ਆਲੀਆ ਮਲਿਕ | |
---|---|
ਜਨਮ | ਦਸੰਬਰ 29, 1974 ਬਲਟੀਮੋਰ, ਮੇਰੀਲੈਂਡ, ਸੰਯੁਕਤ ਰਾਜ |
ਪੇਸ਼ਾ | ਪੱਤਰਕਾਰਾ, ਵਕ਼ੀਲ |
ਸਰਗਰਮੀ ਦੇ ਸਾਲ | 2000–ਹੁਣ ਤੱਕ |
ਆਲਿਆ ਮਲਿਕ (ਜਨਮ 29 ਦਸੰਬਰ, 1974) ਇੱਕ ਅਮਰੀਕੀ ਪੱਤਰਕਾਰ ਅਤੇ ਵਕੀਲ ਹੈ।
ਮਲਿਕ ਦਾ ਜਨਮ ਬਲਟੀਮੋਰ, ਮੇਰੀਲੈਂਡ ਵਿੱਚ 1974 ਨੂੰ ਹੋਇਆ। ਉਸ ਦੇ ਮਾਤਾ-ਪਿਤਾ ਸੀਰੀਆ ਤੋਂ ਸੰਯੁਕਤ ਰਾਜ ਅਮਰੀਕਾ ਚਲੇ ਗਏ। ਮਲਿਕ ਨੇ 1996 ਵਿੱਚ ਜੋਹਨਸ ਹੋਪਕਿਨਜ਼ ਯੂਨੀਵਰਸਿਟੀ ਤੋਂ ਗ੍ਰੇਜੂਏਟ ਕੀਤੀ।[1] ਫਿਰ ਉਸਨੇ ਜੀਓਰਜਟਾਉਨ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ। ਉਸ ਨੇ ਸਿਵਲ ਅਧਿਕਾਰ ਵਕੀਲ ਵਜੋਂ ਸੰਯੁਕਤ ਰਾਜ ਅਮਰੀਕਾ ਦੇ ਵਿਭਾਗ ਜਸਟਿਸ ਦੇ ਸਿਵਲ ਰਾਈਟਸ ਡਿਵੀਜ਼ਨ ਵਿੱਚ ਕੰਮ ਕੀਤਾ ਹੈ। ਉਸ ਤੋਂ ਬਾਅਦ ਉਹ ਕੋਲੰਬੀਆ ਯੂਨੀਵਰਸਿਟੀ ਪੱਤਰਕਾਰੀ ਵਿੱਚ ਮਾਸਟਰ ਡਿਗਰੀ ਪ੍ਰਾਪਤ ਕਰਨ ਲਈ ਵਾਪਿਸ ਚਲੀ ਗਈ। ਉਸਨੇ ਆਪਣੀ ਪਹਿਲੀ ਕਿਤਾਬ "ਏ ਕਾਉਂਟਰੀ ਕਾਲਡ ਅਮਰੀਕਾ" 2009 ਵਿੱਚ ਪ੍ਰਕਾਸ਼ਿਤ ਕੀਤੀ। .[2] ਉਸਨੇ ਅਲ ਜਜ਼ੀਰਾ ਅਮਰੀਕਾ ਲਈ ਸੀਨੀਅਰ ਲੇਖਿਕਾ ਵਜੋਂ ਵੀ ਕੰਮ ਕੀਤਾ।[3] ਉਸਦੀਆਂ ਕਹਾਣੀਆਂ ਦ ਨਿਊਯਾਰਕਰ, ਦ ਨਿਊਯਾਰਕ ਟਾਇਮ ਅਤੇ ਦ ਨੈਸ਼ਨ ਨੂੰ ਵੇਖਿਆ ਜਾ ਸਕਦਾ ਹੈ।