"ਏਕਲਾ ਚਲੋ ਰੇ" | |
---|---|
ਗੀਤ |
"ਜੋਦੀ ਤੋਰ ਡਾਕ ਸ਼ੁਨੇ ਕੇਉ ਨਾ ਆਸੇ ਤਬੇ ਏਕਲਾ ਚਲੋ ਰੇ" (ਬੰਗਾਲੀ: যদি তোর ডাক শুনে কেউ না আসে তবে একলা চলো রে, Jodi tor đak shune keu na ashe tôbe êkla chôlo re, "ਸੁਣੇ ਨਾ ਅਗਰ ਕੋਈ ਵੀ ਤੇਰੀ ਪੁਕਾਰ, ਤਾਂ ਵੀ ਚਲਦਾ ਜਾ 'ਕੱਲਾ ਹੀ ਆਪਣੇ ਰਾਹ"[1]), ਜਿਸ ਨੂੰ ਆਮ ਕਰ ਕੇ ਏਕਲਾ ਚਲੋ ਰੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਬੰਗਾਲੀ ਦੇਸ਼ਭਗਤੀ ਗੀਤ ਹੈ ਜਿਹੜਾ 1905 ਵਿੱਚ ਰਬਿੰਦਰ ਨਾਥ ਟੈਗੋਰ ਨੇ ਲਿਖਿਆ ਸੀ।[1]
ਇਹ ਗੀਤ ਹੋਰਨਾਂ ਦਾ ਸਾਥ ਜਾਂ ਸਮਰਥਨ ਨਾ ਹੋਣ ਦੇ ਬਾਵਜੂਦ, ਆਪਣੀ ਯਾਤਰਾ ਨੂੰ ਜਾਰੀ ਰੱਖਣ ਦੀ ਤਾਕੀਦ ਕਰਦਾ ਹੈ ਅਤੇ ਅਕਸਰ ਸਿਆਸੀ ਜਾਂ ਸਮਾਜਿਕ ਤਬਦੀਲੀ ਦੇ ਅੰਦੋਲਨ ਦੇ ਪ੍ਰਸੰਗ ਵਿੱਚ ਇਸ ਦਾ ਹਵਾਲਾ ਦਿੱਤਾ ਜਾਂਦਾ ਹੈ। ਮਹਾਤਮਾ ਗਾਂਧੀ, ਇਸ ਗੀਤ ਤੋਂ ਬਹੁਤ ਪ੍ਰਭਾਵਿਤ ਸੀ,[2] ਅਤੇ ਇਸਨੂੰ ਆਪਣਾ ਪਸੰਦੀਦਾ ਗੀਤ ਕਹਿੰਦਾ ਸੀ।[3]
ਏਕਲਾ ਚਲੋ ਰੇ ਦਾ ਮੂਲ ਪਾਠ:
যদি তোর ডাক শুনে কেউ না আসে তবে একলা চলো রে।
একলা চলো, একলা চলো, একলা চলো, একলা চলো রে॥
যদি কেউ কথা না কয়, ওরে ও অভাগা,
যদি সবাই থাকে মুখ ফিরায়ে সবাই করে ভয়—
তবে পরান খুলে
ও তুই মুখ ফুটে তোর মনের কথা একলা বলো রে॥
যদি সবাই ফিরে যায়, ওরে ওরে ও অভাগা,
যদি গহন পথে যাবার কালে কেউ ফিরে না চায়—
তবে পথের কাঁটা
ও তুই রক্তমাখা চরণতলে একলা দলো রে॥
যদি আলো না ধরে, ওরে ওরে ও অভাগা,
যদি ঝড়-বাদলে আঁধার রাতে দুয়ার দেয় ঘরে-
তবে বজ্রানলে
আপন বুকের পাঁজর জ্বালিয়ে নিয়ে একলা জ্বলো রে।।
ਜੋਦੀ ਤੋਰ ਡਾਕ ਸ਼ੁਨੇ ਕੇਊ ਨ ਆਸੇ ਤਬੇ ਏਕਲਾ ਚਲੋ ਰੇ।
ਏਕਲਾ ਚਲੋ, ਏਕਲਾ ਚਲੋ, ਏਕਲਾ ਚਲੋ ਰੇ!
ਜੋਦਿ ਕੇਊ ਕਥਾ ਨਾ ਕੋਯ, ਓਰੇ, ਓਰੇ, ਓ ਅਭਾਗਾ,
ਜੋਦਿ ਸਬਾਈ ਥਾਕੇ ਮੁਖ ਫਿਰਾਯ, ਸਬਾਈ ਕਰੇ ਭਯ-
ਤਬੇ ਪਰਾਨ ਖੁਲੇ
ਓ, ਤੁਈ ਮੁਖ ਫੂਟੇ ਤੋਰ ਮਨੇਰ ਕਥਾ ਏਕਲਾ ਬੋਲੋ ਰੇ!
