ਉਰਵਸ਼ੀ ਵੈਦ | |
---|---|
ਜਨਮ | |
ਰਾਸ਼ਟਰੀਅਤਾ | ਅਮਰੀਕੀ |
ਅਲਮਾ ਮਾਤਰ | ਵੇਸਰ ਕਾਲਜ; ਨੋਰਥ ਈਸਟ ਯੂਨੀਵਰਸਿਟੀ ਸਕੂਲ ਆਫ ਲਾਅ |
ਲਈ ਪ੍ਰਸਿੱਧ | ਸਮਾਜਿਕ ਹੱਕਾਂ ਅਤੇ ਗੈਰ-ਜੰਗ ਕਾਰਕੁੰਨਤਾ ਲਈ |
ਜ਼ਿਕਰਯੋਗ ਕੰਮ | ਵਿਰਚੁਅਲ ਏਕੁਏਲਟੀ: ਦ ਮੈਨ ਸਟਰੀਮਿੰਗ ਆਫ ਗੇਅ ਐਂਡ ਲੈਸਬੀਅਨ ਲਿਬਰੇਸ਼ਨ (1996) |
ਸਾਥੀ | ਕੇਟ ਕਲਿੰਟਨ |
ਉਰਵਸ਼ੀ ਵੈਦ (ਜਨਮ 8 ਅਕਤੂਬਰ 1958) ਇੱਕ ਅਮਰੀਕੀ ਐਲ.ਜੀ.ਬੀ.ਟੀ. ਅਧਿਕਾਰ ਕਾਰਕੁੰਨ ਹੈ।
ਵੈਦ 'ਵੈਦ ਗਰੁੱਪ ਐਲ.ਐਲ.ਸੀ.' ਦੀ ਮੁੱਖੀ ਹੈ, ਜੋ ਕਿ ਸਮਾਜਕ ਨਿਆਂ ਦੇ ਨਵੀਨਤਾਵਾਂ, ਅੰਦੋਲਨਾਂ ਅਤੇ ਸੰਗਠਨਾਂ ਨਾਲ ਜਿਨਸੀ ਰੁਝਾਨ, ਲਿੰਗ ਪਛਾਣ, ਜਾਤ, ਲਿੰਗ ਅਤੇ ਆਰਥਿਕ ਸਥਿਤੀ ਦੇ ਅਧਾਰ ਤੇ ਢਾਂਚਾਗਤ ਅਸਮਾਨਤਾਵਾਂ ਨੂੰ ਦੂਰ ਕਰਨ ਲਈ ਕੰਮ ਕਰਦਾ ਹੈ।
ਉਹ 2011 ਤੋਂ 2015 ਤੱਕ ਕੋਲੰਬੀਆ ਲਾਅ ਸਕੂਲ ਵਿੱਚ ਲਿੰਗ ਅਤੇ ਸੈਕਸੂਅਲਟੀ ਲਾਅ ਸੈਂਟਰ ਵਿੱਚ ਸ਼ਮੂਲੀਅਤ ਪਰੰਪਰਾ ਪ੍ਰਾਜੈਕਟ ਦੀ ਡਾਇਰੈਕਟਰ ਸੀ। ਪ੍ਰਾਜੈਕਟ ਵਿੱਚ ਦਰਸਾਇਆ ਗਿਆ ਸੀ ਕਿ ਕਿਸ ਤਰੀਕੇ ਨਾਲ ਪ੍ਰੰਪਰਾ ਦੀ ਵਰਤੋਂ ਲਿੰਗ ਅਤੇ ਲਿੰਗਕਤਾ ਦੀਆਂ ਲਹਿਰਾਂ ਵਿੱਚ ਸੂਚਿਤ ਕਰਨ, ਯੋਗ ਕਰਨ ਜਾਂ ਅੰਦੋਲਨ ਨੂੰ ਸੀਮਿਤ ਕਰਨ ਲਈ ਕੀਤੀ ਜਾਂਦੀ ਹੈ।[1] ਵੈਦ ਨੇ ਵਿਸ਼ਵ ਪਰਉਪਕਾਰੀ ਸੰਗਠਨਾਂ ਵਿੱਚ ਕੰਮ ਕਰਦਿਆਂ ਦਸ ਸਾਲ ਆਰਕਸ ਫਾਉਂਡੇਸ਼ਨ (2005-220) ਦੇ ਕਾਰਜਕਾਰੀ ਡਾਇਰੈਕਟਰ ਅਤੇ ਫੋਰਡ ਫਾਉਂਡੇਸ਼ਨ (2000-2005) ਦੇ ਡਿਪਟੀ ਡਾਇਰੈਕਟਰ ਗਵਰਨੈਂਸ ਅਤੇ ਸਿਵਲ ਸੁਸਾਇਟੀ ਯੂਨਿਟ ਦੇ ਕਾਰਜਕਾਰੀ ਵਜੋਂ ਬਿਤਾਏ ਹਨ।
