ਇਬਨ-ਏ-ਸਫ਼ੀ

ਇਬਨ-ਏ-ਸਫ਼ੀ
ਜਨਮਇਸਰਾਰ ਅਹਿਮਦ
(1928-07-26)26 ਜੁਲਾਈ 1928
ਨਾਰਾ, ਜ਼ਿਲ੍ਹਾ ਯੂ.ਪੀ.। (ਅਭੀ ਉੱਤਰ ਪ੍ਰਦੇਸ਼), ਬਰਤਾਨਵੀ ਹਿੰਦ
ਮੌਤ25 ਜੁਲਾਈ 1980
ਕਰਾਚੀ, ਪਾਕਿਸਤਾਨ
ਕਿੱਤਾਨਾਵਲਕਾਰ, ਸ਼ਾਇਰ
ਕਾਲ1940 ਤੋਂ 1980
ਸ਼ੈਲੀMystery، Crime، Spy، Adventure
ਪ੍ਰਮੁੱਖ ਕੰਮਜਾਸੂਸੀ ਦੁਨੀਆ ਔਰ Imran Series
ਵੈੱਬਸਾਈਟ
www.ibnesafi.info

ਇਬਨ-ਏ-ਸਫ਼ੀ ਦਾ ਅਸਲ ਨਾਮ ਇਸਰਾਰ ਅਹਿਮਦ ਸੀ। ਸ਼ਬਦ ਦਾ ਇਬਨ-ਏ-ਸਫ਼ੀ ਇੱਕ ਅਰਬੀ ਦਾ ਵਾਕੰਸ਼ ਹੈ, ਜਿੱਥੇ ਕਿ ਇਸਦਾ ਮਤਲਬ ਹੈ ਸਫ਼ੀ ਦਾ ਪੁੱਤਰ , ਸ਼ਬਦ ਸਫ਼ੀ ਦਾ ਮਤਲਬ ਹੈ ਨੇਕ ਜਾਂ ਧਰਮੀ .[1] ਉਸਨੇ ਭਾਰਤ ਵਿੱਚ 1940ਵਿਆਂ ਵਿੱਚ ਲਿਖਣ ਦੀ ਸ਼ੁਰੂਆਤ ਕੀਤੀ, 1947 ਤੋਂ ਬਾਅਦ ਭਾਰਤ ਦੀ ਵੰਡ ਦਾ ਪਾਕਿਸਤਾਨ ਵਿੱਚ ਜਾਣ ਉਪਰੰਤ ਲਿਖਦੇ ਰਹੇ।[2] ਉਹ ਉਰਦੂ ਅਦਬ ਦਾ ਨਾਮਵਰ ਨਾਵਲਕਾਰ ਅਤੇ ਸ਼ਾਇਰ ਸੀ। ਉਸਦੀਆਂ ਲਿਖਤਾਂ ਅਤੇ ਕੰਮਾਂ ਵਿੱਚ ਜਾਸੂਸੀ ਦੁਨੀਆ "ਫ਼ਰੀਦੀ ਹਮੀਦ ਸੀਰੀਜ਼" ਅਤੇ ਇਮਰਾਨ ਸੀਰੀਜ਼ ਸ਼ਾਮਿਲ ਹਨ। ਇਸ ਦੇ ਇਲਾਵਾ ਇਹ ਅਫ਼ਸਾਨੇ ਅਤੇ ਹਾਸ ਵਿਅੰਗ ਵੀ ਲਿਖਦਾ ਸੀ।

ਜ਼ਿੰਦਗੀ

[ਸੋਧੋ]

ਜਨਮ ਅਤੇ ਬਚਪਨ

[ਸੋਧੋ]

ਇਬਨ ਸਫੀ ਦਾ ਜਨਮ 26 ਜੁਲਾਈ 1928 ਨੂੰ ਇਲਾਹਾਬਾਦ, ਉੱਤਰ ਪ੍ਰਦੇਸ਼ ਦੇ ਇੱਕ ਪਿੰਡ ਨਾਰਾ ਵਿੱਚ ਸਫੀ ਅੱਲ੍ਹਾ ਅਤੇ ਨਜ਼ੀਰਾ (ਨਜ਼ੀਰਾ-ਏ-ਬੀ-ਬੀ) ਦੇ ਘਰ ਹੋਇਆ। ਉਰਦੂ ਜ਼ਬਾਨ ਦਾ ਸ਼ਾਇਰ ਨੂਹ ਨਾਰਵੇ ਰਿਸ਼ਤੇ ਵਿੱਚ ਇਬਨ ਸਫੀ ਦਾ ਮਾਮੂੰ ਲੱਗਦਾ ਸੀ। ਇਬਨ ਸਫੀ ਦਾ ਅਸਲ ਨਾਮ ਇਸਰਾਰ ਅਹਿਮਦ ਸੀ। ਅਗਸਤ 1952 ਵਿੱਚ ਇਬਨ ਸਫੀ ਆਪਣੀ ਮਾਂ ਅਤੇ ਭੈਣ ਦੇ ਨਾਲ ਪਾਕਿਸਤਾਨ ਆ ਗਏ, ਜਿੱਥੇ ਉਹਨਾਂ ਨੇ ਕਰਾਚੀ ਦੇ ਇਲਾਕ਼ੇ ਲਾਲੂ ਖੇਤ ਦੇ ਸੇਵਨ ਵਿੱਚ 1953 ਤੋਂ 1958 ਤੱਕ ਰਿਹਾਇਸ਼ ਇਖ਼ਤੀਯਾਰ ਕੀਤੀ। ਉਸ ਦਾ ਬਾਪ 1947 ਵਿੱਚ ਕਰਾਚੀ ਆ ਚੁਕਾ ਸੀ।

