ਲੂਇਸ ਏਲਿਜ਼ਾਬੇੱਥ ਐਂਡਰੇਈ (3 ਅਗਸਤ, 1876, ਲੇਯਿਜ਼ੀਗ - 1945, ਡ੍ਰੇਜ਼ਡਿਨ) ਇੱਕ ਜਰਮਨ ਪੋਸਟ-ਪ੍ਰਭਾਵਕਾਰੀ ਚਿੱਤਰਕਾਰ ਅਤੇ ਜਲ ਰੰਗਕਾਰੀ ਸੀ।
ਉਸ ਨੇ ਦੋ ਧਰਤੀ -ਦ੍ਰਿਸ਼ ਚਿੱਤਰਕਾਰਾਂ ਅਡੌਲਫ਼ ਥਾੱਮ (1859-1925), ਡ੍ਰੇਜ਼ਡਿਨ ਅਤੇ ਹੰਸ ਵਾਨ ਵੋਕਮਨ, ਕਾਰਲਸ ਦੇ ਨਾਲ ਪੜ੍ਹਾਈ ਕੀਤੀ।[1] ਉਹ ਡ੍ਰੇਜ਼ਡਿਨ ਵਿੱਚ ਰਹਿਣ ਲੱਗ ਗਈ ਸੀ, ਪਰ ਜ਼ਿਆਦਾ ਸਮਾਂ ਉਹ ਹਿਡੇਂਸੀ ਦੇ ਟਾਪੂਆਂ ਤੇ ਰਹੀ।
ਉਸ ਦਾ ਕੰਮ ਨਾਜ਼ੀ ਸਾਲ ਦੌਰਾਨ ਬਹੁਤ ਹੀ ਪ੍ਰਸਿੱਧ ਰਿਹਾ। ਉਸ ਦੀ ਮੌਤ ਅਣਜਾਣ ਤਾਰੀਖ਼ 1945 ਵਿੱਚ ਹੋਈ, ਸ਼ਾਇਦ ਇਹ ਮੌਤ ਡ੍ਰੇਜ਼ਡਿਨ ਦੇ ਬੰਬ ਧਮਾਕਿਆ ਦੇ ਨਤੀਜੇ ਵਜੋਂ ਜਾਂ ਇਸ ਤੋਂ ਬਾਅਦ ਹੋਈ ਸੀ।