ਵੈਦ ਐਲ.ਪੀ.ਏ.ਸੀ. ਦੀ ਸੰਸਥਾਪਕ ਹੈ, ਪਹਿਲਾ ਲੈਸਬੀਅਨ ਸੁਪਰ ਪੀ.ਏ.ਸੀ., ਜੋ ਜੁਲਾਈ 2012 ਵਿੱਚ ਸ਼ੁਰੂ ਕੀਤਾ ਗਿਆ ਸੀ। ਉਹ ਗਿੱਲ ਫਾਉਂਡੇਸ਼ਨ ਦੇ ਪ੍ਰਬੰਧਕੀ ਬੋਰਡ ਵਜੋਂ ਸੇਵਾ ਨਿਭਾਉਂਦੀ ਹੈ, ਜੋ ਕਿ ਜਿਨਸੀ ਰੁਝਾਨ ਅਤੇ ਲਿੰਗ ਪਛਾਣ ਦੇ ਨਾਲ ਨਾਲ ਸਾਰਿਆਂ ਲਈ ਬਰਾਬਰ ਅਵਸਰ ਪ੍ਰਾਪਤ ਕਰਨ ਲਈ ਸਮਰਪਿਤ ਹੈ। ਉਹ 'ਦ ਵੈਦ ਗਰੁੱਪ' ਦੀ ਸੰਸਥਾਪਕ ਹੈ, ਜੋ ਸਲਾਹਕਾਰ ਵਜੋਂ ਵਿਆਪਕ ਖੇਤਰਾਂ ਵਿੱਚ ਸਮਾਜਿਕ ਨਿਆਂ ਪ੍ਰਾਪਤ ਕਰਨ ਲਈ ਕੰਮ ਕਰ ਰਹੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਸਲਾਹ ਦਿੰਦਾ ਹੈ।[1]
10 ਸਾਲਾਂ ਤੋਂ ਵੱਧ ਸਮੇਂ ਤੱਕ ਵੈਦ ਨੇ ਨੈਸ਼ਨਲ ਐਲ.ਜੀ.ਬੀ.ਟੀ.ਕਿਉ. ਟਾਸਕ ਫੋਰਸ (ਐਨ.ਜੀ.ਐਲ.ਟੀ.ਐਫ.), ਵਿੱਚ ਸਭ ਤੋਂ ਪੁਰਾਣੀ ਰਾਸ਼ਟਰੀ ਐਲ.ਜੀ.ਬੀ.ਟੀ. ਨਾਗਰਿਕ ਅਧਿਕਾਰ ਸੰਗਠਨ ਵਿੱਚ ਵੱਖ ਵੱਖ ਸਮਰੱਥਾਵਾਂ ਨਾਲ ਜਿਵੇਂ ਕਿ ਪਹਿਲਾਂ ਇਸਦੇ ਮੀਡੀਆ ਡਾਇਰੈਕਟਰ ਵਜੋਂ, ਫਿਰ ਕਾਰਜਕਾਰੀ ਨਿਰਦੇਸ਼ਕ ਵਜੋਂ ਅਤੇ ਇਸਦੇ ਨੀਤੀ ਸੰਸਥਾਨ ਥਿੰਕ-ਟੈਂਕ ਦੇ ਡਾਇਰੈਕਟਰ ਵਜੋਂ ਕੰਮ ਕੀਤਾ ਹੈ। 1983 ਤੋਂ 1986 ਤੱਕ ਵੈਦ ਅਮਰੀਕੀ ਸਿਵਲ ਲਿਬਰਟੀਜ਼ ਯੂਨੀਅਨ (ਏ.ਸੀ.ਐਲ.ਯੂ.) ਦੇ ਨੈਸ਼ਨਲ ਜੇਲ੍ਹ ਪ੍ਰੋਜੈਕਟ ਵਿੱਚ ਸਟਾਫ ਅਟਾਰਨੀ ਰਹੀ, ਜਿੱਥੇ ਉਸਨੇ ਜੇਲ੍ਹਾਂ ਵਿੱਚ ਐਚਆਈਵੀ / ਏਡਜ਼ ਦੇ ਸੰਗਠਨ ਦੇ ਕੰਮ ਦੀ ਸ਼ੁਰੂਆਤ ਕੀਤੀ ਸੀ।[1]
{{cite book}}
: Unknown parameter |editors=
ignored (|editor=
suggested) (help) {{cite web}}
: Unknown parameter |dead-url=
ignored (|url-status=
suggested) (help)
{{cite web}}
: CS1 maint: archived copy as title (link)
Gambone, Philip (2010). Travels in a Gay Nation: Portraits of LGBTQ Americans (Living out : gay and lesbian autobiographies). University of Wisconsin. OCLC 940731853.