ਐਮ. ਸੁਕੁਮਾਰਨ | |
---|---|
ਜਨਮ | 1943 ਕੇਰਲਾ ਦੇ ਪਲੱਕੜ ਜ਼ਿਲ੍ਹੇ ਵਿੱਚ ਚਿਤੂਰ |
ਮੌਤ | ਮਾਰਚ 16, 2018 ਤੀਰੁਵਨੰਤਪੁਰਮ, ਕੇਰਲ | (ਉਮਰ 75)
ਕਿੱਤਾ | ਲੇਖਕ |
ਰਾਸ਼ਟਰੀਅਤਾ | ਭਾਰਤੀ |
ਸ਼ੈਲੀ | ਨਿੱਕੀ ਕਹਾਣੀ, ਨਾਵਲ |
ਪ੍ਰਮੁੱਖ ਅਵਾਰਡ | |
ਜੀਵਨ ਸਾਥੀ | ਮੀਨਾਕਸ਼ੀ |
ਬੱਚੇ | ਰਜਨੀ |
ਐਮ. ਸੁਕੁਮਾਰਨ (1943-2018) ਮਲਿਆਲਮ ਸਾਹਿਤ ਦਾ ਇੱਕ ਭਾਰਤੀ ਲੇਖਕ ਸੀ, ਜੋ ਆਪਣੇ ਨਾਵਲਾਂ ਅਤੇ ਰਾਜਨੀਤਿਕ ਟਕੋਰਾਂ ਵਾਲੀਆਂ ਛੋਟੀਆਂ ਕਹਾਣੀਆਂ ਲਈ ਮਸ਼ਹੂਰ ਹੈ। ਉਸ ਦੀਆਂ ਰਚਨਾਵਾਂ ਵਿਚੋਂ ਮਰੀਚਿਤਿਲਾਤਵਰੂਦੇ ਸਮਾਰਕੰਗਲ, ਸੇਸ਼ਕਰਿਆ, ਚੁਵਾਨਾ ਚਿਹੰਗਲ ਅਤੇ ਜਨੀਤਕਮ ਵਿਸ਼ੇਸ਼ਤਾਵਾਂ ਹਨ ਅਤੇ ਉਸ ਦੀਆਂ ਪੰਜ ਕਹਾਣੀਆਂ ਤੇ ਫਿਲਮਾਂ ਬਣਾਈਆਂ ਗਈਆਂ ਹਨ। ਸਰਬੋਤਮ ਕਹਾਣੀ ਲਈ ਦੋ ਵਾਰ ਕੇਰਲਾ ਰਾਜ ਫਿਲਮ ਪੁਰਸਕਾਰ ਪ੍ਰਾਪਤ ਕਰਨ ਵਾਲੇ, ਸੁਕੁਮਾਰਨ ਨੂੰ 1976 ਵਿੱਚ ਕਹਾਣੀ ਦਾ ਕੇਰਲ ਸਾਹਿਤ ਅਕਾਦਮੀ ਪੁਰਸਕਾਰ ਅਤੇ 2006 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।
ਐਮ. ਸੁਕੁਮਾਰਨ ਦਾ ਜਨਮ 1943 ਵਿੱਚ ਦੱਖਣੀ ਭਾਰਤ ਦੇ ਕੇਰਲਾ ਦੇ ਪਲੱਕੜ ਜ਼ਿਲ੍ਹੇ ਦੇ ਚਿਤੂਰ ਵਿਖੇ ਨਾਰਾਇਣ ਮੰਨਦੀਅਰ ਅਤੇ ਮੀਨਾਕਸ਼ੀ ਅੰਮਾ ਦੇ ਘਰ ਹੋਇਆ ਸੀ।[1] ਆਪਣੀ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇੱਕ ਸ਼ੂਗਰ ਫੈਕਟਰੀ ਵਿੱਚ ਕੀਤੀ।