![]() | ||||||||||||||||||||||||||||||||||||||||||||||||||||||||||||||||||
ਨਿੱਜੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਉਮਰ ਗੁਲ | |||||||||||||||||||||||||||||||||||||||||||||||||||||||||||||||||
ਜਨਮ | ਪੇਸ਼ਾਵਰ, ਪਾਕਿਸਤਾਨ | 14 ਅਪ੍ਰੈਲ 1984|||||||||||||||||||||||||||||||||||||||||||||||||||||||||||||||||
ਕੱਦ | 1.91 m (6 ft 3 in) | |||||||||||||||||||||||||||||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜੂ | |||||||||||||||||||||||||||||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਸੱਜੂ (ਮੱਧਮ-ਤੇਜ ਗਤੀ ਨਾਲ) | |||||||||||||||||||||||||||||||||||||||||||||||||||||||||||||||||
ਭੂਮਿਕਾ | ਗੇਂਦਬਾਜ਼ | |||||||||||||||||||||||||||||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||||||||||||||||||||||||||||
ਪਹਿਲਾ ਟੈਸਟ (ਟੋਪੀ 175) | 20 ਅਗਸਤ 2003 ਬਨਾਮ ਬੰਗਲਾਦੇਸ਼ | |||||||||||||||||||||||||||||||||||||||||||||||||||||||||||||||||
ਆਖ਼ਰੀ ਟੈਸਟ | 14–17 ਫਰਵਰੀ 2013 ਬਨਾਮ ਦੱਖਣੀ ਅਫ਼ਰੀਕਾ | |||||||||||||||||||||||||||||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 145) | 3 ਅਪ੍ਰੈਲ 2003 ਬਨਾਮ ਜ਼ਿੰਬਾਬਵੇ | |||||||||||||||||||||||||||||||||||||||||||||||||||||||||||||||||
ਆਖ਼ਰੀ ਓਡੀਆਈ | 15 ਮਾਰਚ 2013 ਬਨਾਮ ਦੱਖਣੀ ਅਫ਼ਰੀਕਾ | |||||||||||||||||||||||||||||||||||||||||||||||||||||||||||||||||
ਓਡੀਆਈ ਕਮੀਜ਼ ਨੰ. | 55 | |||||||||||||||||||||||||||||||||||||||||||||||||||||||||||||||||
ਪਹਿਲਾ ਟੀ20ਆਈ ਮੈਚ | 4 ਸਤੰਬਰ 2007 ਬਨਾਮ ਕੀਨੀਆ | |||||||||||||||||||||||||||||||||||||||||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਸਾਲ | ਟੀਮ | |||||||||||||||||||||||||||||||||||||||||||||||||||||||||||||||||
