ਅੰਵਿਤਾ ਅੱਬੀ (ਜਨਮ 9 ਜਨਵਰੀ 1949) ਇੱਕ ਭਾਰਤੀ ਭਾਸ਼ਾ ਵਿਗਿਆਨੀ ਅਤੇ ਘੱਟ ਗਿਣਤੀ ਭਾਸ਼ਾਵਾਂ ਦੀ ਵਿਦਵਾਨ ਹੈ, ਜੋ ਕਬਾਇਲੀ ਭਾਸ਼ਾਵਾਂ ਅਤੇ ਦੱਖਣੀ ਏਸ਼ੀਆ ਦੀਆਂ ਹੋਰ ਘੱਟਗਿਣਤੀ ਭਾਸ਼ਾਵਾਂ ਬਾਰੇ ਆਪਣੇ ਅਧਿਐਨ ਲਈ ਜਾਣੀ ਜਾਂਦੀ ਹੈ।[1][2] 2013 ਵਿੱਚ, ਉਸ ਨੂੰ ਭਾਸ਼ਾ ਵਿਗਿਆਨ ਦੇ ਖੇਤਰ ਵਿੱਚ ਉਸ ਦੇ ਯੋਗਦਾਨ ਲਈ ਭਾਰਤ ਸਰਕਾਰ ਦੁਆਰਾ ਚੌਥੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।
ਅੰਵਿਤਾ ਅੱਬੀ ਦਾ ਜਨਮ 9 ਜਨਵਰੀ 1949 ਨੂੰ ਆਗਰਾ[3][4][5] ਵਿੱਚ ਇੱਕ ਅਜਿਹੇ ਪਰਿਵਾਰ ਵਿੱਚ ਹੋਇਆ ਸੀ ਜਿਸ ਨੇ ਕਈ ਹਿੰਦੀ ਲੇਖਕ ਪੈਦਾ ਕੀਤੇ ਸਨ।[5][4] ਸੰਸਥਾਵਾਂ ਵਿੱਚ ਸਕੂਲ ਦੀ ਪੜ੍ਹਾਈ ਕਰਨ ਤੋਂ ਬਾਅਦ, ਉਸਨੇ 1968 ਵਿੱਚ ਦਿੱਲੀ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ (ਬੀ. ਏ. ਹੋਨਸ) ਵਿੱਚ ਗ੍ਰੈਜੂਏਸ਼ਨ ਕੀਤੀ। ਇਸ ਤੋਂ ਬਾਅਦ, ਉਸਨੇ 1970 ਵਿੱਚ ਪਹਿਲੇ ਦਰਜ਼ੇ ਵਿੱਚ ਅਤੇ ਪਹਿਲੇ ਰੈਂਕ ਦੇ ਨਾਲ ਉਸੇ ਯੂਨੀਵਰਸਿਟੀ ਤੋਂ ਭਾਸ਼ਾ ਵਿਗਿਆਨ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ।[4][5] 1975 ਵਿੱਚ ਕਾਰਨੇਲ ਯੂਨੀਵਰਸਿਟੀ, ਇਥਾਕਾ, ਯੂਐਸਏ ਤੋਂ ਪੀਐਚਡੀ ਪ੍ਰਾਪਤ ਕਰਨ ਲਈ ਆਪਣੀ ਪੜ੍ਹਾਈ ਜਾਰੀ ਰੱਖੀ।[6] ਭਾਸ਼ਾ ਵਿਗਿਆਨ ਕੇਂਦਰ, ਭਾਸ਼ਾ, ਸਾਹਿਤ ਅਤੇ ਸਭਿਆਚਾਰ ਅਧਿਐਨ ਸਕੂਲ ਵਿੱਚ ਭਾਸ਼ਾ ਵਿਗਿਆਨ ਦੀ ਪ੍ਰੋਫੈਸਰ ਵਜੋਂ ਕੰਮ ਕੀਤਾ। ਉਹ ਇਸ ਵੇਲੇ ਨਵੀਂ ਦਿੱਲੀ ਵਿੱਚ ਰਹਿੰਦੀ ਹੈ।
ਅੱਬੀ ਨੂੰ ਭਾਰਤ ਵਿੱਚ ਛੇ ਭਾਸ਼ਾ ਪਰਿਵਾਰਾਂ[7][8][9][10] ਅਤੇ ਮਹਾਨ ਅੰਡਮਾਨੀ ਦੀਆਂ ਭਾਸ਼ਾਵਾਂ ਅਤੇ ਸੱਭਿਆਚਾਰ ਬਾਰੇ ਵਿਆਪਕ ਖੋਜ ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ।[11]
{{cite web}}
: External link in |archive url=
(help); Unknown parameter |archive url=
ignored (|archive-url=
suggested) (help)