ਆਸਥਾ ਚੌਧਰੀ ਇੱਕ ਭਾਰਤੀ ਅਦਾਕਾਰਾ ਹੈ ਜੋ ਰਾਜਸਥਾਨ ਤੋਂ ਹੈ। ਉਸਨੇ ਕਈ ਟੈਲੀਵਿਜਨ ਪ੍ਰੋਗਰਾਮਾਂ ਵਿੱਚ ਕੰਮ ਕੀਤਾ ਹੈ। ਉਹ ਕਲਰਸ ਟੀਵੀ ਦੇ ਸ਼ੋਅ ਐਸੇ ਨਾ ਕਰੋ ਵਿਦਾ ਵਿੱਚ ਮੁੱਖ ਕਿਰਦਾਰ ਨਿਭਾਇਆ ਹੈ। ਉਸਨੇ ਆਪਣੇ ਟੈਲੀਵਿਜਨ ਕੈਰੀਅਰ ਦੀ ਸ਼ੁਰੂਆਤ ਸੋਨੀ ਟੀਵੀ ਉੱਪਰ ਬਾਬੁਲ ਕਾ ਆਂਗਨ ਛੂਟੇ ਨਾ ਨਾਲ ਕੀਤੀ ਸੀ।
ਆਸਥਾ ਚੌਧਰੀ ਦਾ ਜਨਮ 20 ਜੁਲਾਈ ਨੂੰ ਅਲਵਰ, ਰਾਜਸਥਾਨ ਵਿੱਚ ਹੋਇਆ ਸੀ। ਉਸ ਨੇ ਅਲਵਰ ਤੋਂ ਆਪਣੀ ਸਕੂਲੀ ਪੜ੍ਹਾਈ ਕੀਤੀ ਅਤੇ ਫਿਰ ਜੈਪੁਰ ਇੰਜੀਨੀਅਰਿੰਗ ਕਾਲਜ, ਕੂਕਸ ਤੋਂ ਆਪਣੀ ਇੰਜੀਨੀਅਰਿੰਗ ਪੂਰੀ ਕੀਤੀ। ਉਸ ਦਾ ਹਮੇਸ਼ਾ ਇੱਕ ਫੌਜੀ ਅਫਸਰ ਬਣਨ ਦਾ ਸੁਪਨਾ ਸੀ। [1]
ਉਹ ਕਲਰਸ ਟੀਵੀ ਦੇ ਸ਼ੋਅ ਐਸੇ ਨਾ ਕਰੋ ਵਿਦਾ ਵਿੱਚ ਮੁੱਖ ਕਿਰਦਾਰ ਨਿਭਾਇਆ ਹੈ। ਉਸਨੇ ਆਪਣੇ ਟੈਲੀਵਿਜਨ ਕੈਰੀਅਰ ਦੀ ਸ਼ੁਰੂਆਤ ਸੋਨੀ ਟੀਵੀ ਉੱਪਰ ਬਾਬੁਲ ਕਾ ਆਂਗਨ ਛੂਟੇ ਨਾ ਨਾਲ ਕੀਤੀ ਸੀ।
ਆਸਥਾ ਨੇ ਉੱਲੂ ਦੀ ਮੂਲ ਵੈੱਬ ਸੀਰੀਜ਼ "ਅੱਸੀ ਨੱਬੇ ਪੂਰੇ ਸੌ" ਵਿੱਚ "ਰੁਖਸਾਨਾ"[2] ਦੀ ਮੁੱਖ ਭੂਮਿਕਾ ਨਿਭਾਈ।[3]