2003– | ਪੇਸ਼ਾਵਰ ਕ੍ਰਿਕਟ ਟੀਮ | |||||||||||||||||||||||||||||||||||||||||||||||||||||||||||||||||
2006– | ਹਬੀਬ ਬੈਂਕ ਲਿਮਿਟਡ ਕ੍ਰਿਕਟ ਟੀਮ | |||||||||||||||||||||||||||||||||||||||||||||||||||||||||||||||||
2008–2009 | ਪੱਛਮੀ ਵਾਰੀਅਰਜ | |||||||||||||||||||||||||||||||||||||||||||||||||||||||||||||||||
2008 | ਖੈਬਰ ਪੰਖਤੁੰਖਵਾ ਕ੍ਰਿਕਟ ਟੀਮ | |||||||||||||||||||||||||||||||||||||||||||||||||||||||||||||||||
2001–2006 | ਪਾਕਿਸਤਾਨ ਅੰਤਰਰਾਸ਼ਟਰੀ ਏਅਰਲਾਇਨਜ ਕ੍ਰਿਕਟ ਟੀਮ | |||||||||||||||||||||||||||||||||||||||||||||||||||||||||||||||||
2016–ਵਰਤਮਾਨ | ਕੁਏਤਾ ਗਲੈਡੀਏਟਰਜ (ਟੀਮ ਨੰ. 55) | |||||||||||||||||||||||||||||||||||||||||||||||||||||||||||||||||
ਕਰੀਅਰ ਅੰਕੜੇ | ||||||||||||||||||||||||||||||||||||||||||||||||||||||||||||||||||
| ||||||||||||||||||||||||||||||||||||||||||||||||||||||||||||||||||
ਸਰੋਤ: Cricinfo, 15 ਮਾਰਚ 2013 |
ਉਮਰ ਗੁਲ (ਉਰਦੂ: ਨਸਤਾਲੀਕ :عمرگل) (ਜਨਮ 14 ਅਪ੍ਰੈਲ 1984) ਇੱਕ ਪਾਕਿਸਤਾਨੀ ਕ੍ਰਿਕਟ ਖਿਡਾਰੀ ਹੈ। ਉਮਰ ਗੁਲ ਸੱਜੇ ਹੱਥ ਦਾ ਬੱਲੇਬਾਜ਼ ਹੈ ਪਰੰਤੂ ਉਹ ਆਪਣੀ ਗੇਂਦਬਾਜ਼ੀ ਕਰਕੇ ਵਧੇਰੇ ਜਾਣਿਆ ਜਾਂਦਾ ਹੈ। ਉਹ ਬਤੌਰ 'ਤੇਜ ਗੇਂਦਬਾਜ਼ ਪਾਕਿਸਤਾਨ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਟੈਸਟ ਕ੍ਰਿਕਟ, ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟਵੰਟੀ ਟਵੰਟੀ ਕ੍ਰਿਕਟ ਖੇਡਦਾ ਹੈ।[2][3] ਉਮਰ ਗੁਲ ਨੇ ਖਾਸ ਕਰਕੇ ਟਵੰਟੀ ਟਵੰਟੀ ਕ੍ਰਿਕਟ ਵਿੱਚ ਵਿਸ਼ੇਸ਼ ਪ੍ਰਸਿੱਧੀ ਹਾਸਿਲ ਕੀਤੀ ਸੀ ਅਤੇ ਉਹ ਵਿਕਟਾਂ ਲੈਣ ਕਰਕੇ ਜਾਣਿਆ ਜਾਂਦਾ ਹੈ। 2007 ਅਤੇ 2009 ਦੇ ਟਵੰਟੀ20 ਵਿਸ਼ਵ ਕੱਪ ਵਿੱਚ ਉਸਨੇ ਸ਼ਾਨਦਾਰ ਪ੍ਰਦਰਸ਼ਨ ਵਿਖਾਇਆ ਸੀ।[4][5] ਉਮਰ ਗੁਲ, ਸਾਈਦ ਅਜਮਲ ਤੋਂ ਬਾਅਦ ਦੂਸਰਾ ਅਜਿਹਾ ਕ੍ਰਿਕਟ ਖਿਡਾਰੀ ਹੈ, ਜਿਸਨੇ ਟਵੰਟੀ20 ਕ੍ਰਿਕਟ ਵਿੱਚ ਸਭ ਤੋਂ ਜਿਆਦਾ ਵਿਕਟਾਂ (74) ਹਾਸਿਲ ਕੀਤੀਆਂ ਹਨ।[6][7] ਉਸਨੇ 2013 ਵਿੱਚ 'ਆਈਸੀਸੀ ਟਵੰਟੀ20 ਸਾਲ ਦਾ ਪ੍ਰਦਰਸ਼ਨ' ਸਨਮਾਨ ਵੀ ਹਾਸਿਲ ਕੀਤਾ ਸੀ।[8]
