ਆਰ ਸੀ ਟੈਂਪਲ

ਰਿਚਰਡ ਕਾਰਨੈਕ ਟੈਂਪਲ

ਸਰ ਰਿਚਰਡ ਕਾਰਨੈਕ ਟੈਂਪਲ ਜਾਂ ਆਰ ਸੀ ਟੈਂਪਲ (15 ਅਕਤੂਬਰ 1850 – 3 ਮਾਰਚ 1931) ਇੱਕ ਬ੍ਰਿਟਿਸ਼ ਅਧਿਕਾਰੀ, ਅੰਡੇਮਾਨ ਅਤੇ ਨਿਕੋਬਾਰ ਟਾਪੂ ਦਾ ਮੁੱਖ ਕਮਿਸ਼ਨਰ ਅਤੇ ਇੱਕ ਮਾਨਵ ਵਿਗਿਆਨੀ ਲਿਖਾਰੀ ਸੀ।

ਜਨਮ

[ਸੋਧੋ]

ਰਿਚਰਡ ਟੈਂਪਲ ਦਾ ਜਨਮ ਭਾਰਤ ਦੇ ਇਲਾਹਾਬਾਦ ਸ਼ਹਿਰ ਵਿੱਚ 15 ਅਕਤੂਬਰ, 1850 ਨੂੰ ਅੰਗਰੇਜ਼ ਅਫਸਰ ਰਿਚਰਡ ਟੈਂਪਲ ਦੇ ਘਰ ਚਾਰਟ ਫਰਾਂਸਿਸ ਦੀ ਕੁੱਖੋਂ ਹੋਇਆ ਇਹ ਪਰਿਵਾਰ ਸ਼ੁਰੂ ਤੋਂ ਹੀ ਬਰਤਾਨਵੀ ਸਰਕਾਰ ਲਈ ਕੰਮ ਕਰਦਾ ਸੀ।

ਵਿਦਿਆ ਤੇ ਨੌਕਰੀ

[ਸੋਧੋ]

ਉਹਨਾਂ ਨੇ ਆਪਣੀ ਵਿਦਿਆ ਟ੍ਰਿਨਟੀ ਹਾਲ ਕੈਂਮਬ੍ਰਿਜ਼ ਤੋਂ ਪ੍ਰਾਪਤ ਕੀਤੀ | ਵਿਦਿਆ ਪ੍ਰਾਪਤੀ ਤੋਂ ਬਾਅਦ ਉਸ ਨੇ ਵੀ ਆਪਣੇ ਪਿਤਾ ਵਾਂਗ ਫੌਜ ਵਿੱਚ ਭਰਤੀ ਹੋਣਾ ਬਿਹਤਰ ਸਮਝਿਆ| 1871 ਵਿੱਚ ਉਹ ਇੰਡੀਅਨ ਆਰਮੀ ਵਿੱਚ ਆਇਆ ਅਤੇ ਕਾਫੀ ਸਮਾਂ 38 ਸਾਲ ਡੋਗਰਾ ਤੇ ਫਸਟ ਗੋਰਖਾ ਰੈਜੀਮੈਂਟ ਵਿੱਚ ਸੇਵਾ ਕਰਦਾ ਰਿਹਾ | 1887 ਵਿੱਚ ਬਰਮਾ ਦੀ ਲੜਾਈ ਲੜੀ | 1891 ਵਿੱਚ ਉਹ ਗਜ਼ਟਿਡ ਹੋਇਆ ਤੇ 1897 ਵਿੱਚ ਉਹ ਲੈਂਫਟੀਨੈਂਟ ਕਰਨਲ ਬਣ ਗਿਆ|

ਪ੍ਰਬੰਧਕੀ ਪੇਸ਼ਾ

[ਸੋਧੋ]

ਹੈਰੋ ਸਕੂਲ ਅਤੇ ਟੈਂਰੇਟੀ ਹਾਲ ਕੈਂਬਰਿਜ਼ ਵਿੱਚ ਪੜ੍ਹਾਈ ਤੋਂ ਬਾਅਦ ਉਸਨੂੰ 1877 ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਨੌਕਰੀ ਮਿਲ ਗਈ।1879 ਵਿੱਚ ਉਸਨੂੰ ਛਾਉਣੀ ਦੇ ਮੇਜੀਸਟ੍ਰੇਟ ਦੇ ਤੌਰ 'ਤੇ ਪੰਜਾਬ ਵਿੱਚ ਟਰਾਂਸਫਰ ਕਰ ਦਿੱਤਾ ਗਿਆ।ਇੱਥੇ ਉਸਦੀ ਭਾਰਤ ਦੀ ਲੋਕਧਾਰਾ ਅਤੇ ਇਤਿਹਾਸ ਵਿੱਚ ਰੁਚੀ ਪੈਦਾ ਹੋਈ।ਟੈਂਪਲ 1891 ਵਿੱਚ ਮੇਜਰ ਬਣਿਆ ਅਤੇ ਉਸਨੂੰ ਰੰਗੂਨ ਮਿਉਸੀਪਿਲਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ।ਉਹ ਆਪਣੀ ਰਿਟਾਇਰਮੇਂਟ ਤੋਂ ਪਹਿਲਾਂ 1895 ਤੋਂ 1904 ਤੱਕ ਅੰਡੇਮਾਨ ਅਤੇ ਨਿਕੋਬਾਰ ਦਾ ਚੀਫ ਕਮੀਸ਼ਨਰ ਰਿਹਾ

ਰਚਨਾਵਾਂ

[ਸੋਧੋ]

ਟੈਂਪਲ 1885 ਵਿੱਚ ਫੋਕਲੋਰ ਸੋਸਾਇਟੀ ਵਿੱਚ ਸ਼ਾਮਿਲ ਹੋਇਆ।ਉਸਨੇ 1885 ਵਿੱਚ ‘ਦ ਸਾਇੰਸ ਆਫ ਫੋਕਲੋਰ’ ਪੇਪਰ ਛਪਵਾਇਆ।ਇਸ ਤੋਂ ਬਿਨ੍ਹਾ ਉਸਨੇ ਬਹੁਤ ਸਾਰੇ ਪੇਪਰ ਭਾਰਤ ਦੇ ਧਰਮ ਅਤੇ ਭੋਗੂਲ ਨਾਲ ਸੰਬੰਧਿਤ ਲਿਖੇ।ਉਸਨੂੰ ਵਿਸ਼ਵਾਸ ਸੀ ਕਿ ਦੇਸੀ ਫੋਕਲੋਰ ਦੀ ਜਾਣਕਾਰੀ ਸ਼ਾਸ਼ਕਾ ਲਈ ਬਹੁਤ ਜ਼ਰੂਰੀ ਹੈ।ਉਸਨੇ 1914 ਵਿੱਚ ਲਿਖਿਆ

“ਨੇਟਿਵਾਂ ਦੀਆਂ ਭਾਵਨਾਵਾਂ ਅਤੇ ਉਹਨਾਂ ਦੇ ਕੰਮਾਂ ਨੂੰ ਕੰਟਰੋਲ ਕਰਨ ਲਈ ਸਾਨੂੰ ਉਹਨਾਂ ਦੀ ਲੋਕਧਾਰਾ ਨੂੰ ਸਮਝਣਾ ਜ਼ਰੂਰੀ ਹੈ।ਅਸੀਂ ਪ੍ਰਦੇਸੀ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦੇ ਜਦੋਂ ਤੱਕ ਅਸੀਂ ਡੂੰਘਾਈ ਵਿੱਚ ਉਹਨਾਂ ਦਾ ਅਧਿਐਨ ਨਹੀਂ ਕਰਦੇ।ਇਹ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸੇ ਨੂੰ ਨੇੜੇ ਤੋਂ ਅਤੇ ਸਹੀ ਸਮਝਣ ਨਾਲ ਹਮਦਰਦੀ ਪੈਦਾ ਹੂੰਦੀ ਹੈ ਅਤੇ ਹਮਦਰਦੀ ਨਾਲ ਚੰਗੀ ਸਰਕਾਰ ਪੈਦਾ ਹੁੰਦੀ ਹੈ।“[1]}}

ਉਸਨੇ ‘ਦ ਅੰਡੇਮਾਨ ਲੇਗੂਏਜ਼’1887 ਵਿੱਚ ਪਬਲਿਸ਼ ਕੀਤੀ।ਫਿਰ ਉਸਨੇ ‘ਵਾਈਡਵੇਕ ਸਟੋਰੀਜ਼’ਲਿਖੀ।ਜਿਹੜੀ ਕਿ ਭਾਰਤੀ ਲੋਕ ਕਹਾਣੀਆਂ ਦਾ ਸੰਗ੍ਰਿਹ ਸੀ।ਇਸ ਤੋਂ ਇਲਾਵਾ ਉਸ ਦੀਆਂ ਕੁੱਝ ਹੋਰ ਰਚਨਾਵਾਂ ਹਨ

ਸਾਹਿਤਿਕਤਾ

[ਸੋਧੋ]

ਲੋਕਧਾਰਾ ਦੇ ਖੇਤਰ ਵਿੱਚ ਇਸ ਵਿਦਵਾਨ ਖੋਜਾਰਥੀ ਨੇ ਅਥਾਹ ਕੰਮ ਕੀਤਾ ਇਸ ਸਰਕਾਰੀ ਅਫਸਰ ਹੁੰਦਿਆਂ ਹੋਇਆ ਸਮਾਂ ਕੱਢ ਕੇ ਇਸ ਕੰਮ ਨੂੰ ਨਪੇਰੇ ਚਾੜ੍ਹਿਆਂ ਇਸ ਕੰਮ ਲਈ ਉਸ ਨੂੰ ਕਿਸੇ ਦੀ ਵੀ ਮਦਦ ਲੈਣ ਦੀ ਲੋੜ ਪਈ ਤਾਂ ਗੁਰੇਜ਼ ਨਹੀਂ ਕੀਤਾ | 20 ਸਤੰਬਰ, 1928 ਨੂੰ ਫੋਕਲੋਰ ਸੁਸਾਇਟੀ ਦੀ ਜੁਬਲੀ ਕਾਂਗਰਸ ਵਿੱਚ ਦਿੱਤਾ ਆਰ.ਸੀ। ਟੈਂਪਲ ਦਾ ਪ੍ਰਧਾਨਗੀ ਭਾਸ਼ਣ ਵੀ ਉਸ ਦੀ ਲੋਕਧਾਰਾ ਪ੍ਰਤੀ ਸੁਹਿਰਦਤਾ, ਲਗਨ, ਮਿਹਨਤ ਤੇ ਦੂਰਅੰਦੇਸ਼ਤਾ ਦਾ ਪ੍ਰਤੀਕ ਹੈ | ਟੈਂਪਲ ਭਾਸ਼ਣ ਵਿੱਚ ਦੱਸਦਾ ਹੈ ਕਿ ਲੋਕਧਾਰਾ ਦਾ ਅਧਿਐਨ ਅਸਲ ਵਿੱਚ ਲੋਕਾਂ ਦਾ ਹੀ ਅਧਿਐਨ ਹੈ ਤਾਂ ਆਪਣੇ ਇਸ ਲੋਕਧਾਰਾ ਦੇ ਅਧਿਐਨ ਨੂੰ ਵਿਗਿਆਨਿਕ ਬਣਾਉਣਾ ਪਵੇਗਾ|

[2]ਆਰ ਸੀ ਟੈਂਪਲ ਦਾ ਲੋਕਧਾਰਾ ਸ਼ਾਸਤਰ

[ਸੋਧੋ]

ਹੁਣ ਤੱਕ ਪੰਜਾਬੀ ਲੋਕਧਾਰਾ ਸੰਗ੍ਰਹਿ ਦੇ ਕੰਮ ਨੂੰ ਤੇ ਪੰਜਾਬੀ ਲੋਕਧਾਰਾ ਸੰਬੰਧੀ ਅਧਿਐਨ ਵਿਸ਼ਲੇਸ਼ਣ ਨੂੰ ਆਰੰਭ ਹੋਇਆ ਇਕ ਸਦੀ ਤੋਂ ਉੱਪਰ ਸਮਾਂ ਹੋ ਚੁੱਕਾ ਹੈ। ਪਰੰਤੂ ਸੰਗ੍ਰਹਿ ਅਤੇ ਕੁਝ ਪੱਖਾਂ 'ਤੇ ਅਧਿਐਨ ਦਾ ਜਿੰਨਾ ਕੰਮ ਪਿਛਲੇ ਸਮੇਂ ਦਸਾਂ ਸਾਲਾਂ ਵਿਚ ਹੋਇਆ ਹੈ ਜਾਂ ਹੁਣ ਹੋ ਰਿਹਾ ਹੈ ਉਨਾ ਕੰਮ ਪਹਿਲਾਂ ਸਾਲਾਂ ਵਿਚ ਵੀ ਨਹੀਂ ਹੋਇਆ ਸੀ। ਅਜਿਹਾ ਹੋਣ ਦੇ ਕੀ ਕਾਰਨ ਹਨ ? ਇਹਨਾਂ ਕਾਰਨਾਂ ਨੂੰ ਜਾਨਣ ਲਈ ਏਨਾ ਕਹਿ ਦੇਣਾ ਹੀ ਕਾਫ਼ੀ ਨਹੀਂ ਹੈ ਕਿ ਹੋਰਨਾਂ ਭਾਰਤੀ ਭਾਸ਼ਾਵਾਂ ਵਿਚ ਤੇ ਵਿਸ਼ਵ ਪੱਧਰ 'ਤੇ ਲੋਕਧਾਰਾ ਸੰਬੰਧੀ ਕੰਮ ਹੋ ਰਿਹਾ ਹੈ ਇਸ ਲਈ ਪੰਜਾਬੀ ਵਿਦਵਾਨ ਵੀ ਇਸ ਪਾਸੇ ਵੱਲ ਰੁਚਿਤ ਹੋਏ ਹਨ। ਨਾ ਹੀ ਇਹ ਕਹਿ ਕੇ ਛੁਟਕਾਰਾ ਪਾਇਆ ਜਾ ਸਕਦਾ ਹੈ ਕਿ ਯੂਨੀਵਰਸਿਟੀਆਂ ਵਿਚ ਲੋਕਧਾਰਾ ਦੀ ਪੜ੍ਹਾਈ ਸ਼ੁਰੂ ਹੋਣ ਨਾਲ ਇਸ ਪਾਸੇ ਕੰਮ ਵਿਚ ਤੇਜ਼ੀ ਆਈ ਹੈ। ਕਾਰਣ ਇਸ ਤੋਂ ਕਿਤੇ ਡੂੰਘੇ ਹਨ। ਇਕ ਦਹਾਕੇ ਤੋਂ ਜੋ ਸੰਕਟ ਪੰਜਾਬ ਵਿਚ ਗਹਿਰਾ ਹੁੰਦਾ ਜਾ ਰਿਹਾ ਸੀ ਉਸ ਦੇ ਸਿੱਟੇ ਵਜੋਂ ਇਕ ਪਾਸੇ ਧਾਰਮਿਕ ਕੱਟੜਤਾ ਨੇ ਆਪਣੇ ਕਈ ਰੂਪ ਵਿਖਾਏ ਤਾਂ ਦੂਜੇ ਪਾਸੇ ਬੁੱਧੀਜੀਵੀ, ਪਰੰਪਰਾ ਵਿਚੋਂ ਗੈਰ- ਸੰਪ੍ਰਦਾਇਕ ਜੜ੍ਹਾਂ ਲੱਭਣ ਲਈ ਯਤਨਸ਼ੀਲ ਹੋਏ ਕਿਉਂਕਿ ਉਨ੍ਹਾਂ ਨੂੰ ਸੰਪ੍ਰਦਾਇਕ ਮਾਹੌਲ ਦਾ ਟਾਕਰਾ ਗੈਰ - ਸੰਪ੍ਰਦਾਇਕ ਵਿਰਸੇ ਨਾਲ ਜੁੜਨ ਤੋਂ ਇਲਾਵਾ ਅਸੰਭਵ ਪ੍ਰਤੀਤ ਹੋਇਆ। ਦੂਜੇ ਪਾਸੇ ਸੱਤਾਧਾਰੀਆਂ ਵੱਲੋਂ ਮੌਕੇ ਨੂੰ ਤਾੜ ਕੇ ਲਗਾਤਾਰ ਸਾਂਸਕ੍ਰਿਤਕ ਉਥਾਨ ਦਾ ਢੋਲ ਪਿੱਟਿਆ ਜਾ ਰਿਹਾ ਹੈ। ਧੜਾ-ਧੜ ਸਾਂਸਕ੍ਰਿਤਕ ਕੇਂਦਰ ਖੁੱਲ੍ਹ ਰਹੇ ਹਨ। ਪਰ ਕੀ ਇਨ੍ਹਾਂ ਕੇਂਦਰਾਂ ਦਾ ਮੰਤਵ ਸੱਚਮੁੱਚ ਹੀ ਲੋਕ ਸੰਸਕ੍ਰਿਤੀ ਨੂੰ ਉਜਾਗਰ ਕਰਨਾ ਹੈ। ਨਹੀਂ, ਸਗੋਂ ਲੋਕ ਚੇਤਨਾ ਨੂੰ ਖੁੰਢਿਆਂ ਕਰਨ ਲਈ ਆਪਣੇ ਹਿੱਤਾਂ ਦੀ ਰਾਖੀ ਹਿੱਤ ਸੰਸਕ੍ਰਿਤਕ ਮੇਲਿਆਂ ਦਾ ਪ੍ਰਚਾਰ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ ਕਿ ਪਰੰਪਰਾ ਦਾ ਆਲੋਚਨਾਤਮਕ ਵਿਗਿਆਨਕ ਵਿਸ਼ਲੇਸ਼ਣ ਹੋਣ ਦੀ ਤਾਂ ਗੱਲ ਅੱਗੇ ਸਗੋਂ ਅੰਧ - ਵਿਸ਼ਵਾਸਾਂ ਉੱਪਰ ਅਧਾਰਿਤ ਪਰੰਪਰਾਵਾਂ ਨੂੰ ਵੀ ਆਦਰਸ਼ਿਆ ਰਿਹਾ ਹੈ। ਇਸ ਤਰ੍ਹਾਂ ਇਕ ਵੱਖਰੀ ਕਿਸਮ ਦਾ “ਲੋਕਧਾਰਾਈ ਮੂਲਵਾਦ'' ਉਭਰ ਰਿਹਾ ਹੈ। ਲੋਕਧਾਰਾ ਪ੍ਰਤੀ ਅਜਿਹੀ ਓਪਰੀ ਜਿਹੀ ਤੇ ‘ਮੂਲਵਾਈ'' ਕਿਸਮ ਦੀ ਪਹੁੰਚ ਨੂੰ ਪਛਾਣ ਕੇ ਲੋਕਧਾਰਾ ਦਾ ਤੇ ਲੋਕਧਾਰਾ ਦਾ ਸਹੀ ਪਰਿਪੇਖ ਵਿਚ ਅਧਿਐਨ ਹੋਣਾ ਚਾਹੀਦਾ ਹੈ। ਇਸ ਲੋੜ ਨੂੰ ਮੁੱਖ ਰੱਖ ਕੇ ਹੀ ਅਸੀਂ ਆਪਣੀ ਗੱਲ ਆਰ. ਸੀ. ਟੈਂਪਲ ਤੋਂ ਆਰੰਭ ਕੀਤੀ ਹੈ।

ਲੋਕਧਾਰਾ ਦਾ ਕੰਮ ਕਰਨ ਪਿੱਛੇ ਅੰਗਰੇਜ਼ਾਂ ਦਾ ਵਿਸ਼ੇਸ਼ ਮੰਤਵ ਵੀ ਲੁਕਿਆ ਹੋਇਆ ਸੀ। ਆਰ.ਐਮ.ਡਾਰਸਨ ਅਨੁਸਾਰ, “ਭਾਰਤ ਇੰਗਲੈਂਡ ਨਾਲ ਸੰਬੰਧਿਤ ਸੀ। ਅੰਗਰੇਜ਼ ਉਥੇ ਰਾਜ ਕਰਨ ਵਾਸਤੇ, ਧਰਮ ਪ੍ਰਚਾਰ ਵਾਸਤੇ ਸਰਵੇਖਣ ਕਰਨ ਲਈ, ਵਪਾਰ ਫੈਲਾਉਣ ਵਾਸਤੇ ਅਤੇ ਆਪਣੇ ਸਾਮਰਾਜੀ ਅਧਿਕਾਰਾਂ ਨੂੰ ਪੱਕਿਆਂ ਕਰਨ ਲਈ ਗਏ ਸਨ। ਭਾਰਤ ਵਿਚ ਆਪਣੀ ਚਿਰ ਕਾਲ ਦੀ ਰਿਹਾਇਸ਼ ਦੌਰਾਨ ਅਨੇਕਾਂ ਫ਼ੌਜੀ ਅਫਸਰਾਂ ਨੇ ਸਾਮਰਾਜੀ ਅਧਿਕਾਰੀਆਂ ਤੇ ਪਾਦਰੀਆਂ ਨੇ ਉਨ੍ਹਾਂ ਦੀਆਂ ਘਰ ਵਾਲੀਆਂ ਤੇ ਧੀਆਂ ਨੇ ਭਾਰਤੀ ਲੋਕ ਕਥਾਵਾਂ ਅਤੇ ਰੀਤੀ ਰਿਵਾਜ਼ਾਂ ਸੰਬੰਧੀ ਇਕ ਤੋਂ ਬਾਅਦ ਇਕ ਪੁਸਤਕਾਂ ਦੀ ਰਚਨਾ ਕੀਤੀ। ਡਾਰਸਨ ਨੇ ਸਾਮਰਾਜੀ ਸਥਾਪਤੀ ਲਈ ਲੱਗੇ ਹੋਏ ਟੈਂਪਲ ਤੋਂ ਇਲਾਵਾ ਹਾਰਟਲੈਂਡ ਅਤੇ ਹੈਨਰੀਟਾ ਕਿੰਗਸਲੇ ਦਾ ਵੀ ਜਿਕਰ ਕੀਤਾ ਹੈ। ਇਨ੍ਹਾਂ ਅੰਗਰੇਜ਼ੀ ਲੋਕਧਾਰ ਖੋਜੀਆਂ ਨੂੰ ਸੁਚੇਤ ਪੱਧਰ ਤੇ ਲੋਕਧਾਰਾਈ ਸਾਮਗਰੀ ਦਾ ਅਧਿਐਨ ਅੰਗਰੇਜ਼ੀ ਸਾਮਰਾਜ ਨੂੰ ਸਥਾਪਿਤ ਕਰਨ ਲਈ ਕੀਤਾ। ਅਫਰੀਕਨ ਲੋਕਧਾਰਾ ਸੰਬੰਧੀ ਪਰਚਾ ਪੇਸ਼ ਕਰਦਿਆਂ ਮੇਰੀ ਹੇਨਰੀਟਾ ਕਿੰਗਸਲੇ ਅਫਰੀਕਾ ਦੀ ਲੋਕਧਾਰਾਂ ਨੂੰ ਵਿਚਾਰਨ ਲਈ ਫੋਕਲੋਰ ਸੁਸਾਇਟੀ ਅਧੀਨ ਹੀ ਇਕ ਵੱਖਰੀ ਕਮੇਟੀ ਦੇ ਗਠਨ ਕਰਨ ਦਾ ਸੁਝਾਅ ਦਿੰਦੀ ਹੈ। ਉਸ ਨੂੰ ਵਿਸ਼ਵਾਸ਼ ਹੈ ਕਿ ਇਸ ਨਾਲ ਅੰਗਰੇਜ਼ੀ ਰਾਜ ਮਜਬੂਤ ਹੋਵੇਗਾ । ਅੰਗਰੇਜ਼ੀ ਲੋਕਧਾਰਾ ਖੋਜੀਆਂ ਬਾਰੇ ਇੰਦਰਦੇਵ ਦਾ ਇਹ ਕਥਨ ਵਧੇਰੇ ਸੰਤੁਲਿਤ ਹੈ ਕਿ ਉਨਾਂ ਨੇ ਲੋਕਧਾਰਾ ਦੀ ਸਮੱਗਰੀ ਇਕੱਤਰ ਕਰਨ ਦਾ ਕੰਮ ਕੁਝ ਤਾਂ ਇਸ ਲਈ ਕੀਤਾ ਕਿ ਉਹ ਇਸ ਦੇ ਮੌਕੇ ਨੂੰ ਸਮਝ ਸਕਣ ਜਿਨ੍ਹਾਂ ਉਪਰ ਉਹ ਰਾਜ ਕਰ ਰਹੇ ਸਨ, ਤੇ ਕੁਝ ਇਸ ਤੇ ਉਨ੍ਹਾਂ ਨੇ ਇਹ ਕੰਮ ਕੀਤਾ ਕਿ ਉਨ੍ਹਾਂ ਨੂੰ ਭਾਰਤੀ ਪਰੰਪਰਾ ਜਾਨਣ ਦੀ ਉਤਸੁਕਤਾ ਵੀ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ਜੋ ਕੰਮ ਕੀਤਾ ਉਸਦੀ ਆਪਣੀ ਇਕ ਅਮੀਰੀ ਹੈ।

ਉਪਰੋਕਤ ਲੋਕਧਾਰਾ ਸ਼ਾਸਤਰੀਆਂ ਵਿਚੋਂ ਆਰ.ਸੀ. ਟੈਂਪਲ ਦਾ ਥਾਂ ਸਭ ਤੋਂ ਉਚੇਰਾ ਹੈ। ਉਸ ਨੇ ਭਾਰਤੀ ਕਥਾਵਾਂ ਦਾ ਸਿਲਸਿਲੇਵਾਰ ਇਤਿਹਾਸ ਦ੍ਰਿਸ਼ਟੀ ਤੋਂ ਤੁਲਨਾਤਮਕ ਅਧਿਐਨ ਕੀਤਾ ਹੈ। ਉਸ ਦੀ ਸਮੁੱਚੀ ਖੋਜ ਦਾ ਲੇਖਾ ਤਾਂ ਅਜੇ ਹੋਣਾ ਹੀ ਹੈ। ਅਸੀਂ ਆਪਣੇ-ਆਪ ਨੂੰ ਕੇਵਲ ਉਸ ਦੇ ਪੰਜਾਬੀ ਨੂੰ ਕਥਾਵਾਂ ਉੱਪਰ ਕੀਤੇ ਕੰਮ ਤੱਕ ਹੀ ਸੀਮਤ ਰੱਖਾਂਗੇ। ਆਰ.ਸੀ. ਟੈਂਪਲ ਦੇ ਆਪਣੇ ਕਹਿਣ ਮੁਤਾਬਕ ਉਸ ਨੇ ਪੰਜਾਬ ਦੀਆਂ 118 ਦੰਤ ਕਥਾਵਾਂ ਨੂੰ ਇਕੱਤਰ ਕੀਤਾ ਸੀ। ਪਰੰਤੂ ਸਾਡੇ ਤੱਕ ਤਿੰਨ ਜਿਲਦਾਂ ਵਿਚ 58 ਦੰਤ-ਕਥਾਵਾਂ ਹੀ ਪਹੁੰਚੀਆਂ ਹਨ।

ਟੈਂਪਲ ਨੇ ਦੀ ਲੀਜੈਜਡਜ਼ ਆਫ ਦੀ ਪੰਜਾਬ' ਨਾਂ ਦਾ ਜੋ ਸੰਗ੍ਰਹਿ ਪੇਸ਼ ਕੀਤਾ ਹੈ, ਉਸ ਵਿਚ ਸਵਾਂਗ ਵੀ ਹਨ, ਕਿਸੇ ਵੀ ਹਨ, ਆਦਿ ਗ੍ਰੰਥ ਵਿਚ ਦਰਜ ਨਾਮਦੇਵ ਦਾ ਸ਼ਬਦ ਵੀ ਹੈ, (ਜਿਸ ਨੂੰ ਗਲਤ ਸੂਚਨਾ ਅਨੁਸਾਰ ਟੈਂਪਲ ਨੇ ਦਸਮ ਗ੍ਰੰਥ ਵਿਚ ਦਰਜ ਮੰਨਿਆ ਹੈ) ਤੋਂ ਇਕ ਲੋਕ ਗੀਤ ਵੀ ਇਸ ਵਿਚ ਸ਼ਾਮਿਲ ਹੈ। ਪ੍ਰਸ਼ਨ ਪੈਦਾ ਹੁੰਦਾ ਹੈ ਕਿ ਕੀ ਇਨ੍ਹਾਂ ਸਭ ਰੂਪਾਂ ਨੂੰ ਦੰਤ-ਕਥਾਵਾਂ ਕਿਹਾ ਜਾ ਸਕਦਾਂ ਹੈ? ਸਾਡੇ ਵਿਚਾਰ ਅਨੁਸਾਰ ਸੰਗ੍ਰਹਿ ਦੇ ਬਹੁਤੇ ਰੂਪ ਦੰਤ-ਕਥਾਵਾਂ ਉੱਪਰ ਅਧਾਰਿਤ ਹਨ।

ਬਾਵਾ ਬੁੱਧ ਸਿੰਘ ਨੇ ਬੜੀ ਮਿਹਨਤ ਨਾਲ ਰਾਜਾ ਰਸਾਲੂ ਇਤਿਹਾਸਕ ਚਿਹਰਾ-ਮੋਹਰਾ ਘੜਨ ਦਾ ਯਤਨ ਕੀਤਾ ਪਰੰਤੂ ਉਹ ਵੀ ਇਸ ਵਿਚ ਸਫਲ ਨਹੀਂ ਹੋ ਸਕਿਆ। ਟੈਂਪਲ ਇਸ ਤਰਾਂ ਦੇ ਅਧਿਐਨ ਅਨੁਸਾਰ ਹੀਰ ਰਾਂਝੇ ਦੀ ਕਥਾ ਨੂੰ ਤਿੰਨ ਸੌ ਸਾਲ ਪੁਰਾਣੀ (ਅੱਜ ਚਾਰ ਸੌ ਸਾਲ ਪੁਰਾਈ, ਮੰਨਣ ਹੈ। ਪਰ ਨਾਲ ਹੀ ਇਹ ਵੀ ਕਲਪਨਾ ਕਰਦਾ ਹੈ ਕਿ ਹੀਰ-ਰਾਂਝੇ ਦੀ ਕਹਾਣੀ ਦਾ ਕਬੀਲਾਈ ਹੋਣਾ ਵੀ ਸੰਭਵ ਹੈ, ਜਿਸ ਵਿਚ ਇਸਤਰੀ ਨੂੰ ਚੁੱਕ ਲਿਜਾਣਾ ਤੇ ਬਾਅਦ ਵਿਚ ਉਸ ਦਾ ਬਦਲਾ ਲੈਣ ਦੀ ਘਟਨਾ ਪ੍ਰਧਾਨ ਹੋ ਸਕਦੀ ਹੈ। ਸਪੱਸ਼ਟ ਹੈ ਟੈੰਪਲ ਦਾ “ਇਤਿਹਾਸਕ ਵਿਸ਼ਲੇਸ਼ਣ ਕਿਸੇ ਨਿਸ਼ਚਿਤ ਸਿੱਟੇ ਉੱਪਰ ਨਹੀਂ ਪਹੁੰਚਦਾ। ਜਿਹੜੀਆਂ ਘਟਨਾਵਾਂ ਨੇੜੇ ਦੇ ਇਤਿਹਾਸ ਵਿਚ ਹੀ ਵਾਪਰੀਆਂ ਸਨ, ਉਨ੍ਹਾਂ ਬਾਰੇ ਟੈਂਪਲ ਨੂੰ ਵਧੇਰੇ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਪ੍ਰਸ਼ਨ ਅਜੇ ਵੀ ਬਣਿਆ ਰਹਿੰਦਾ ਹੈ ਕਿ ਅਜਿਹੀ ‘ਇਤਿਹਾਸਕ ਪਹੁੰਚਾ ਸਾਨੂੰ ਕਿੱਥੇ ਪਹੁੰਚਾਉਂਦੀ ਹੈ? ਕਿੱਸਾ ਸਾਹਿਤ ਨਾਲ ਸੰਬੰਧਿਤ ਆਰੰਭਲੀ ਪੰਜਾਬੀ ਆਲੋਚਨਾ ਜ਼ਿਆਦਾਤਰ ਇਸੇ ਹੀ ਤਰ੍ਹਾਂ ਦੀ ਹੈ।

