Part of a series on the |
Culture of ਬੰਗਾਲ |
---|
![]() |
ਇਤਿਹਾਸ |
Cuisine |
|
ਇਪਟਾ (ਇੰਡੀਅਨ ਪੀਪੁਲਜ ਥੀਏਟਰ ਐਸੋਸੀਏਸ਼ਨ) ਭਾਰਤ ਵਿੱਚ ਕਮਿਊਨਿਸਟ ਲਹਿਰ ਨਾਲ ਜੁੜਿਆ ਥੀਏਟਰ ਕਲਾਕਾਰਾਂ ਦਾ ਸੰਗਠਨ ਹੈ। ਇਸ ਦਾ ਮਕਸਦ ਕਲਾ-ਸ਼ਕਤੀਆਂ ਦੀ ਵਰਤੋਂ ਕਰ ਕੇ ਭਾਰਤੀ ਜਨਤਾ ਨੂੰ ਨਿਆਂਸ਼ੀਲ ਸਮਾਜ ਦੀ ਸਥਾਪਨਾ ਲਈ ਜਾਗਰਤ ਕਰਨਾ ਹੈ।[1] ਇਹ ਭਾਰਤੀ ਕਮਿਊਨਿਸਟ ਪਾਰਟੀ ਦਾ ਸੱਭਿਆਚਾਰਕ ਵਿੰਗ ਸੀ।[2]
25 ਮਈ 1943 ਵਿੱਚ ਸਥਾਪਤ ਇਸ ਸਮੂਹ ਦੇ ਆਰੰਭਕ ਮੈਬਰਾਂ ਵਿੱਚੋਂ ਕੁੱਝ ਸਨ: ਪ੍ਰਿਥਵੀਰਾਜ ਕਪੂਰ, ਬਿਜੋਨ ਭੱਟਾਚਾਰੀਆ, ਰਿਤਵਿਕ ਘਟਕ, ਉਤਪਲ ਦੱਤ, ਖ਼ਵਾਜਾ ਅਹਿਮਦ ਅੱਬਾਸ, ਸਲਿਲ ਚੌਧਰੀ, ਪੰਡਤ ਰਵੀਸ਼ੰਕਰ, ਜਯੋਤੀਰਿੰਦਰਾ ਮੋਇਤਰਾ, ਨਿਰੰਜਨ ਸਿੰਘ ਮਾਨ, ਤੇਰਾ ਸਿੰਘ ਚੰਨ, ਰਾਜੇਂਦਰ ਰਘੂਬੰਸ਼ੀ, ਸਫਦਰ ਮੀਰ, ਹਬੀਬ ਤਨਵੀਰ ਆਦਿ। ਇਸ ਦੇ ਪਹਿਲੇ ਪ੍ਰਧਾਨ ਐੱਚ.ਐਮ.ਜੋਸ਼ੀ ਸਨ। ਇਪਟਾ ਨੇ ਆਪਣੀ ਸਥਾਪਨਾ ਮੌਕੇ ਹੀ ਐਲਾਨ ਕਰ ਦਿੱਤਾ ਸੀ ਕਿ ਕਲਾ ਸਿਰਫ਼ ਕਲਾ ਲਈ ਨਹੀਂ ਬਲਕਿ ਲੋਕਾਂ ਲਈ ਕੰਮ ਕਰੇਗੀ।
ਇਪਟਾ ਨੇ ਆਪਣੀ ਸਥਾਪਨਾ ਦੇ ਸਾਲ ਤੋਂ 1960 ਦੇ ਵਿੱਚ ਸੈਂਕੜੇ ਨਾਟਕਾਂ ਅਤੇ ਇਕਾਂਗੀਆਂ ਖੇਡੇ। ਕੁਝ ਇਹ ਹਨ:
ਇਹ ਨਾਟਕ ਬਾਰ-ਬਾਰ ਮੰਚਿਤ ਹੋਏ ਸਨ। ਇਨ੍ਹਾਂ ਵਿਚੋਂ "ਜਾਦੂ ਕੀ ਕੁਰਸੀ", "ਮੈਂ ਕੌਨ ਹੂੰ", "ਜੁਬੇਦਾ"ਅਤੇ "ਕਿਸਾਨ" ਦੂਜੀਆਂ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਹੋਕੇ ਖੇਡੇ ਤੇ ਸਰਾਹੇ ਗਏ। ਬੰਗਲਾ ਵਿੱਚ "ਨਵਰਤਨ", "ਜਬਾਨਬੰਦੀ", "ਨਵਾਨ" (ਵਿਜੋਨ ਭੱਟਾਚਾਰੀਆ), ਤੇਲਗੂ ਵਿੱਚ "ਹਿਟਲਰ ਪ੍ਰਭਾਵਮ", "ਮਾਂ-ਭੂਮੀ", ਮਲਯਾਲਮ ਵਿੱਚ "ਤੁਮਨੇ ਮੁਝੇ ਕਮਿਊਨਿਸਟ ਬਨਾਇਆ" (ਤੋਪਪੀਲ ਭਾਸ਼ੀ), ਮਰਾਠੀ ਵਿੱਚ "ਦਾਦਾ" (ਟੀ. ਸਰਮਾਲਕਰ), ਗੁਜਰਾਤੀ ਵਿੱਚ "ਅਲਬੇਲੀ" ਨਾਟਕ ਖੇਡੇ ਗਏ।[3]
ਵਰਤਮਾਨ ਸਮੇਂ ਪੱਛਮੀ ਬੰਗਾਲ ਵਿੱਚ ਇਪਟਾ, ਇਪਟਾ ਦੀ ਪੱਛਮੀ ਬੰਗਾਲ ਸਟੇਟ ਕਮੇਟੀ ਦੀ ਅਗਵਾਈ ਵਿੱਚ ਚੱਲ ਰਹੀ ਹੈ। ਇਸ ਦਾ ਸਕੱਤਰ ਸ੍ਰੀ ਗੋਰਾ ਘੋਸ਼, ਪ੍ਰਧਾਨ ਸ੍ਰੀ ਸਿਸਿਰ ਸੇਨ ਅਤੇ ਸਹਾਇਕ ਸਕੱਤਰ ਸ੍ਰੀ ਅਸ਼ੀਮ ਬੰਦੋਪਾਧਿਆਏ ਹਨ। ਸ਼ਕਤੀ ਬੰਦੋਪਾਧਿਆਏ, ਬਬਲੂ ਦਾਸਗੁਪਤਾ, ਪਿਊਸ਼ ਸਰਕਾਰ, ਕੰਕਨ ਭੱਟਾਚਾਰੀਆ, ਸੰਕਰ ਮੁਖਰਜੀ, ਹਿਰਾਨਮੋਏ ਘੋਸਾਲ, ਤਪਨ ਹਾਜ਼ਰਾ, ਬਾਸੂਦੇਵ ਦਾਸਗੁਪਤਾ, ਸੁਵੇਂਦੂ ਮੈਟੀ, ਅਭੈ ਦਾਸਗੁਪਤਾ, ਰਤਨ ਭੱਟਾਚਾਰੀਆ ਵਰਗੀਆਂ ਬਹੁਤ ਸਾਰੀਆਂ ਸੱਭਿਆਚਾਰਕ ਹਸਤੀਆਂ ਇਸ ਨਾਲ ਜੁੜੀਆਂ ਹੋਈਆਂ ਹਨ।
ਇਪਟਾ ਦਾ ਪੰਜਾਬ ਵਿੱਚ ਮੁੱਢ ਸੰਨ 1961 ਨੂੰ ਤੇਰਾ ਸਿੰਘ ਚੰਨ ਦੀ ਅਗਵਾਈ ਵਿੱਚ ਬੰਨਿਆ ਗਿਆ ਸੀ।[4] ਇਸ ਰੰਗਮੰਚ ਲਹਿਰ ਨੇ ਬਲਵੰਤ ਗਾਰਗੀ, ਸੁਰਿੰਦਰ ਕੌਰ, ਪਰਕਾਸ਼ ਕੌਰ, ਜਗਦੀਸ਼ ਫਰਿਆਦੀ, ਹਰਨਾਮ ਸਿੰਘ ਨਰੂਲਾ, ਜੋਗਿੰਦਰ ਬਾਹਰਲਾ, ਸ਼ੀਲਾ ਦੀਦੀ, ਹੁਕਮ ਚੰਦ ਖਲੀਲੀ ਅਤੇ ਅਮਰਜੀਤ ਗੁਰਦਾਸਪੁਰੀ ਵਰਗੇ ਵੱਡੇ ਕਲਾਕਾਰਾਂ ਨੂੰ ਲੋਕ ਲਹਿਰ ਦੀਆਂ ਸਰਗਰਮੀਆਂ ਨਾਲ ਜੋੜ ਲਿਆ ਸੀ।