ਐਲਿਜ਼ਾਬੈਥ ਏ. ਗ੍ਰੋਸਜ਼ | |
---|---|
ਸਿੱਖਿਆ | ਸਿਡਨੀ ਯੂਨੀਵਰਸਿਟੀ (ਪੀਐਚ.ਡੀ), (ਬੈਚੂਲਰ ਆਫ਼ ਆਰਟਸ) |
ਜ਼ਿਕਰਯੋਗ ਕੰਮ | ਵੋਲਾਟਾਇਲ ਬੋਡੀਜ਼: ਟੁਵਰਡ ਏ ਕੋਰਪੋਰੀਅਲ ਫੈਮੀਨਿਜ਼ਮ |
ਪੁਰਸਕਾਰ | ਨਿਊ ਸਾਊਥ ਵੇਲਸ ਪ੍ਰੀਮੀਅਰ'ਸ ਲਿਟਰੇਰੀ ਅਵਾਰਡਸ#ਗਲੀਬੁਕਸ ਪ੍ਰਾਇਜ਼ ਫ਼ਾਰ ਕ੍ਰਿਟੀਕਲ ਰਾਈਟਿੰਗ (ਵੋਲਾਟਾਇਲ ਬੋਡੀਜ਼, 1995 ਲਈ ਜੇਤੂ) |
ਕਾਲ | ਸਮਕਾਲੀ ਦਰਸ਼ਨ |
ਖੇਤਰ | ਪੱਛਮੀ ਦਰਸ਼ਨ |
ਸਕੂਲ | ਮਹਾਂਦੀਪ ਦਾਰਸ਼ਨਿਕ, ਨਾਰੀਵਾਦੀ ਸਿਧਾਂਤ, ਕੁਇਰ ਸਿਧਾਂਤ |
ਅਦਾਰੇ | ਡਿਊਕ ਯੂਨੀਵਰਸਿਟੀ |
ਥੀਸਿਸ | ਮਨੋਵਿਗਿਆਨ ਅਤੇ ਵਿਸ਼ਾ-ਵਸਤੂ ਦੇ ਉਸਾਰੀ ਦੇ ਸਮਾਜਿਕ ਨਿਰਮਾਣ[1] |
ਮੁੱਖ ਰੁਚੀਆਂ | ਨਾਰੀਵਾਦੀ ਦਾਰਸ਼ਨਿਕ, ਮਨੋਵਿਗਿਆਨਿਕ ਸਿਧਾਂਤ, ਵਿਰਚਨਾਵਾਦ, ਕਲਾ ਦਰਸ਼ਨ, ਜ਼ਿਲ ਦੇਲੂਜ਼ ਦਾ ਦਰਸ਼ਨ, ਡਾਰਵਿਨਵਾਦ ਅਤੇ ਲਿੰਗਕ ਚੋਣ |
ਪ੍ਰਭਾਵਿਤ ਕਰਨ ਵਾਲੇ |
ਐਲਿਜ਼ਾਬੈਥ ਗ੍ਰੋਸਜ਼ (ਜਨਮ 1952 ਵਿੱਚ ਸਿਡਨੀ, ਆਸਟਰੇਲੀਆ[2]) ਇੱਕ ਆਸਟਰੇਲੀਆਈ ਦਾਰਸ਼ਨਿਕ, ਨਾਰੀਵਾਦੀ ਸਿਧਾਂਤਕਾਰ ਅਤੇ ਯੂ.ਐਸ. ਵਿੱਚ ਬਤੌਰ ਪ੍ਰੋਫੈਸਰ ਕੰਮ ਕਰਦੀ ਹੈ। ਉਹ ਡਿਊਕ ਯੂਨੀਵਰਸਿਟੀ ਵਿੱਚ ਜੀਨ ਫੋਕਸ ਓ'ਬਾਰ ਮਹਿਲਾ ਦੇ ਅਧਿਐਨ ਦੀ ਪ੍ਰੋਫੈਸਰ ਹੈ। ਉਸ ਨੇ 20ਵੀਂ ਸਦੀ ਫਰਾਂਸ ਦਾਰਸ਼ਨਿਕ ਯਾਕ ਲਾਕਾਂ, ਯਾਕ ਦੇਰੀਦਾ, ਮਿਸ਼ੇਲ ਫੂਕੋ, ਲੂਸ ਇਰੀਗਾਰੇ ਅਤੇ ਜ਼ਿਲ ਦੇਲੂਜ਼, ਦੇ ਨਾਲ ਨਾਲ ਲਿੰਗ, ਝੁਕਾਓ, ਅਸਥਿਰਤਾ, ਅਤੇ ਡਾਰਵਿਨ ਦੇ ਵਿਕਾਸਵਾਦ ਦੀ ਥਿਊਰੀ ਬਾਰੇ ਲਿਖਿਆ।
1981 ਵਿੱਚ, ਗ੍ਰੋਸਜ਼ ਨੇ ਸਿਡਨੀ ਯੂਨੀਵਰਸਿਟੀ ਵਿੱਚ ਜਨਰਲ ਫਿਲਾਸਫੀ ਵਿਭਾਗ ਤੋਂ ਪੀਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ, ਜਿੱਥੇ ਉਹ 1978 ਤੋਂ 1991 ਤੱਕ ਲੈਕਚਰਾਰ ਰਹੀ। 1992 ਵਿੱਚ ਉਹ ਮੋਨਾਸ ਯੂਨੀਵਰਸਿਟੀ ਚਲੀ ਗਈ। 1999 ਤੋਂ 2001 ਤੱਕ, ਉਹ ਬਫੈਲੋ ਵਿੱਖੇ ਸਟੇਟ ਯੂਨੀਵਰਸਿਟੀ ਆਫ਼ ਨਿਊ ਯਾਰਕ ਵਿੱਚ ਤੁਲਨਾਤਮਿਕ ਸਾਹਿਤ ਅਤੇ ਅੰਗਰੇਜ਼ੀ ਦੀ ਪ੍ਰੋਫੈਸਰ ਰਹੀ। ਉਸ ਨੇ 2012 ਵਿੱਚ ਡਿਊਕ ਯੂਨੀਵਰਸਿਟੀ ਵਿੱਚ ਵਿਮੈਨ ਸਟੱਡੀਜ਼ ਐਂਡ ਲਿਟਰੇਚਰ ਦੇ ਪ੍ਰੋਫੈਸਰ ਬਣਨ ਤੱਕ 2002 ਤੋਂ ਔਰਤਾਂ ਅਤੇ ਜੈਂਡਰ ਅਧਿਐਨ ਵਿਭਾਗ ਵਿੱਚ ਰਟਗਰਜ਼ ਯੂਨੀਵਰਸਿਟੀ ਵਿੱਚ ਪੜ੍ਹਾਇਆ।[3]