ਇਸ ਸਭ ਕੁਝ ਦੇ ਬਾਵਜੂਦ ਇਹ ਗੱਲ ਸਵੀਕਾਰਨੀ ਪੈਂਦੀ ਹੈ ਕਿ ਟੈਂਪਲ ਨੇ ਪੰਜਾਬੀ ਲੋਕਧਾਰਾ ਦੇ ਅਧਿਐਨ ਨੂੰ ਬਾਹਰਮੁਖੀ ਦਿੱਖ ਪ੍ਰਦਾਨ ਕੀਤੀ। ਉਹ ਗੋਮੇ ਦੇ ਇਸ ਕਥਨ ਨੂੰ ਆਧਾਰ ਬਣਾ ਕੇ ਤੁਰਦਾ ਹੈ ਕਿ, “ਲੋਕਧਾਰਾ ਇਕ ਵਿਗਿਆਨ ਹੈ ਉਹ ਇਸ ਪਾਸੇ ਤੋਂ ਸੁਚੇਤ ਹੈ ਕਿ ਨਵਾਂ ਵਿਸ਼ਾ ਹੋਣ ਕਾਰਣ, ਇਸ ਵੱਲ ਲੋਕ ਬਹੁਗਿਣਤੀ ਵਿਚ ਆ ਰਹੇ ਹਨ ਪ੍ਰੰਤੂ ਇਨ੍ਹਾਂ ਲੋਕਾਂ ਵੱਲੋਂ ਲੋਕਧਾਰਾ ਨੂੰ ਉਦੋਂ ਤੱਕ ਹੀ ਅਪਣਾਇਆ ਜਾਂਦਾ ਹੈ ਜਦੋਂ ਤੱਕ ਇਹ ਵਿਸ਼ਾ ਹਲਕਾ-ਫੁਲਕਾ ਪ੍ਰਤੀਤ ਹੁੰਦਾ ਹੈ। ਇਸ ਵਿਚ ਮਨੋਰੰਜਨ ਦੇ ਅਰਥ ਬਣੇ ਰਹਿੰਦੇ ਹਨ ਅਤੇ ਇਸ ਰਾਹੀਂ ਸੌਖੀ ਪ੍ਰਸਿੱਧੀ ਪ੍ਰਾਪਤ ਹੁੰਦੀ ਹੈ। ਅਜਿਹੀ ਸਥਿਤੀ ਵਿਚ ਓਪਰੀ ਖਿੱਚ ਨਾਲ ਆਏ “ਖੋਜੀ” ਗਾਇਬ ਹੋ ਜਾਂਦੇ ਹਨ ਤੇ ਗਿਣੇ-ਚੁਣੇ ਵਿਅਕਤੀ ਹੀ ਰਹਿ ਜਾਂਦੇ ਹਨ। 1885 ਈ. ਵਿਚ ਟੈਂਪਲ ਨੇ ਕਿਹਾ ਸੀ ਕਿ ਲੋਕਧਾਰਾ ਵਿਚ ਵਿਚਾਲੇ ਦੀ ਅਵਸਥਾ ਵਿਚ ਵਿਚਰ ਰਹੀ ਹੈ। ਕੀ ਅੱਜ ਪੰਜਾਬੀ ਲੋਕਧਾਰਾ ਦੀ ਸਥਿਤੀ ਇਸ ਅਵਸਥਾ ਵਿਚੋਂ ਉੱਤਰ ਚੁੱਕੀ ਹੈ। ਸਇਦ ਥੋੜ੍ਹੀ ਬਹੁਤ ਲੋਕਧਾਰਾ ਦਾ ਸਾਹਿਤਕ ਪੱਖ ਤੋਂ ਕੀਤੇ ਵਿਸ਼ਲੇਸ਼ਣ ਦੀ ਸੀਮਾ ਨੂੰ ਸਵੀਕਾਰ ਕਰਦਾ ਹੋਇਆ ਟੈਂਪਲ ਇਸ ਨੂੰ ਵੱਖਰਾ ਵਿਗਿਆਨ ਮੰਨਣ ਉੱਪਰ ਬਲ ਦਿੰਦਾ ਹੈ। ਉਸ ਅਨੁਸਾਰ ਅਜਿਹਾ ਮੰਨੇ ਬਗੈਰ ਲੋਕਧਾਰਾਂ ਨੂੰ ਗੰਭੀਰ ਅਧਿਐਨ ਦਾ ਵਿਸ਼ਾ ਸਮਝਿਆ ਹੀ ਨਹੀਂ ਜਾ ਸਕਦਾ। ਵਿਗਿਆਨ ਨੂੰ ਮਨੋਰੰਜਨ ਦੇ ਅਧੀਨ ਕਰਨਾ ਟੈਂਪਲ ਅਨੁਸਾਰ ਸਮੇਂ ਨੂੰ ਬਰਬਾਦ ਕਰਨਾ ਹੈ। ਟੈਂਪਲ ਇਹ ਮੰਨਦਾ ਹੈ ਕਿ ਲੋਕਧਾਰਾ ਦੇ ਅਧਿਐਨ ਲਈ ਇਤਿਹਾਸ, ਰਾਜਨੀਤੀ ਤੇ ਦਰਸ਼ਨ ਆਦਿ ਅਨੁਸ਼ਾਸਨਾਂ ਦੀ ਵੀ ਲੋੜ ਪੈਂਦੀ ਹੈ। ਇਸੇ ਲਈ ਲੋਕਧਾਰਾ ਦਾ ਅਧਿਐਨ ਕਰਨ ਲਈ ਵਿਸ਼ੇਸ਼ ਸ਼ਖ਼ਸੀਅਤ ਦੀ ਲੋੜ ਪੈਂਦੀ ਹੈ। ਟੈਂਪਲ ਦੇ ਕਹੇ ਅਨੁਸਾਰ ਲੋਕਧਾਰਾ ਦਾ ਅਧਿਐਨ ਤਾਂ ਹੀ ਵਿਗਿਆਨਕ ਹੋ ਕੇ ਆਪਣੀ ਵਿਸ਼ੇਸ਼ ਥਾਂ ਗ੍ਰਹਿਣ ਕਰ ਸਕੇਗਾ ਜੇਕਰ ਉਹ ਇਸ ਸਵਾਲ ਦਾ ਜਵਾਬ ਦੇਣ ਲਈ ਸਾਮੱਗਰੀ ਜੁਟਾ ਸਕੇਗਾ ਕਿ ਲੋਕ ਜੋ ਹੁਣ ਹਨ, ਉਹ ਇਸ ਤਰ੍ਹਾਂ ਦੇ ਕਿਉਂ ਹਨ। ਇਉਂ ਟੱਪਲ ਨੇ ਲੋਕਧਾਰਾ ਦੇ ਕਾਰਜ ਖੇਤਰ ਨੂੰ ਇਕ ਵਿਸ਼ੇਸ਼ ਪ੍ਰਸ਼ਨ ਉੱਪਰ ਕੇਂਦਰਿਤ ਕਰ ਦਿੱਤਾ ਹੈ, ਜਿਸ ਉੱਪਰ ਅਗਾਂਹ ਵਿਚਾਰ ਕੀਤੀ ਜਾ ਸਕਦੀ ਹੈ।

ਉਪਰੋਕਤ ਨਾਲੋਂ ਵੀ ਟੈੰਪਲ ਦਾ ਤੁਲਨਾਤਮਕ ਅਧਿਐਨ ਸਾਡੇ ਲਈ ਵਧੇਰੇ ਮਹੱਤਵਪੂਰਣ ਹੈ। ਦੀ ਲੀਜੈਂਡ ਆਫ ਦੀ ਪੰਜਾਬ ਦੀ ਪਹਿਲੀ ਜਿਲਦ ਛਪਣ ਸਮੇਂ ਉਸ ਨੇ ਪੰਜਾਬ ਦੀਆਂ ਦੰਤ-ਕਥਾਵਾਂ ਦਾ '' ਓਲਡ ਡਕਨ ਡੇਜ'' "ਇੰਡੀਅਨ ਡੇਅਰੀ ਟੇਲਜਾਂ, ਟੇਕ ਟੇਲਜ਼ ਆਫ ਬੰਗਾਲ'' ਅਤੇ "ਵਾਈਡ ਅਵੇਸ਼ਨ ਸਟੋਰੀਜ਼ ਦੀਆਂ 120 ਕਥਾਵਾਂ ਨਾਲ ਤੁਲਨਾਤਮਕ ਅਧਿਐਨ ਕੀਤਾ ਹੈ। ਇਥੇ ਉਸ ਨੇ ਸਵਿੰਨਟਰਨ ਵਲੋਂ ਰਾਜਾ ਰਸਾਲੂ ਦੀ ਦੰਤ ਕਥਾ ਛਾਪੇ ਜਾਣ ਦਾ ਜ਼ਿਕਰ ਵੀ ਕੀਤਾ ਹੈ, ਪਰ ਉਸ ਨੂੰ ਇਹ ਪ੍ਰਾਪਤ ਨਹੀਂ ਸੀ ਹੋ ਸਕਿਆ। ਟੈਂਪਲ ਦੁਆਰਾ ਕੀਤੀ ਤੁਲਨਾ ਦਾ ਆਧਾਰ ਰੂੜੀਆਂ ਹਨ। ਰੂੜੀਆਂ ਦੇ ਆਧਾਰ 'ਤੇ ਤੁਲਨਾਤਮਕ ਅਧਿਐਨ ਅੱਜ ਵੀ ਸਵੀਕਾਰ ਕੀਤਾ ਜਾਂਦਾ ਹੈ, ਪਰ ਇਸ ਤਰ੍ਹਾਂ ਦੇ ਅਧਿਐਨ ਦੀ ਆਪਣੀ ਸੀਮਾ ਹੈ। ਤੁਲਨਾਤਮਕ ਅਧਿਐਨ ਨਾਲ ਪੰਜਾਬ ਦੀਆਂ ਕਥਾਵਾਂ, ਭਾਰਤੀ ਕਥਾਵਾਂ ਦੇ ਇਕ ਹਿੱਸੇ ਵਜੋਂ ਨਜ਼ਰ ਆਉਂਦੀਆਂ ਹਨ। ਅਜਿਹਾ ਹੋਣਾ ਸੁਭਾਵਕ ਹੀ ਹੈ ਕਿਉਂਕਿ ਇਨ੍ਹਾਂ ਦਾ ਸਮਾਜਿਕ ਪਰਿਪੇਖ ਇਕੋ ਹੀ ਹੈ। ਟੈਂਪਲ ਦਾ ਅਧਿਐਨ ਵਧੇਰੇ ਰੂੜੀਆਂ ਉੱਪਰ ਅਧਾਰਿਤ ਹੋਣ ਕਾਰਨ ਮਕਾਨਕੀ ਵੀ ਹੋ ਜਾਂਦਾ ਹੈ। ਜੋ ਸਥਾਪਨਾਵਾਂ ਵਲਾਦੀਮੀਰ ਪਰਾਪ 1920 ਵਿਚ ਰੂਸੀ ਪਰੀ ਕਹਾਣੀਆਂ ਦੇ ਸੰਦਰਭ ਵਿੱਚ ਕਰਦਾ ਹੈ. ਉਹ ਅਜਿਹੀਆਂ ਹੀ ਸਥਾਪਨਾਵਾ ਥੋੜ੍ਹੇ ਫਰਕ ਨਾਲ ਪੰਜਾਬੀ ਸੰਦਰਭ ਵਿਚ ਕਰ ਰਿਹਾ ਸੀ। ਦੰਤ ਕਥਾਵਾਂ ਦਾ ਜ਼ਿਕਰ ਕਰਦਿਆਂ ਟੈਂਪਲ ਆਪਣੀ ਨਫਰਤ ਲੁਕਾ ਨਹੀਂ ਸਕਿਆ। ਉਹ ਲਿਖਦਾ ਹੈ The once notorious Ram Singh Kuka, whom the present speaker (Temple) knew personally while a political prisoner in consequence of his raising a petty religious rebellion against the British crown, was credited with miraculously lengthening the beam of a house for a follower at Firozpur, by way of helping him to preserve his property."

