ਆਕਾਂਕਸ਼ਾ ਸਿੰਘ

ਆਕਾਂਕਸ਼ਾ ਸਿੰਘ
ਜਨਮ (1991-07-30) 30 ਜੁਲਾਈ 1991 (ਉਮਰ 33)
ਜੈਪੁਰ, ਰਾਜਸਥਾਨ, ਭਾਰਤ
ਪੇਸ਼ਾਅਦਾਕਾਰ, ਗਾਇਕ, ਫਿਜ਼ੀਓਥੈਰਾਪਿਸਟ, ਲੇਖਕ
ਸਰਗਰਮੀ ਦੇ ਸਾਲ2012 – ਹੁਣ
ਜੀਵਨ ਸਾਥੀਕੁਨਾਲ ਸੈਨ (2014-ਹੁਣ)

ਅਕਾਂਕਸ਼ਾ ਸਿੰਘ (ਜਨਮ 7 ਸਤੰਬਰ 1989) ਵਾਰਾਣਸੀ ਉੱਤਰ ਪ੍ਰਦੇਸ਼ ਵਿੱਚ ਇੱਕ ਭਾਰਤੀ ਬਾਸਕਟਬਾਲ ਖਿਡਾਰੀ ਅਤੇ ਭਾਰਤ ਮਹਿਲਾ ਰਾਸ਼ਟਰੀ ਬਾਸਕਿਟਬਾਲ ਟੀਮ ਦੀ ਕਪਤਾਨ ਹੈ।[1][2] ਉਹ 2004 ਤੋਂ ਰਾਸ਼ਟਰੀ ਟੀਮ ਲਈ ਖੇਡ ਰਹੀ ਹੈ। ਉਹ ਅਤੇ ਉਸ ਦੀਆਂ ਭੈਣਾਂ, ਦਿਵਿਆ ਸਿੰਘ, ਪ੍ਰਸ਼ਾਂਤੀ ਸਿੰਘ, ਅਤੇ ਪ੍ਰਤਿਮਾ ਸਿੰਘ, ਦਿੱਲੀ ਦੀਆਂ ਮਹਿਲਾ ਬਾਸਕਟਬਾਲਰਾਂ ਦੀ "ਸ਼ਾਨਦਾਰ ਚਾਰ ਜਣੀਆਂ" ਵਜੋਂ ਜਾਣੀਆਂ ਜਾਂਦੀਆਂ ਹਨ ਅਤੇ ਸਿੰਘ ਭੈਣਾਂ ਵਜੋਂ ਵੀ ਜਾਣੀਆਂ ਜਾਂਦੀਆਂ ਹਨ।[3]

ਖੇਡਣ ਦਾ ਕੈਰੀਅਰ

[ਸੋਧੋ]

2010 ਵਿੱਚ, ਅਕਾਂਕਸ਼ਾ ਨੂੰ ਭਾਰਤ ਦੀ ਪਹਿਲੀ ਪੇਸ਼ੇਵਰ ਬਾਸਕਿਟਬਾਲ ਲੀਗ, ਐਮਬੀਪੀਐਲ 2010 ਵਿੱਚ ਸਭ ਤੋਂ ਵੱਧ ਕੀਮਤੀ ਖਿਡਾਰੀ ਵਜੋਂ ਨਿਵਾਜਿਆ ਗਿਆ ਸੀ। ਆਈਐਮਜੀ ਰਿਲਾਇੰਸ ਦੁਆਰਾ ਪ੍ਰਯੋਜਿਤ ਬਾਸਕਿਟਬਾਲ ਫੈਡਰੇਸ਼ਨ ਆਫ ਇੰਡੀਆ ਤੋਂ "ਏ ਗਰੇਡ" ਪ੍ਰਾਪਤ ਕਰਨ ਵਾਲੀਆਂ ਚਾਰ ਜਣੀਆਂ ਵਿੱਚ ਚੋਟੀ ਤੇ ਉਸਦਾ ਨਾਮ ਬਾਸਕਟਬਾਲ ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਹਮੇਸ਼ਾ ਲਈ ਚੜ੍ਹ ਗਿਆ। ਉਸ ਨੂੰ ਅਕਸਰ ਬਾਸਕਟਬਾਲ ਵਿੱਚ "ਛੋਟੇ ਅਚੰਭੇ" (ਸਮਾਲ ਵੌਂਡਰ) ਦੇ ਨਾਮ ਨਾਲ ਬੁਲਾਇਆ ਜਾਂਦਾ ਹੈ।[4]