ਉਮਰ ਗੁਲ ਨੂੰ ਪਹਿਲੀ ਵਾਰ ਅਪ੍ਰੈਲ 2003 ਵਿੱਚ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ। ਜਿਸ ਤਹਿਤ ਉਸਨੇ ਚਾਰ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡੇ ਅਤੇ ਇਹ ਮੈਚ ਉਸਨੇ ਜ਼ਿੰਬਾਬਵੇ ਦੀ ਕ੍ਰਿਕਟ ਟੀਮ, ਕੀਨੀਆ ਦੀ ਕ੍ਰਿਕਟ ਟੀਮ ਅਤੇ ਸ੍ਰੀ ਲੰਕਾ ਦੀ ਕ੍ਰਿਕਟ ਟੀਮ ਖਿਲਾਫ਼ ਖੇਡੇ ਸਨ।[9] ਇੱਥੇ ਉਸਨੇ ਚਾਰ ਵਿਕਟਾਂ ਹਾਸਿਲ ਕੀਤੀਆਂ ਅਤੇ ਫਿਰ ਉਹ ਓਡੀਆਈ ਦੀ ਟੀਮ ਵਿੱਚ ਅੰਦਰ-ਬਾਹਰ ਹੁੰਦਾ ਰਿਹਾ। ਇਸ ਤੋਂ ਬਾਅਦ ਉਸਨੂੰ ਆਪਣੇ ਦੇਸ਼ ਵਿੱਚ ਬੰਗਲਾਦੇਸ਼ ਖਿਲਾਫ਼ 2003-04 ਵਿੱਚ ਖੇਡਣ ਦਾ ਮੌਕਾ ਮਿਲਿਆ ਅਤੇ ਉਸਨੇ ਆਪਣੇ ਟੈਸਟ ਕ੍ਰਿਕਟ ਜੀਵਨ ਦਾ ਪਹਿਲਾ ਮੈਚ ਖੇਡਿਆ। ਇੱਥੇ ਉਸਨੇ ਤਿੰਨ ਟੈਸਟ ਮੈਚ ਖੇਡਦੇ ਹੋਏ 15 ਵਿਕਟਾਂ ਹਾਸਿਲ ਕੀਤੀਆਂ ਅਤੇ ਸ਼ਬੀਰ ਅਹਿਮਦ (17 ਵਿਕਟਾਂ) ਤੋਂ ਬਾਅਦ ਉਹ ਇਸ ਸੀਰੀਜ਼ ਦਾ ਦੂਸਰਾ ਸਫ਼ਲ ਗੇਂਦਬਾਜ਼ ਸੀ। ਇਸ ਸੀਰੀਜ਼ ਵਿੱਚ ਸ਼ੋਏਬ ਅਖ਼ਤਰ ਨੇ 13 ਵਿਕਟਾਂ ਲੈ ਕੇ ਤੀਸਰਾ ਸਥਾਨ ਹਾਸਿਲ ਕੀਤਾ ਸੀ।
ਇਸ ਤੋਂ ਬਾਅਦ ਉਸਨੂੰ ਫਿਰ ਬੰਗਲਾਦੇਸ਼ ਖਿਲਾਫ਼ ਲਿਸਟ-ਏ ਮੈਚ ਖੇਡਣ ਦਾ ਮੌਕਾ ਮਿਲਿਆ ਅਤੇ ਉਸਨੇ ਇਸ ਪੰਜ ਮੈਚਾਂ ਦੀ ਸੀਰੀਜ਼ ਵਿੱਚ 11 ਵਿਕਟਾਂ ਹਾਸਿਲ ਕੀਤੀਆਂ। ਇਹ ਸੀਰੀਜ਼ ਪਾਕਿਸਤਾਨ ਕ੍ਰਿਕਟ ਟੀਮ ਨੇ 5-0 ਨਾਲ ਜਿੱਤ ਲਈ ਸੀ। ਇਸ ਤੋਂ ਬਾਅਦ ਉਸਨੇ ਪਾਕਿਸਤਾਨ ਵੱਲੋਂ ਖੇਡੇ ਅਗਲੇ 9 ਮੈਚਾਂ ਵਿੱਚੋਂ 3 ਮੈਚਾਂ ਵਿੱਚ ਹਿੱਸਾ ਲਿਆ ਅਤੇ ਉਹ ਟੀਮ ਦੇ ਅੰਦਰ-ਬਾਹਰ ਹੁੰਦਾ ਰਿਹਾ।
ਪ੍ਰਦਰਸ਼ਨ | ਮੈਚ | ਵਿਰੋਧੀ | ਸ਼ਹਿਰ/ਦੇਸ਼ | ਸਥਾਨ | ਸਾਲ | |
---|---|---|---|---|---|---|
1 | 5/17 | 10 | ![]() |
ਲਾਹੌਰ, ਪਾਕਿਸਤਾਨ | ਗਦਾਫ਼ੀ ਸਟੇਡੀਅਮ | 2003 |
2 | 6/42 | 72 | ![]() |
ਲੰਡਨ, ਇੰਗਲੈਂਡ | ਦ ਓਵਲ | 2010 |
ਪ੍ਰਦਰਸ਼ਨ | ਮੈਚ | ਵਿਰੋਧੀ | ਸ਼ਹਿਰ/ਦੇਸ਼ | ਸਥਾਨ | ਸਾਲ | |
---|---|---|---|---|---|---|
1 | 5/6 | 18 | ![]() |