ਉਹ ਵਿਅਕਤੀ ਜੋ ਪੰਜਾਬੀ ਲੋਕਾਂ ਬਾਰੇ ਅਜਿਹੀਆਂ ਧਾਰਨਾਵਾਂ ਤੇ ਨਫ਼ਰਤ ਰੱਖਦਾ ਹੋਵੇ ਉਸ ਪਾਸੋਂ ਇਹ ਆਸ ਨਹੀਂ ਰੱਖੀ ਜਾ ਸਕਦੀ ਕਿ ਉਹ ਪੰਜਾਬੀ ਜੀਵਨ ਦੇ ਸਮਾਜਿਕ ਆਧਾਰਾਂ ਨੂੰ ਜਾਂ ਸਭਿਆਚਾਰ ਨੂੰ ਠੀਕ ਤਰ੍ਹਾਂ ਸਮਝ ਸਕੇ। ਇਸੇ ਲਈ ਜਿੱਥੇ ਕਿਤੇ ਵੀ ਟੈਂਪਲ ਨੇ ਪੰਜਾਬੀ ਦੰਤ ਕਥਾਵਾਂ ਦੇ ਸਮਾਜਿਕ ਆਧਾਰਾਂ ਨੂੰ ਛੋਹਣ ਦਾ ਯਤਨ ਕੀਤਾ ਹੈ, ਉੱਥੇ ਉਸ ਦੀ ਪਹੁੰਚ ਚਲਾਵੀਂ ਤੇ ਓਪਰੀ ਜਿਹੀ ਹੈ। ਲੋਕ ਕਥਾਵਾਂ ਵਿਚ ਰੂਪ ਪਰਿਵਰਤਨ ਬਾਰੇ ਚਰਚਾ ਕਰਦਿਆਂ ਹੋਇਆਂ ਉਹ ਕਹਿੰਦਾ ਹੈ ਕਿ ਇਸਦਾ ਭਾਰਤੀ ਲੋਕ-ਕਥਾਵਾਂ ਵਿਚ ਵਿਸ਼ੇਸ਼ ਮਹੱਤਵ ਹੈ। ਜਿਥੇ ਅੰਧੀ ਤੋਂ ਜਿਆਦਾ ਜਨਤਾ ਆਵਾਗਵਣ ਨੂੰ ਮੰਨਦੀ ਹੋਵੇ ਉੱਥੇ ਟੈਂਪਲ ਅਨੁਸਾਰ ਰੂਪ ਪਰਿਵਰਤਨ ਵਰਗੇ ਪ੍ਰਸੰਗ ਆਉਣੇ ਸੁਭਾਵਿਕ ਹਨ। ਪੁੱਤਰ ਪ੍ਰਾਪਤੀ ਦੀ ਇੱਛਾ ਸੰਬੰਧੀ ਲੋਕ-ਕਥਾਵਾਂ ਵਿਚ ਆਏ ਪ੍ਰਸੰਗਾਂ ਨੂੰ ਵੀ ਟੈਂਪਲ ਨੇ ਲੋਕ ਜੀਵਨ ਦੀਆਂ ਅਸਲ ਘਟਨਾਵਾਂ ਨਾਲ ਜੋੜਿਆ ਹੈ। ਉਸ ਦਾ ਵਿਚਾਰ ਹੈ ਕਿ ਕਿਸਾਨੀ ਵਿਚ ਪੁੱਤਰ ਪ੍ਰਾਪਤੀ ਦੀ ਇੱਛਾ ਏਨੀ ਸਰਵ-ਵਿਆਪਕ ਹੈ ਕਿ ਇਸ ਦਾ ਪ੍ਰਗਟਾਵਾ ਦੰਤ ਭਾਵਾਂ ਵਿਚ ਤਾਂ ਹੁੰਦਾ ਹੀ ਹੈ ਪਰ ਨਿੱਤ ਦੇ ਜੀਵਨ ਵਿਚ ਇਸਦੇ ਕਈ ਖਤਰਨਾਕ ਉਦਾਹਰਣ ਵੀ ਪ੍ਰਾਪਤ ਹੁੰਦੇ ਹਨ। ਜੇ ਜੀਵਨ ਵਿਚ ਕੋਈ ਪ੍ਰਥਾ ਹੈ ਤਾਂ ਉਸ ਦਾ ਕਥਾਵਾਂ ਵਿਚ ਪ੍ਰਗਾਟਾਵਾ ਹੋਣਾ ਅਸੁਭਾਵਿਕ ਨਹੀਂ ਹੈ, ਪਰ ਟੈਂਪਲ ਦੁਆਰਾ ਕਿਸਾਨੀ ਵਿਚ ਪੁੱਤਰ ਪ੍ਰਾਪਤੀ ਦੀ ਇੱਛਾ ਦਾ ਜ਼ਿਕਰ ਧਿਆਨ ਯੋਗ ਹੈ। ਪਰ ਇਹ ਇੱਛਾ ਤਾਂ ਭਾਰਤ ਦੇ ਹਰ ਜਾਤ, ਧਰਮ ਤੇ ਕਿੰਤੇ ਵਿਚ ਵਿਦਮਾਨ ਹੈ, ਜਿਥੇ ਮਰਦ ਪ੍ਰਧਾਨ ਸਮਾਜ ਦੇ ਪਰਿਪੇਖ ਨੂੰ ਛੂਹਣਾ ਪਵੇਗਾ। ਮਹਾਂ-ਪੁਰਸ਼ਾਂ ਦੁਆਰਾ ਕੀਤੇ ਗਏ ਅਨੇਕਾਂ ਕਰਿਸ਼ਮਿਆਂ ਦੀ ਵਿਆਪਕਤਾ ਦੇ ਕਾਰਣ ਵਜੋਂ ਟੈਂਪਲ ਨੇ ਭਾਰਤ ਦੀਆਂ ਵਿਸ਼ੇਸ਼ ਭੂਗੋਲਿਕ ਪਰਿਸਥਿਤੀਆਂ ਨੂੰ ਸਵੀਕਾਰਿਆ ਹੈ। ਉਸਦੀ ਧਾਰਨਾ ਹੈ ਕਿ ਜਿਸ ਧਰਤੀ 'ਤੇ ਪੰਜ ਖਤਰਨਾਕ ਦਰਿਆ ਵਗਦੇ ਹੋਣ ਉਥੇ ਜੇ ਦੀ ਕਰੋਪੀ ਨੂੰ ਰੋਕਣ ਲਈ ਸਾਧਾਂ ਸੰਤਾਂ ਦੇ ਕਰਿਸ਼ਮਿਆਂ ਉਪਰ ਵਿਸ਼ਵਾਸ ਹੋਣਾ ਕੋਈ ਅਣਹੋਣੀ ਘਟਨਾ ਨਹੀਂ। ਅਜਿਹੀ ਭੂਗੋਲਿਕ ਪਰਿਸਥਿਤੀ ਵਿਚ ਦਰਿਆ ਨੂੰ ਲੰਘਣਾ ਮੁਸ਼ਕਿਲ ਹੈ, ਉੱਡਣ ਖਟੋਲਿਆਂ ਦੀ ਕਲਪਨਾ ਕਰਨਾ ਵੀ ਅਸੁਭਾਵਿਕ ਨਹੀਂ ਹੈ। ਟੈਂਪਲ ਮੁਤਾਬਿਕ ਅਮੀਰ ਹੋਣ ਦੀ ਇੱਛਾ ਵਿਸ਼ਵ ਦੀਆਂ ਕਥਾਵਾਂ ਵਿਚ ਸਰਵ-ਵਿਆਪਕ ਹੈ। ਇਸ ਇੱਛਾ ਵਿਚ ਛੱਤੀ ਪ੍ਰਕਾਰ ਦੇ ਭੋਜਨਾਂ ਪ੍ਰਾਪਤੀ ਲਈ ਗੈਬੀ ਸਹਾਇਤਾ ਦੀ ਕਲਪਨਾ ਵੀ ਸ਼ਾਮਿਲ ਹੈ। ਪਰ ਕੀ ਇਹ ਇਛਾਵਾਂ ਉਨ੍ਹਾਂ ਲੋਕਾਂ ਦੀਆਂ ਕਥਾਵਾਂ ਵਿਚ ਵਧੇਰੇ ਮੌਜੂਦ ਨਹੀਂ ਹਨ, ਜਿਨ੍ਹਾਂ ਕੋਲ ਇਨ੍ਹਾਂ ਇੱਛਤ ਵਸਤਾਂ ਦੀ ਅਣਹੋਂਦ ਹੈ। ਪੰਜਾਬ ਵਿਚ ਉਹ ਕਿਹੜੇ ਲੋਕ ਹਨ ਜਿਨ੍ਹਾਂ ਨੇ ਇਨ੍ਹਾਂ ਕਥਾਵਾਂ ਨੂੰ ਆਪਣੀ ਕਾਲਪਨਿਕ ਇਛਾ ਪੂਰਤੀ ਦਾ ਸਾਧਨ ਬਣਾਇਆ ਹੈ? ਟੈਂਪਲ ਇਨਾਂ ਪ੍ਰਸ਼ਨਾਂ ਨੂੰ ਨਹੀਂ ਗੋਲਦਾ। ਟੈਂਪਲ ਨੇ ਭੱਟਾ-ਮਰਾਸੀਆਂ ਵਲੋਂ ਦੰਤ ਕਥਾਵਾਂ ਵਿਚ ਨਿੱਜੀ ਹਿੱਤਾਂ ਦੀ ਪੂਰਤੀ ਹਿੱਤ ਅਪਣਾਏ ਗਏ ਢੰਗਾਂ ਤਰੀਕਿਆਂ ਨੂੰ ਅਵੱਸ਼ ਨੰਗਿਆਂ ਕੀਤਾ ਹੈ। ਦੰਤ ਕਥਾਵਾਂ ਵਿਚ ਉਨ੍ਹਾਂ ਵਲੋਂ ਦਾਨ-ਦੱਖਣਾਂ ਦੀ ਉਪ ਨੂੰ ਟੈਂਪਲ ਨੇ ਸਹੀ ਪਰਿਪੇਖ ਵਿਚ ਪੇਸ਼ ਕੀਤਾ ਹੈ। ਜਿਨ੍ਹਾਂ ਸਾਧਾਂ ਦੇ ਡੇਰਿਆਂ ਤੇ ਇਹ ਭੱਟ-ਮਰਾਸੀ ਰਹਿੰਦੇ ਸਨ, ਉਨ੍ਹਾਂ ਦੀ ਅਤਿਕਥਨੀ ਭਰਪੂਰ ਸਿਫ਼ਤ ਸਾਨੂੰ ਇਸੇ ਪਰਿਪੇਖ ਵਿਚ ਸਮਝ ਆਉਂਦੀ ਹੈ। ਕਥਾਵਾਂ ਵਿਚ ਦੈਂਤਾ ਦਿਊਆਂ ਦੀਆਂ ਲੜਾਈਆਂ ਨੂੰ ਕਬੀਲਿਆਂ ਦੀਆਂ ਬਾਹਰੀ ਹਮਲਾਵਰਾਂ ਨਾਲ ਲੜੀਆਂ ਗਈਆਂ ਲੜਾਈਆਂ ਦੀਆਂ ਯਾਦਾਂ ਦੇ ਰੂਪ ਵਿਚ ਵੇਖਿਆ ਗਿਆ ਹੈ। ਸਾਮੀ ਸਭਿਆਚਾਰ ਦੀ ਆਮਦ ਨਾਲ ਪੰਜਾਬੀ ਕਥਾਵਾਂ ਵਿਚ ਆਏ ਨਵੇਂ ਪਾਤਰਾਂ ਦਾ ਜ਼ਿਕਰ ਵੀ ਉਸ ਨੇ ਕੀਤਾ ਹੈ। ਪਰੰਤੂ ਕਿਹੜੀਆਂ ਸਾਮੀ ਕਥਾ-ਰੂੜੀਆਂ ਨੇ ਭਾਰਤੀ ਜਾਂ ਪੰਜਾਬੀ ਕਥਾਵਾਂ ਵਿਚ ਪ੍ਰਵੇਸ਼ ਕੀਤਾ? ਇਸ ਉੱਪਰ ਕੋਈ ਚਰਚਾ ਨਹੀਂ ਹੋਈ। ਸਪੱਸ਼ਟ ਹੈ ਕਿ ਆਰ.ਸੀ. ਟੈਂਪਲ ਦਾ ਕਥਾ-ਵਿਸ਼ਲੇਸ਼ਣ ਮਹੱਤਵਪੂਰਨ ਹੁੰਦਾ ਹੋਇਆ ਹੈ ਬਹੁਤਾ ਡੂੰਘਾ ਨਹੀਂ ਹੈ, ਜਿਸ ਪਾਸੇ ਸਾਡੇ ਲੋਕਧਾਰਾ ਸ਼ਾਸਤਰੀਆਂ ਨੂੰ ਵਧੇਰੇ

ਧਿਆਨ ਦੇਣਾ ਪਵੇਗਾ

ਟੈਂਪਲ ਨੇ ਦਾ ਲੀਜੈਂਡਜ਼ ਆਫ਼ ਦੀ ਪੰਜਾਬ ਦੀ ਪਹਿਲੀ ਜਿਲਦਾ ਵਿੱਚ ਇਕ ਅਜਿਹਾ ਸਿਧਾਂਤ ਪੇਸ਼ ਕੀਤਾ ਹੈ ਜੋ ਵਾਦ-ਵਿਵਾਦ ਦਾ ਵਿਸ਼ਾ ਬਣ ਸਕਦਾ ਹੈ । ਇਸ ਸਿਧਾਂਤ ਅਨੁਸਾਰ ਦਾਦੀਆਂ ਵਲੋਂ ਸੁਣਾਈਆਂ ਜਾਂਦੀਆਂ ਬਾਤਾਂ ਮਰਾਸੀਆਂ ਦੀਆਂ ਕਾਵਿ-ਕਥਾਵਾਂ ਦੀ ਰਹਿੰਦ-ਖੂੰਹਦ ਹਨ। ਦੂਜੇ ਸ਼ਬਦਾਂ ਵਿਚ ਵਾਰਤਕ ਬਿਰਤਾਂਤ ਕਾਵਿਕ ਕਥਾਵਾਂ ਦੀ ਪੈਦਾਵਾਰ ਹੈ। ਇਉਂ ਪ੍ਰਤੀਤ ਹੁੰਦਾ ਕਿ ਟੈਂਪਲ ਨੇ ਪਹਿਲੀ ਜਿਲਦ ਦੀ ਭੂਮਿਕਾ ਇਸ ਸਿਧਾਂਤ ਨੂੰ ਹੀ ਸਿੱਧ ਕਰਨ ਲਈ ਲਿਖੀ ਹੈ। ਉਹ ਲਿਖਦਾ ਹੈ ਕਿ, "ਬੁੱਢੀਆਂ ਔਰਤਾਂ ਵਲੋਂ ਸੁਣਾਈਆਂ ਜਾਂਦੀਆਂ ਕਥਾਵਾਂ (ਬਾਤਾਂ) ਭੱਟਾਂ-ਮਰਾਸੀਆਂ ਦੀਆਂ ਕਾਵਿ-ਕਥਾਵਾਂ ਦੀਆਂ ਯਾਦਾਂ ਮਾਤਰ ਹੀ ਹਨ। ਜਿੱਥੇ ਕਥਾਵਾਂ ਵਿਚੋਂ ਕਾਵਿਕ ਅੰਸ਼ ਖ਼ਤਮ ਹੋ ਗਏ ਹਨ, ਉੱਥੇ ਇਹ ਕੇਵਲ ਵਰਣਨਾਤਮਕ ਰੂਪ ਵਿਚ ਸਥਿਰ ਹੋ ਗਈਆਂ ਹਨ। ਇਹ ਵਰਤਾਨਤਮਕ ਕਥਾ ਪਹਿਲੇ ਪ੍ਰਚਲਿਤ ਕਾਵਿਕ-ਵਰਣਨ ਦਾ ਹੀ ਇਕ ਰੂਪ ਹੈ, ਜੋ ਉਜੱਡ ਕੰਨਾਂ ਨੂੰ ਚੰਗੀ ਲਗਦੀ ਹੈ। ਜੇ ਇਹ ਵਿਚਾਰ ਠੀਕ ਹੈ, ਜਿਸ ਨੂੰ ਕਿ ਮੈਂ ਠੀਕ ਮੰਨਦਾ ਹਾਂਤਾਂ ਇਸ ਦਾ ਅਰਥ ਇਹ ਹੈ ਕਿ ਜਿੱਥੇ ਕਿਤੇ ਵਾਰਤਕ ਤੇ ਕਾਵਿਕ ਰੂਪ ਦੋਨੋਂ ਪ੍ਰਚਲਿਤ ਹਨ, ਉਥੇ ਪਹਿਲਾਂ ਬਾਅਦ ਵਾਲੇ ਦੀ ਉਪਜ ਹੈ। ਜਿਵੇਂ ਕਿ ਪੰਜਾਬ ਵਿਚ। ਇਸੇ ਆਧਾਰ 'ਤੇ ਟੈਂਪਲ ਇਨ੍ਹਾਂ ਕਾਵਿ-ਕਥਾਵਾਂ ਨੂੰ ਵਧੇਰੇ ਮਹੱਤਤਾ ਪ੍ਰਦਾਨ ਕਰਦਾ ਹੈ। ਇਕ ਥਾਂ ਉਹ ਵਾਰਤਕ ਰੂਪ ਦਾ ਕਾਵਿਕ ਰੂਪ ਉੱਪਰ ਪ੍ਰਭਾਵ ਵੀ ਸਵੀਕਾਰ ਕਰਦਾ ਹੈ। ਉਪਰੋਕਤ ਕਥਨ ਉਪਰੰਤ ਟੈਂਪਲ ਲੋਕ-ਕਥਾ ਤੇ ਕਾਵਿ-ਕਥਾ ਦੇ ਰਿਕਾਰਡ ਕਰਨ ਦੀਆਂ ਸਮੱਸਿਆਵਾਂ ਵੱਲ ਰੁਚਿਤ ਹੋ ਜਾਂਦਾ ਹੈ ਜਿਸ ਕਾਰਨ ਸਾਡਾ ਧਿਆਨ ਮੂਲ ਵਿਵਾਦ ਤੋਂ ਲਾਂਭੇ ਹੋ ਜਾਂਦਾ ਹੈ। ਕਈ ਥਾਂ ਉਸ ਦੀਆਂ ਦਲੀਲਾਂ ਉਸ ਦੇ ਹੀ ਵਿਰੋਧ ਵਿਚ ਭੁਗਤ ਜਾਂਦੀਆਂ ਹਨ। ਉਦਾਹਰਣ ਲਈ ਉਹ ਇਹ ਮੰਨ ਲੈਂਦਾ ਹੈ ਕਿ ਲੋਕ ਪ੍ਰਚਲਿਤ ਕਥਾ ਨੂੰ ਇਕੱਤਰ ਕਰਨਾ ਕਠਿਨ ਕਾਰਜ ਹੈ ਕਿਉਂਕਿ ਅਨੇਕਾਂ ਲੋਕਾਂ ਪਾਸੋਂ ਸੁਣਨ ਤੋਂ ਬਾਅਦ ਕਿਸੇ ਇਕ ਪ੍ਰਵਾਇਤ ਰੂਪ ਨੂੰ ਸਵੀਕਾਰ ਕਰਨਾ ਹੁੰਦਾ ਹੈ। ਦੂਸਰੇ ਪਾਸੇ ਕਾਵਿ-ਕਥਾ ਕਿਸੇ ਇਕ ਗਾਇਕ ਤੋਂ ਸੰਪੂਰਣ ਰੂਪ ਵਿਚ ਪ੍ਰਾਪਤ ਹੋ ਸਕਦੀ ਹੈ। ਇਸ ਦਾ ਅਰਥ ਇਹ ਹੈ ਕਿ ਸਵਿੰਨਟਰਨ ( ਜਿਸ ਨੇ ਰੁਮਾਂਟਿਕ ਟੇਲਜ਼ ਆਫ ਪੰਜਾਬ ਵਾਰਤਕ ਵਿਚ ਲਿਖੀ), ਦਾ ਕੰਮ ਕਿਤੇ ਵਧੇਰੇ ਮੁਸ਼ਕਿਲ ਸੀ। ਪਰ ਅਸੀਂ ਉਸ ਨੂੰ ਉਸਦੀ ਬਣਦੀ ਥਾਂ ਵੀ ਨਹੀਂ ਦਿੱਤੀ। ਬਾਵਾ ਬੁੱਧ ਸਿੰਘ ਤਾਂ ਉਸਦੀ ਬੜੀ ਕਰੜੀ ਆਲੋਚਨਾ ਕਰਦਾ ਹੋਇਆ ਲਿਖਦਾ ਹੈ, "ਇਨ੍ਹਾਂ ਦੇ ਕੰਮ ਵਿਚ ਨਾ ਤਾਂ ਕੋਈ ਖਾਸ ਤਰਤੀਬ ਹੈ ਤੇ ਨਾ ਵੰਡ। ਨਾ ਹੀ ਕਹਾਣੀ ਵਿੱਦਿਆ (Science of Folklore) ਨੂੰ ਕਹਾਣੀਆਂ ਦੀ ਪੜਤਾਲ ਵਿਚ ਵਰਤਿਆ ਹੈ ਤੇ ਨਾ ਹੀ ਕਹਾਣੀਆਂ ਦੇ ਮੁਖੀਆਂ ਦਾ ਇਤਿਹਾਸ ਨਾਲ ਮੁਕਾਬਲਾ ਕੀਤਾ। ਜੋ ਕਿਸੇ ਜੱਟ ਬੂਟ ਨੇ ਆਖਿਆ ਇਨ੍ਹਾਂ ਮੰਨ ਲੀਤਾ। ਸਾਲਵਾਹਨ ਨੂੰ ਬਿਕਰਮਾਜੀਤ ਦੀ ਔਲਾਦ ਦੱਸਿਆ। ਹੀਰ ਨੂੰ ਇਸਾਈ ਤੇ ਰਸਾਲੂ ਨੂੰ ਮੁਸਲਮਾਨ ਬਣਾਇਆ। ਸਭ ਬਖੋਜੀਆਂ ਗੱਲਾਂ ਨੇ। ਜੋ ਸਵੀਨਟਰਨ ਸਾਹਿਬ ਦੀਆਂ ਕਹਾਣੀਆਂ ਦੇ ਕੱਠ ਦਾ ਮੁਕਾਬਲਾ ਕਰੀਏ, ਸਰ ਰਿਚਰਡ ਟੈਂਪਲ ਦੇ ਲੀਜੰਡਜ਼ (Legends) ਨਾਲ, ਤਾਂ ਇਕ ਅਫਾਰਾਊ ਉਲਥਾਕਾਰ ਤੇ ਵਿਦਵਾਨਖੋਜੀ ਦਾ ਫਰਕ ਮਲੂਮ ਹੁੰਦਾ ਹੈ।” ਬਾਵਾ ਬੁੱਧ ਸਿੰਘ ਦੇ ਉਠਾਏ ਨੁਕਤਿਆਂ ਦੀ ਪੁਣਛਾਣ ਤਾਂ ਸਵਿੰਨਟਰਨ ਉਪਰ ਲਿਖੇ ਨਿਬੰਧ ਵਿਚ ਕੀਤੀ ਜਾਵੇਗੀ ਪਰ ਇਥੇ ਇਸ ਗੱਲ ਵੱਲ ਧਿਆਨ ਦਵਾਉਣਾ ਕਾਫ਼ੀ ਹੈ ਕਿ ਟੈਂਪਲ ਦੀ ਆਪਣੀ ਦਲੀਲ ਅਨੁਸਾਰ ਸਵਿੰਨਟਰਨ ਦਾ ਕੰਮ ਵਧੇਰੇ ਔਖੇਰਾ ਸੀ। ਟੈਂਪਲ ਨੇ "ਦੀ ਲੈਜੈਂਡਜ਼ ਆਫ ਦੀ ਪੰਜਾਬ ਦੀ ਦੂਸਰੀ ਜਿਲਦ ਵਿਚ ਫਰੀਜਨ (ਮਿਸਟਰ ਵਿਲੀਅਮ ਫਰੇਜ਼ਰ) ਨਾਲ ਸੰਬੰਧਿਤ ਦੰਤ-ਕਥਾ ਦਿੱਤੀ ਹੈ, ਜਿਸ ਦਾ 1835 ਈ: ਵਿਚ ਕਤਲ ਹੋਇਆ ਸੀ। ਜੇ ਇਹ ਦੰਤ-ਕਥਾ ਲੋਕਾਂ ਵਿਚ ਪ੍ਰਚਲਿਤ ਨਹੀਂ ਸੀ ਤਾਂ ਕੀ ਕਿਸੇ ਕਵੀ ਨੇ ਕਾਲਪਨਿਕ ਪੱਧਰਤ ਹੀ ਇਸਦੀ ਸਿਰਜਣਾ ਕਰ ਦਿੱਤੀ? ਅਜਿਹਾ ਸੀ ਤਾਂ ਲੋਕਾਂ ਵਿਚ ਇਹ ਆਮ ਕਿਵੇਂ ਪ੍ਰਚਲਿਤ ਹੋ ਗਈ। ਪਹਿਲਾਂ ਦੰਤ ਕਥਾਵਾਂ ਲੋਕਾਂ ਵਿਚ ਪ੍ਰਚਲਿਤ ਹੁੰਦੀਆਂ ਹਨ। ਸਮੇਂ ਤੇ ਸਥਾਨ ਦੀ ਦੂਰੀ ਕਾਰਨ ਉਹ ਅਨੇਕਾਂ ਰੂਪ ਧਾਰਨ ਕਰ ਲੈਂਦੀਆਂ ਹਨ। ਲੋਕ ਪ੍ਰਚਲਿਤ ਹੋਣ ਕਾਰਣ ਹੀ ਕਿੱਸਾਕਾਰ ਇਨ੍ਹਾਂ ਨੂੰ ਸਿਰਜਣ ਵੱਲ ਰੁਚਿਤ ਹੁੰਦੇ ਹਨ। ਕਈ ਪੰਜਾਬੀ ਕਿੱਸੇ ਤਾਂ ਕਿੱਸਾਕਾਰਾਂ ਨੇ ਲਿਖੇ ਹੀ ਆਪਣੇ ਯਾਰਾਂ ਬੇਲੀਆਂ ਦੇ ਕਹਿਣ 'ਤੇ ਹਨ। ਭਾਵ ਇਹ ਕਿ ਯਾਰ ਬੇਲੀ ਪਹਿਲਾਂ ਹੀ ਇਨ੍ਹਾਂ ਕਿੱਸਿਆਂ ਤੋਂ ਵਾਕਿਫ਼ ਸਨ। ਸੋ ਇਹ ਆਮ | ਜਾਣਕਾਰੀ ਦੀ ਗੱਲ ਹੈ ਕਿ ਇਤਿਹਾਸਕ ਵਿਅਕਤੀਆਂ ਨਾਲ ਸੰਬੰਧਿਤ ਘਟਨਾਵਾਂ ਪਹਿਲਾਂ ਦੰਤ ਕਥਾਵਾਂ ਦੇ ਰੂਪ ਵਿਚ ਪ੍ਰਚਲਿਤ ਹੁੰਦੀਆਂ ਹਨ, ਜਿਨ੍ਹਾਂ ਨੂੰ ਭੱਟ ਮਰਾਸੀ ਆਪਣੀ ਕਾਵਿਕ ਪ੍ਰਤਿਭਾ ਅਨੁਸਾਰ ਕਾਵਿਕ ਰੂਪ ਪ੍ਰਦਾਨ ਕਰਦੇ ਹਨ। ਅਜਿਹੀ ਆਮ ਫਹਿਮ ਜਾਣਕਾਰੀ ਨੂੰ ਸਿਧਾਂਤ ਦਾ ਜਾਮਾ ਪਹਿਨਾਉਣਾ ਬਹੁਤ ਤਰਕ ਸੰਗਤ ਗੱਲ ਨਹੀਂ ਹੈ। ਹਾਂ ਇਸ ਵਾਦ-ਵਿਵਾਦ ਸਮੇਂ ਲੋਕ-ਕਥਾਵਾਂ ਦੇ ਕਈ ਮਹੱਤਵਪੂਰਣ ਪੱਖਾਂ ਉੱਪਰ ਰੌਸ਼ਨੀ ਪਈ ਹੈ, ਜਿਸ ਉੱਪਰ ਸੰਖੇਪ ਜਿਹੀ ਚਰਚਾ ਕੀਤੀ ਜਾ ਸਕਦੀ ਹੈ।

