ਆਇਸ਼ਾ ਫਰੀਦੀ

ਆਇਸ਼ਾ ਫਰੀਦੀ
आयेषा
ਜਨਮ
ਪੇਸ਼ਾਈਟੀ ਨਾਓ ਨਿਊਜ਼ ਐਂਕਰ
ਜੀਵਨ ਸਾਥੀਨਕੁਲ ਵੈਂਗਸਕਰ (M.2013)

ਆਇਸ਼ਾ ਫਰੀਦੀ ਭਾਰਤੀ ਬਿਜ਼ਨਸ ਨਿਊਜ਼ ਚੈਨਲ 'ਈਟੀ ਨਾਓ' ਦੀ ਐਂਕਰ ਹੈ।

ਸਿੱਖਿਆ ਅਤੇ ਕਰੀਅਰ

[ਸੋਧੋ]

ਉਹ ਸਿਖਲਾਈ ਹਾਸਿਲ ਪੱਤਰਕਾਰ ਹੈ, ਉਸਨੇ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ। 'ਈ.ਟੀ. ਨਾਓ' ਵਿਚ ਮਾਰਕੀਟ ਐਂਕਰ ਵਜੋਂ ਆਉਣ ਤੋਂ ਪਹਿਲਾਂ ਉਸਨੇ ਸੀ.ਐਨ.ਬੀ.ਸੀ.ਟੀ. 18 ਉੱਤੇ ਐਂਕਰ ਅਤੇ ਖੋਜ ਵਿਸ਼ਲੇਸ਼ਕ ਵਜੋਂ ਕੰਮ ਕੀਤਾ ਹੈ। ਉਸਨੇ ਬੀ.ਬੀ.ਸੀ. ਵਰਲਡ ਸਰਵਿਸ ਅਤੇ ਐਮਟੀਵੀ ਇੰਡੀਆ ਨਾਲ ਰਿਪੋਰਟਰ ਅਤੇ ਨਿਰਮਾਤਾ ਵਜੋਂ ਕੰਮ ਕੀਤਾ ਹੈ । ਈ.ਟੀ. ਨਾਓ ਵਿਚ ਆਇਸ਼ਾ ਫਲੈਗਸ਼ਿਪ ਮੌਰਨਿੰਗ ਸ਼ੋਅ, ਦ ਮਾਰਕੀਟ ਐਂਡ ਫਸਟ ਟਰੇਡਜ਼ ਅਤੇ ਦੁਪਹਿਰ ਦੇ ਸ਼ੋਅ ਮਾਰਕੀਟਜ਼ @ ਲੰਚ, ਰਾਈਡਿੰਗ ਦ ਬੁੱਲ ਅਤੇ ਦ ਐਫ ਐਂਡ ਓ ਸ਼ੋਅ ਵਿਚ ਐਂਕਰ ਵਜੋਂ ਕੰਮ ਕਰਦੀ ਹੈ। ਉਸਦੀ ਨੌਕਰੀ ਦੇ ਵੇਰਵੇ ਵਿੱਚ ਮੈਕਰੋ / ਮਾਈਕਰੋ ਮਾਰਕੀਟ ਨਾਲ ਜੁੜੇ ਰੁਝਾਨ, ਕੰਪਨੀ ਦੀਆਂ ਬੁਨਿਆਦੀ ਗੱਲਾਂ, ਖੋਜ ਅਤੇ ਸੈਕਟਰ ਅਧਾਰਿਤ ਰਿਪੋਰਟਾਂ, ਆਮ ਵਿੱਤੀ ਖ਼ਬਰਾਂ, ਮੌਜੂਦਾ ਸੰਖੇਪ ਕੈਪਸੂਲ, ਵਪਾਰੀਆਂ, ਬੈਂਕਰਾਂ, ਅਰਥਸ਼ਾਸਤਰੀਆਂ ਨਾਲ ਸੰਪਰਕ ਲਈ ਸਬੰਧਿਤ ਇਨਪੁਟਸ ਸ਼ਾਮਿਲ ਹਨ। ਆਇਸ਼ਾ ਨੇ ਵੱਕਾਰੀ ਇੰਡੀਆ ਆਰਥਿਕ ਸੰਕਲਪ, ਨਿਵੇਸ਼ਕ ਕੈਂਪ, ਈਟੀ ਨਾਓ ਦੀ ਮਾਰਕੀਟ ਸੰਮੇਲਨ, ਚਾਰਟਬਸਟਰਸ, ਮਾਰਕੀਟ ਸੈਂਸ ਅਤੇ ਕਲੋਜ਼ਿੰਗ ਟਰੇਡਜ਼ ਵਰਗੇ ਪ੍ਰੋਗਰਾਮਾਂ ਦੀ ਮੇਜ਼ਬਾਨੀ ਵੀ ਕੀਤੀ ਹੈ। ਆਇਸ਼ਾ ਨੇ ਮਈ 2010 ਤੋਂ ਈਟੀ ਨਾਓ ਵਿੱਚ ਕੰਮ ਦੀ ਸ਼ੁਰੂਆਤ ਕੀਤੀ ਸੀ।

