ਐਨੀ ਖ਼ਾਲਿਦ | |
---|---|
![]() ਐਨੀ ਖ਼ਾਲਿਦ, ਐਨੀ ਰਾਜਕੁਮਾਰੀ | |
ਜਾਣਕਾਰੀ | |
ਜਨਮ ਦਾ ਨਾਮ | Noor–ul–Ain Khalid Annie |
ਉਰਫ਼ | Annie Khalid |
ਜਨਮ | 27 ਜੂਨ 1986 |
ਮੂਲ | Lahore, Punjab, Pakistan |
ਵੰਨਗੀ(ਆਂ) | Pop |
ਕਿੱਤਾ | Model and singer |
ਸਾਲ ਸਰਗਰਮ | Since 2002 | - present
ਲੇਬਲ | AK Records |
ਵੈਂਬਸਾਈਟ | ਅਧਿਕਾਰਿਤ ਵੈੱਬਸਾਈਟ |
ਨੂਰ–ਉਲ–ਐਨ ਖ਼ਾਲਿਦ ਜਿਸਨੂੰ ਐਨੀ ਜਾਂ ਐਨੀ ਖ਼ਾਲਿਦ( ਉਰਦੂ:عینی )ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, (ਜਨਮ 1986 ਵਿੱਚ ਲਾਹੌਰ, ਪਾਕਿਸਤਾਨ[1][not in citation given]) ਇੱਕ ਅੰਗਰੇਜ਼ੀ-ਪਾਕਿਸਤਾਨੀ ਸੰਗੀਤਕਾਰ ਅਤੇ ਮਾਡਲ ਹੈ।
2005 ਦੇ ਅਖੀਰ ਵਿੱਚ ਉਸ ਦਾ ਸੰਗੀਤ ਕੈਰੀਅਰ ਸ਼ੁਰੂ ਹੋਇਆ, ਜਦੋਂ ਐਨੀ ਘਰ ਵਿੱਚ ਬੋਰ ਹੋ ਜਾਂਦੀ ਤਾਂ ਉਹ ਕੁਝ ਨਾ ਕੁਝ ਗੁਣਗੁਣਾਉਣ ਲੱਗਦੀ ਸੀ। ਉਸ ਨੇ ਇੱਕ ਦੋਸਤ ਦੁਆਰਾ ਇੱਕ ਸੰਗੀਤ ਨਿਰਮਾਤਾ ਨਾਲ ਮੁਲਾਕਾਤ ਕੀਤੀ, ਜਿਸ ਨੇ ਉਸ ਦੀ ਸਧਾਰਨ ਗਾਣੇ "ਮਾਹੀਆ" ਲਿਖਣ ਵਿੱਚ ਸਹਾਇਤਾ ਕੀਤੀ। ਐਨੀ ਨੂੰ ਅੱਗੇ ਵਧਣ ਲਈ ਪਰਿਵਾਰ ਅਤੇ ਦੋਸਤਾਂ ਦੁਆਰਾ ਉਤਸ਼ਾਹਿਤ ਕੀਤਾ ਗਿਆ। ਇਸੇ ਦੌਰਾਨ ਉਹ ਇੱਕ ਰਿਕਾਰਡ ਕੰਪਨੀ ਦੇ ਸੰਪਰਕ ਵਿੱਚ ਆਈ ਅਤੇ ਇੱਕ ਸੰਗੀਤ ਵੀਡੀਓ ਦੀ ਤਿਆਰੀ ਕੀਤੀ ਗਈ।[1]