[3]ਲੋਕ-ਕਥਾ ਤੇ ਕਾਵਿ -ਕਥਾ

ਲੋਕ-ਕਥਾ ਤੇ ਕਾਵਿ-ਕਥਾ ਦੋਨੋਂ ਲਿਖਤ ਰੂਪ ਵਿਚ ਨਹੀਂ ਹੁੰਦੀਆਂ। ਇਥੇ ਯਾਦਾਸ਼ਤ ਉੱਪਰ ਹੀ ਵਿਸ਼ਵਾਸ਼ ਕੀਤਾ ਜਾਂਦਾ ਹੈ। ਇਸ ਲਈ ਇਨ੍ਹਾਂ ਉੱਪਰ ਗਾਇਕ ਦੀ ਵਿਅਕਤੀਗਤ ਸ਼ਖ਼ਸੀਅਤ ਆਮ ਹੀ ਭਾਰੂ ਹੋ ਜਾਂਦੀ ਹੈ। ਦੇ ਕਥਾਕਾਰਾਂ ਵਲੋਂ ਨਹੀ ਇਕੋ ਕਥਾ ਕਈ ਵਾਰ ਦੇ ਵੱਖ-ਵੱਖ ਕਥਾਵਾਂ ਦਾ ਰੂਪ ਧਰਣ ਕਰ ਲੈਂਦੀ ਹੈ। ਕਾਵਿ-ਕਥਾ ਦੇ ਗਾਇਕ ਭੱਟ-ਮਰਾਸੀ ਨੂੰ ਕਵਿਤਾ ਦੀ ਲੈਅ ਇਕ ਸੀਮਾ ਵਿਚ ਬੰਨ੍ਹ ਦਿੰਦੀ ਹੈ। ਪਰ ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਈ ਵਾਰ ਗਾਇਕ ਵੀ ਆਪਣੇ ਵਲੋਂ ਬੰਦਾਂ ਦੇ ਬੰਦ ਜੋੜ ਦਿੰਦਾ ਹੈ। ਦੂਜੇ ਪਾਸੇ ਟੈਂਪਲ ਅਨੁਸਾਰ ਬੁੱਢੀ ਦਾਦੀ ਦੀ ਕਲਪਣਾ ਦੀ ਗਰੀਬੀ ਕਥਾ ਦੀ ਸੀਮਾ ਨੂੰ ਨਿਰਧਾਰਿਤ ਕਰਦੀ ਹੈ। ਟੈਂਪਲ ਲੋਕ-ਕਥਾ ਨੂੰ ਇਕ ਦ੍ਰਿਸ਼ ਚਿੱਤਰਣ ਜਾਂ ਕੁਝ ਇਨ੍ਹਾਂ ਦਾ ਇਕੱਠ ਮਾਤਰ ਮੰਨਦਾ ਹੈ। ਇਹ ਦ੍ਰਿਸ਼ ਉਸ ਅਨੁਸਾਰ ਕਾਵਿ-ਕਥਾ ਤੇ ਉਧਾਰੇ ਲਏ ਗਏ ਹਨ। ਲੋਕ ਗੀਤਾਂ ਬਾਰੇ ਤਾਂ ਅਜਿਹੀ ਧਾਰਣਾ ਠੀਕ ਹੋ ਸਕਦੀ ਹੈ (ਉਹ ਵੀ ਬਿਰਤਾਂਤਕ ਗੀਤਾਂ ਬਾਰੇ) ਪਰੰਤੂ ਸਾਡੇ ਵਿਚਾਰ ਅਨੁਸਾਰ ਲੋਕ-ਕਥਾ ਨੂੰ ਕੇਵਲ ਦ੍ਰਿਸ਼ਾਂ ਦਾ ਇਕੱਠ ਮਾਤਰ ਨਹੀਂ ਸਵੀਕਾਰ ਕਰਨਾ ਚਾਹੀਦਾ। ਉਦਾਹਰਣ ਲਈ ਸਵਿੰਨਟਰਨ ਵਲੋਂ ਇਕੱਤਰ ਰੁਮਾਂਟਿਕ ਕਥਾਵਾਂ ਨੂੰ ਲਿਆ ਜਾ ਸਕਦਾ ਹੈ, ਜਿਨ੍ਹਾਂ ਵਿਚ ਉਹ ਸਾਰੇ ਤੱਤ ਮੌਜੂਦ ਹਨ ਜਿਨ੍ਹਾਂ ਨੂੰ ਬਾਅਦ ਵਿਚ ਕਥਾਵਾਂ ਵਿਚ ਕਾਵਿ-ਬੰਧ ਕੀਤਾ ਜਾ ਸਕਦਾ ਹੈ। ਟੈਂਪਲ ਦੀ ਇਸ ਗੱਲ ਨੂੰ ਵੀ ਸਵੀਕਾਰ ਨਹੀ ਕੀਤਾ ਜਾ ਸਕਦਾ ਕਿ ਵਾਰਤਕ ਲੋਕ-ਕਥਾਵਾਂ ਵਿਚ ਕੇਵਲ ਮਾਅਰਕੇ ਜਾਂ ਸਨਸਨੀਖੇਜ਼ ਘਟਨਾਵਾਂ ਨੂੰ ਹੀ ਰੱਖਿਆ ਜਾਂਦਾ ਹੈ ਅਤੇ ਪਾਤਰਾਂ ਦੇ ਨਾਵਾਂ-ਥਾਵਾਂ ਨੂੰ ਤੋਂ ਤਾ ਹੀ ਇਤਾ ਜਾਂਦਾ ਹੈ, ਪਰ ਨਾਲ ਹੀ ਉਨ੍ਹਾਂ ਪਾਤਰਾਂ ਦਾ ਸਮਾਜਿਕ ਚੰਵਾਰਦਾ ਵੀ ਗਾਇਬ ਹੋ ਜਾਂਦਾ ਹੈ। ਲੋਕ-ਕਥਾਵਾਂ ਉੱਪਰ ਸਰਸਰੀ ਨਜ਼ਰ ਵੀ ਅਵਲ ਆਪਣੇ ਅਨੁਸਾਰ ਬਦਲ ਲੈਂਦੇ ਹਨ। ਬਹੁਤੀ ਵਾਰ ਤਾਂ ਨਵੀਨ ਪਾਤਰਾਂ ਦੀ ਟੈਂਪਲ ਦੇ ਇਸ ਕਥਨ ਨੂੰ ਝੁਠਲਾ ਦਿੰਦੀ ਹੈ। ਹਾਂ ਪਾਤਰਾਂ ਦੇ ਨਾਵਾਂ-ਥਾਵਾਂ ਨੂੰ ਲੋਕ ਲਾਣਾ ਕਰ ਦਿੱਤੀ ਜਾਂਦੀ ਹੈ। ਹੁੰਦਾ ਅਸਲ ਵਿਚ ਇਹ ਹੈ ਕਿ ਕਾਵਿ-ਕਥਾਵਾਂ 18 ਬਾਵਿਕ-ਅਤਿਕਥਨੀ ਕਾਰਣ ਪਾਤਰ ਤੇ ਉਨ੍ਹਾਂ ਦਾ ਰੰਗਿਰਦਾ ਵਧੇਰੇ ਆਦਿਕ ਰੂਪ ਧਾਰਣ ਕਰ ਲੈਂਦਾ ਹੈ। ਇਨ੍ਹਾਂ ਕਾਵਿਕ ਚਿੱਤਰਾਂ ਦੀ ਆਪਣੀ ਮਹੱਤਤਾ ਹੈ। ਪਰੰਤੂ ਇਨ੍ਹਾਂ ਦੀ ਵਜ੍ਹਾ ਨਾਲ ਲੋਕ-ਕਥਾਵਾਂ ਨੂੰ ਨਿਗੂਣਾ ਨਹੀਂ ਕਿਹਾ ਜਾ ਸਕਦਾ ਤੇ ਨਾ ਹੀ ਇਸ ਤਰ੍ਹਾਂ ਇਨ੍ਹਾਂ ਦਾ ਨਿਕਾਸ ਕਾਵਿ-ਕਥਾਵਾਂ ਵਿਚੋਂ ਸਿੰਧ ਕੀਤਾ ਜਾ ਸਕਦਾ ਹੈ। ਇਸ ਸਾਰੀ ਬਹਿਸ ਦਾ ਸਿੱਟਾ ਇਹ ਹੀ ਹੈ ਕਿ ਦੇ ਇਸ ਵਿਚਾਰ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਕਿ, "Story in prose aroe out of the story in verse."

