ਉੱਤਰਬਸਤੀਵਾਦੀ ਸਾਹਿਤ ਸਾਹਿਤਕ ਰਚਨਾਵਾਂ ਦਾ ਉਹ ਸਮੂਹ ਹੈ ਜਿਸ ਵਿੱਚ ਏਸ਼ੀਆ, ਅਫਰੀਕਾ, ਮਿਡਲ ਈਸਟ, ਆਸਟ੍ਰੇਲੀਆ ਅਤੇ ਹੋਰ ਥਾਈਂ ਯੂਰਪੀ ਬਸਤੀਵਾਦੀਆਂ ਦੇ ਬੌਧਿਕ ਡਿਸਕੋਰਸ ਦਾ ਜਵਾਬ ਮਿਲਦਾ ਹੈ। ਬਸਤੀਵਾਦੀ ਬੌਧਿਕ ਡਿਸਕੋਰਸ ਦਾ ਮੰਤਵ ਬਸਤੀਆਂ ਦੇ ਇਤਿਹਾਸ ਅਤੇ ਗਿਆਨ ਨੂੰ ਨਿਯੰਤਰਿਤ ਕਰਨਾ ਅਤੇ ਤੋੜਨਾ ਮਰੋੜਨਾ ਸੀ ਅਤੇ ਉਸ ਦੇ ਦੇ ਵਿਰੋਧ ਵਿੱਚ ਉੱਤਰਬਸਤੀਵਾਦ ਉਸ ਗਿਆਨ ਅਤੇ ਇਤਿਹਾਸ ਨੂੰ ਮੁੜ ਖੋਜਣ, ਉਸ ਦੀ ਮੌਲਿਕਤਾ ਅਤੇ ਵਿਲੱਖਣਤਾ ਨੂੰ ਉਭਾਰਨ ਅਤੇ ਬਸਤੀਵਾਦ-ਵਿਰੋਧੀ ਅੰਦੋਲਨ ਦੇ ਅਨੁਭਵ ਵਿੱਚੋਂ ਨਿਰੂਪਿਤ ਨਵੇਂ ਸੰਸਾਰ ਦੇ ਦ੍ਰਿਸ਼ਟੀਕੋਣ ਨੂੰ ਸਮਰਪਿਤ ਡਿਸਕੋਰਸ ਹੈ। ਉੱਤਰਬਸਤੀਵਾਦੀ ਸਾਹਿਤ ਇੱਕ ਦੇਸ਼ ਅਤੇ ਕੌਮ ਦੇ ਆਜ਼ਾਦ ਹੋਣ ਦੀਆਂ ਸਮੱਸਿਆਵਾਂ ਅਤੇ ਇਸ ਦੇ ਨਤੀਜਿਆਂ ਨੂੰ, ਖ਼ਾਸ ਕਰ ਪੂਰਵ-ਬਸਤੀਆਂ ਦੀ ਪਰਜਾ ਦੇ ਸਿਆਸੀ ਅਤੇ ਸੱਭਿਆਚਾਰਕ ਆਜ਼ਾਦੀ ਦੇ ਮਸਲਿਆਂ ਨੂੰ ਸੰਬੋਧਿਤ ਹੁੰਦਾ ਹੈ। ਇਹ ਨਸਲਵਾਦ ਅਤੇ ਬਸਤੀਵਾਦ ਨੂੰ ਜਾਇਜ਼ ਠਹਿਰਾਉਣ ਵਾਲੀਆਂ ਉੱਤਰਬਸਤੀਵਾਦੀ ਸਾਹਿਤ ਦੀਆਂ ਸਾਹਿਤਕ ਆਲੋਚਨਾਵਾਂ ਨੂੰ ਵੀ ਸੰਬੋਧਿਤ ਹੁੰਦਾ ਹੈ।[1]
