ਈਚਾਮਪਤੀ ਗਾਇਤਰੀ | |
---|---|
ਜਾਣਕਾਰੀ | |
ਮੂਲ | ਆਂਧਰਾ ਪ੍ਰਦੇਸ਼, ਭਾਰਤ |
ਵੰਨਗੀ(ਆਂ) | ਭਾਰਤੀ ਸ਼ਸਤਰੀ ਸੰਗੀਤ, ਫ਼ਿਲਮ ਸੰਗੀਤ |
ਕਿੱਤਾ | ਵੀਣਾ ਵਾਦਕ |
ਸਾਜ਼ | ਵੀਣਾ |
ਈਚਾਮਪਤੀ ਗਾਇਤਰੀ (ਨਾਂ ਗਾਇਤਰੀ ਵੰਸ਼ਥਾ ਸ਼ੋਬਾ), ਪ੍ਰਸਿੱਧ "ਵੀਣਾ ਗਾਇਤਰੀ" (ਜਨਮ 9 ਨਵੰਬਰ 1959) ਦੇ ਤੌਰ 'ਤੇ ਜਾਣੀ ਜਾਂਦੀ ਹੈ।[1] ਵੀਣਾ ਰਵਾਇਤੀ ਕਾਰਨਾਟਕ ਸੰਗੀਤ ਦਾ ਸਾਜ਼ ਹੈ। ਉਸ ਨੂੰ ਤਾਮਿਲਨਾਡੂ ਦੀ ਮੁੱਖ ਮੰਤਰੀ ਜੇ. ਜੈਲਲਿਤਾ ਨੇ ਨਵੰਬਰ, 2013 ਵਿਚ ਤਾਮਿਲਨਾਡੂ ਸੰਗੀਤ ਅਤੇ ਫਾਈਨ ਆਰਟਸ ਯੂਨੀਵਰਸਿਟੀ ਦੀ ਪਹਿਲੀ ਵਾਇਸ-ਚਾਂਸਲਰ ਨਿਯੁਕਤ ਕੀਤਾ ਗਿਆ ਸੀ। [2] [3]
2002 ਵਿਚ ਈ. ਗਾਇਤਰੀ ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ , ਡਾ. ਐਮ.ਜੀ.ਆਰ ਵਲੋਂ "ਕਲੇਮਨੀ" ਪੁਰਸਕਾਰ 1984 ਵਿਚ ਤਾਮਿਲਨਾਡੂ ਸਰਕਾਰ ਦੀ ਤਰਫੋਂ ਅਤੇ 2011 ਵਿਚ ਰੋਟਰੀ ਕਲੱਬ, ਮਦਰਾਸ ਈਸਟ ਤੋਂ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਮਿਲੇ ਹਨ। ਤਾਮਿਲਨਾਡੂ ਦੀ ਮੁੱਖ ਮੰਤਰੀ ਜੇ. ਜੈਲਲਿਤਾ ਨੇ ਈ. ਗਾਇਤਰੀ ਨੂੰ ਤਾਮਿਲਨਾਡੂ ਦੇ ਸਰਕਾਰੀ ਸੰਗੀਤ ਕਾਲਜਾਂ ਦੇ ਚੇਨਈ, ਥਿਰੁਵਾਇਯਾਰੂ, ਮਦੁਰੈ ਅਤੇ ਕੋਇਮਬਟੂਰ ਵਿੱਚ 2011 ਵਿੱਚ ਆਨਰੇਰੀ ਡਾਇਰੈਕਟਰ ਨਿਯੁਕਤ ਕੀਤਾ ਸੀ। ਈ.ਗਾਇਤਰੀ ਨੂੰ ਸਾਲ 2017 ਵਿੱਚ ਵਿਸ਼ਵ ਤਾਮਿਲ ਯੂਨੀਵਰਸਿਟੀ ਦੁਆਰਾ ਡਾਕਟਰੇਟ ਨਾਲ ਸਨਮਾਨਿਤ ਕੀਤਾ ਗਿਆ ਹੈ।