ਟੈਂਪਲ ਦੇ ਖੇਤਰੀ ਕਾਰਜ ਦੇ ਢੰਗ ਤਰੀਕੇ ਵਧੇਰੇ ਵਿਅਕਤੀਗਤ ਹਨ। ਇਨ੍ਹਾਂ ਬੰਗਾਂ ਤਰੀਕਿਆਂ ਨੂੰ ਵਰਤਣ ਸਮੇਂ ਉਸ ਨੇ ਰਾਹ ਵਿਚ ਆਉਂਦੀਆਂ ਕਠਿਨਾਈਆਂ ਦਾ ਜ਼ਿਕਰ ਵੀ ਕੀਤਾ ਹੈ। ਆਪਣੇ ਖੇਤਰੀ ਤਜਰਬੇ ਦੇ ਆਧਾਰ ਤੇ ਉਸ ਨੇ ਦੰਤ-ਕਥਾਵਾਂ ਦੇ ਗਾਇਕਾਂ ਨੂੰ ਤੱਟ, ਮਰਾਸੀ, ਪੁਜਾਰੀ, ਚੰਡਾਲ ਤੇ ਆਮ ਪੇਂਡੂ-ਪੰਜ ਹਿੱਸਿਆਂ ਵਿਚ ਵੰਡਿਆ ਹੈ। ਇਨ੍ਹਾਂ ਲੋਕਾਂ ਦੀ ਨਸ਼ਾ ਕਰਨ ਦੀ ਕਮਜ਼ੋਰੀ ਤੋਂ ਅੰਗਰੇਜ਼ੀ ਰਾਜ ਵਲੋਂ ਪ੍ਰਸੰਸਾ ਦੀ ਭੁੱਖ ਦਾ ਉਹ ਪੂਰਾ ਲਾਭ ਉਠਾਉਂਦਾ ਹੈ। ਉਹ ਇਕ ਸਾਹ ਵਿਚ ਜੋ ਕੁਝ ਸੁਣਾਇਆ ਜਾਂਦਾ ਹੈ, ਉਸ ਨੂੰ ਰਿਕਾਰਡ ਕਰ ਲੈਂਦਾ ਹੈ। ਜਦੋਂ ਅਜੇ ਟੇਪ ਰਿਕਾਰਡਰ ਆਦਿ ਦਾ ਪ੍ਰਚਲਨ ਨਹੀਂ ਹੈ ਤਾਂ ਅਜਿਹਾ ਕਰਨਾ ਸੱਚਮੁੱਚ ਹੀ ਔਖਾ ਕੰਮ ਹੈ। ਟੈਂਪਲ ਨੇ ਕਈ ਕਥਾਵਾਂ ਆਪਣੇ ਮੁਣਸ਼ੀਆਂ ਰਾਹੀਂ ਰਿਕਾਰਡ ਕੀਤੀਆਂ ਸਨ, ਪਰ ਉਹ ਇਸ ਗੱਲ ਦੀ ਪੱਕੀ ਕਰ ਲੈਂਦਾ ਹੈ ਕਿ ਕਿਸੇ ਕਿਸਮ ਦਾ ਮੂਲ ਵਿਚ ਪਰਿਵਰਤਨ ਨਾ ਹੋ ਸਕੇ। ਇਹ ਰਿਕਾਰਡ ਫ਼ਾਰਸੀ ਅੱਖਰਾਂ ਵਿਚ ਹੁੰਦਾ ਸੀ, ਜਿਸ ਨੂੰ ਰੋਮਨ ਵਿਚ ਲਿਪੀਆਂਤਰ ਕੀਤਾ ਜਾਂਦਾ ਸੀ। ਅਜਿਹੀ ਪ੍ਰਕਿਰਿਆ ਵਿਚ ਅਨੇਕਾਂ ਸ਼ਬਦ ਬਣਤਰਾਂ ਦੀਆਂ ਗਲਤੀਆਂ ਹੋਣ ਦੀ ਪੂਰਨ ਸੰਭਾਵਨਾ ਹੁੰਦੀ ਰਹਿੰਦੀ ਹੈ। ਰਿਕਾਰਡ ਕਰਨ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਾ ਹੋਇਆ ਟੈਂਪਲ ਇਸ ਗੱਲ ਵੱਲ ਉਚੇਚਾ ਧਿਆਨ ਦਵਾਉਂਦਾ ਹੈ ਕਿ ਮੁਨਸ਼ੀ ਨੁਮਾ ਪੜ੍ਹੇ ਲਿਖੇ ਲੋਕ ਆਮ ਲੋਕਾਂ ਦੀ ਭਾਸ਼ਾ ਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਦੇ ਸਨ। ਇਸੇ ਲਈ ਉਹ ਮੂਲ ਲੋਕ-ਭਾਸ਼ਾ ਨੂੰ “ਸੋਧ ਦਿੰਦੇ ਸਨ। ਅਜੋਕੇ ਦੌਰ ਵਿਚ ਅਜਿਹੀ ਨਫਰਤ ਕਿੰਨੀ ਕੁ ਘਟੀ ਹੈ? ਪ੍ਰਸ਼ਨ ਅੰਤਰ-ਮਨ ਵਿਚ ਝਾਤ ਪਾਉਣ ਲਈ ਨੂੰ ਮਜਬੂਰ ਕਰਦਾ ਹੈ। ਇਸ ਸਾਰੀ ਪ੍ਰਕਿਰਿਆ ਤੋਂ ਬਾਅਦ ਟੈਂਪਲ ਮੂਲ ਦਾ ਅਨੁਵਾਦ ਕਰਦਾ ਸੀ। ਜੋ ਵਿਅਕਤੀ ਖੁਦ ਖੇਤਰੀ ਕਾਰਜ ਕਰਦਾ ਹੋਵੇ, ਉਹ ਟੈਂਪਲ ਦੀ ਇਸ ਅਣਥੱਕ ਮਿਹਨਤ ਤੇ ਲਗਨ ਦੀ ਦਾਦ ਦਿੱਤੇ ਬਿਨਾਂ ਨਹੀਂ ਰਹਿ ਸਕਦਾ। ਉਸ ਤੋਂ ਇਸ ਮਿਹਨਤ ਸਦਕਾ ਅਲੋਭ ਲੋਕ-ਕਿਰਤਾਂ ਸੰਤਾਲੀਆਂ ਗਈਆਂ ਹਨ। ਟੈਂਪਲ ਦਾ ਖੇਤਰੀ ਕਾਰਜ ਅੱਜ ਵੀ ਉਤਸ਼ਾਹ ਦਾ ਸੋਮਾ ਬਣ ਸਕਦਾ ਹੈ। ਭਾਵੇਂ ਵਿਸ਼ਲੇਸ਼ਣ ਲਈ ਨਵੀਆਂ ਵਿਧੀਆਂ ਤੇ ਵਿਗਿਆਨਕ ਦ੍ਰਿਸ਼ਟੀਕੋਣ ਨੂੰ ਅਪਣਾਉਣ ਦੀ ਲੋੜ ਹੋਵੇਗੀ।

ਟੈਂਪਲ ਦੇ ਵਿਸ਼ਲੇਸ਼ਣ ਦਾ ਸਭ ਤੋਂ ਮਹੱਤਵਪੂਰਨ ਪੱਖ ਉਹ ਹੈ ਜਿਸ ਅਧੀਨ ਉਸ ਨੇ ਇਕੱਤਰਿਤ ਕਥਾਵਾਂ ਨੂੰ ਆਧਾਰ ਬਣਾ ਕੇ ਨਾਇਕ ਨੂੰ ਕੇਂਦਰ ਵਿਚ ਕੇ ਰੂੜੀਆਂ ਦੇ ਆਧਾਰ ਉੱਪਰ ਦੰਤ ਕਥਾਵਾਂ ਦੀ ਵਰਗ ਵੰਡ ਕੀਤੀ ਹੈ। । ਬਾਹਰੀ ਤੌਰ 'ਤੇ ਉਸ ਨੇ ਦੰਤ ਕਥਾਵਾਂ ਨੂੰ ਚੱਕਰਾ ਰਸਾਲੂ ਚੱਕਰ, ਪਾਂਡਵ ਸ਼ੰਕਰ ਪੰਜਾਬੀ ਚੱਕਰ, ਸਖੀਸਰਵਰ ਚੱਕਰ ਅਤੇ ਸਥਾਨਕ ਨਾਇਕ ਚੱਕਰ ਵਿਚ ਵੰਡਿਆ ਹੈ। ਆਂਤਰਿਕ ਵਿਸ਼ਲੇਸ਼ਣ ਲਈ ਟੈਂਪਲ ਨੇ ਨਾਇਕ ਨੂੰ ਹੀ ਆਧਾਰ ਬਣਾਇਆ ਹੈ। ਵਲਾਦੀਮੀਰ ਪਰਾਪ ਨੇ ਵੀ ਨਾਇਕ ਦੇ ਕਾਰਜਾਂ ਨੂੰ ਮੋਟਿਫ਼ ਮੰਨ ਕੇ ਰੂਸੀ ਪਰੀ ਕਹਾਣੀਆਂ ਦਾ ਅਧਿਐਨ ਕੀਤਾ ਹੈ। ਨਾਇਕ ਦੇ ਉਦੇਸ਼ ਤੇ ਉਸ ਨਾਲ ਵਾਪਰਦੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਵੀ ਕੀਤਾ ਗਿਆ ਹੈ। ਇਸ ਤਰ੍ਹਾਂ ਪੰਜਾਬੀ ਹੀ ਨਹੀਂ ਸਗੋਂ ਭਾਰਤੀ ਦੰਤ ਕਥਾਵਾਂ ਦਾ ਸਮੁੱਚਾ ਤਕਨੀਕੀ ਪੱਖ ਪਕੜ ਵਿਚ ਆ ਜਾਂਦਾ ਹੈ। ਭਾਵੇਂ ਵਿਰੋਜਤ ਡੂੰਘਾਈ ਤੇ ਸਮਾਜਿਕ ਆਧਾਰਾਂ ਦਾ ਪੱਖ ਇਸ ਵਿਚੋਂ ਗਾਇਬ ਰਹਿੰਦਾ ਹੈ। ਦੀ ਫੋਕਲੋਰ ਇਨ ਦੀ ਲੈਜੈਂਡਜ਼ ਆਫ ਦੀ ਪੰਜਾਬ" (ਫੋਕਲੇਰ, 1899) ਨਿਬੰਧ ਫਿਰ ਟੈਂਪਲ ਨੇ ਆਪਣੇ ਕਾਰਜ ਦੇ ਤੱਤ ਰੂਪ ਵਿਚ ਇਕ ਟੇਬਲ ਦਿੱਤਾ ਹੈ, ਜੋ ਪੰਜਾਬੀ ਲੋਕ-ਕਥਾਵਾਂ ਦੇ ਵਿਸ਼ਲੇਸ਼ਣ ਵਿਚ ਸਹਾਇਕ ਸਿੱਧ ਹੋ ਸਕਦਾ ਹੈ। ਇਸ ਲਈ ਅਸੀਂ ਇਥੇ ਉਹ ਟੇਬਲ ਮੂਲ ਰੂਪ ਵਿਚ ਹੀ ਦੇਣਾ ਉਚਿਤ ਸਮਝ ਰਹੇ ਹਾਂ।

ਨਾਇਕ (ਸਾਧਾਰਣ)

1. ਮਾਂ ਦਾ ਰਹੱਸਮਈ ਗਰਭਧਾਰਣ ਤੇ ਨਾਇਕ ਦਾ ਅਸਾਧਾਰਣ ਜਨਮ

(ੳ) ਮਾਂ ਦਾ ਅਸਾਧਾਰਣ (ਗੈਰ ਪ੍ਰਾਕਿਰਤਕ ਗਰਭ ਧਾਰਣ)

2. ਬੱਚਿਆਂ ਦਾ ਬਦਲ

3. ਬੱਚੇ ਦੀ ਕਿਸਮਤ ਪੂਰਵ ਨਿਧਾਰਤ ਹੋਈ:

A.ਨਾਇਕ ਦਾ ਬਦਲਾਖੋਰ ਹੋਣਾ

B. ਨਾਇਕ ਨੂੰ ਭੋਰੇ ਵਿਚ ਪਾਉਣਾ

4 ਨਾਇਕ (ਬਾਲ) ਉੱਪਰ ਝੂਠਾ ਇਲਜ਼ਾਮ ਲੱਗਣਾ

5. ਭੋਰੇ ਵਿਚ ਅਨੇਕਾਂ ਵਸਤਾਂ ਪਹੁੰਚਾਉਣੀਆਂ। ਜਾਂ ਚੇਤਨ ਸਮੇਂ ਹੋਣ ਜਵਾਹਰਾਤ ਰੱਖਣ

6. ਨਾਇਕ ਦੀ ਪਛਾਣ:

(ੳ) ਆਉਣ ਵਾਲੇ ਨਾਇਕ ਦੇ ਚਿੰਨ੍ਹ

(ਅ) ਭਵਿੱਖ ਬਾਈ ਦਾ ਪੂਰਾ ਹੋਣਾ

7. ਸਾਥੀ: ਆਦਮੀ ਤੇ ਪਸ

(ੳ) ਪਸੂ ਸਾਥੀਆਂ ਦਾ ਅੰਤ ਤੱਕ ਵਫ਼ਾਦਾਰ ਹੋਣਾ

(ਅ) ਨਾਇਕ ਤੇ ਸਾਥੀਆਂ ਦਾ ਇਕੋ ਸਮੇਂ ਜਨਮ ਲੈਣਾ

8. ਪੁੱਤਰ: ਪੁੱਤਰ ਪ੍ਰਾਪਤੀ ਲਈ ਕੀਤੀਆਂ ਰੀਤਾਂ (ਟੂਣੇ ਆਦਿ ਵੀ)

B. ਅਸਾਧਾਰਣ ਨਾਇਕ

1. ਅਮਰ ਹੋਣਾ

(ੳ) ਦੁਬਾਰਾ ਅਵਤਾਰ ਧਾਰਣਾ

(ਅ) ਸੰਤ

(ੲ)ਭੂਤਾਂ

(ਸ) ਰੂਹਾਂ

(ਹ) ਦੇਵਤੇ

(ਕ) ਦੇਵੀਆਂ

(ਖ) ਬੀਰ

(ਗ) ਦਿਉ ਤੇ ਦੈਂਤ

(1) ਭੂਤ ਪ੍ਰੇਤ ਕੱਢਣ ਦੀ ਸਮਰੱਥਾ

(2) ਦੂਸਰਾ ਰੂਪ: ਬਹੁਰੂਪ ਧਾਰਣਾ

(3) ਕਰਿਸ਼ਮੇ

(ੳ) ਕਰਿਸ਼ਮੇ ਕਰਨ ਦੀ ਸ਼ਕਤੀ/ ਦੂਸਰੇ ਦੀ ਥਾਂ

ਕਰਿਸ਼ਮਾ ਕਰਨਾ

(ਅ) ਜੀਵਨ ਦਾਨ ਦੇਣਾ

(ੲ) ਅਰੋਗ ਕਰਨਾ:

1. ਇਲਾਜ ਕਰਨਾ

2.ਦਾਤਾਂ ਦੇਣੀਆਂ

ਓ) ਪੁੱਤਰ ਦੀ ਦਾਤ

ਅ) ਮੀਹ ਆਦਿ ਵੜਾਉਣਾ

(ਸ) ਲਗਾਤਾਰ ਦਾਤਾਂ ਵੰਡਣਾ ਲਾਲਚ ਕਰਨਾ

(ਹ) ਨੁਕਸਾਨ ਲਈ ਕਰਿਸ਼ਮਾ ਕਰਨਾ

1.ਸਰਾਪ ਦੇਣਾ

1. ਸੁਪਨੇ ਵਿਚ ਡਰਾਉਣਾ

(ਕ) ਸਟਾਕ ਕਰਿਸ਼ਮੇ

(ਖ) ਕਰਿਸ਼ਮਿਆਂ ਪ੍ਰਤਿ ਸਥਾਨਕ ਦ੍ਰਿਸ਼ਟੀਕੋਣ

ਗ) ਭੇਦ ਪੂਰਣ ਕਰਿਸ਼ਮੇ

(4) ਜਾਦੂ ਬਨਾਮ ਕਰਿਸਮੈ

1.ਪੁਤਲਿਆਂ ਰਾਹੀਂ

2.ਮਨੁੱਖ ਤਖਸਟ ਰਾਹੀਂ

3.ਜੀਵਨ ਲੰਬਾਈ

(ੳ) ਜੀਵਨ ਚਿੰਨ ਦੇ ਬਰਾਬਰ

ਅ) ਟੇਟਮ ਬਿਰਫ਼ ਨਾਲ ਜੋੜਨਾ

(5) ਰੋਗ ਨਿਵਾਰਕ ਮੰਤਰ

1.ਸੱਪ ਕੱਟੇ ਲਈ

6) ਅਰਦਾਸ (ੳ) ਅਰਦਾਸ ਵਿਚ ਵਿਸ਼ਵਾਸ

(7) ਉਸਤਤੀ (ੳ) ਗੌਰ ਨੂੰ ਬੁਲਾਉਣ ਲਈ

8) ਅਰਾਧਨਾ

A.ਅਪ ਸ਼ਬਦਾਂ ਰਾਹੀਂ

B.ਭੇਂਟ ਚੜ੍ਹਾ ਕੇ

C.ਜਲ ਅਰਪਣ ਕਰਕੇ

D. ਗੋਤ ਤੇ ਖੁਲ੍ਹ ਦਾ ਵਿਖਾਵਾ

(ੳ) ਲਿਖਿਆ ਦੇ ਕੇ

(ਅ) ਦਾਨ ਦੇ ਕੇ

(ੳ) ਸੰਨਿਆਸ (ਅ) ਪ੍ਰਾਸਚਿਤ

(ੲ) ਜਤ-ਸਤ (ਸ) ਰਿਲ-ਮੁਕਤੀ ਲਈ ਅਧੀਨਗੀ

1. ਸਹੁੰ ਖਾਈ ਤੇ ਬਚਨ ਦੇਣਾ

(ੳ) ਸਹੁੰ ਖਾਣ ਦੀ ਰੀਤ: ਸਹੁੰ ਖਤਮ ਕਰਨ ਦੇ ਤਰੀਕੇ

(ਅ) ਪ੍ਰਤਿਗਿਆ: ਤਿੰਨ ਬਾਰ ਸਹੁੰ ਖਾਈ

(9) ਭਵਿੱਖ ਬਾਈ

(10) ਰੂਪ ਪਰਿਵਰਤਨ

(ੳ) ਭੇਸ ਬਦਲ

। ਉਪਰਲੀ ਖੱਲ ਬਦਲਣਾ

(11) ਪੁਨਰ ਜਨਮ

A.ਸਤੀ

(12) ਸੰਤ (ਨਾਇਕ) ਵਿਰੋਧੀ

A.ਪੁਜਾਰੀ

B.ਭੂਤ ਪ੍ਰੇਤ

C.ਦੇਵੀਆਂ

D.ਰਿਕਸ਼ਾ

E.ਜਾਦੂਗਰਨੀਆ

F.ਦਿਉ ਦੈਂਤ

G. ਸਮੁੰਦਰੀ ਦਿਉ

H. ਜਲ ਪਰੀਆਂ

I. ਸੱਪ

(ੳ) ਵਿਸ਼ੇਸ਼ ਸ਼ਕਤੀ ਲੱਛਣ

(ਅ) ਕਰਿਸ਼ਮੇ ਦੀ ਸਕਤੀ

ੲ) ਉਤਪਤੀ ਦੀ ਸ਼ਕਤੀ

13. ਦੇਵਤਿਆਂ ਨੂੰ ਮਨੁੱਖੀ ਰੂਪ ਦੇਣਾ

9. ਮਾਨਵੀਕਾਰਨ:

