ਚਿਲਡਰਨਜ਼ ਲਾਇਬ੍ਰੇਰੀ ਇੰਟਰਨੈਟ ਆਰਕਾਈਵ 'ਤੇ ਡਿਜੀਟਲਾਈਜ਼ਡ ਕਿਤਾਬਾਂ ਦਾ ਸੰਗ੍ਰਹਿ ਹੈ। ਇਹ ਕਿਤਾਬਾਂ ਕੈਲੀਫੋਰਨੀਆ ਯੂਨੀਵਰਸਿਟੀ ਦੀਆਂ ਲਾਇਬ੍ਰੇਰੀਆਂ, ਯੂਨੀਵਰਸਿਟੀ ਆਫ਼ ਫਲੋਰੀਡਾ ਦੇ "ਬੱਚਿਆਂ ਲਈ ਸਾਹਿਤ" ਸੰਗ੍ਰਹਿ, ਨੈਸ਼ਨਲ ਯਿੱਦੀ ਬੁੱਕ ਸੈਂਟਰ, ਨਿਊਯਾਰਕ ਪਬਲਿਕ ਲਾਇਬ੍ਰੇਰੀ, ਇੰਟਰਨੈਸ਼ਨਲ ਚਿਲਡਰਨ ਡਿਜੀਟਲ ਲਾਇਬ੍ਰੇਰੀ ਅਤੇ ਕੁਝ ਲਾਇਬ੍ਰੇਰੀਆਂ ਤੋਂ ਹਨ ਜੋ ਕਿਤਾਬਾਂ ਨੂੰ ਇੰਟਰਨੈੱਟ ਆਰਕਾਈਵ ਲਈ ਸਪਾਂਸਰ ਕਰਦੀਆਂ ਹਨ।[1] ਇਸ ਸੰਗ੍ਰਹਿ ਵਿੱਚ ਬੱਚਿਆਂ ਲਈ ਬਹੁਤ ਸਾਰੀਆਂ ਮੁਫਤ ਇਤਿਹਾਸਕ ਈ-ਬੁਕਸ ਸ਼ਾਮਲ ਹਨ।[2]