ਪੜ੍ਹਾਈ

[ਸੋਧੋ]

ਉਸ ਨੇ ਮੁਢਲੀ ਪੜ੍ਹਾਈ ਨਾਰੇ ਦੇ ਪ੍ਰਾਇਮਰੀ ਸਕੂਲ ਵਿੱਚ ਹਾਸਲ ਕੀਤੀ। ਮੈਟਰਿਕ ਡੀ ਏ ਵੀ ਸਕੂਲ ਇਲਾਹਾਬਾਦ ਤੋਂ ਕੀਤੀ ਜਦੋਂ ਕਿ ਇੰਟਰਮੀਡੀਏਟ ਦੀ ਪੜ੍ਹਾਈ ਇਲਾਹਾਬਾਦ ਦੇ ਇਵਿੰਗ ਕਰਿਸਚਨ ਕਾਲਜ ਤੋਂ ਮੁਕੰਮਲ ਕੀਤੀ। 1947 ਵਿੱਚ ਇਲਾਹਾਬਾਦ ਯੂਨੀਵਰਸਿਟੀ ਵਿੱਚ ਬੀ ਏ ਵਿੱਚ ਦਾਖ਼ਲਾ ਲਿਆ। ਇਸ ਅਰਸੇ ਵਿੱਚ ਭਾਰਤ ਵੰਡ ਦੇ ਹੰਗਾਮੇ ਸ਼ੁਰੂ ਹੋ ਗਏ। ਹੰਗਾਮੇ ਬੰਦ ਹੋਏ ਤਾਂ ਪੜ੍ਹਾਈ ਦਾ ਇੱਕ ਸਾਲ ਜ਼ਾਇਆ ਹੋ ਚੁੱਕਿਆ ਸੀ। ਫਿਰ ਬੀ ਏ ਦੀ ਡਿਗਰੀ ਆਗਰਾ ਯੂਨੀਵਰਸਿਟੀ ਤੋਂ ਇਹ ਸ਼ਰਤ ਪੂਰੀ ਕਰਨ ਉੱਤੇ ਮਿਲੀ ਕਿ ਉਮੀਦਵਾਰ ਦਾ ਦੋ ਸਾਲ ਦਾ ਅਧਿਆਪਨ ਦਾ ਤਜਰਬਾ ਹੋਵੇ।

ਨੌਕਰੀ

[ਸੋਧੋ]

1949 ਤੋਂ 1952 ਦੇ ਅਰਸੇ ਵਿੱਚ ਇਬਨ ਸਫੀ ਪਹਿਲਾਂ ਇਸਲਾਮੀਆ ਸਕੂਲ ਅਤੇ ਬਾਅਦ ਵਿੱਚ ਯਾਦਗਾਰ ਹੁਸੈਨੀ ਸਕੂਲ ਵਿੱਚ ਅਧਿਆਪਕ ਰਿਹਾ। ਅਗਸਤ 1955 ਵਿੱਚ ਇਬਨ ਸਫੀ ਨੇ ਖੌਫਨਾਕ ਇਮਾਰਤ ਦੇ ਟਾਈਟਲ ਨਾਲ ਇਮਰਾਨ ਸੀਰੀਜ਼ ਦਾ ਪਹਿਲਾ ਨਾਵਲ ਲਿਖਿਆ ਅਤੇ ਅਲੀ ਇਮਰਾਨ ਦੇ ਕਿਰਦਾਰ ਨੂੰ ਰਾਤੋ ਰਾਤ ਮਕਬੂਲੀਅਤ ਹਾਸਲ ਹੋਈ।

ਹਵਾਲੇ

[ਸੋਧੋ]
  1. "Ibne Safi". Archived from the original on 28 ਜੂਨ 2012. Retrieved 4 June 2014. {{cite web}}: Unknown parameter |dead-url= ignored (|url-status= suggested) (help)
  2. "Ibn-e-Safi's Imran Series: An English Translation : ALL THINGS PAKISTAN". Pakistaniat.com. 23 October 2008. Retrieved 4 June 2014.