(ੳ) ਮਾਨਵੀਕ੍ਰਿਤ ਪਸ਼ੂ

(1) ਬੋਲਣਾ

(2) ਮਨੁੱਖ ਦਾ ਆਭਾਰੀ ਹੋਣਾ

(3) ਬਦਲਾਖੋਰ ਹੋਣਾ

(ਅ) ਮਾਨਵੀਕ੍ਰਿਤ ਵਸਤਾਂ

1.ਬੋਲਦੀਆਂ ਜਾਦੂਮਈ ਵਸਤਾਂ

(ੳ) ਗੋਲ ਦਾਇਰੇ

(ਅ) ਲਕੀਰਾਂ

(ੲ) ਹਾਰ

(ਸ) ਮਾਲਾ

(ਹ) ਹਥਿਆਰ

(ਕ) ਜਾਦੂਈ ਅੰਕ

(ਖ) ਪਵਿੱਤਰ ਦਵ:

A.ਖੂਨ

B.ਅੰਮ੍ਰਿਤ

C.ਦੁੱਧ

D.ਦਵ ਦੀ ਪਵਿੱਤਰਤਾ

(ਗ) ਕਰਿਸ਼ਮੇ ਵਾਲੇ ਵਾਹਨ

A.ਬਹਾਦਰੀ ਦੀ ਛਲਾਂਗ

B.ਅਸਮਾਨੀ ਉਡਣਾ

C.ਪਰਾਂ ਵਾਲੇ ਜਾਨਵਰ

D. ਪਰਾਂ ਵਾਲੀਆਂ ਵਸਤਾਂ

E.ਅਟਾਰੀਆਂ ਦਾ ਉਡਣਾ

(ਘ) ਜਾਦੂਈ ਸੰਗੀਤਜਾਦੂਈ ਸਾਜ਼

(ਙ) ਵਾਲਾਂ ਦੀਆਂ ਸ਼ਕਤੀਆਂ

A.ਦਾੜ੍ਹੀ ਦੀ ਪਵਿੱਤਰਤਾ

(ਚ) ਅਦਿਖ ਹੋਣਾ

(ਛ) ਜਾਦੂ ਲਈ ਰੀਤ ਆਦਿ

(ਜ) ਪੁਜਾਰੀ

A.ਸੰਪਤੀ ਦਾ ਮਾਲਕ

B.ਜਾਦੂ ਸ਼ਕਤੀ ਦਾ ਧਾਰਣੀ

10.ਵਿਸ਼ਾ:ਨਾਇਕਾ

(ੳ) ਨਾਇਕਾ ਦੀਆਂ ਵਿਸ਼ੇਸ਼ਤਾਵਾਂ (ਗੁਣ)

(1) ਨਾਇਕਾ ਦਾ ਸਖੀ ਹੋਈ

(2) ਇਸਤਰੀ ਪ੍ਰਤੀ ਸਥਾਨਕ ਦ੍ਰਿਸ਼ਟੀਕੋਣ

(3) ਰੋਕਾਂ (ਟੈਬੂ)

(4) ਲੱਛਣ:

A. ਨਾਜ਼ਕਤਾਂ

B.ਆਕਸ਼ਣ ਸ਼ਕਤੀ

(5) ਪਛਾਣ

(6) ਸਹਿਯੋਗੀ ਨਾਇਕਾਵਾਂ:

(ੳ) ਪਰੀਆਂ

(ਅ) ਅਪਸਰਾ

(ੲ) ਓਪਰੀਆਂ ਜਨਾਨੀਆਂ

(7) ਅਪਕਾਰੀ ਨਾਇਕਾਵਾਂ:

(ੳ) ਆਰੋਪ ਲਾਉਣ ਵਾਲੀਆਂ

(ਅ) ਸੌਂਕਣਾਂ

(ੲ) ਫਫੇਕੁਟਣੀਆਂ

(ੳ) ਸਿਆਈਆਂ:

1.ਸ਼ਕਤੀਸ਼ਾਲੀ

2. ਗੁਣਵਾਨ

3.ਦੌੜ-ਇਸਤਰੀਆਂ

ੳ) ਨਾਇਕਾ

(ਅ) ਸੁਪਤ-ਸੁੰਦਰੀ

1.ਰਖੇਲ ਇਸਤਰੀ

(ਅ) ਵਿਸ਼ੇਸ਼ ਗੁਣ

(1) ਸਤ ਸਤ ਵਾਲੀ

(2) ਗੁਣ: (ੳ) ਮਰਦ ਬਨਾਮ ਔਰਤ (ਅ) ਕੰਮ-ਖੇਤਰ ਮਰਦ ਵਾਲਾ

3- ਗੁਣਾਂ ਨੂੰ ਬਣਾਈ ਰੱਖਣਾ

4- ਪ੍ਰੀਖਿਆਵਾਂ

(ੳ) ਪਛਾਣ ਦੀ ਪ੍ਰੀਖਿਆ

1. ਭਵਿੱਖਬਾਈ ਦਾ ਪੂਰਾ ਹੋਣਾ

2. ਸਾਹੀ ਤੇ ਗਊ ਸੁਭਾ

3. ਯਾੜ੍ਹੀਆਂ ਦੇ ਨਿਸ਼ਾਨ

(ਅ) ਅਸੰਭਵ ਕਾਰਜ

1.ਸਵੰਬਰ ਰਾਹੀਂ

2.ਬੁਝਾਰਤਾਂ ਪਾਉਣਾ

3.ਜੂਆ ਖੇਡਣਾ

ਉਦੇਸ਼

(1) ਕਿਸਮਤ ਅਜਮਾਉਣੀ

(2) ਆਕਾਸ਼ਵਾਈ

(3)ਭਵਿੱਖਬਾਣੀ

1.ਕਿਸਮਤ ਦੱਸਈ

2.ਜਨਮ ਪੱਤਰੀ

(4) ਕਿਸਮਤ (Fate)

1. ਪੂਰਵ ਵਿਚਾਰ

2.ਕਿਸਮਤ ਦਾ ਨਿਰਣਾ

(5) ਦੈਵੀ ਸੁਪਨੇ

A.ਵਿਆਖਿਆ

(6) ਸ਼ਗਨ ਵਿਚਾਰ

A.ਦੈਵੀਕਰਣ ਲਈ

B.ਮੰਤਰ

(7) ਕਿਸਮਤ ਚੱਕਰ

1.ਕਾਰਜ

2. ਸਮਾਂ

(8) ਭੈੜੀ ਕਿਸਮਤ (bad luck)

1.ਬਦਕਿਸਮਤੀ

(misfortune)

2.ਪਾਪ

(ੳ) ਵਿਧਵਾਵਾਂ

(ਅ) ਰੀਤ ਦੀ ਅਪਵਿੱਤਰਤਾ

1.ਕੋਹੜ

2.ਕੋਹੜ ਦਾ ਇਲਾਜ

(ੲ) ਲੜਕੀ ਦੀ ਹੱਤਿਆ

(ਸ) ਪ੍ਰਾਸਚਿਤ

(ਹ) ਪਵਿੱਤਰ ਹੋਣਾ

lll.ਰੀਤਾਂ ਰਾਹੀਂ ਇਸ਼ਨਾਨ

ਘਟਨਾਵਾਂ

A. ਗਹਿਰੇ

1.ਗਹਿਣਿਆਂ ਦੀ ਉਤਪਤੀ

ੳ.ਹੀਰੇ

ਅ.ਮੋਤੀ

2. ਢੰਗ

(3) ਰੀਤਾਂ (ਸੰਸਕਾਰ)

(ੳ) ਵਿਆਹ

(ਅ) ਗੋਦ ਲੈਣਾ

(ੲ) ਖ਼ਾਨਦਾਨੀ

(ਸ) ਦੈਵੀਕਰਣ

(ਚ) ਦੀਖਿਆ ਸੰਸਕਾਰ

A .ਕੰਨ ਵਿੰਨ

(ਕ) ਸੋਗ

(ਖ) ਪਰੰਪਰਾਗਤ

1.ਵੰਗਾਰ

2.ਬੇਇਜ਼ਤ ਕਰਨਾ

(4) ਘਰੇਲੂ ਰੀਤੀ ਰਿਵਾਜ਼

(5) ਵਿਸ਼ਵਾਸ

(ੳ) ਪਸ਼ੂਆਂ ਸੰਬੰਧੀ (ਅ) ਦੇਵ ਲੋਕਾਂ ਦੀਆਂ ਵਸਤਾਂ

(ੲ) ਗ੍ਰਹਿਆਂ ਸੰਬੰਧੀ (ਸ) ਸਰੀਰ ਸੰਬੰਧੀ

(ਹ) ਮੋਹਲੇਧਾਰ ਮੀਂਹ ਸੰਬੰਧੀ ਕ) ਦੇਵਤਿਆਂ ਸੰਬੰਧੀ

(6) ਵਿਸ਼ਵਾਸਾਂ ਉਪਰ ਆਧਾਰਿਤ ਰਸਮੋ ਰਿਵਾਜ਼

(ੳ) ਮੰਦਿਰਾਂ (ਧਾਰਮਿਕ) ਥਾਵਾਂ ਬਾਰੇ

(ਅ) ਸ਼ਰਨ ਸਥਾਨ (ਟਿਕਾਉਂ:) ਦੇਵ ਮੰਦਿਰ

(ੲ) ਨਾਮ ਨਾਲ ਸੱਦਣਾ

(ਸ) ਕੈਦੀਆਂ ਨੂੰ ਰਿਹਾ ਕਰਨਾ

(ਹ) ਸ਼ਾਨ ਵਾਲਾ ਛੱਤਰ

ਸਮਾਪਤੀ

1.ਸਾਨ ਦਾ ਪ੍ਰਤੀਕ

(1) ਕਾਵਿਕ ਇਨਸਾਫ਼

(2) ਬਦਲਾ:

(3) (ੳ) ਸਜ਼ਾ ਦੇਈ,

(ਅ) ਰੀਤੀ ਨਾਲ ਖੁਦਕਸ਼ੀ

(ੲ) ਸਟਾਕ ਸਜਾਵਾਂ

ਇਸ ਟੇਬਲ ਤੋਂ ਇਹ ਸਪੱਸ਼ਟ ਹੈ ਕਿ ਟੈਂਪਲ ਨੇ ਅਜਿਹਾ ਖਾਕਾ ਤਿਆਰ ਕਰ ਦਿੱਤਾ ਹੈ ਜਿਸ ਨੂੰ ਆਧਾਰ ਬਣਾ ਕੇ ਦੰਤ ਕਥਾਵਾਂ ਦੇ ਤਕਨੀਕੀ ਪੱਖਾਂ ਨੂੰ ਵਧੇਰੇ ਚੰਗੀ ਤਰ੍ਹਾਂ ਸਮਝ ਕੇ ਦੂਸਰੇ ਕਥਾ-ਰੂਪਾਂ ਨੂੰ ਸਮਝਣ ਵਿਚ ਵੀ ਸਹਾਇਤਾ ਮਿਲ ਸਕਦੀ ਹੈ। ਉਸ ਤਰ੍ਹਾਂ ਤਾਂ ਇਹ ਖਾਕਾ ਹੀ ਆਪਣੇ ਆਪ ਵਿਚ ਕਾਫ਼ੀ ਹੈ ਪਰ ਜਿੱਥੇ ਕਿਤੇ ਵਿਸਤਾਰ ਵਿਚ ਹੋਰ ਮਹੱਤਵਪੂਰਣ ਟਿੱਪਣੀ ਆਈ ਹੈ ਉਸ ਨੂੰ ਵੀ ਨਜ਼ਰ ਵਿਚ ਰੱਖ ਲੈਣਾ ਜ਼ਰੂਰੀ ਹੈ। ਨਾਇਕ ਦੇ ਪਸ਼ੂ-ਪੰਛੀ ਸਾਥੀਆਂ ਦੇ ਬੋਲਣ ਨੂੰ ਤੇ ਕਥਾ ਦੇ ਹੋਰ ਕਈ ਪੱਖਾਂ ਨੂੰ ਦਰਸਾਉਣ ਲਈ ਟੈਂਪਲ ਨੇ ਪ੍ਰਮੁੱਖ ਤੌਰ 'ਤੇ ਰਸਾਲੂ ਦੀ ਦੰਤ-ਕਥਾ ਨੂੰ ਆਧਾਰ ਬਣਾਇਆ ਹੈ। ਰਸਾਲ ਨਾਲ ਸਫ਼ਰ 'ਤੇ ਇਕ ਤਰਖਾਏ ਤੇ ਲੁਹਾਰ ਜਾਂਦਾ ਹੈ। ਪਸ਼ੂ-ਪੰਛੀਆਂ ਨੂੰ ਅੰਤ ਤੱਕ ਸਾਥ ਨਿਭਾਉਂਦਿਆਂ ਦਿਖਾਇਆ ਗਿਆ ਹੈ। ਅਸਲ ਵਿਚ ਮਨੁੱਖ ਨੇ ਜਾਤੀ ਸਮਾਜ ਦੀ ਬੇਵਫ਼ਾਈ ਤੋਂ ਤੰਗ ਆ ਕੇ ਕਥਾਵਾਂ ਵਿਚ ਗੈਰ-ਮਾਨਵੀ ਹੱਦਾਂ ਵਿਚ ਵਫਾਦਾਰੀ ਤਾਲਣ ਦਾ ਯਤਨ ਕੀਤਾ ਹੈ। ਸਾਧਾਂ-ਸੰਤਾਂ ਦੇ ਕਰਿਸ਼ਮਿਆਂ ਵਿਚੋਂ ਟੈਂਪਲ ਨੇ ਬਾਲਕਾਂ ਤੇ ਘੋੜਿਆਂ ਨੂੰ ਜਿਊਂਦੇ ਕਰਨ, ਊਠ ਦੀ ਲੱਤ ਨੂੰ ਠੀਕ ਕਰਨ, ਅੰਨੂੰ ਨੂੰ ਸੁਜਾਖਾ ਕਰਨ ਤੇ ਕੋਹੜੀ ਨੂੰ ਰਾਜੀ ਕਰਨ ਆਦਿ ਦੇ ਕਰਿਸ਼ਮੇ ਗਿਣਵਾਏ ਹਨ। ਇਨ੍ਹਾਂ ਤੋਂ ਇਹ ਤੱਥ ਉਭਰਦਾ ਹੈ ਕਿ ਘੋੜੇ ਤੇ ਊਠ ਦੀ ਸਮਾਜਿਕ ਜੀਵਨ ਵਿਚ ਆਪਣੀ ਮਹੱਤਤਾ ਹੈ। ਪੁੱਤਰ ਦਾ ਮਹੱਤਵ ਵੀ ਮਰਦ ਪ੍ਰਧਾਨ ਸਮਾਜ ਵਿਚ ਸਰਵ-ਪ੍ਰਵਾਇਤ ਹੈ। ਸਮਾਜ ਦੇ ਇਕ ਪੜਾਅ ਤੇ ਅਸਾਧ ਸਮਝੇ ਜਾਂਦੇ ਰੋਗਾਂ ਨੂੰ ਕਰਿਸ਼ਮਿਆਂ ਰਾਹੀਂ ਠੀਕ ਕਰਨ ਦੀ ਕਲਪਨਾ ਸਮਝ ਵਿਚ ਆਉਣ ਵਾਲੀ ਹੈ। ਕਰਿਸ਼ਮਾਂ ਉਹ ਹੈ ਜੋ ਅਣਹੋਣੀ ਨੂੰ ਹੋਈ ਵਿਚ ਬਦਲ ਸਕੇ।