ਉਸ ਨੂੰ ਕਈ ਰਾਸ਼ਟਰੀ ਅਤੇ ਰਾਜ ਚੈਂਪੀਅਨਸ਼ਿਪਾਂ ਵਿੱਚ ਸਰਬੋਤਮ ਖਿਡਾਰੀ ਨਾਲ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਦਿੱਲੀ ਯੂਨੀਵਰਸਿਟੀ ਵਿਖੇ ਆਪਣੀ ਕਪਤਾਨੀ ਵਿੱਚ ਉਸਨੇ ਨਲੌਰ ਵਿਖੇ ਆਲ ਇੰਡੀਆ ਯੂਨੀਵਰਸਿਟੀ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ, ਜਿੱਥੇ ਉਸ ਨੂੰ ਉਸਦੀ ਭੈਣ ਪ੍ਰਤਿਮਾ ਸਿੰਘ ਦੇ ਨਾਲ ਸੰਯੁਕਤ ਸਰਬੋਤਮ ਖਿਡਾਰੀ ਦਾ ਪੁਰਸਕਾਰ ਮਿਲਿਆ।

ਪਰਿਵਾਰ

[ਸੋਧੋ]

ਅਕਾਂਕਸ਼ਾ ਬਾਸਕਟਬਾਲ ਖਿਡਾਰੀਆਂ ਦੇ ਪਰਿਵਾਰ ਵਿਚੋਂ ਆਈ ਹੈ। ਉਸ ਦੀਆਂ ਭੈਣਾਂ ਦਿਵਿਆ, ਪ੍ਰਸ਼ਾਂਤੀ ਅਤੇ ਪ੍ਰਤਿਮਾ ਨੇ ਭਾਰਤੀ ਰਾਸ਼ਟਰੀ ਮਹਿਲਾ ਬਾਸਕਿਟਬਾਲ ਟੀਮ ਦੀ ਨੁਮਾਇੰਦਗੀ ਕੀਤੀ ਹੈ। ਇੱਕ ਹੋਰ ਭੈਣ ਪ੍ਰਿਅੰਕਾ ਸਿੰਘ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਵਿਖੇ ਬਾਸਕਟਬਾਲ ਕੋਚ ਹੈ। ਇਕੱਠੇ ਤੌਰ ਤੇ ਉਹ ਸਿੰਘ ਭੈਣਾਂ ਵਜੋਂ ਵੀ ਜਾਣੀਆਂ ਜਾਂਦੀਆਂ ਹਨ। ਪ੍ਰਿਯੰਕਾ ਇੱਕ ਐਨਆਈਐਸ ਬਾਸਕਟਬਾਲ ਕੋਚ ਹੈ ਅਤੇ ਪ੍ਰਿਯੰਕਾ ਦਾ ਪਤੀ ਐਨਆਈਐਸ ਬਾਸਕਟਬਾਲ ਕੋਚ, ਮਨੀਸ਼ ਕੁਮਾਰ ਹੈ। ਭੈਣ ਦਿਵਿਆ ਸਿੰਘ ਨੇ ਡੇਲਾਵੇਅਰ ਯੂਨੀਵਰਸਿਟੀ ਦੀ ਬਾਸਕਟਬਾਲ ਟੀਮ ਨਾਲ ਕੰਮ ਕੀਤਾ।[5]

ਨਿੱਜੀ ਜ਼ਿੰਦਗੀ

[ਸੋਧੋ]

ਉਹ ਰਵਾਇਤੀ ਅਤੇ ਪੱਛਮੀ ਦੋਵਾਂ ਕਪੜਿਆਂ ਦੀ ਪ੍ਰਸ਼ੰਸਾ ਕਰਦੀ ਹੈ ਅਤੇ ਸੰਗੀਤ, ਨ੍ਰਿਤ ਅਤੇ ਅਦਾਕਾਰੀ ਦਾ ਅਨੰਦ ਲੈਂਦੀ ਹੈ। ਉਸਨੇ ਆਪਣੇ ਛੇ ਸਾਲਾਂ ਤੋਂ ਸਭ ਤੋਂ ਚੰਗੇ ਮਿੱਤਰ,[6] ਇੱਕ ਮਾਰਕੀਟਿੰਗ ਪੇਸ਼ੇਵਰ, ਕੁਨਾਲ ਸੈਨ ਨਾਲ 7 ਦਸੰਬਰ 2014 ਨੂੰ ਜੈਪੁਰ ਵਿੱਚ ਰਵਾਇਤੀ ਮਾਰਵਾੜੀ ਰਸਮਾਂ ਨਾਲ ਵਿਆਹ ਕਰਵਾਇਆ।[7]

