ਅੰਸ਼ੂ ਜੇਮਸੇਂਪਾ ਇੱਕ ਭਾਰਤੀ ਪਰਬਤਰੋਨੀ ਅਤੇ ਦੁਨੀਆਂ ਦੀ ਪਹਿਲੀ ਔਰਤ ਹੈ, ਜਿਸ ਨੇ ਇੱਕ ਸੀਜਨ ਵਿੱਚ ਦੋ ਵਾਰ ਮਾਊਂਟ ਐਵਰੇਸਟ ਦੀ ਚੜਾਈ ਚੜੀ (ਅਤੇ ਸਿਰਫ਼ 5 ਦਿਨਾਂ ਦੇ ਅੰਦਰ)।[1] ਇਹ ਇੱਕ ਔਰਤ ਦੁਆਰਾ ਸਭ ਤੋਂ ਉੱਚੇ ਪਹਾੜ ਨੂੰ ਦੋ ਵਾਰ ਸਭ ਤੋਂ ਤੇਜ਼ ਚੜਨ ਦੀ ਸਿਖਰ ਹੈ।
ਇਹ 32 ਸਾਲ ਦੀ ਪਰਬਤਰੋਨੀ ਬੰਮਡੀਲਾ, ਵੈਸਟ ਕਮੇਂਗ ਜ਼ਿਲੇ ਦੇ ਮੁੱਖ ਦਫਤਰ, ਅਰੁਣਾਚਲ ਪ੍ਰਦੇਸ਼ ਦੀ ਰਹਿਣ ਵਾਲੀ ਹੈ - ਜਿਸ ਵਿੱਚ ਭਾਰਤ ਦਾ ਜ਼ਿਆਦਾਤਰ ਉੱਤਰੀ ਪੂਰਬੀ ਹਿੱਸਾ ਆਓਂਦਾ ਹੈ। ਵਿਆਹ ਤੋਂ ਪਹਿਲਾਂ, ਉਹ ਕੇਂਦਰੀ ਅਸਾਮ ਦੇ ਸੋਨਿਤਪੁਰ ਜ਼ਿਲੇ ਦੇ ਗੋਹਪੁਰ ਵਿੱਚ ਰਹਿੰਦੀ ਸੀ, ਅਤੇ ਉਸਦਾ ਨਾਮ ਦੀਪਾ ਕਲੀਤਾ ਸੀ।[2] ਉਸ ਦਾ ਪਤੀ, ਟਸੇਰਿੰਗ ਵੇਂਗ, ਆਲ ਅਰੁਣਾਚਲ ਮਾਉਂਟੇਨਰਿੰਗ ਐਂਡ ਐਡਵੈਂਚਰ ਸਪੋਰਟਸ ਐਸੋਸੀਏਸ਼ਨ ਦੇ ਪ੍ਰਧਾਨ ਹਨ।[3] ਉਸ ਦੀਆਂ ਦੋ ਬੇਟੀਆਂ ਹਨ - ਪਾਸੇਂਗ ਡਰੋਮਾ, ਅਤੇ ਤੇਨਜ਼ਿਨ ਨਈਡੋਨ। [4]