ਵੀਡੀਓ ਨੂੰ ਜਲਦੀ ਹੀ ਪਾਕਿਸਤਾਨ ਵਿੱਚ ਰਿਲੀਜ਼ ਕੀਤਾ ਗਿਆ। ਉਸ ਦੇ ਸਧਾਰਨ ਗਾਉਣ ਦੀ ਸ਼ੈਲੀ ਅਤੇ ਆਕਰਸ਼ਕ ਬੋਲਾਂ ਕਰਕੇ ਗੀਤ ਇਕਦਮ ਹਿੱਟ ਹੋ ਗਿਆ। ਬਾਲੀਵੁੱਡ ਫਿਲਮ ਨਿਰਮਾਤਾ ਮਹੇਸ਼ ਭੱਟ ਅਤੇ ਮੁਕੇਸ਼ ਭੱਟ ਨੇ ਆਪਣੀ ਫ਼ਿਲਮ ਆਵਾਰਪਨ[2] ਲਈ ਉਸਦੇ ਗੀਤ ਮਾਹੀਆ ਨੂੰ ਅਪਣਾਉਣ ਦੀ ਇੱਛਾ ਪ੍ਰਗਟਾਈ, ਜਿਸ ਦੇ ਨਤੀਜੇ ਵਜੋਂ ਉਸ ਨੇ ਹੋਰ ਪ੍ਰਸਿੱਧੀ ਪ੍ਰਾਪਤ ਕੀਤੀ।
25 ਨਵੰਬਰ 2010 ਨੂੰ ਖ਼ਾਲਿਦ ਨੇ ਯੂਕੇ ਡਿਊਟ ਸਿੰਗਲ "ਬੀ ਮਾਈ ਬੇਬੀ" ਰਿਲੀਜ਼ ਕੀਤਾ, ਜਿਸਦਾ ਰਿਮਿਕਸ ਟ੍ਰੈਕ ਯੂਕੇ ਦੇ ਟੌਪ ਡੀਜੇ ਜੱਜ ਜੁਲਜ਼ ਦੁਆਰਾ ਤਿਆਰ ਕੀਤਾ ਗਿਆ ਸੀ।[2] ਖ਼ਾਲਿਦ ਨੇ ਸਿੰਗਲ ਟ੍ਰੈਕ "ਜਸਟ 3 ਵਰਡਜ਼" ਲਈ ਅੰਗਰੇਜ਼ੀ-ਨੋਰਸੀਅਨ ਬੋਆਏ ਬੈਂਡ ਏ1 ਨਾਲ ਮਿਲ ਕੇ ਕੰਮ ਕੀਤਾ, ਜਿਸ ਦੀ ਪ੍ਰ੍ਫ਼ੋਰਮੈਂਸ ਲੰਡਨ ਦੀ ਓ 2 ਅਕੈਡਮੀ ਵਿੱਚ 31 ਅਕਤੂਬਰ 2011 ਨੂੰ ਦਿੱਤੀ ਗਈ।[ਹਵਾਲਾ ਲੋੜੀਂਦਾ] ਸਾਲ 2011 ਵਿਚ, ਐਨੀ ਨੂੰ ਪਾਕਿਸਤਾਨ ਮੀਡੀਆ ਅਵਾਰਡ ਵੱਲੋਂ 2011 ਦੀ ਸਰਵੋਤਮ ਔਰਤ ਗਾਇਕ ਲਈ ਨਾਮਜ਼ਦ ਕੀਤਾ ਗਿਆ ਸੀ।
ਉਸਨੇ 2010 ਦੇ ਲੋਰਿਯਲ ਕਰਾਚੀ ਫੈਸ਼ਨ ਵੀਕ ਵਿੱਚ ਬੀਐਨਐਸ ਕਿਉਚਰ[2] ਲਈ ਅਤੇ 2011ਵਿੱਚ ਅਮਾਰ ਬੇਲਾਲ[3] ਲਈ ਵਾੱਕ ਕੀਤੀ।ਉਹ ਜੂਨ 2011 ਵਿੱਚ ਲੁੱਕ ਮੈਗਜ਼ੀਨ ਵਿੱਚ ਪ੍ਰਦਰਸ਼ਤ ਕੀਤੀ ਗਈ ਸੀ। ਉਸੇ ਮਹੀਨੇ, ਉਸਨੇ ਲਾਹੌਰ ਵਿੱਚ ਆਪਣੇ ਕੈਫੇ ਦੀ ਸ਼ੁਰੂਆਤ ਕੀਤੀ, ਜੋ ਕਿ ਸਭ ਤੋਂ ਮਸ਼ਹੂਰ ਖੇਤਰਾਂ ਵਿੱਚ ਸਥਿਤ ਹੈ ਅਤੇ ਨੌਜਵਾਨਾਂ ਵਿੱਚ ਇਹ ਝੱਟ ਹਿੱਟ ਹੋ ਗਿਆ। ਅਗਸਤ 2011 ਵਿਚ, ਉਸ ਨੇ ਆਪਣੇ ਮੌਜੂਦਾ ਮੁਹਿੰਮ ਲਈ, ਨਾਰਵੇ ਵਿੱਚ ਇੱਕ ਦੂਰਸੰਚਾਰ ਕੰਪਨੀ ਲੇਬਾਰਾ ਨਾਲ ਇਕਰਾਰਨਾਮੇ 'ਤੇ ਦਸਤਖਤ ਕੀਤੇ। ਅਖ਼ਬਾਰਾਂ ਅਤੇ ਬਿਲਬੋਰਡਾਂ ਤੋਂ ਇਲਾਵਾ, ਉਹ ਹਰ ਬੱਸ, ਟਿਊਬ, ਰੇਲਵੇ ਅਤੇ ਆਪਣੇ ਸਟੇਸ਼ਨਾਂ ਤੇ ਨਾਰਵੇ ਵਿੱਚ ਦੇਖੀ ਜਾ ਸਕਦੀ ਹੈ।[1] [ਹਵਾਲਾ ਲੋੜੀਂਦਾ]
ਉਹ 2011 ਵਿੱਚ ਪਾਕਿਸਤਾਨੀ ਹੜ੍ਹ ਪੀੜਤਾਂ ਲਈ ਕੰਮ ਕਰ ਰਹੇ ਨਾਰਵੇ ਦੀ ਰੈੱਡ ਕਰਾਸ ਗੁਡਵਿਲ ਐਂਬੈਸਡਰ ਸੀ[4]
ਐਨੀ ਖ਼ਾਲਿਦ ਨੇ ਆਪਣੇ ਆਪ ਨੂੰ ਆਪਣੇ ਪਿਤਾ ਵਾਲੀ ਸਾਇਡ ਤੋਂ ਕਸ਼ਮੀਰੀ ਅਤੇ ਆਪਣੀ ਮਾਤਾ ਵਾਲੀ ਸਾਇਡ ਤੋਂ ਯੇਮੇਨੀ ਦੱਸਿਆ ਹੈ।[5] ਉਸ ਨੇ ਮਲਿਕ ਨੌਰੀਦ ਅਵਾਨ ਨਾਲ ਜੁਲਾਈ 2012, ਲਾਹੌਰ ਵਿੱਚ ਵਿਆਹ ਕੀਤਾ, ਪਰ ਬਾਅਦ ਵਿੱਚ ਤਲਾਕ ਹੋ ਗਿਆ।[6][7]
26 ਦਸੰਬਰ 2014, ਐਨੀ ਨੇ ਸਾਦ ਅਹਿਮਦ ਖਾਨ ਨਾਲ ਲਾਹੌਰ, ਪਾਕਿਸਤਾਨ ਵਿੱਚ ਨਿਕਾਹ ਕੀਤਾ।[8]
ਸਾਲ | ਸਿਰਲੇਖ | ਪੀਕ ਅਹੁਦੇ | |
---|---|---|---|
ਪਾਕਿਸਤਾਨ ਐਲਬਮ ਚਾਰਟ | ਭਾਰਤੀ ਐਲਬਮ ਚਾਰਟ | ||
2006 | ਰਾਜਕੁਮਾਰੀ
|
-- | -- |
2010 | ਕਯਾ ਯੇਹੀ ਪਿਆਰ ਹੈ | – | – |
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)CS1 maint: archived copy as title (link)
![]() | ਇਸ ਲੇਖ ਵਿੱਚ ਇੱਕ ਹਵਾਲਿਆਂ ਦੀ ਸੂਚੀ ਸ਼ਾਮਿਲ ਹੈ, ਪਰ ਇਸਦੇ ਸੋਮੇ ਅਸਪਸ਼ਟ ਹਨ ਕਿਉਂਕਿ ਇਹ ਨਾਕਾਫੀ ਇਨਲਾਈਨ ਹਵਾਲੇ ਰੱਖਦਾ ਹੈ. (September 2012) |