ਅੱਨਾ ਕੈਥਰੀਨ ਬਲੋਕ (1642, ਨੁਰੇਮਬਰਗ – 1719,ਰੀਜੇਂਸਬਰਗ ਇੱਕ ਜਰਮਨ ਅਤਿਅਲੰਕ੍ਰਿਤ ਫੁੱਲ ਚਿੱਤਰਕਾਰ ਸੀ।
ਹਓਬਰੇਕਨ ਅਨੁਸਾਰ ਉਹ ਫੁੱਲ ਚਿਤਰਕਾਰ ਜੋਹਨ ਥੋਮਸ ਫਿਸਚਰ ਦੀ ਧੀ ਸੀ, ਜੋ ਉਸ ਨੂੰ ਫੁੱਲ ਚਿਤਰਨਾ ਸਿਖਾਉਂਦਾ ਸੀ।[1] ਉਹ ਪਾਣੀ ਰੰਗਾਂ ਅਤੇ ਤੇਲ ਰੰਗਾਂ ਨਾਲ ਚਿੱਤਰਕਾਰੀ ਕਰਨ ਵਿੱਚ ਚੰਗੀ ਸੀ ਅਤੇ ਉਸ ਨੇ 1660 ਵਿੱਚ ਡਿਊਕ ਅਗਸਤ ਵੋਨ ਸਚਸੇਨ ਦੀ ਪਤਨੀ ਅੱਨਾ ਮਾਰੀਆ, ਜੋ ਮੇਕਲੇਨਬਰਗ ਦੀ ਸੀ ਅਤੇ ਉਸ ਦੀਆਂ ਧੀਆਂ ਸੈਕਸੋਨੀ-ਅਨਹਾਲਟ ਨੂੰ ਹੱਲੇ ਵਿੱਚ ਸਿਖਾਇਆ। ਉਸ ਦਾ ਵਿਆਹ ਚਿੱਤਰਕਾਰ ਬੇਨਜਾਮਿਨ ਬਲੋਕ ਨਾਲ 1664 ਵਿੱਚ ਹੋਇਆ।.
ਆਰ.ਕੇ.ਡੀ. ਅਨੁਸਾਰ ਉਹ ਜੋਹਨ ਥੋਮਸ ਫਿਸਚਰ ਦੀ ਧੀ ਅਤੇ ਵਿਦਿਆਰਥੀ ਸੀ ਅਤੇ ਬੇਨਜਾਮਿਨ ਬਲੋਕ ਨਾਲ ਵਿਆਹ ਹੋਇਆ।[2]