ਈ. ਗਾਇਤਰੀ ਦਾ ਜਨਮ 9 ਨਵੰਬਰ 1959 ਨੂੰ ਕਮਲਾ ਅਸਵਥਾਮਾ, ਇੱਕ ਵੀਣਾ ਵਿਦੁਸ਼ੀ ਅਤੇ ਜੀ ਅਸਵਥਾਮਾ, ਤੇਲਗੂ ਫ਼ਿਲਮ ਉਦਯੋਗ ਵਿੱਚ ਫ਼ਿਲਮ ਸੰਗੀਤ ਨਿਰਦੇਸ਼ਕ ਦੇ ਘਰ ਹੋਇਆ ਸੀ। [4] ਉਸਦੇ ਪਿਤਾ ਨੇ ਉਸਦਾ ਨਾਮ ਗਾਇਤਰੀ ਵਾਸੰਥਾ ਸ਼ੋਬਾ ਰੱਖਿਆ ਸੀ। ਗਾਇਤਰੀ ਨੇ ਪਹਿਲਾਂ ਆਪਣੇ ਮਾਤਾ-ਪਿਤਾ ਅਤੇ ਬਾਅਦ ਵਿਚ ਸੰਗੀਤਾ ਕਲਾਨਿਧੀ ਟੀ.ਐਮ. ਤਿਆਗਾਰਾਜਨ, [5] ਇੱਕ ਕਾਰਨਾਟਕ ਗਾਇਕਾ ਅਤੇ ਸੰਗੀਤਕਾਰ ਤੋਂ ਸਿਖਲਾਈ ਪ੍ਰਾਪਤ ਕੀਤੀ ਸੀ।
ਗਾਇਤਰੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 9 ਸਾਲ ਦੀ ਉਮਰ ਵਿੱਚ ਕੀਤੀ ਸੀ ਜਦੋਂ ਸ਼੍ਰੀ ਪਾਰਥਾਸਾਰਥੀ ਸਵਾਮੀ ਸਭਾ, ਟ੍ਰਿਪਲਿਕਨੇ ਨੇ ਉਸਨੂੰ 1968 ਵਿੱਚ ਆਪਣੇ ਸੰਤ ਤਿਆਗਾਰਾਜਾ ਉਤਸਵ ਵਿੱਚ ਪ੍ਰਦਰਸ਼ਨ ਕਰਨ ਲਈ ਬੁਲਾਇਆ ਸੀ। ਗਾਇਤਰੀ ਨੇ ਭਾਰਤ ਅਤੇ ਵਿਦੇਸ਼ਾਂ ਦੀਆਂ ਸੰਸਥਾਵਾਂ ਤੋਂ ਪੁਰਸਕਾਰ ਅਤੇ ਸਿਰਲੇਖ ਪ੍ਰਾਪਤ ਕੀਤੇ ਹਨ।[6] ਗਾਇਤਰੀ ਨੇ ਕਈ ਐਲਬਮਾਂ ਜਾਰੀ ਕੀਤੀਆਂ ਹਨ। ਉਸ ਨੂੰ ਤਾਮਿਲਨਾਡੂ ਦੇ ਸਰਕਾਰੀ ਸੰਗੀਤ ਕਾਲਜਾਂ (ਚੇਨਈ, ਥਿਰੁਵਾਇਯਾਰੂ, ਮਦੁਰਾਈ ਅਤੇ ਕੋਇਮਬਟੂਰ ਵਿੱਚ) ਦੀ ਆਨਰੇਰੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ। ਈ.ਗਾਇਤਰੀ ਨੂੰ ਵਰਲਡ ਤਾਮਿਲ ਯੂਨੀਵਰਸਿਟੀ ਦੁਆਰਾ ਸਾਲ 2017 ਵਿੱਚ ਡਾਕਟਰੇਟ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਨ੍ਹਾਂ ਤੋਂ ਇਲਾਵਾ, ਉਸਨੇ ਵਿਦੇਸ਼ਾਂ ਵਿੱਚ, ਸੰਯੁਕਤ ਰਾਜ, ਬ੍ਰਿਟੇਨ, ਫਰਾਂਸ, ਜਰਮਨੀ, ਸਿੰਗਾਪੁਰ ਅਤੇ ਮਲੇਸ਼ੀਆ ਵਿੱਚ ਵੀ ਪ੍ਰਦਰਸ਼ਨ ਕੀਤਾ ਹੈ। ਉਹ ਭਾਰਤ ਦੇ ਉਨ੍ਹਾਂ ਬਹੁਤ ਸਾਰੇ ਜਾਣੇ-ਪਛਾਣੇ ਕਲਾਕਾਰਾਂ ਵਿਚੋਂ ਇਕ ਸੀ ਜਿਨ੍ਹਾਂ ਨੂੰ ਸੰਗੀਤਕਾਰ ਏ. ਆਰ. ਰਹਿਮਾਨ ਦੇ ਜਨ ਗਣ ਮਨ ਗੀਤ ਦੇ ਟਰੈਕ ਵਿਚ ਸ਼ਾਮਿਲ ਕੀਤਾ ਗਿਆ ਸੀ।