ਉਪਮੰਨਿਊ ਚੈਟਰਜੀ (ਬੰਗਾਲੀ: উপমন্যু চট্টোপাধ্যায়, ਜਨਮ 1959) ਇੱਕ ਰਿਟਾਇਰਡ ਭਾਰਤੀ ਸਿਵਲ ਸੇਵਕ ਹੈ ਜਿਸ ਨੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਰੈਗੂਲੇਟਰੀ ਬੋਰਡ ਵਿੱਚ ਭਾਰਤ ਸਰਕਾਰ ਦੇ ਸੰਯੁਕਤ ਸਕੱਤਰ ਵਜੋਂ ਸੇਵਾ ਨਿਭਾਈ। ਉਹ ਮਹਾਰਾਸ਼ਟਰ ਕੇਡਰ ਦਾ 1983 ਬੈਚ ਦੀ ਭਾਰਤੀ ਪ੍ਰਬੰਧਕੀ ਸੇਵਾ ਅਧਿਕਾਰੀ ਹੈ। ਉਹ ਸ੍ਰੀਲੰਕਾ ਵਿੱਚ ਰਹਿ ਰਿਹਾ ਹੈ ਕਿਉਂਕਿ ਉਸਦੀ ਪਤਨੀ ਉਥੇ ਕੰਮ ਕਰ ਰਹੀ ਹੈ।[1]
ਉਪਮੰਨਿਊ ਉਘਾ ਲੇਖਕ ਹੈ ਅਤੇ ਆਪਣੇ ਨਾਵਲ ਇੰਗਲਿਸ਼, ਅਗਸਤ ਲਈ ਸਭ ਤੋਂ ਮਸ਼ਹੂਰ ਹੈ। ਇਹ ਨਾਵਲ ਇਸੇ ਸਿਰਲੇਖ ਦੀ ਫਿਲਮ ਵਿੱਚ ਵੀ ਢਾਲਿਆ ਗਿਆ ਹੈ।
ਚੈਟਰਜੀ ਨੇ ਮੁੱਠੀ ਭਰ ਛੋਟੀਆਂ ਕਹਾਣੀਆਂ ਲਿਖੀਆਂ ਹਨ ਜਿਨ੍ਹਾਂ ਵਿਚੋਂ "ਇੰਦਰਾ ਗਾਂਧੀ ਦਾ ਕਤਲ" ਅਤੇ "ਉਨ੍ਹਾਂ ਨੂੰ ਦੇਖਣਾ" ਵਿਸ਼ੇਸ਼ ਤੌਰ 'ਤੇ ਧਿਆਨ ਦੇਣ ਯੋਗ ਹਨ। ਉਸਦਾ ਸਭ ਤੋਂ ਵੱਧ ਵਿਕਣ ਵਾਲਾ ਨਾਵਲ, ਇੰਗਲਿਸ਼, ਅਗਸਤ: ਇੱਕ ਭਾਰਤੀ ਕਹਾਣੀ (ਬਾਅਦ ਵਿੱਚ ਇੱਕ ਵੱਡੀ ਫਿਲਮ ਬਣ ਗਈ), 1988 ਵਿੱਚ ਪ੍ਰਕਾਸ਼ਤ ਹੋਇਆ ਸੀ ਅਤੇ ਇਸ ਤੋਂ ਬਾਅਦ ਇਸ ਨੂੰ ਕਈ ਵਾਰ ਛਾਪਿਆ ਗਿਆ ਹੈ। ਪੰਚ ਵਿੱਚ ਇੱਕ ਸਮੀਖਿਆ ਨੇ ਇਸ ਨਾਵਲ ਨੂੰ "ਸੁੰਦਰ ਢੰਗ ਨਾਲ ਲਿਖਿਆ ਗਿਆ ... ਇੰਗਲਿਸ਼, ਅਗਸਤ ਇੱਕ ਸ਼ਾਨਦਾਰ ਬੁੱਧੀਮਾਨ ਅਤੇ ਮਨੋਰੰਜਕ ਨਾਵਲ, ਅਤੇ ਖਾਸ ਕਰਕੇ ਹਰੇਕ ਲਈ ਜੋ ਆਧੁਨਿਕ ਭਾਰਤ ਬਾਰੇ ਜਾਨਣ ਲਈ ਉਤਸੁਕ ਹੈ," ਕਿਹਾ ਹੈ। ਨਾਵਲ ਅਗੱਸਤਿਆ ਸੇਨ - ਇੱਕ ਜਵਾਨ ਪੱਛਮੀਕ੍ਰਿਤ ਭਾਰਤੀ ਸਿਵਲ ਸੇਵਕ ਜਿਸਦੀ ਕਲਪਨਾ ਵਿੱਚ ਔਰਤ, ਸਾਹਿਤ ਅਤੇ ਨਰਮ ਨਸ਼ੇ ਹਨ, ਦੇ ਜੀਵਨ ਦੀ ਕਹਾਣੀ ਹੈ। ਇੱਕ ਛੋਟੇ ਜਿਹੇ ਸੂਬਾਈ ਕਸਬੇ ਮਦਨਾ ਵਿਖੇ ਨਿਯੁਕਤ ਨੌਜਵਾਨ ਅਧਿਕਾਰੀ ਦੁਆਰਾ "ਅਸਲ ਭਾਰਤ" ਦਾ ਇਹ ਸਪਸ਼ਟ ਵੇਰਵਾ, ਅਬਜ਼ਰਵਰ ਵਿੱਚ ਇੱਕ ਸਮੀਖਿਅਕ ਦੇ ਕਹਿਣ ਵਾਂਗ "ਅਗੱਸਤਿਆ ਸੇਨ ਦੇ ਦੂਰ ਦਿਹਾਤ ਵਿੱਚ ਬਿਤਾਏ ਸਾਲ ਦਾ ਅਜੀਬ ਜਿਹਾ ਮਨਮੋਹਕ ਬਿਰਤਾਂਤ ਹੈ"।[1]
ਉਸਦਾ ਦੂਜਾ ਨਾਵਲ, ਦ ਲਾਸਟ ਬਰਡਨ, 1993 ਵਿੱਚ ਆਇਆ ਸੀ। ਇਹ ਨਾਵਲ ਵੀਹਵੀਂ ਸਦੀ ਦੇ ਅੰਤ ਵਿੱਚ ਇੱਕ ਭਾਰਤੀ ਪਰਿਵਾਰ ਦੀ ਜ਼ਿੰਦਗੀ ਨੂੰ ਮੁੜ ਸਿਰਜਦਾ ਹੈ। ਦ ਮੈਮਾਰੀਜ਼ ਆਫ਼ ਦ ਵੈਲਫੇਅਰ ਸਟੇਟ 2000 ਦੇ ਅਖੀਰ ਵਿੱਚ ਇੰਗਲਿਸ਼, ਅਗਸਤ ਦੇ ਅਗਲੇ ਭਾਗ ਵਜੋਂ ਪ੍ਰਕਾਸ਼ਤ ਕੀਤੀ ਗਿਆ ਸੀ। ਉਸ ਦਾ ਚੌਥਾ ਨਾਵਲ, ਵੇਟ ਲੌਸ, ਇੱਕ ਡਾਰਕ ਕਾਮੇਡੀ, 2006 ਵਿੱਚ ਪ੍ਰਕਾਸ਼ਤ ਹੋਇਆ ਸੀ।[1] ਉਸਦਾ ਪੰਜਵਾਂ ਵੇਅ ਟੂ ਗੋ, ਦ ਲਾਸਟ ਬਰਡਨ ਦਾ ਅਗਲਾ ਭਾਗ ਸੀ, ਜੋ 2010 ਵਿੱਚ ਪ੍ਰਕਾਸ਼ਤ ਹੋਇਆ ਸੀ। ਉਸਦੀ ਸਭ ਤੋਂ ਤਾਜ਼ਾ ਰਚਨਾ ' ਫੇਅਰ ਟੇਲਜ਼ ਐਫ ਫਿਫਟੀ' ਹੈ, ਜੋ ਕਿ 2014 ਵਿੱਚ ਪ੍ਰਕਾਸ਼ਤ ਹੋਈ ਸੀ, ਇੱਕ ਹੋਰ ਕਿਸਮ ਦੀ ਡਾਰਕ ਕਾਮੇਡੀ ਹੈ ਜੋ ਪਰੀ ਕਹਾਣੀਆਂ ਅਤੇ ਹਕੀਕਤ ਦੀ ਕਲਪਨਾ ਨੂੰ ਜੋੜਦੀ ਹੈ।