ਓ ਪੰਨੀਰਸੇਲਵਮ | |
---|---|
Deputy Chief Minister of Tamil Nadu | |
ਦਫ਼ਤਰ ਵਿੱਚ 21 ऑगस्ट 2017 – 06 मे 2021 | |
Chief Minister of Tamil Nadu | |
ਦਫ਼ਤਰ ਵਿੱਚ 6 ਦਸੰਬਰ 2016 – 14 फरवरी 2017 | |
ਗਵਰਨਰ | C. Vidyasagar Rao |
ਤੋਂ ਪਹਿਲਾਂ | ਜੈਲਲਿਤਾ |
ਤੋਂ ਬਾਅਦ | के.पलास्वामी |
ਦਫ਼ਤਰ ਵਿੱਚ 29 ਸਤੰਬਰ 2014 – 22 ਮਈ 2015 | |
ਤੋਂ ਪਹਿਲਾਂ | ਜੈਲਲਿਤਾ |
ਤੋਂ ਬਾਅਦ | ਜੈਲਲਿਤਾ |
ਹਲਕਾ | Bodinayakkanur |
ਦਫ਼ਤਰ ਵਿੱਚ 21 September 2001 – 1 March 2002 | |
ਤੋਂ ਪਹਿਲਾਂ | ਜੈਲਲਿਤਾ |
ਤੋਂ ਬਾਅਦ | ਜੈਲਲਿਤਾ |
ਹਲਕਾ | Periyakulam |
ਨਿੱਜੀ ਜਾਣਕਾਰੀ | |
ਜਨਮ | [1] Periyakulam, Tamil Nadu, India | ਜਨਵਰੀ 14, 1951
ਸਿਆਸੀ ਪਾਰਟੀ | All India Anna Dravida Munnetra Kazhagam |
ਜੀਵਨ ਸਾਥੀ | P. Vijayalakshmi [2] |
ਬੱਚੇ | 3[3] |
ਓ ਪੰਨੀਰਸੇਲਵਮ (ਜਨਮ 14 ਜਨਵਰੀ 1951) ਭਾਰਤੀ ਸਿਆਸਤਦਾਨ ਹੈ, ਜਿਸਨੇ 2001-2002, 2014-2015 ਅਤੇ 2016-2017 ਤੱਕ 3 ਵਾਰ ਤਾਮਿਲਨਾਡੂ ਦੇ 6ਵੇਂ ਮੁੱਖ ਮੰਤਰੀ ਅਤੇ 21 ਅਗਸਤ 2017 ਤੋਂ 6 ਮਈ 2020 ਤੱਕ ਤਾਮਿਲਨਾਡੂ ਦੇ ਦੂਜੇ ਉਪ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ। ਇੱਕ ਵਾਰ ਕਾਰਜਕਾਰੀ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ।
ਉਹ ਏ.ਆਈ.ਏ.ਡੀ.ਐਮ.ਕੇ. ਸਿਆਸੀ ਪਾਰਟੀ ਦਾ ਕੋਆਰਡੀਨੇਟਰ ਹੈ ਅਤੇ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਅਤੇ ਏ.ਆਈ.ਏ.ਡੀ.ਐਮ.ਕੇ. ਜਨਰਲ ਸਕੱਤਰ ਜੇ. ਜੈਲਲਿਤਾ ਦਾ ਪੱਕਾ ਸਹਿਯੋਗੀ ਸੀ। ਮੁੱਖ ਮੰਤਰੀ ਵਜੋਂ ਉਨ੍ਹਾਂ ਦੇ ਪਹਿਲੇ ਦੋ ਕਾਰਜਕਾਲ ਉਦੋਂ ਆਏ ਜਦੋਂ ਉਨ੍ਹਾਂ ਨੇ ਜੈਲਲਿਤਾ ਦੀ ਜਗ੍ਹਾ ਲੈ ਲਈ, ਜਦੋਂ ਉਨ੍ਹਾਂ ਨੂੰ ਅਦਾਲਤਾਂ ਦੁਆਰਾ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ ਸੀ। ਉਨ੍ਹਾਂ ਦਾ ਤੀਜਾ ਕਾਰਜਕਾਲ ਮੁੱਖ ਮੰਤਰੀ ਜੈਲਲਿਤਾ ਦੀ ਮੌਤ ਤੋਂ ਬਾਅਦ ਸ਼ੁਰੂ ਹੋਇਆ, ਜੋ ਦੋ ਮਹੀਨਿਆਂ ਬਾਅਦ ਖ਼ਤਮ ਹੋਇਆ, ਐਡਪਦੀ ਕੇ. ਪਲਾਨੀਸਵਾਮੀ ਨੂੰ ਮੁੱਖ ਮੰਤਰੀ ਚੁਣਿਆ ਗਿਆ।[4][5] ਉਸ ਨੇ 21 ਅਗਸਤ 2017 ਨੂੰ ਤਾਮਿਲਨਾਡੂ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਉਸ ਕੋਲ ਵਿੱਤ, ਹਾਊਸਿੰਗ, ਪੇਂਡੂ ਆਵਾਸ, ਹਾਊਸਿੰਗ ਡਿਵੈਲਪਮੈਂਟ, ਸਲੱਮ ਕਲੀਅਰੈਂਸ ਬੋਰਡ ਅਤੇ ਰਿਹਾਇਸ਼ ਕੰਟਰੋਲ, ਟਾਊਨ ਪਲਾਨਿੰਗ, ਸ਼ਹਿਰੀ ਵਿਕਾਸ, ਅਤੇ ਚੇਨਈ ਮੈਟਰੋਪੋਲੀਟਨ ਵਿਕਾਸ ਅਥਾਰਟੀ ਦੇ ਪੋਰਟਫੋਲੀਓ ਵੀ ਹਨ।[6] 4 ਜਨਵਰੀ 2018 ਨੂੰ, ਓ. ਪਨੀਰਸੇਲਵਮ ਨੂੰ ਤਾਮਿਲਨਾਡੂ ਵਿਧਾਨ ਸਭਾ ਵਿੱਚ ਸਦਨ ਦਾ ਨੇਤਾ ਚੁਣਿਆ ਗਿਆ।
ਪਨੀਰਸੇਲਵਮ ਦਾ ਜਨਮ 14 ਜਨਵਰੀ 1951 ਨੂੰ ਪੇਰੀਆਕੁਲਮ, ਤਾਮਿਲਨਾਡੂ ਵਿੱਚ ਹੋਇਆ ਸੀ। ਉਸਨੇ ਥੇਨੀ ਜ਼ਿਲੇ ਦੇ ਉਥਾਮਾਪਲਯਾਮ ਵਿੱਚ ਹਾਜੀ ਕਰੂਥਾ ਰੋਥਰ ਹਾਵਡੀਆ ਕਾਲਜ ਤੋਂ ਬੈਚਲਰ ਆਫ਼ ਆਰਟਸ ਦੀ ਡਿਗਰੀ ਪ੍ਰਾਪਤ ਕੀਤੀ। ਤੇਨਾਲੀ ਦੇ ਉਸ ਦੇ ਕਰੀਬੀ ਦੋਸਤ ਸਲਾਵੁੱਦੀਨ ਨੇ ਉਸ ਨੂੰ ਰਾਜਨੀਤੀ ਵਿਚ ਜਾਣ ਲਈ ਉਤਸ਼ਾਹਿਤ ਕੀਤਾ। ਉਸ ਕੋਲ ਕੁਝ ਵਾਹੀਯੋਗ ਜ਼ਮੀਨ ਵੀ ਸੀ। ਉਸਦਾ ਵਿਆਹ ਪੀ. ਵਿਜੇਲਕਸ਼ਮੀ ਨਾਲ ਹੋਇਆ ਹੈ ਅਤੇ ਜੋੜੇ ਦੇ ਤਿੰਨ ਬੱਚੇ ਹਨ। ਉਹ ਵਰਤਮਾਨ ਵਿੱਚ ਥੇਨੀ ਜ਼ਿਲੇ ਦੇ ਬੋਦੀਨਾਇਕਾਨੂਰ ਹਲਕੇ ਤੋਂ ਚੁਣੇ ਗਏ ਹਨ।[7] ਉਸਦੀ ਪਤਨੀ ਦੀ 1 ਸਤੰਬਰ 2021 ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।[8]
{{cite web}}
: Check date values in: |archive-date=
(help); Unknown parameter |dead-url=
ignored (|url-status=
suggested) (help)