ਪੁਰਸਕਾਰ ਅਤੇ ਪ੍ਰਾਪਤੀ

[ਸੋਧੋ]
  • ਭਾਰਤ ਦੇ ਬਾਸਕਟਬਾਲ ਵਿੱਚ ਮਹਿਲਾ ਵਰਗ ਵਿੱਚ ਦੇਸ਼ ਭਰ ਵਿੱਚ ਸਰਬੋਤਮ ਚਾਰ ‘ਏ ਗਰੇਡ ਖਿਡਾਰੀਆਂ’ ਵਿਚੋਂ ਇੱਕ ਵਜੋਂ ਸਨਮਾਨਿਤ ਕੀਤਾ ਗਿਆ।
  • ਮਈ 2010 - ਮਹਾਰਾਸ਼ਟਰ ਦੇ ਮੁੰਬਈ ਵਿਖੇ ਆਯੋਜਿਤ ਪਹਿਲੀ ਆਲ ਇੰਡੀਆ ਮਸਤਾਨ ਬਾਸਕੇਟਬਾਲ ਪੇਸ਼ੇਵਰ ਲੀਗ ਦੀ ਸਭ ਤੋਂ ਕੀਮਤੀ ਖਿਡਾਰੀ ਵਜੋਂ ਸਨਮਾਨ
  • ਮਈ 2010 - ਮਹਾਰਾਸ਼ਟਰ ਦੇ ਐਮ ਬੀ ਪੀ ਐਲ ਵਿੱਚ ਲੀਗ ਮੈਚ ਵਿੱਚ ਸਰਬੋਤਮ ਖਿਡਾਰੀ ਦਾ ਪੁਰਸਕਾਰ।
  • 2008 - ਆਂਧਰਾ ਪ੍ਰਦੇਸ਼ ਦੇ ਨੇਲੋਰ ਵਿਖੇ ਆਯੋਜਿਤ ਆਲ ਇੰਡੀਆ ਇੰਟਰ ਯੂਨੀਵਰਸਿਟੀ ਬਾਸਕਟਬਾਲ ਟੂਰਨਾਮੈਂਟ ਦੀ ਸਭ ਤੋਂ ਕੀਮਤੀ ਖਿਡਾਰੀ ਦਾ ਪੁਰਸਕਾਰ।
  • 2008 - ਲੇਡੀ ਸ਼੍ਰੀਰਾਮ ਕਾਲਜ ਫਾਰ ਵੂਮੈਨ, ਨਵੀਂ ਦਿੱਲੀ ਵਿੱਚ ਸਰਬੋਤਮ ਖਿਡਾਰੀ ਪੁਰਸਕਾਰ
  • ਸਤੰਬਰ 2006 - ਸੇਂਟ ਸਟੀਫਨਜ਼ ਕਾਲਜ, ਦਿੱਲੀ ਵਿਖੇ XXXII ਸੇਂਟ ਸਟੀਫਨਜ਼ ਕਾਲਜ ਇਨਵੀਟੇਸ਼ਨਲ ਬਾਸਕਟਬਾਲ ਟੂਰਨਾਮੈਂਟ ਵਿੱਚ ਸਰਬੋਤਮ ਪਲੇਅਰ ਅਵਾਰਡ
  • ਸਤੰਬਰ 2005 - ਸੇਂਟ ਸਟੀਫਨਜ਼ ਕਾਲਜ, ਦਿੱਲੀ ਵਿਖੇ XXXI ਸੇਂਟ ਸਟੀਫਨਜ਼ ਕਾਲਜ ਇਨਵਾਈਟੇਸ਼ਨਲ ਬਾਸਕਿਟਬਾਲ ਟੂਰਨਾਮੈਂਟ ਵਿੱਚ ਸਰਬੋਤਮ ਪਲੇਅਰ ਅਵਾਰਡ

ਹਵਾਲੇ

[ਸੋਧੋ]
  1. "Fantastic four – Indian Women Basketball gets a fillip | My India". www.mapsofindia.com (in ਅੰਗਰੇਜ਼ੀ). Retrieved 2018-04-17.
  2. "ਪੁਰਾਲੇਖ ਕੀਤੀ ਕਾਪੀ". Archived from the original on 2014-09-07. Retrieved 2022-09-14. {{cite web}}: Unknown parameter |dead-url= ignored (|url-status= suggested) (help) Archived 2014-09-07 at the Wayback Machine.