ਕਿੰਗ ਕੌਂਗ | |
---|---|
ਜਨਮ | 1909 ਹੰਗਰੀ |
ਮੌਤ | 16 ਮਈ 1970 ਸਿੰਗਾਪੁਰ |
ਮੌਤ ਦਾ ਕਾਰਨ | Car accident |
ਪ੍ਰੋਫੈਸ਼ਨਲ ਕੁਸ਼ਤੀ ਕੈਰੀਅਰ | |
ਰਿੰਗ ਨਾਮ | ਕਿੰਗ ਕੌਂਗ |
ਕੱਦ | 6 ft 0 in (183 cm) |
ਭਾਰ | 444lb (201kg) |
Billed from | ਆਸਟਰੇਲੀਆ |
ਪਹਿਲਾ ਮੈਚ | 1937 |
ਰਿਟਾਇਰ | died unretired |
ਐਮਿਲੀ ਜ਼ਾਜਾ (1909 – 16 ਮਈ 1970), ਰਿੰਗ ਦਾ ਨਾਮ: ਕਿੰਗ ਕੌਂਗ, ਇੱਕ ਆਸਟਰੇਲੀਆਈ-ਭਾਰਤੀ ਪਹਿਲਵਾਨ ਅਤੇ ਅਦਾਕਾਰ ਸੀ। ਉਸਦਾ ਜਨਮ 1909 ਵਿੱਚ ਹੰਗਰੀ ਵਿੱਚ ਹੋਇਆ ਸੀ। ਉਹ 1929 ਤੋਂ 1970 ਤੱਕ ਸਰਗਰਮ ਸੀ।[1] ਉਹ ਇੱਕ ਸਧਾਰਨ ਦੋਸਤਾਨਾ ਪਾਤਰ ਸੀ। ਉਸ ਦੀ ਮਾਤਰ ਮੌਜੂਦਗੀ ਹੀ ਕਿਸੇ ਵੀ ਹਾਲ ਜਾਂ ਸਟੇਡੀਅਮ ਨੂੰ ਭਰ ਦਿੰਦੀ ਸੀ। ਉਹ 1937 ਤੋਂ 1970 ਵਿੱਚ ਆਪਣੀ ਮੌਤ ਤੱਕ ਦੂਰ ਪੂਰਬ ਦਾ ਪਸੰਦੀਦਾ ਸੀ। ਉਸ ਨੇ ਜਿਆਦਾਤਰ ਜਪਾਨ, ਸਿੰਗਾਪੁਰ, ਯੂਰਪ, ਨਿਊਜ਼ੀਲੈਂਡ, ਅਤੇ ਆਸਟਰੇਲੀਆ ਵਿੱਚ ਘੁਲਦਾ ਰਿਹਾ। ਪੇਸ਼ਾਵਰ ਕੁਸ਼ਤੀ ਵਿੱਚ ਉਸ ਦੇ ਰਵਾਇਤੀ ਵਿਰੋਧੀ ਸ਼ੇਕ ਅਲੀ ਅਤੇ ਦਾਰਾ ਸਿੰਘ ਸਨ।[2]