ਜਿਸ ਸਮਾਜ ਵਿੱਚ ਅਣਹੋਈ ਹੋਈ ਬਣ ਜਾਂਦੀ ਹੈ, ਉਥੇ ਇਹ ਕਥਾਵਾਂ ਵਿਚ ਪ੍ਰਵੇਸ਼ ਨਹੀਂ ਕਰਦੀ। ਜਾਦੂਗਰਨੀਆਂ ਪਾਸੋਂ ਵੀ ਕਥਾਵਾਂ ਵਿਚ ਅਸੰਭਵ ਘਟਨਾਵਾਂ ਕਰਵਾਈਆਂ ਗਈਆਂ ਹਨ। ਉਹ ਅਸਮਾਨ ਨੂੰ ਟਾਕੀ ਲਾ ਸਕਦੀਆਂ ਹਨ, ਪਾਣੀ ਵਿੱਚ ਅੱਗ ਲਾਉਂਦੀਆਂ ਹਨ, ਪੱਥਰ ਨੂੰ ਮੇਮ ਬਣਾਉਂਦੀਆਂ ਹਨ ਅਤੇ ਜੀਵਨ ਦਾਨ ਵੀ ਦੇ ਸਕਦੀਆਂ ਹਨ। ਆਮ ਤੌਰ 'ਤੇ ਇਹ ਆਪਣੇ ਮੰਤਵ ਵਿਚ ਸਫਲ ਹੁੰਦੀਆਂ ਵਿਖਾਈਆਂ ਗਈਆਂ ਹਨ। ਟੈਂਪਲ ਜਦੋਂ ਆਪਣੇ ਪਾਤਰਾਂ ਨੂੰ ਮਿਸ਼ਨ ਉੱਤੇ ਤੁਰਦਿਆਂ ਅਤੇ ਅਗਾਂਹ ਵਧਦਿਆਂ ਵੇਖਦਾ ਹੈ ਤਾਂ ਦੰਤ-ਕਥਾਵਾਂ ਦੇ ਅਨੇਕਾਂ ਪੱਖ ਉਜਾਗਰ ਹੁੰਦੇ ਹਨ। ਇਥੇ ਸੁਪਨੇ ਦੀ ਰੂੜ੍ਹੀ ਨੂੰ ਵਿਸਤਾਰ ਸਹਿਤ ਵਿਚਾਰਿਆ ਗਿਆ ਹੈ। ਰਸਤੇ ਵਿਚ ਆਉਂਦੀਆਂ ਅਨੇਕਾਂ ਰੁਕਵਟਾਂ ਦਾ ਜ਼ਿਕਰ ਕਰਦਿਆਂ ਥੋੜ੍ਹਾ ਚੰਗੇ ਮੌਤ ਦੀ ਚੂੜ੍ਹੀ ਵੱਲ ਧਿਆਨ ਦਵਾਇਆ ਗਿਆ ਹੈ। ਕਬੀਲਾ ਪਰੰਪਰਾ ਤੋਂ ਪਹਿਲਾਂ ਦਾ ਜਾਦੂ ਵਿਚ ਵਿਸ਼ਵਾਸ਼ ਅੱਜ ਤੱਕ ਵੀ ਤੁਰਿਆ ਆ ਰਿਹਾ ਹੈ। ਇਹੀ ਵਿਸ਼ਵਾਸ ਲੋਕ-ਕਥਾਵਾਂ ਵਿਚ ਆਪਣੇ ਕਰਿਸ਼ਮੇਂ ਦਿਖਾਉਂਦਾ ਹੈ। ਜਿਵੇਂ ਜੇ ਪੁਤਲੇ ਵਿਚ ਜਾਨ ਪੈਂਦੀ ਹੈ ਤਾਂ ਨਾਇਕ ਵੀ ਜੀਅ ਪੈਂਦਾ ਹੈ। ਚੀਚੀ ਉਂਗਲੀ ਦੇ ਖੂਨ ਵਿਚ ਜਾਦੂਮਈ ਸ਼ਕਤੀ ਹੈ। ਤਲਵਾਰ ਨੂੰ ਜੰਗ ਲੱਗਣਾ ਨਾਇਕ ਦੇ ਮੁਸੀਬਤ ਵਿਚ ਫਸੇ ਹੋਣ ਦੀ ਸੂਚਨਾ ਹੈ। ਤਲਵਾਰ ਦਾ ਟੁੱਟਣਾ ਜਾਂ ਫੁੱਲ ਦਾ ਮੁਰਝਾਉਣਾ ਪਾਤਰਾਂ ਦੀ ਜੀਵਨ ਲੀਲ੍ਹਾ ਦੀ ਸਮਾਪਤੀ ਦਾ ਚਿੰਨ੍ਹ ਹੈ। ਰਸਾਲੂ ਦੀ ਕਥਾ ਵਿਚ ਫਸਾਲ ਇਕ ਬੂਟਾ ਲਾਉਂਦਾ ਹੈ ਤੇ ਨਾਲ ਹੀ ਕਹਿੰਦਾ ਹੈ ਕਿ ਜਦੋਂ ਇਹ ਬੂਟਾ ਬਾਰਾਂ ਸਾਲ ਦਾ ਹੋਵੇਗਾ ਤਾਂ ਉਹ ਕੋਕਲਾ ਨਾਲ ਵਿਆਹ ਕਰਵਾਏਗਾ। ਟੈਂਪਲ ਨੇ ਇਸ ਦਾ ਸਬੰਧ ਯੂਰਪ ਵਿਚ ਪ੍ਰਚਲਿਤ ਇਕ ਰਸਮ ਨਾਲ ਜੋੜਿਆ ਹੈ ਜਿਸ ਅਨੁਸਾਰ ਬੱਚੇ ਦੇ ਜਨਮ 'ਤੇ ਕੋਈ ਬੂਟਾ ਲਾਉਣ ਦਾ ਰਿਵਾਜ ਹੈ। ਸਾਡੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਅਜਿਹੀ ਕੋਈ ਰਸਮ ਨਹੀਂ ਹੈ। ਫਿਰ ਵੀ ਇਸ ਨੂੰ ਅਗਾਂਹ ਵਾਚਿਆ ਜਾ ਸਕਦਾ ਹੈ।

- ਟੈਂਪਲ ਮੁਤਾਬਿਕ ਵਿਸ਼ਵ ਦੀ ਲੋਕ ਕਥਾ ਦਾ ਇਹ ਗੁਣ ਹੈ ਕਿ ਪਰਚ ਨੇ ਪਹਿਲਾਂ ਮੁਸ਼ਕਿਲਾਂ ਵਿਚ ਪਾਇਆ ਜਾਂਦਾ ਹੈ ਤੇ ਫਿਰ ਉਸ ਨੂੰ ਮੁਸ਼ਕਿਲਾਂ ਤੋਂ ਬਾਹਰ ਕੱਢਿਆ ਜਾਂਦਾ ਹੈ। ਪਰੰਤੂ ਭਾਰਤੀ ਤੇ ਪੰਜਾਬੀ ਲੋਕ ਕਥਾਵਾਂ ਵਿਚ ਪਾਤਰਾਂ ਨੂੰ ਮੁਸ਼ਕਿਲਾਂ ਵਿਚ ਦਾਖਲ ਕਰਵਾਉਣ ਤੇ ਮੁਸ਼ਕਿਲਾਂ ਤੋਂ ਬਾਹਰ ਕੱਢਣ ਦੇ ਆਪਣੇ ਢੰਗ ਤਰੀਕੇ ਹਨ। ਇਨ੍ਹਾਂ ਢੰਗਾਂ ਵਿਚੋਂ ਟੈਂਪਲ ਨੇ ਜਾਦੂਈ ਵਾਰਨ ਰੂਪ ਪਰਿਵਰਤਨ ਅਤੇ ਭੇਸ ਬਦਲਾਉਣ ਉੱਪਰ ਸਾਡਾ ਧਿਆਨ ਕੇਂਦਰਿਤ ਕੀਤਾ ਹੈ। ਦੰਤ-ਕਥਾਵਾਂ ਵਿਚ ਦੁਸ਼ਮਣ ਦੀ ਹਾਰ ਨਿਸਚਿਤ ਹੈ। ਹਾਰ ਉਪਰੰਤ ਦੁਸ਼ਮਣ ਨਾਲ ਹੱਦੋਂ ਵੱਧ ਅਮਾਨਵੀ ਵਿਚਾਰ ਕੀਤਾ ਜਾਂਦਾ ਹੈ। ਨਾਇਕ ਇਥੇ ਕੋਈ ਰਹਿਮ ੜੁ ਕਰਦਾ। ਦੁਸ਼ਮਣ ਨੂੰ ਧਰਤੀ ਵਿਚ ਗਡਵਾਇਆ ਜਾਂਦਾ ਹੈ ਜਾਂ ਜਿਊਂਦੇ ਨੂੰ ਜਗ੍ਹਾ ਦਿੱਤਾ ਜਾਂਦਾ ਹੈ। ਉਸ ਨੂੰ ਹਨੇਰੀ ਕੋਠੜੀ ਵਿਚ ਸੁੱਟ ਕੇ ਸੱਪ ਅਤੇ ਨੂੰਹ ਛੱਡੇ ਜਾਂਦੇ ਹਨ। ਬੇਵਫਾ ਔਰਤ ਨੂੰ ਉਸ ਦੇ ਪ੍ਰੇਮੀ (ਦੁਸ਼ਮਣ) ਦਾ ਮਾਸ ਰਿੰਨ੍ਹਕੇ ਖਵਾਇਆ ਜਾਂਦਾ ਹੈ। ਦੁਸ਼ਮਣ ਨੂੰ ਟੋਟੇ ਕਰਕੇ ਕਾਵਾਂ-ਕੁੱਤਿਆਂ ਅੱਗੇ ਸੁੱਟਿਆ ਜਾਂਦਾ ਹੈ। ਵੀ ਇਹ ਬਰਬਰ ਸਮਾਜ ਦੇ ਅਵਸ਼ੇਸ਼ ਨਹੀਂ?

ਭਾਰਤੀ ਤੇ ਪੰਜਾਬੀ ਦੰਤ-ਕਥਾਵਾਂ ਵਿਚ ਵਰਤੇ ਜਾਂਦੇ ਰਹੱਸਮਈ ਅੰਗ ਬਾਰੇ ਟੈਂਪਲ ਨੇ ਕਾਫ਼ੀ ਵਿਚਾਰ ਕੀਤਾ ਹੈ ਪਰ ਇਹ ਵਿਚਾਰ ਬੜੀ ਓਪਰੀ ਜਿਹੀ ਹੈ। ਇਨ੍ਹਾਂ ਅੰਕਾਂ ਦੇ ਪ੍ਰਯੋਗ ਦਾ ਵਿਸ਼ਲੇਸ਼ਣ ਕਰਦਿਆਂ ਨਾ ਤਾਂ ਜਾਦੂ ਵਿਚ ਵਿਸ਼ਵਾਸ਼ ਨੂੰ ਆਧਾਰ ਬਣਾਇਆ ਗਿਆ ਹੈ ਤੇ ਨਾ ਹੀ ਪੁਰਾਇਕ ਆਧਾਰਾਂ ਨੂੰ ਮੁੱਖ ਰੱਖਿਆ ਗਿਆ ਹੈ। ਸਮਾਜਿਕ ਸੰਦਰਭਾਂ ਵਿਚ ਕਿਵੇਂ ਕੋਈ ਅੰਕ ਸ਼ਗਨ ਦਾ ਸਬ ਬਣ ਜਾਂਦਾ ਹੈ ਤੇ ਦੂਸਰਾ ਨਹਿਰ ਗਿਣਿਆ ਜਾਣ ਲੱਗ ਪੈਂਦਾ ਹੈ। ਇਨ੍ਹਾਂ ਪ੍ਰਸ਼ਨਾਂ ਉੱਪਰ ਵਿਚਾਰ ਹੋਈ ਜ਼ਰੂਰੀ ਸੀ, ਜਿਸ ਨੂੰ ਟੈਂਪਲ ਨੇ ਨਹੀਂ ਛੋਹਿਆ।

ਉਪਰਲੇ ਸਾਰੇ ਵਿਸ਼ਲੇਸ਼ਣ ਤੋਂ ਬਾਅਦ ਟੈਂਪਲ ਦੇ ਦੰਤ ਕਥਾਵਾਂ ਉੱਪਰ ਕੀਤੇ ਖੋਜ ਕਾਰਜ ਦੀਆਂ ਸੰਭਵਾਨਾਵਾਂ ਤੇ ਸੀਮਾਵਾਂ ਦਾ ਵੀ ਗਿਆਨ ਹੋ ਜਾਂਦਾ ਹੈ। ਅੱਜ ਜਦ ਕਿ ਵਿਸਤ੍ਰਿਤ ਪੱਧਰ 'ਤੇ ਲੋਕਧਾਰਾ ਸੰਬੰਧੀ ਖੋਜ ਕਾਰਜ ਕੀਤਾ ਜਾ ਰਿਹਾ ਹੈ ਤਾਂ ਟੈਂਪਲ ਦੀਆਂ ਸੰਭਵਾਨਾਵਾਂ ਨੂੰ ਅਗਾਂਹ ਤੋਰ ਕੇ ਵਿਗਿਆਨਕ ਲੀਹਾਂ ਉੱਤੇ ਪਾਉਣ ਦੀ ਲੋੜ ਹੈ। ਇਸ ਸ਼ੁਰੂਆਤ ਲਈ ਬਾਹਰਮੁਖੀ ਦ੍ਰਿਸ਼ਟੀਕੋਣ ਦੀ ਲੋੜ ਹੈ। ਰਾਜ ਸੱਤਾ ਦੇ ਬੁਲਾਰਿਆਂ ਤੋਂ ਅਜਿਹੇ ਦ੍ਰਿਸ਼ਟੀਕੋਣ ਦੀ ਆਸ ਨਹੀਂ ਰੱਖੀ ਜਾਂ ਸਕਦੀ। ਉਹ ਤਾਂ ਲੋਕਧਾਰਾ ਬਾਰੇ ਵੀ ਉਹੋ ਜਿਹਾ ਖੋਜ ਕਾਰਜ ਕਰਵਾ ਰਹੇ ਹਨ . ਜਿਸ ਵਿਚ ਉਨ੍ਹਾਂ ਦੇ ਹਿੱਤ ਸੁਰੱਖਿਅਤ ਹੁੰਦੇ ਹਨ। ਟੈਂਪਲ ਇਕ ਥਾਂ ਕਹਿੰਦਾ ਹੈ ਕਿ ਰਾਜ ਸੱਤਾ ਦੇ ਅਭਿਮਾਨੀ ਲੋਕ ਕਿਉਂਕਿ ਆਪਣੇ ਆਪ ਨੂੰ ਬੌਧਿਕ ਤੌਰ 'ਤੇ ਲੋਕਾਂ ਤੋਂ ਚੋਣ ਸਮਝਦੇ ਹਨ ਅਤੇ ਉਹ ਸਰਕਾਰ ਦੇ ਬਹੁਤ ਉਚੇਰੇ ਨਿਸ਼ਾਨਿਆਂ ਦੀ ਭਾਰਤੀ ਵਿਚ ਲੱਗੇ ਹੋਏ ਹਨ, ਇਸ ਲਈ ਉਨ੍ਹਾਂ ਤੋਂ ਲੋਕਧਾਰਾ ਇਕੱਤਰ ਕਰਨ ਦੀ ਆਸ ਨਹੀਂ ਰੱਖੀ ਜਾ ਸਕਦੀ। ਟੈਂਪਲ ਭਾਵੇਂ ਆਪ ਰਾਜਸੱਤਾ ਦੇ ਅਧਿਕਾਰੀਆਂ ਵਿਚੋਂ ਇਕ ਸੀ ਅਤੇ ਆਪਣੇ ਕੀਤੇ ਖੋਜ ਕਾਰਜ ਦੀ ਉੱਚਤਾ ਸਿੱਧ ਕਰ ਰਿਹਾ ਸੀ . ਪਰ ਉਸ ਦੇ ਕਥਨ ਵਿਚ ਸੱਚ ਤਾਂ ਹੈ ।

ਚੋਣਵੀਆਂ ਪ੍ਰਕਾਸ਼ਨਾਵਾਂ

[ਸੋਧੋ]
  • A Dictionary of Hindustani Proverbs. (ਸੰਪਾਦਿਤ 1886)
  • The Andaman Language (ਈਐਚ ਮੈਨ ਨਾਲ, 1887)
  • Legends of the Punjab
  • The Thirty-Seven Nats
  • Letters and Character Sketches from the House of Commons. John Murray. 1912.[4]
  • Anthropology as a Practical Science (1914)
  • Devil-Worship of the Tuluvas (ਸੰਪਾਦਕ, ਮੂਲ: ਫ਼ਾਲਨ)
  • Countries Round the Bay of Bengal (ਸੰਪਾਦਕ, ਮੂਲ: ਬੌਰੇ)

ਹਵਾਲੇ

[ਸੋਧੋ]
  1. Dorson, Richard M. 1968 The British Folklorists: A History. Chicago: University of Chicago Press. Cited in Raheja, Gloria Goodwin (August 1996). "Caste, Colonialism, and the Speech of the Colonized: Entextualization and Disciplinary Control in India". American Ethnologist. 23 (3): 494–513. doi:10.1525/ae.1996.23.3.02a00030. JSTOR 646349. (subscription required)
  2. ਸਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ. ਪੰਜਾਬੀ ਭਵਨ ਲੁਧਿਆਣਾ: ਚੇਤਨਾ ਪ੍ਰਕਾਸ਼ਣ. 2020. pp. 98–109. ISBN 978-93-89997-73-6. {{cite book}}: |first= missing |last= (help); line feed character in |first= at position 16 (help)
  3. ਡਾ. ਗੁਰਮੀਤ ਸਿੰਘ, ਡਾ. ਸੁਰਜੀਤ ਸਿੰਘ (2020). ਸਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ. ਪੰਜਾਬੀ ਭਵਨ, ਲੁਧਿਆਣਾ: ਚੇਤਨਾ ਪ੍ਰਕਾਸ਼ਨ. pp. 109–123. ISBN 978-93-89997-73-6.
  4. Porritt, Edward (December 1915). "Sir Francis Sharp Powell. by Henry L. P. Hulbert; Letters and Character Sketches from the House of Commons". Political Science Quarterly. 30 (4): 696–698. JSTOR 2141557.