ਰਾਗ ਆਸਾਵਰੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਇਕ ਬਹੁਤ ਮਧੁਰ ਅਤੇ ਲੋਕਪ੍ਰਿਯ ਰਾਗ ਹੈ। ਸੰਗੀਤ ਦੇ ਇਕ ਪ੍ਰਚੀਨ ਗ੍ਰੰਥ 'ਚੰਦ੍ਰਿਕਾਸਾਰ' ਵਿੱਚ ਰਾਗ ਆਸਾਵਰੀ ਦਾ ਵਰਣਨ ਹੇਠ ਲਿਖੇ ਛੰਦ 'ਚ ਕੁੱਛ ਇਸ ਤਰਾਂ ਕੀਤਾ ਗਿਆ ਹੈ :-
ਕੋਮਲ ਗਮਧਨੀ ਤਿਖ ਰਿਖ੍ਬ ਚੜਤ ਗਨੀ ਨਾ ਸੁਹਾਈ।
ਧ-ਗ ਵਾਦੀ-ਸੰਵਾਦੀ ਤੇ,ਆਸਾਵਰੀ ਕਹਾਈ।।
ਰਾਗ ਆਸਾਵਰੀ ਦੀ ਸੰਖੇਪ ਜਾਣਕਾਰੀ:-
ਥਾਟ | ਆਸਾਵਰੀ |
---|---|
ਸੁਰ | ਗੰਧਾਰ,ਧੈਵਤ ਤੇ ਨਿਸ਼ਾਦ ਕੋਮਲ
ਬਾਕੀ ਸਾਰੇ ਸੁਰ ਸ਼ੁੱਧ |
ਜਾਤੀ | ਔਡਵ-ਸੰਪੂਰਣ
(ਅਰੋਹ ਵਿੱਚ ਗੰਧਾਰ ਤੇ ਨਿਸ਼ਾਦ ਦਾ ਪ੍ਰਯੋਗ ਨਹੀਂ ਹੁੰਦਾ) |
ਠਹਿਰਾਵ ਦੇ ਸੁਰ | ਸ,ਗ,ਪ ਧ |
ਸਮਾਂ | ਦਿਨ ਦਾ ਦੂਜਾ ਪਹਿਰ |
ਅਰੋਹ | ਸ,ਰੇ,ਮ,ਪ,ਧ,ਸੰ |
ਅਵਰੋਹ | ਸੰ,ਨੀ,ਧ,ਪ,ਮ,ਗ,ਰੇ,ਸ |
ਪਕੜ | ਮ ਪ ਧ ਮ ਪ ਗ ਰੇ ਸ |
ਅੰਗ | ਉਤਰਾੰਗਵਾਦੀ ਰਾਗ |
ਰਾਗ ਆਸਾਵਰੀ ਦਾ ਇਤਿਹਾਸ:-
ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਪੁਰਾਣੇ ਸੰਗੀਤਕਾਰ ਰਾਗ ਆਸਾਵਰੀ ਨੂੰ ਰਾਗ ਸ਼੍ਰੀ ਦੀ ਇਕ ਪ੍ਰਮੁਖ ਰਾਗਿਨੀ ਮੰਨਦੇ ਸਨ ਤੇ ਓਹਨਾਂ ਨੇ ਰੁਤਾਂ,ਸਮੇਂ ਤੇ ਭਾਵਨਾਵਾਂ ਦੇ ਹਿਸਾਬ ਨਾਲ ਇਕ ਵਿਗਿਆਨਿਕ ਵਿਸ਼ਲੇਸ਼ਣ ਕਰਕੇ 132 ਤਰਾਂ ਦੇ ਰਾਗ-ਰਾਗਨੀਆਂ ਦੀ ਕਲਪਨਾ ਕੀਤੀ ਸੀ ਪਰੰਤੂ ਵਰਤਮਾਨ ਸੰਗੀਤਕਾਰਾਂ ਨੇ ਇਹ "ਰਾਗ-ਰਾਗਿਨੀ" ਵਾਲਾ ਫਰਕ ਖਤਮ ਕਰ ਕੇ ਇਹਨਾ ਸਭ ਨੂੰ "ਰਾਗ" ਦਾ ਹੀ ਦਰਜਾ ਦਿਤਾ ਹੈ।
ਸੰਗੀਤਕਾਰ ਭਾਤਖੰਡੇ ਜੀ ਤੋਂ ਪਹਿਲਾਂ ਆਸਾਵਰੀ ਰਾਗ ਵਿੱਚ ਕੋਮਲ ਰੇ ਲਗਾਇਆ ਜਾਂਦਾ ਸੀ ਪਰ ਓਹਨਾਂ ਨੇ ਕੋਮਲ ਰੇ ਦੀ ਥਾਂ ਤੇ ਸ਼ੁੱਧ ਰੇ ਦੀ ਵਰਤੋਂ ਸ਼ੁਰੂ ਕੀਤੀ ਪਰ ਇਸ ਦਾ ਨਾਮ ਆਸਾਵਰੀ ਹੀ ਰਹਿਣ ਦਿੱਤਾ ਤੇ ਪੁਰਾਣੇ ਕੋਮਲ ਰੇ ਵਾਲੇ ਰਾਗ ਆਸਾਵਰੀ ਨੂੰ 'ਕੋਮਲ ਰਿਸ਼ਭ ਆਸਾਵਰੀ' ਦਾ ਨਾਮ ਦੇ ਦਿੱਤਾ।
ਸਿਖਾਂ ਦੇ ਪਵਿੱਤਰ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ "ਆਸਾਵਰੀ" ਤੇ ਰਾਗ "ਕੋਮਲ ਰਿਸ਼ਭ ਆਸਾਵਰੀ" ਦੋਵੇਂ ਰਾਗ ਮਿਲਦੇ ਹਨ
ਸ਼੍ਰੀ ਗੁਰੂ ਰਾਮਦਾਸ ਜੀ ਤੇ ਸ਼੍ਰੀ ਗੁਰੂ ਅਰਜੁਨ ਦੇਵ ਜੀ ਇਹਨਾਂ ਦੋਵੇਂ ਰਾਗਾਂ ਨੂੰ ਗਾਇਆ ਕਰਦੇ ਸਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ "ਕੋਮਲ ਰਿਸ਼ਭ ਆਸਾਵਰੀ" ਰਾਗ "ਆਸਾਵਰੀ ਸੁਧੰਗ" ਦੇ ਨਾਮ ਨਾਲ ਵੀ ਪਾਇਆ ਜਾਂਦਾ ਹੈ।
ਰਾਗ ਆਸਾਵਰੀ ਬਾਰੇ ਕੁੱਝ ਖਾਸ ਗੱਲਾਂ:-
ਰਾਗ ਆਸਾਵਰੀ ਚ ਸੁਰ ਵਿਸਤਾਰ
ਰਾਗ ਆਸਾਵਰੀ ਵਿੱਚ ਕੁੱਝ ਹਿੰਦੀ ਫਿਲਮੀ ਗੀਤ ਹਿੰਦੀ ਫਿਲਮੀ ਗੀਤਾਂ 'ਚ ਇਸ ਰਾਗ ਦੀ ਬਹੁਤ ਵਰਤੋਂ ਹੋਈ ਹੈ।ਕੁੱਝ ਗੀਤਾਂ ਦੀ ਲਿਸਟ ਹੇਠਾਂ ਵਿਸਤਾਰ ਸਹਿਤ ਦਿੱਤੀ ਗਈ ਹੈ :-
ਗੀਤ | ਸੰਗੀਤਕਾਰ/
ਗੀਤਕਾਰ |
ਗਾਇਕ/
ਗਾਇਕਾ |
ਫਿਲਮ/
ਸਾਲ |
---|---|---|---|
ਆ ਜਾ ਸਨਮ ਮਧੁਰ
ਚਾਂਦਨੀ ਮੇਂ ਹਮ |
ਸ਼ੰਕਰ ਜੈਕਿਸ਼ਨ/
ਹਸਰਤ ਜੈਪੁਰੀ |
ਮੰਨਾ ਡੇ/
ਲਤਾ ਮੰਗੇਸ਼ਕਰ |
ਚੋਰੀ-ਚੋਰੀ/
1956 |
ਆਪਣੇ ਮਨ ਮੇਂ ਪ੍ਰੀਤ ਬਸਾ ਲੇ | ਮੁਸ਼ਤਾਕ਼ ਹੁਸੈਨ/
ਮਿਰਜ਼ਾ ਮੁਸ਼ਰਫ |
ਅਸ਼ਰਫ਼ ਖਾਨ | ਬਾਗਬਾਨ/
1938 |
ਚਲੇ ਜਾਣਾ ਨਹੀਂ ਨੈਨ ਮਿਲਾ ਕੇ | ਹੁਸਨ ਲਾਲ ਭਗਤ ਰਾਮ/
ਰਾਜੇਂਦਰ ਕ੍ਰਿਸ਼ਨ |
ਸੁਰੈਯਾ | ਬੜੀ ਬਹਨ/
1949 |
ਗੈਰੋਂ ਪੈ ਕਰਮ ਅਪਨੋਂ ਪੇ ਸਿਤਮ | ਰਵੀ/ਸਾਹਿਰ ਲੁਧਿਆਨਾਵੀ | ਲਤਾ ਮੰਗੇਸ਼ਕਰ | ਆੰਖੇੰ/1968 |
ਜਾਦੂ ਤੇਰੀ ਨਜ਼ਰ ਖੁਸ਼ਬੂ ਤੇਰਾ ਬਦਨ | ਸ਼ਿਵ-ਹਰੀ/ਆਨੰਦ ਬਕਸ਼ੀ | ਉਦਿਤ ਨਾਰਾਯਣ | ਡਰ/1993 |
ਲੋ ਆ ਗਈ ਉਨ੍ਕੀ ਯਾਦ | ਰਵੀ/ਸ਼ਕੀਲ ਬਦਾਉਣੀ | ਲਤਾ ਮੰਗੇਸ਼ਕਰ | ਦੋ ਬਦਨ/
1966 |
ਮੁਝੇ ਗਲੇ ਸੇ ਲਗਾ ਲੋ ਬਹੁਤ ਉਦਾਸ ਹੂੰ ਮੈਂ | ਰਵੀ/ਸਾਹਿਰ ਲੁਧਿਆਨਾਵੀ | ਮੁੰਹਮਦ ਰਫੀ/ਆਸ਼ਾ ਭੋੰਸਲੇ | ਆਜ ਔਰ ਕਲ/1963 |
ਨਾ ਯਹ ਚਾਂਦ ਹੋਗਾ ਨਾ ਤਾਰੇ ਰਹੇੰਗੇ | ਹੇਮੰਤ ਕੁਮਾਰ/ਏਸ.ਏਚ.ਬਿਹਾਰੀ | ਹੇਮੰਤ ਕੁਮਾਰ/ਗੀਤਾ ਦੱਤ | ਸ਼ਰਤ/1954 |
ਪਿਯਾ ਤੇ ਕਹਾ | ਵਸੰਤ ਦੇਸਾਈ/
ਮੀਰਾ ਬਾਈ |
ਲਤਾ ਮੰਗੇਸ਼ਕਰ | ਤੂਫਾਨ ਔਰ ਦਿਆ/1956 |
ਰੁੱਕ ਜਾ ਰਾਤ ਠਹਰ ਜਾ ਰੇ ਚੰਦਾ | ਸ਼ੰਕਰ ਜੈਕਿਸ਼ਨ/
ਸ਼ੈਲੇਂਦਰ |
ਲਤਾ ਮੰਗੇਸ਼ਕਰ | ਦਿਲ ਏਕ ਮੰਦਿਰ/1963 |