ਸੀ.ਐਨ.ਬੀ.ਸੀ. ਵਿਚ ਆਇਸ਼ਾ ਨੇ ਵਿਸ਼ੇਸ਼ਤਾਵਾਂ, ਜੀਵਨ ਸ਼ੈਲੀ ਦੇ ਸ਼ੋਅ ਵੀ ਲਏ, ਜਿਸ ਵਿਚ ਸੀ.ਐਨ.ਬੀ.ਸੀ. ਦੇ ਲੰਬੇ ਸਮੇਂ ਤੋਂ ਚੱਲ ਰਹੇ ਰੋਜ਼ਾਨਾ ਹਿੱਸੇ ਦੇ ਗੇੱਟ ਏ ਲਾਈਫ, ਬਿਜ਼ਨਸ ਵਿਦ ਪਲੈਜ਼ਰ, ਸ਼ੋਅਟਾਈਮ ਇੰਡੀਆ, ਸਟੋਰੀ ਬੋਰਡ ਅਤੇ ਸੀ.ਐਨ.ਬੀ.ਸੀ. ਅਵਾਰਡ ਸਮਾਰੋਹਾਂ, ਮਿਉਚੁਅਲ ਫੰਡ ਅਵਾਰਡ, ਸੀ.ਐੱਫ.ਓ. ਅਵਾਰਡ, ਟ੍ਰੇਡ ਅਵਾਰਡ, ਸੀ.ਐਨ.ਬੀ.ਸੀ.ਐਫ. ਸਰਵਸ੍ਰੇਸ਼ਠ ਬੈਂਕ ਅਵਾਰਡ ਆਦਿ ਸ਼ਾਮਿਲ ਹਨ।

ਉਸਨੇ ਸੀ.ਐਨ.ਬੀ.ਸੀ. ਦੇ ਗਲੋਬਲ ਨੈਟਵਰਕ ਲਈ ਸੀ.ਐਨ.ਬੀ.ਸੀ. ਕੈਸ਼ ਫਲੋ, ਸੀ.ਐਨ.ਬੀ.ਸੀ. ਕੈਪੀਟਲ ਕਨੈਕਸ਼ਨ, ਵਰਲਡਵਾਈਡ ਐਕਸਚੇਂਜ ਦੇ ਲਈ ਭਾਰਤੀ ਮਾਰਕੀਟ ਅਪਡੇਟਸ ਵੀ ਪੇਸ਼ ਕੀਤੇ ਹਨ।

ਆਇਸ਼ਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2003 ਵਿੱਚ ਬੀ.ਬੀ.ਸੀ. ਵਰਲਡ ਸਰਵਿਸ ਨਾਲ ਰਿਪੋਰਟਰ ਵਜੋਂ ਕੀਤੀ ਸੀ, ਜਿਥੇ ਉਸਨੇ ਬੀ.ਬੀ.ਸੀ. ਦੇ ਹਫ਼ਤਾਵਾਰੀ ਅੱਧੇ ਘੰਟੇ ਦੇ ਸ਼ੋਅ ਬੀ.ਬੀ.ਸੀ. ਐਕਸਟਰਾ ਦੀ ਰਿਪੋਰਟ ਕੀਤੀ ਅਤੇ ਇਸਨੂੰ ਐਂਕਰ ਕੀਤਾ। ਬੀ.ਬੀ.ਸੀ. ਲਈ ਤਿਆਰ, ਸੰਕਲਪਿਤ ਅਤੇ ਐਗਜ਼ੀਕਿਯੂਟਡ ਸਕ੍ਰਿਪਟਾਂ, ਸੰਪਾਦਨ ਅਤੇ ਪ੍ਰਦਰਸ਼ਨ ਬਣਤਰਾਂ ਨੂੰ ਤਿਆਰ ਕੀਤਾ।[1] ਉਸਨੇ (ਮਈ 2010) ਵਿਚ ਈਟੀ ਨਾਓ ਵਿੱਚ ਸ਼ਾਮਿਲ ਹੋਈ।

ਹੋਸਟ ਕੀਤੇ ਗਏ ਸ਼ੋਅ

[ਸੋਧੋ]

ਈਡੀ ਨਾਓ ਤੇ ਫਰੀਦੀ ਦੁਆਰਾ ਮੇਜ਼ਬਾਨੀ ਕੀਤੇ ਗਏ ਸ਼ੋਅ:-

  • ਦ ਮਾਰਕੀਟ
  • ਫਰਸਟ ਟਰੇਡਜ਼
  • ਮਾਰਕੀਟਜ਼ ਏਟ ਲੰਚ
  • ਰਾਈਡਿੰਗ ਦ ਬੁੱਲ
  • ਕਲੋਜ਼ਿੰਗ ਟਰੇਡਜ਼
  • ਯੂਅਰ ਟਰੇਡਜ਼- ਦ ਵੀਕ ਅਹੈੱਡ (ਹਫ਼ਤਾਵਾਰੀ ਮਾਰਕੀਟ ਲੜੀ)
  • ਇੰਡੀਆ ਇਕੋਨਾਮਿਕ ਕੰਨਕਲੇਵ

ਨੋਟ ਅਤੇ ਹਵਾਲੇ

[ਸੋਧੋ]
  1. "CNBC-TV18 Anchors". CNBC-TV18. 2007. Archived from the original on 2007-06-19. Retrieved 2007-06-30.