ਇਰਾਨੀ ਹਰਾ ਅੰਦੋਲਨ ਇੱਕ ਰਾਜਨੀਤਿਕ ਲਹਿਰ ਸੀ ਜੋ ਕੀ 2009 ਦੀਆਂ ਇਰਾਨੀ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਸ਼ੁਰੂ ਹੋਈ ਸੀ, ਇਸ ਲਹਿਰ ਅੰਦੋਲਨਕਾਰੀ ਰਾਸ਼ਟਰਪਤੀ ਮਹਿਮੂਦ ਅਹਮਦਿਨੀਜਾਦ ਨੂੰ ਦਫਤਰ ਤੋਂ ਹਟਾਉਣ ਦੀ ਮੰਗ ਕਰ ਰਹੇ ਸਨ। ਇਸ ਤੋਂ ਪਹਿਲਾਂ ਹਰਾ ਮੀਰ-ਹੋਸੇਨ ਮੁਸਾਵੀ ਦਾ ਨਿਸ਼ਾਨ ਚਿਨ੍ਹ ਸੀ, ਪਰ ਚੋਣਾਂ ਤੋਂ ਬਾਅਦ ਇਹ ਅਮਨ ਅਤੇ ਏਕਤਾ ਦਾ ਪ੍ਰਤੀਕ ਬਣ ਗਿਆ। ਅੰਦੋਲਨਕਾਰੀ ਸਮਝਦੇ ਸਨ ਕੀ ਇਹਨਾਂ ਚੋਣਾਂ ਵਿੱਚ ਉਹਨਾਂ ਨਾਲ ਧੋਖਾ ਹੋਇਆ ਹੈ ਅਤੇ ਉਹ ਇਹਨਾਂ ਚੋਣਾਂ ਨੂੰ ਮਨਸੂਖ ਕਰਨਾ ਚਾਹੁੰਦੇ ਸਨ।
ਮੀਰ ਹੁਸੈਨ ਮੁਸਾਵੀ ਅਤੇ ਮੇਹਦੀ ਕਰੋਬੀ ਇਸ ਲਹਿਰ ਦੇ ਰਾਜਨੀਤਿਕ ਆਗੂ ਸਨ।[1] ਹੁਸੈਨ ਅਲੀ-ਮੋਤਜ਼ੇਰੀ ਇਸ ਲਹਿਰ ਦਾ ਅਧਿਆਤਮਿਕ ਆਗੂ ਸੀ[2]।
{{cite web}}
: CS1 maint: unrecognized language (link)