ਆਰਤੀ ਸਿੰਘ | |
---|---|
ਜਨਮ | ਆਰਤੀ ਸਿੰਘ 5 ਅਪ੍ਰੈਲ 1985 |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 2007 - ਹੁਣ |
ਰਿਸ਼ਤੇਦਾਰ | ਕ੍ਰਿਸ਼ਨਾ ਅਭਿਸ਼ੇਕ (ਭਰਾ)
ਗੋਵਿੰਦਾ (ਅਦਾਕਾਰ) (ਅੰਕਲ) ਸੌਮਿਆ ਸੇਠ (ਚਚੇਰੀ ਭੈਣ) |
ਆਰਤੀ ਸਿੰਘ ਨੂੰ ਆਰਤੀ ਸਿੰਘ ਸ਼ਰਮਾ ਵੀ ਕਿਹਾ ਜਾਂਦਾ ਹੈ, ਉਹ ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। 2019 ਵਿੱਚ ਉਸਨੇ ਰਿਐਲਿਟੀ ਸ਼ੋਅ ਬਿੱਗ ਬੌਸ 13 ਵਿੱਚ ਇੱਕ ਪ੍ਰਤਿਯੋਗੀ ਵਜੋਂ ਹਿੱਸਾ ਲਿਆ।[1]
ਆਰਤੀ ਸਿੰਘ ਦਾ ਜਨਮ 5 ਅਪ੍ਰੈਲ [2] ਨੂੰ ਆਤਮਪ੍ਰਕਾਸ ਸ਼ਰਮਾ ਅਤੇ ਪਦਮਾ ਦੇ ਘਰ ਲਖਨਊ ਵਿੱਚ ਹੋਇਆ ਸੀ। [3] ਉਹ ਅਦਾਕਾਰ ਗੋਵਿੰਦਾ (ਅਦਾਕਾਰ) ਦੀ ਭਤੀਜੀ ਹੈ, ਕਾਮੇਡੀਅਨ ਕ੍ਰਿਸ਼ਨ ਅਭਿਸ਼ੇਕ ਦੀ ਭੈਣ ਹੈ ਅਤੇ ਟੈਲੀਵਿਜ਼ਨ ਅਦਾਕਾਰਾ ਰਾਗਿਨੀ ਖੰਨਾ ਅਤੇ ਸੌਮਿਆ ਸੇਠ ਦੀ ਚਚੇਰੀ ਭੈਣ ਹੈ। ਉਹ ਬਾਲੀਵੁੱਡ ਇੰਡਸਟਰੀ ਦੇ ਗੋਵਿੰਦਾ ਪਰਿਵਾਰ ਨਾਲ ਸੰਬੰਧ ਰੱਖਦੀ ਹੈ।
ਸਿੰਘ ਨੇ ਆਪਣੇ ਅਦਾਕਾਰੀ ਦੇ ਕਰੀਅਰ ਦੀ ਸ਼ੁਰੂਆਤ ਜ਼ੀ ਟੀਵੀ ਸ਼ੋਅ ਮਾਇਕਾ ਨਾਲ ਕੀਤੀ, ਜਿੱਥੇ ਉਸਨੇ 2007 ਵਿੱਚ ਸੋਨੀ ਦੀ ਭੂਮਿਕਾ ਨਿਭਾਈ ਸੀ। ਬਾਅਦ ਵਿਚ ਉਹ ਸਟਾਰ ਪਲੱਸ ਦੇ ਸ਼ੋਅ ਗ੍ਰਹਿਸਤੀ ਵਿਚ ਰਾਣੋ ਦੀ ਭੂਮਿਕਾ ਨਿਭਾਉਂਦੀ ਹੋਈ ਦਿਖਾਈ ਦਿੱਤੀ ਅਤੇ ਉਸ ਤੋਂ ਬਾਅਦ ਥੋਡਾ ਹੈ ਬਸ ਥੋਡੇ ਕੀ ਜਰੂਰਤ ਹੈ ਵਿਚ ਮੁਗਦਾ ਦੇ ਰੂਪ ਵਿਚ ਨਜ਼ਰ ਆਈ।
ਸਾਲ 2011 ਵਿੱਚ ਉਸਨੇ ਏਕਤਾ ਕਪੂਰ ਦੇ ਸ਼ੋਅ ਪਰੀਚੈ - ਨਈ ਜ਼ਿੰਦਗੀ ਕੇ ਸਪਨੋ ਕਾ ਵਿੱਚ ਸੀਮਾ ਦੀ ਭੂਮਿਕਾ ਨੂੰ ਦਰਸਾਇਆ ਸੀ। ਬਾਅਦ ਵਿਚ ਉਸ ਨੇ ਕਲਰਜ਼ ਟੀਵੀ ਦੇ ਉੱਤਰਨ ਵਿੱਚ ਕਜਰੀ ਦੀ ਭੂਮਿਕਾ ਨਿਭਾਈ।
ਕਾਮੇਡੀ ਸ਼ੋਅ ਕਿੱਲਰ ਕਰਾਓਕੇ ਅਟਕ ਤੋਹ ਲਟਕਾਹ, ਕਾਮੇਡੀ ਕਲਾਸਾਸ ਅਤੇ ਕਾਮੇਡੀ ਨਾਈਟਸ ਬਚਾਓ ਵਿੱਚ ਨਜ਼ਰ ਆਉਣ ਤੋਂ ਬਾਅਦ ਉਸਨੇ ਸਾਲ 2016 ਵਿੱਚ ਸਸੁਰਾਲ ਸਿਮਰ ਕਾ ਵਿੱਚ ਭੂਤ ਦੀ ਭੂਮਿਕਾ ਨਿਭਾਈ। ਬਾਅਦ ਵਿਚ ਉਸ ਨੂੰ ਅੰਬਾ ਦੇ ਰੂਪ ਵਿਚ ਸਾਲ 2016 ਤੋਂ 2017 ਤਕ ਐਂਡ ਟੀਵੀ ਦੀ ਵਾਰਿਸ ਵਿਚ ਮੁੱਖ ਭੂਮਿਕਾ ਵਜੋਂ ਦੇਖਿਆ ਗਿਆ।[4]
