ਇੰਡੀਅਨ ਓਸ਼ੇਨ ਇੱਕ ਭਾਰਤੀ ਰੌਕ ਬੈਂਡ ਹੈ। ਇਹ 1990 ਵਿੱਚ ਦਿੱਲੀ ਵਿੱਚ ਬਣਿਆ। ਇਸਨੂੰ ਸ਼ੁਰੂ ਕਰਨ ਵਾਲਿਆਂ ਵਿੱਚ ਸੁਸ਼ਮੀਤ ਸੇਨ, ਅਸ਼ੀਮ ਚੱਕਰਵਰਤੀ, ਰਾਹੁਲ ਰਾਮ, ਅਮਿਤ ਕਿਲਮ ਸਨ। ਅਸ਼ੀਮ ਦੀ ਦਿਸੰਬਰ 20119 ਵਿੱਚ ਮੌਤ ਤੋਂ ਬਾਅਦ ਤੁਹੀਨ ਚੱਕਰਵਰਤੀ ਅਤੇ ਹਿਮਾਨਸ਼ੂ ਜੋਸ਼ੀ ਬੈਂਡ ਨਾਲ ਜੁੜ ਗਏ। ਰਾਹੁਲ ਰਾਮ ਹੀ ਸੰਸਥਾਪਕਾਂ ਵਿਚੋਂ ਇੱਕੋ-ਇੱਕ ਮੈਂਬਰ ਹੈ ਜੋ ਬੈਂਡ ਵਲੋਂ ਰਿਲੀਜ਼ ਪਹਿਲੀ ਐਲਬਮ ਇੰਡੀਅਨ ਓਸ਼ੇਨ (ਐਲਬਮ) ਵਿੱਚ ਸ਼ਾਮਿਲ ਸੀ।
ਬੈਂਡ ਦੇ ਸੰਗੀਤ ਦਾ ਅੰਦਾਜ ਫਿਊਜਨ ਸੰਗੀਤ ਹੈ। ਇਹ ਇੱਕ ਪਰਯੋਗ ਵਾਂਗ ਹੈ ਜਿਸ ਵਿੱਚ ਸ਼ਾਸਤਰੀ ਰਾਗਾਂ ਨੂੰ ਪੱਛਮੀ ਸਾਜਾਂ ਨਾਲ ਵਜਾਇਆ ਜਾਂਦਾ ਹੈ। ਲੋਕ ਧੁਨਾਂ ਨੂੰ ਗਿਟਾਰ, ਡਰੱਮਾਂ ਨਾਲ ਗਾ ਲਿਆ ਜਾਂਦਾ ਹੈ।[1]