ਇਚ (ਨਹੀਂ ਤਾਂ ਈਚ, ਇੱਚ, ਮਿੱਚ ਜਾਂ ਕਈ ਹੋਰ ਭਿੰਨਤਾਵਾਂ ਵਿੱਚੋਂ ਇੱਕ ਵਜੋਂ ਜਾਣਿਆ ਜਾਂਦਾ ਹੈ) ਇੱਕ ਰਵਾਇਤੀ ਅਰਮੀਨੀਆਈ ਸਾਈਡ ਡਿਸ਼ ਹੈ ਜੋ ਮੁੱਖ ਤੌਰ ਤੇ ਬਲਗੂਰ ਤੋਂ ਬਣਾਈ ਜਾਂਦੀ ਹੈ।[1]
ਇਹ ਬਹੁਤ ਗਾੜ੍ਹੀ, ਸੰਘਣੀ ਅਤੇ ਨਾ ਸਲੂਣੀ ਹੈ। ਇਸ ਦਾ ਖਾਸ ਲਾਲ ਰੰਗ ਕੁਚਲਿਆ ਜਾਂ ਸ਼ੁੱਧ ਟਮਾਟਰਾਂ ਤੋਂ ਲਿਆ ਜਾਂਦਾ ਹੈ। ਆਮ ਵਾਧੂ ਸਮੱਗਰੀ ਵਿੱਚ ਪਿਆਜ਼, ਸਾਗ, ਜੈਤੂਨ ਦਾ ਤੇਲ, ਨਿੰਬੂ, ਪੇਪਰਿਕਾ ਅਤੇ ਸ਼ਿਮਲਾ ਮਿਰਚ ਸ਼ਾਮਲ ਹੁੰਦੇ ਹਨ।
ਇਚ ਨੂੰ ਜਾਂ ਤਾਂ ਕਮਰੇ ਦੇ ਤਾਪਮਾਨ ਜਾਂ ਗਰਮ ਹੀ ਖਾਧਾ ਜਾ ਸਕਦਾ ਹੈ।ਇਸੇ ਤਰ੍ਹਾਂ ਦੇ ਇੱਕ ਪਕਵਾਨ ਨੂੰ ਤੁਰਕੀ ਵਿੱਚ ਕੀਸੀਰ ਕਿਹਾ ਜਾਂਦਾ ਹੈ ਜੋ ਕਿ ਮੇਜ਼ੇ ਵਿੱਚ ਵੀ ਵਰਤੀ ਜਾ ਸਕਦੀ ਹੈ। ਇਚ ਨੂੰ ਆਮ ਭਾਸ਼ਾ ਵਿੱਚ ਨਕਲੀ ਖੀਮਾ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਸ਼ਾਕਾਹਾਰੀ ਖੀਮੇ ਵਰਗਾ ਲੱਗਦਾ ਹੈ।