ਉੱਤਰਬਸਤੀਵਾਦੀ ਸਾਹਿਤਕ ਆਲੋਚਨਾ ਬਸਤੀਵਾਦੀ ਸਾਹਿਤ ਦਾ ਪੁਨਰ-ਮੁਲਾਂਕਣ ਕਰਦੀ ਹੈ। ਇਹ ਸੱਭਿਆਚਾਰਕ ਆਲੋਚਨਾ ਦੀ ਇੱਕ ਕਿਸਮ ਹੈ, ਜੋ ਆਮ ਤੌਰ 'ਤੇ ਆਪਣੇ ਇਤਿਹਾਸ ਦੇ ਕਿਸੇ ਮੋੜ' ਤੇ ਯੂਰਪੀ ਬਸਤੀਵਾਦੀ ਸ਼ਕਤੀਆਂ ਦੇ ਕੰਟਰੋਲ ਹੇਠ ਆ ਗਏ ਦੇਸ਼ਾਂ ਅਤੇ ਸੱਭਿਆਚਾਰਾਂ ਵਿੱਚ ਪੈਦਾ ਹੋਏ ਸਾਹਿਤਕ ਪਾਠਾਂ ਦਾ ਵਿਸ਼ਲੇਸ਼ਣ ਕਰਦੀ ਹੈ। ਇਸ ਦੇ ਨਾਲ ਹੀ, ਇਹ ਬਸਤੀਕਾਰੀ ਸੱਭਿਆਚਾਰ ਦੇ ਪ੍ਰਤੀਨਿਧ ਲੇਖਕਾਂ ਦੇ ਬਸਤੀਆਂ ਬਾਰੇ ਲਿਖੇ ਪਾਠਾਂ ਦਾ ਵੀ ਵਿਸ਼ਲੇਸ਼ਣ ਕਰ ਸਕਦੀ ਹੈ। ਆਪਣੀ ਪੁਸਤਕ ਓਰੀਐਂਟਲਿਜਮ (1978) ਵਿੱਚ, ਐਡਵਰਡ ਸਈਦ (ਮੋਢੀ ਉੱਤਰਬਸਤੀਵਾਦੀ ਆਲੋਚਕ ਅਤੇ ਸਿਧਾਂਤਕਾਰ), ਦੱਸਦਾ ਹੈ ਕਿ ਕਿਵੇਂ ਬਸਤੀਕਾਰੀ ਪਹਿਲੇ ਵਿਸ਼ਵ ਨੇ, ਤੀਜੇ (ਉੱਤਰਬਸਤੀ) ਵਿਸ਼ਵ ਬਾਰੇ ਕਲਪਤ ਅਤੇ ਝੂਠੇ ਬਿੰਬ ਘੜੇ, ਜਿਹਨਾਂ ਰਾਹੀਂ ਪੂਰਬੀ ਅਤੇ ਮੱਧ ਪੂਰਬੀ ਸੱਭਿਆਚਾਰਾਂ ਅਤੇ ਲੋਕਾਂ ਦੇ ਕੀਤੇ ਪੱਛਮੀ ਸ਼ੋਸ਼ਣ ਅਤੇ ਗਲਬੇ ਨੂੰ ਸਹੀ ਠਹਿਰਾਇਆ ਗਿਆ। ਆਪਣੇ ਲੇਖ ਉੱਤਰਬਸਤੀ ਆਲੋਚਨਾ (1992) ਵਿੱਚ, ਹੋਮੀ ਕੇ ਭਾਬਾ ਨੇ ਦਿਖਾਇਆ ਹੈ ਕਿ ਕਿਵੇਂ ਕੁਝ ਸੱਭਿਆਚਾਰ ਹੋਰ ਸੱਭਿਆਚਾਰਾਂ ਦੀ (ਗਲਤ) ਪੇਸ਼ਕਾਰੀ ਕਰਦੇ ਹਨ, ਜਿਸ ਨਾਲ ਉਹ ਆਧੁਨਿਕ ਵਿਸ਼ਵ ਵਿਵਸਥਾ ਵਿੱਚ ਆਪਣੇ ਸਿਆਸੀ ਅਤੇ ਸਮਾਜਿਕ ਗਲਬੇ ਦਾ ਵਿਸਤਾਰ ਕਰਦੇ ਹਨ।[2]
{{cite web}}
: Unknown parameter |dead-url=
ignored (|url-status=
suggested) (help)