[2] ਉਹ 1963 ਵਿੱਚ ਤੀਰੁਵਨੰਤਪੁਰਮ ਚਲਾ ਗਿਆ,[3] ਉਹ ਲੇਖਾਕਾਰ ਦੇ ਦਫ਼ਤਰ ਵਿੱਚ ਬਤੌਰ ਕਲਰਕ ਨਿਯੁਕਤ ਹੋਇਆ, ਇਸ ਤੋਂ ਬਾਅਦ ਉਹ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਵਾਦੀ) ਦੇ ਮੈਂਬਰ ਵਜੋਂ ਟਰੇਡ ਯੂਨੀਅਨ ਦੀਆਂ ਗਤੀਵਿਧੀਆਂ ਵੀ ਸਰਗਰਮੀ ਨਾਲ ਕਰਦਾ ਰਿਹਾ। ਉਸ ਦੀਆਂ ਰਾਜਨੀਤਿਕ ਗਤੀਵਿਧੀਆਂ ਕਾਰਨ ਉਸ ਨੂੰ 1974 ਵਿੱਚ ਅਹੁਦੇ ਤੋਂ ਹਟਾ ਦਿੱਤਾ,[4][5] ਅਤੇ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਕੇਂਦਰੀ ਸਰਕਾਰ ਦੇ ਕਿਸੇ ਕਰਮਚਾਰੀ ਨੂੰ ਇੱਕ ਰਾਸ਼ਟਰਪਤੀ ਦੇ ਆਦੇਸ਼ ਦੁਆਰਾ ਖਤਮ ਕੀਤਾ ਗਿਆ ਸੀ।[6] ਬਾਅਦ ਵਿੱਚ, ਉਹ ਖੱਬੇਪੱਖੀ ਰਾਜਨੀਤੀ ਤੋਂ ਨਿਰਾਸ਼ ਹੋ ਗਿਆ ਸੀ ਅਤੇ ਉਸ ਦੇ ਨਾਵਲ, ਸ਼ੇਸ਼ਕਰਿਆ, ਵਿੱਚ ਇੱਕ ਨਿਰਾਸ਼ਾਵਾਦੀ ਰਾਜਨੇਤਾ ਦੇ ਚਿੱਤਰਣ ਦੇ ਨਤੀਜੇ ਵਜੋਂ 1982 ਵਿੱਚ ਉਸ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਸੀ।[7]
ਸੁਕੁਮਾਰਨ ਦਾ ਵਿਆਹ ਮੀਨਾਕਸ਼ੀ ਨਾਲ ਹੋਇਆ ਸੀ ਅਤੇ ਜੋੜੇ ਦੀ ਇੱਕ ਧੀ, ਰਜਨੀ ਸੀ।[8] ਉਸ ਦੀ ਮੌਤ 16 ਮਾਰਚ, 2018 ਨੂੰ 75 ਸਾਲ ਦੀ ਉਮਰ ਵਿੱਚ ਸ਼੍ਰੀ ਚਿਤਰ ਤਿਰੂਨਲ ਇੰਸਟੀਚਿਊਟ ਫਾਰ ਮੈਡੀਕਲ ਸਾਇੰਸਜ਼ ਐਂਡ ਟੈਕਨੋਲੋਜੀ, ਤੀਰੁਵਨੰਤਪੁਰਮ ਵਿਖੇ ਹੋਈ, ਜਿਥੇ ਉਹ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਇਲਾਜ ਕਰਵਾ ਰਿਹਾ ਸੀ।[6] ਰਜਨੀ ਵੀ ਇੱਕ ਲੇਖਕ ਹੈ,[3] ਰਜਨੀ ਮੰਨਦੀਅਰ ਦੇ ਨਾਮ ਹੇਠ ਲਿਖਦੀ ਹੈ।[9]
ਸੁਕੁਮਾਰਨ ਨੇ 16 ਸਾਲ ਦੀ ਉਮਰ ਤੋਂ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਆਪਣੀ ਪਹਿਲੀ ਕਹਾਣੀ, ਮੜਤੂਲੀਕਲ, 1963 ਵਿੱਚ, ਮਲਿਆਲਾ ਮਨੋਰਮਾ ਵਿੱਚ ਪ੍ਰਕਾਸ਼ਤ ਕਰਵਾਈ, ਜਦੋਂ ਉਹ 20 ਸਾਲਾਂ ਦਾ ਸੀ।
{{cite web}}
: CS1 maint: multiple names: authors list (link)