ਲੰਡਨ, ਇੰਗਲੈਂਡ | ਦ ਓਵਲ | 2009 |
2 | 5/6 | 18 | ![]() |
ਸੈਂਚਰੀਅਨ, ਦੱਖਣੀ ਅਫ਼ਰੀਕਾ | ਸੁਪਰ ਸਪੋਰਟ ਪਾਰਕ | 2012–13[10] |
ਪ੍ਰਦਰਸ਼ਨ | ਮੈਚ | ਵਿਰੋਧੀ | ਸ਼ਹਿਰ/ਦੇਸ਼ | ਸਥਾਨ | ਸਾਲ | |
---|---|---|---|---|---|---|
1 | 5/31 | 5 | ![]() |
ਲਾਹੌਰ, ਪਾਕਿਸਤਾਨ | ਗਦਾਫ਼ੀ ਸਟੇਡੀਅਮ | 2004 |
2 | 5/123 | 9 | ![]() |
ਲੀਡਸ, ਇੰਗਲੈਂਡ | ਹੈਡੀਂਗਲੇ ਸਟੇਡੀਅਮ | 2006 |
3 | 5/65 | 11 | ![]() |
ਲਾਹੌਰ, ਪਾਕਿਸਤਾਨ | ਗਦਾਫ਼ੀ ਸਟੇਡੀਅਮ | 2006 |
4 | 6/135 | 16 | ![]() |
ਕਰਾਚੀ, ਪਾਕਿਸਤਾਨ | ਨੈਸ਼ਨਲ ਸਟੇਡੀਅਮ | 2009 |
ਅਕਤੂਬਰ 2010 ਵਿੱਚ ਉਮਰ ਗੁਲ ਦਾ ਵਿਆਹ ਦੁਬਈ ਦੀ ਇੱਕ ਡਾਕਟਰ ਨਾਲ ਹੋ ਗਿਆ ਸੀ।[11][12][13] ਉਮਰ ਗੁਲ ਦੀ ਇੱਕ ਬੇਟੀ ਹੈ, ਜਿਸਦਾ ਨਾਮ ਰੇਹਾਬ ਉਮਰ ਹੈ ਅਤੇ ਉਸਦਾ ਜਨਮ ਮਈ 2012 ਨੂੰ ਹੋਇਆ ਸੀ।[14] ਇਸੇ ਮਹੀਨੇ ਹੀ ਪਾਕਿਸਤਾਨ ਫੌਜ ਨੇ ਗਲਤੀ ਨਾਲ ਪੇਸ਼ਾਵਰ ਵਿੱਚ ਉਮਰ ਗੁਲ ਦੇ ਘਰ 'ਤੇ ਛਾਪਾ ਮਾਰ ਕੇ, ਉਸਦੇ ਭਰਾ ਮੀਰਜ ਗੁਲ ਨੂੰ ਇੱਕ ਸ਼ੱਕੀ ਆਦਮੀ ਨੂੰ ਲੁਕਾਉਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕਰ ਲਿਆ ਸੀ। ਪਰੰਤੂ ਬਾਅਦ ਵਿੱਚ ਕਮਾਂਡੋ ਨੇ ਉਸਨੂੰ ਛੱਡ ਦਿੱਤਾ ਸੀ।[15]
{{citation}}
: Check date values in: |accessdate=
and |date=
(help)
{{citation}}
: Check date values in: |accessdate=
and |date=
(help)
{{citation}}
: Check date values in: |accessdate=
and |date=
(help)
{{citation}}
: Check date values in: |accessdate=
and |date=
(help)
{{cite web}}
: Unknown parameter |dead-url=
ignored (|url-status=
suggested) (help)
{{citation}}
: Check date values in: |accessdate=
and |date=
(help)
{{citation}}
: Check date values in: |accessdate=
(help)
{{citation}}
: Check date values in: |accessdate=
(help)
{{citation}}
: Check date values in: |accessdate=
(help)