। ਇਸ ਸਮੇਂ ਕੋਈ ਵੀ ਸਿੱਖ ਬਚਨ ਨਹੀਂ ਕਰਦਾ। ਅੰਮ੍ਰਿਤ ਛਕਣ ਵਾਲਾ ਸਿੱਖ ਪੰਜ ਕਕਾਰਾਂ ਦਾ ਧਾਰਨੀ ਹੋਵੇ। ਅੰਮ੍ਰਿਤ ਛਕਾਉਂ ਸਮੇਂ ਪਹਿਲਾ ਚੁਲੇ ਨਾਲ ਅੰਮ੍ਰਿਤ ਛਕਾਇਆ ਜਾਂਦਾ ਹੈ ਅਤੇ ਨਾਲ ਦੀ ਨਾਲ ਛਕਾਉਣ ਵਾਲਾ ਕਹਿੰਦਾ ਹੈ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਤੇ ਛਕਣ ਵਾਲ ਕਹਿੰਦਾ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਹੀ ਕਿਰਿਆਂ ਪੰਜ ਵਾਰੀ ਦੁਹਰਾਈ ਜਾਂਦੀ ਹੈ ਇਸੇ ਤਰ੍ਹਾਂ ਹੀ ਛਕਣ ਵਾਲੇ ਸਿੱਖ ਦੀਆਂ ਅੱਖਾਂ ਵਿੱਚ ਪੰਜ ਵਾਰੀ ਅੰਮ੍ਰਿਤ ਦੇ ਛਿਟੇ ਮਾਰੇ ਜਾਂਦੇ ਹਨ ਅਤੇ ਕੇਸ਼ਾਂ ਵਿੱਚ ਪੰਜ ਵਾਰੀ ਅੰਮ੍ਰਿਤ ਪਾਈਆਂ ਜਾਂਦਾ ਹੈ।
( ਡਾ. ਹਰਜਿੰਦਰ ਸਿੰਘ ਦਿਲਗੀਰ ਦੀ ਲਿਖਤ) 29 ਮਾਰਚ 1698 (ਕੁਝ ਸੋਮਿਆਂ ਵਿਚ 29 ਮਾਰਚ 1699; ਡਾ. ਗੰਡਾ ਸਿੰਘ ਨੇ ਗ਼ਲਤੀ ਨਾਲ 30 ਮਾਰਚ ਲਿਖ ਦਿੱਤੀ ਸੀ) ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ 5 ਸਿੱਖਾਂ ਨੂੰ "ਖੰਡੇ ਦੀ ਪਾਹੁਲ" (ਕੁਝ ਲੋਕਾਂ ਮੁਤਾਬਿਕ 'ਅੰਮ੍ਰਿਤ') ਦਿੱਤੀ ਸੀ।
ਕਈ ਭੋਲੇ ਜਾਂ ਬੇਸਮਝ ਲੋਕਾਂ ਨੇ ਇਹ ਗੱਲ ਮੰਨ ਵੀ ਲਈ ਸੀ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |