ਓਲਗਾ ਬਰੌਮਸ (ਜਨਮ 6 ਮਈ 1949, ਹੇਰਮੌਪੋਲਿਸ) ਯੂਨਾਨ ਦੀ ਕਵੀਤਰੀ ਹੈ, ਜੋ ਸੰਯੁਕਤ ਰਾਜ ਦੀ ਵਸਨੀਕ ਹੈ।
ਬਰੌਮਸ ਦਾ ਜਨਮ ਅਤੇ ਪਰਵਰਿਸ਼ ਸੈਰੋਸ ਟਾਪੂ 'ਤੇ ਹੋਈ, ਉਸਨੇ ਫ਼ੁਲਬ੍ਰਾਇਟ ਪ੍ਰੋਗਰਾਮ ਅਧਿਐਨ ਤਹਿਤ ਸੰਯੁਕਤ ਰਾਜ ਅਮਰੀਕਾ ਵਿੱਚ ਪੈਨਸਿਲਵੇਨੀਆ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ। ਉਥੇ ਉਸਨੇ ਆਰਕੀਟੈਕਚਰ ਵਿੱਚ ਆਪਣੀ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ। ਬਾਅਦ ਵਿਚ ਉਸਨੇ ਓਰੇਗਨ ਯੂਨੀਵਰਸਿਟੀ ਤੋਂ ਮਾਸਟਰ ਆਫ਼ ਫਾਈਨ ਆਰਟਸ ਦੀ ਡਿਗਰੀ ਹਾਸਿਲ ਕੀਤੀ।[1]
ਇਸ ਡਿਗਰੀ ਦੇ ਬਾਅਦ ਬਰੌਮਸ ਨੇ ਫ੍ਰੀਹੈਂਡ ਦੀ ਸਹਿ-ਸਥਾਪਨਾ ਕੀਤੀ ਅਤੇ ਇਸ ਵਿਚ ਪੜ੍ਹਾਉਣ ਦਾ ਕੰਮ ਕੀਤਾ, ਇਹ ਮੈਸੇਚਿਉਸੇਟਸ ਦੇ ਇਨਕੌਰਪੋਰੇਟਡ ਵਿਚ ਪ੍ਰੋਵੀਂਸਟਾਉਨ ਦਾ ਔਰਤ ਲੇਖਕਾਂ ਅਤੇ ਕਲਾਕਾਰਾਂ ਲਈ ਇਕ ਸਕੂਲ ਹੈ, ਜੋ ਸਕੂਲ 1987 ਵਿੱਚ ਭੰਗ ਹੋ ਗਿਆ ਸੀ।
ਬਰੌਮਸ ਨੇ ਕਈ ਯੂਨੀਵਰਸਿਟੀਆਂ ਵਿਚ ਸਿਰਜਣਾਤਮਕ ਲੇਖਣ ਪ੍ਰੋਗਰਾਮਾਂ ਵਿਚ ਕੰਮ ਕੀਤਾ ਹੈ, ਜਿਸ ਵਿਚ ਇਡਹੋ ਯੂਨੀਵਰਸਿਟੀ ਅਤੇ ਗੌਡਾਰਡ ਕਾਲਜ ਸ਼ਾਮਿਲ ਹਨ।[1] ਇਸ ਸਮੇਂ ਉਹ ਬ੍ਰਾਂਡਿਸ ਯੂਨੀਵਰਸਿਟੀ ਵਿਖੇ ਪ੍ਰੈਕਟਿਸ ਆਫ਼ ਇੰਗਲਿਸ਼ ਦੀ ਪ੍ਰੋਫੈਸਰ ਐਮਰੀਟਾ ਹੈ।[2]
ਉਸਲਾ ਪਹਿਲਾ ਕਵਿਤਾਵਾਂ ਦਾ ਸੰਗ੍ਰਹਿ, ਬਿਗਿਨਿੰਗ ਵਿਦ ਓ , ਉਸ ਦੇ ਸਪਸ਼ਟ ਲੈਸਬੀਅਨ ਸੈਕਸੂਅਲਤਾ ਨੂੰ ਜਾਹਿਰ ਕਰਨ ਲਈ ਇਕ ਪਹਿਲ ਵਜੋਂ ਮੰਨਿਆ ਜਾਂਦਾ ਸੀ।[1] ਬਰੌਮਸ ਨੂੰ 1977 ਵਿੱਚ ਯੇਲ ਯੰਗਰ ਪੋਇਟਸ ਸੀਰੀਜ਼ [3] ਲਈ ਸਟੈਨਲੇ ਕਨਿਟਜ਼ ਦੁਆਰਾ ਚੁਣਿਆ ਗਿਆ ਸੀ, ