ਇਕਬਾਲ ਅਹਿਮਦ(1933/34 - 11 ਮਈ 1999) ਇੱਕ ਪਾਕਿਸਤਾਨੀ ਲੇਖਕ, ਪੱਤਰਕਾਰ, ਅਤੇ ਜੰਗ-ਵਿਰੋਧੀ-ਕਾਰਕੁਨ ਸੀ।
ਇਕਬਾਲ ਅਹਿਮਦ ਦਾ ਜਨਮ ਬਰਤਾਨਵੀ ਭਾਰਤ ਦੇ ਬਿਹਾਰ ਖੇਤਰ ਅੰਦਰ ਇਰਕੀ ਨਾਂ ਦੇ ਪਿੰਡ ਵਿੱਚ ਹੋਇਆ ਸੀ। ਉਹ ਅਜੇ ਨੌਜਵਾਨ ਹੀ ਸਨ ਸੀ, ਜਦੋਂ ਉਸ ਦੇ ਪਿਤਾ ਦਾ ਉਸ ਦੀ ਮੌਜੂਦਗੀ ਵਿੱਚ ਜ਼ਮੀਨੀ ਝਗੜੇ ਕਰ ਕੇ ਕਤਲ ਕਰ ਦਿੱਤਾ ਗਿਆ ਸੀ। 1947 ਵਿੱਚ ਭਾਰਤ ਦੀ ਵੰਡ ਦੌਰਾਨ,ਉਹ ਅਤੇ ਉਸ ਦੇ ਵੱਡੇ ਭਰਾ ਪਾਕਿਸਤਾਨ ਚਲੇ ਗਏ ਸਨ। ਅਹਿਮਦ ਨੇ 1951 ਵਿੱਚ, ਲਾਹੌਰ, ਪਾਕਿਸਤਾਨ ਵਿੱਚ ਫੋਰਸੇਨ ਕ੍ਰਿਸਚੀਅਨ ਕਾਲਜ ਤੋਂ ਅਰਥਸ਼ਾਸਤਰ ਦੇ ਵਿਸ਼ੇ ਨਾਲ ਡਿਗਰੀ ਕੀਤੀ। ਫੌਜ ਦੇ ਇੱਕ ਅਧਿਕਾਰੀ ਦੇ ਤੌਰ 'ਤੇ ਥੋੜੀ ਦੇਰ ਸੇਵਾ ਕਰਣ ਦੇ ਬਾਅਦ, ਉਸ ਨੇ ਔਕਸੀਡੈਂਟਲ ਕਾਲਜ ਕੈਲੀਫੋਰਨੀਆ ਵਿੱਚ 1957 ਵਿੱਚ ਦਾਖਲਾ ਲੈ ਲਿਆ। 1958 ਤੋਂ 1960 ਤੱਕ ਉਸ ਨੇ ਸਿਆਸੀ ਵਿਗਿਆਨ ਅਤੇ ਮੱਧ ਪੂਰਬੀ ਇਤਿਹਾਸ ਬਾਰੇ ਪ੍ਰਿੰਸਟਨ ਯੂਨੀਵਰਸਿਟੀ ਵਿੱਚ ਸਟੱਡੀ ਕੀਤੀ। ਬਾਅਦ ਵਿੱਚ ਉਸਨੇ ਪੀਐੱਚਡੀ ਵੀ ਕੀਤੀ।
1963 ਨੂੰ 1960 ਤੱਕ ਅਹਿਮਦ ਉੱਤਰੀ ਅਫਰੀਕਾ ਵਿੱਚ ਰਿਹਾ। ਉਹ ਮੁੱਖ ਤੌਰ 'ਤੇ ਨੈਸ਼ਨਲ ਲਿਬਰੇਸ਼ਨ ਫਰੰਟ ਵਿੱਚ ਸ਼ਾਮਲ ਹੋਕੇ ਅਲਜੀਰੀਆ ਵਿੱਚ ਕੰਮ ਕਰਦਾ ਰਿਹਾ, ਅਤੇ ਉਥੇ ਉਸਨੇ ਫ੍ਰਾਂਜ਼ ਫ਼ਾਨਨ ਦੇ ਨਾਲ ਵੀ ਕੰਮ ਕੀਤਾ।[1]