ਯਦਿ ਸਬਾਈ ਫਿਰੇ ਜਾਯ, ਓਰੇ, ਓਰੇ, ਓ ਅਭਾਗਾ,
ਯਦਿ ਗਹਨ ਪਥੇ ਜਾਬਾਰ ਕਾਲੇ ਕੇਊ ਫਿਰੇ ਨ ਜਾਯ-
ਤਬੇ ਪਥੇਰ ਕਾਂਟਾ
ਓ, ਤੁਈ ਰਕਤਮਾਲਾ ਚਰਨ ਤਲੇ ਏਕਲਾ ਦਲੋ ਰੇ!
ਜੋਦਿ ਆਲੋ ਨਾ ਘਰੇ, ਓਰੇ, ਓਰੇ, ਓ ਅਭਾਗਾ-
ਜੋਦਿ ਝੜ ਬਾਦਲੇ ਆਧਾਰ ਰਾਤੇ ਦੁਯਾਰ ਦੇਯ ਧਰੇ-
ਤਬੇ ਵਜ੍ਰਾਨਲੇ
ਆਪੁਨ ਬੁਕੇਰ ਪਾਂਜਰ ਜਾਲਿਯੇਨਿਯੇ ਏਕਲਾ ਜਲੋ ਰੇ!
ਏਕਲਾ ਚਲੋ ਰੇ ਪੰਜਾਬੀ ਰੂਪਾਂਤਰ
[ਸੋਧੋ]ਗਾ ਇਕੱਲਾ ਹੋਅ..........
ਕਿਸੇ ਨਾ ਤੇਰੀ ਗੱਲ ਸੁਣੀਂ ਜੇ ਹੂਕ ਜਾਵੇ ਅਣਸੁਣੀ
ਤੂੰ ਗਾ ਇਕੱਲਾ ਹੋਇ.......
ਤੁਰਿਆ ਜਾ ਇਕੱਲਾ ਹੋਇ|
ਜੇ ਸਭ ਨੇ ਹੋਂਠ ਸੀਅ ਲਏ,ਸਾਹਾਂ ਦੇ ਤਾਣ ਪੀ ਲਏ,
ਗੀਤਾਂ ਦੇ ਬੋਲ ਠਰ ਗਏ ਸੁਰਾਂ ਦੇ ਕਾਗ਼ ਡਰ ਗਏ
ਫ਼ਾੜ ਕੰਠ ਹੱਲਾ ਬੋਲ ਕੜੀਆਂ ਤੋੜ ਦਿਲ ਦੀ ਬੋਲ
ਤੂੰ ਗਾ ਇਕੱਲਾ ਹੋਇ.......
ਤੁਰਿਆ ਜਾ ਇਕੱਲਾ ਹੋਇ|
ਅੱਖੀਆਂ ਨੂੰ ਜੇ ਚੁਰਾ ਮੁੜਣ ਸਿਰਾਂ ਨੂੰ ਸਭ ਝੁਕਾ ਮੁੜਣ
ਕਾਲਖਾਂ ਦੀ ਹੋ ਸ਼ਰਣ ਚਿਰਾਗ਼ ਬਾਰ ਢੋਅ ਲਵਣ
ਝੱਖੜਾਂ ’ਚ ਤਾਣ ਤੇਰਾ, ਪੱਤਿਆਂ ’ਚ ਰੱਤ ਜਗੇ
ਤੂੰ ਗਾ ਇਕੱਲਾ ਹੋਇ.......
ਤੁਰਿਆ ਜਾ ਇਕੱਲਾ ਹੋਇ|
ਜੁਗਨੂੰ ਜਗਣ ਤੋਂ ਜੇ ਡਰਣ,ਨੈਣਾਂ ਨੂੰ ਖਾ ਲਵੇ ਗ੍ਰਹਿਣ
ਹਨ੍ਹੇਰੀ ਰਾਤ ਸ਼ੂਕਦੀ ਟਟਿਹਣੀ ਵੀ ਨਾ ਕੂਕਦੀ
ਦਰਦ ਦੀ ਮਸ਼ਾਲ ਕਰ ਤੂੰ ਦਿਲ ਜਲਾ ਓ ਦਿਲਜਲੇ
ਤੂੰ ਗਾ ਇਕੱਲਾ ਹੋਇ.......
ਤੁਰਿਆ ਜਾ ਇਕੱਲਾ ਹੋਇ|
(ਅਨੁਵਾਦ ਬਲਰਾਮ)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)