2019 ਵਿੱਚ ਉਸਨੇ ਰਿਐਲਿਟੀ ਸ਼ੋਅ ਬਿੱਗ ਬੌਸ 13 ਵਿੱਚ ਹਿੱਸਾ ਲਿਆ ਅਤੇ ਚੌਥੀ ਰਨਰ-ਅਪ ਵਜੋਂ ਉਭਰੀ। ਇਸ ਸ਼ੋਅ ਵਿਚ ਉਸ ਨੇ ਖੁਲਾਸਾ ਕੀਤਾ ਕਿ 2 ਸਾਲਾਂ ਤੋਂ ਕੰਮ ਨਾ ਮਿਲਣ ਕਰਕੇ ਉਸ ਨੂੰ ਉਦਾਸੀ ਦਾ ਸਾਹਮਣਾ ਕਰਨਾ ਪਿਆ। [5]
ਸਾਲ | ਨਾਮ | ਭੂਮਿਕਾ | ਨੋਟ | ਰੈਫ |
---|---|---|---|---|
2007 | ਮਾਇਕਾ | ਸੋਨੀ ਖੁਰਾਣਾ | ||
2008–2009 | ਗ੍ਰਹਿਸਤੀ | ਰਾਣੋ | ||
2010 | ਥੋਡਾ ਹੈ ਬਸ ਥੋਡੇ ਕੀ ਜਰੂਰਤ ਹੈ | ਮੁਗਦਾ ਕੁਲਕਰਨੀ | ||
2011–2013 | ਪਰੀਚੈ - ਨਈ ਜ਼ਿੰਦਗੀ ਕੇ ਸਪਨੋ ਕਾ | ਸੀਮਾ ਗਰੇਵਾਲ ਚੋਪੜਾ | ||
2013–2015 | ਉੱਤਰਨ | ਕਾਜਰੀ ਯਾਦਵ | ||
2013 | ਯੇ ਹੈ ਮੁਹੱਬਤੇਂ | ਕ੍ਰਿਤੀ | ||
2014 | ਦੇਵੋਂ ਕੇ ਦੇਵ. . . ਮਹਾਦੇਵ | ਬਾਨੀ | ||
ਐਨਕਾਉਂਟਰ | ਮੰਦਾਕਿਨੀ | |||
2014–2015 | ਬਾਕਸ ਕ੍ਰਿਕਟ ਲੀਗ 1 | ਮੁਕਾਬਲੇਬਾਜ਼ | ਅਹਿਮਦਾਬਾਦ ਐਕਸਪ੍ਰੈਸ ਵਿਚ ਖਿਡਾਰੀ | [6] |
2015 | ਕਿੱਲਰ ਕਰਾਓਕੇ ਅਤਕਾ ਤੋਹ ਲਟਕਹ | |||
2015–2016 | ਕਾਮੇਡੀ ਕਲਾਸਾਂ | ਕਈ ਪਾਤਰ | [7] | |
2016 | ਕਾਮੇਡੀ ਨਾਈਟਸ ਬਚਾਓ | ਮਹਿਮਾਨ | ||
ਬਾਕਸ ਕ੍ਰਿਕੇਟ ਲੀਗ 2 | ਮੁਕਾਬਲੇਬਾਜ਼ | |||
ਸਸੁਰਾਲ ਸਿਮਰ ਕਾ | ਮਾਧਵੀ | |||
2016–2017 | ਵਾਰਿਸ | ਅੰਬਾ ਕੌਰ ਸਿੰਘ ਪਵਾਨੀਆ | [8] | |
2016 | ਗੰਗਾ | ਮਹਿਮਾਨ | ਵਾਰਸ ਦੇ ਨਾਲ ਕ੍ਰਾਸਓਵਰ ਐਪੀਸੋਡ | [9] |
ਸੰਤੋਸ਼ੀ ਮਾਂ | ||||
2016 | ਬਧੋ ਬਹੂ | |||
2017 | [10] | |||
2018 | ਵਿਕਰਮ ਬੇਤਾਲ ਕੀ ਰਹੱਸਿਆ ਗਾਥਾ | ਸ਼ਚੀ / ਦ੍ਰੌਪਦੀ | [11] | |
2019 | ਉਡਾਨ | ਪੂਨਮ ਸ਼ਰੌਫ | [12] | |
2019–2020 | ਬਿੱਗ ਬੌਸ 13 | ਮੁਕਾਬਲੇਬਾਜ਼ | ਚੌਥੀ ਰਨਰ-ਅਪ | [13] |
2020 | ਬਿੱਗ ਬੌਸ 14 | ਮਹਿਮਾਨ | ਇੱਕ ਸੇਲਿਬ੍ਰਿਟੀ ਪੈਨਲ ਦੇ ਤੌਰ ਤੇ |