ਸਥਾਪਨਾ | 2017 |
---|---|
ਸੰਸਥਾਪਕ | ਪ੍ਰਤੀਕ ਸਿਨਹਾ |
ਮੁੱਖ ਦਫ਼ਤਰ | |
ਉਤਪਾਦ | Web portal |
ਹੋਲਡਿੰਗ ਕੰਪਨੀ | ਪ੍ਰਾਵਦਾ ਮੀਡੀਆ ਫਾਊਂਡੇਸ਼ਨ[1] |
ਵੈੱਬਸਾਈਟ | www |
ਆਲਟਨਿਊਜ਼.ਇਨ (AltNews.in) ਇੱਕ ਭਾਰਤੀ ਤਥ ਪੜਤਾਲ ਵੈੱਬਸਾਈਟ ਹੈ ਜਿਸ ਦਾ ਸੰਚਾਲਕ ਸਾਬਕਾ ਸਾਫਟਵੇਅਰ ਇੰਜੀਨੀਅਰ ਪ੍ਰਤੀਕ ਸਿਨਹਾ ਹੈ।[2] ਇਹ ਵੈਬਸਾਈਟ ਜਾਅਲੀ ਖ਼ਬਰਾਂ ਦੇ ਵਰਤਾਰੇ ਦਾ ਮੁਕਾਬਲਾ ਕਰਨ ਲਈ 9 ਫਰਵਰੀ 2017 ਨੂੰ ਸ਼ੁਰੂ ਕੀਤੀ ਗਈ ਸੀ,[3][4][5] ਅਤੇ ਸਿਨਹਾ ਨੇ 40 ਤੋਂ ਵੱਧ ਸ੍ਰੋਤਾਂ ਦੀ ਸੂਚੀ ਤਿਆਰ ਕੀਤੀ ਹੈ, ਜਿਹਨਾਂ ਦਾ ਉਸਨੇ ਜਾਅਲੀ ਖਬਰਾਂ ਦੇ ਸ੍ਰੋਤਾਂ ਦੇ ਤੌਰ 'ਤੇ ਜ਼ਿਕਰ ਕੀਤਾ ਹੈ, ਜਿਹਨਾਂ ਵਿਚੋਂ ਜ਼ਿਆਦਾਤਰ ਸੱਜੇ-ਪੱਖੀ ਵਿਚਾਰਾਂ ਦੇ ਸਮਰਥਕ ਹਨ। [6]
ਪ੍ਰਤੀਕ ਸਿਨਹਾ ਮੁਕੁਲ ਸਿਨਹਾ ਦਾ ਪੁੱਤਰ ਹੈ, ਜੋ ਇੱਕ ਵਕੀਲ, ਮਨੁੱਖੀ ਅਧਿਕਾਰ ਕਾਰਕੁਨ ਸੀ ਅਤੇ ਮੁੱਖ ਤੌਰ 'ਤੇ ਫਿਰਕੂ ਦੰਗਾ ਪੀੜਤਾਂ ਦੇ ਲਈ ਲੜਦਾ ਸੀ।[7][8] 2017 ਵਿਚ, ਜਾਅਲੀ ਖਬਰਾਂ ਦੇ ਸੰਭਾਵੀ ਹੱਲ ਬਾਰੇ ਚਰਚਾ ਕਰਨ ਲਈ ਪ੍ਰਤੀਕ ਸਿਨਹਾ ਨੂੰ ਗੂਗਲ ਨਿਊਜ਼ਲੈਬ ਏਸ਼ੀਆ-ਪ੍ਰਸ਼ਾਂਤ ਸੰਮੇਲਨ ਲਈ ਬੁਲਾਇਆ ਗਿਆ ਸੀ। ਵੈੱਬਸਾਈਟ ਸ਼ੁਰੂ ਕਰਨ ਤੋਂ ਬਾਅਦ, ਉਸ ਨੂੰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਪ੍ਰਾਪਤ ਹੋਈਆਂ ਹਨ, ਉਸ ਤੋਂ ਮੰਗ ਕੀਤੀ ਗਈ ਕਿ ਉਹ ਕੰਟੈਂਟ ਪੈਦਾ ਕਰਨਾ ਬੰਦ ਕਰ ਦੇਵੇ।[9][10]
ਆਲਟਨਿਊਜ਼ ਪਰਦਾਫ਼ਾਸ਼ਾਂ ਨੂੰ ਕਈ ਵਾਰ ਮੁੱਖ ਧਾਰਾ ਮੀਡੀਆ ਵਿੱਚ ਕਵਰੇਜ ਪ੍ਰਾਪਤ ਹੋਈ ਹੈ। ਆਲਟਨਿਊਜ਼ ਨੇ ਹਿੰਦੂ ਸੱਜੇ-ਪੱਖੀ ਵੈਬਸਾਈਟ ਦੈਨਿਕਭਾਰਤ.ਔਰਗ ਚਲਾ ਰਹੇ ਵਿਅਕਤੀਆਂ ਦੀ ਸ਼ਨਾਖਤ ਕੀਤੀ।[11] ਸਿਨਹਾ ਨੇ ਦਿਖਾਇਆ ਸੀ ਕਿ ਬਿਹਾਰ ਵਿੱਚ ਮੁਸਲਮਾਨਾਂ ਦੁਆਰਾ ਮਾਰੇ ਜਾ ਰਹੇ ਇੱਕ ਹਿੰਦੂ ਆਦਮੀ ਦੀ ਵੀਡੀਓ ਅਸਲ ਵਿੱਚ ਬੰਗਲਾਦੇਸ਼ ਤੋਂ ਸੀ। ਉਸਨੇ ਇਹ ਵੀ ਦਿਖਾਇਆ ਹੈ ਕਿ ਇੱਕ ਬੁਰਕਾ ਨਾ ਪਹਿਨਣ ਦੇ ਕਾਰਨ ਇੱਕ ਮੁਸਲਮਾਨ ਆਦਮੀ ਨੂੰ ਵਿਆਹੀ ਇੱਕ ਮਾਰਵਾੜੀ ਲੜਕੀ ਨੂੰ ਜਲਾ ਕੇ ਮਾਰ ਦੇਣ ਦੀ ਕਥਿਤ ਵੀਡੀਓ ਅਸਲ ਵਿੱਚ ਗੁਆਟੇਮਾਲਾ ਦੀ ਸੀ।[12][13][14] ਬੀਬੀਸੀ ਦੇ ਅਨੁਸਾਰ, ਜੂਨ 2017 ਵਿੱਚ ਅਲਟਨੀਜ ਦੁਆਰਾ ਇੱਕ ਰਿਪੋਰਟ ਵਿੱਚ ਇਹ ਦਰਸਾਇਆ ਗਿਆ ਸੀ ਕਿ ਭਾਰਤੀ ਗ੍ਰਹਿ ਮੰਤਰਾਲੇ ਨੇ ਸਪੈਨਿਸ਼-ਮੋਰੋਕੋਨ ਦੀ ਸਰਹੱਦ ਦੀ ਤਸਵੀਰ ਦਾ ਇਸਤੇਮਾਲ ਇਹ ਦਾਅਵਾ ਕਰਨ ਲਈ ਕੀਤਾ ਕਿ ਭਾਰਤ ਦੀ ਸਰਹੱਦ ਤੇ ਫਲੱਡ ਲਾਈਟਾਂ ਸਥਾਪਿਤ ਕਰ ਦਿੱਤੀਆਂ ਗਈਆਂ ਸਨ, ਜਿਸ ਨਾਲ ਮੰਤਰਾਲੇ ਨੂੰ ਆਨਲਾਈਨ ਮਜ਼ਾਕ ਦਾ ਸਾਹਮਣਾ ਕਰਨਾ ਪਿਆ ਸੀ।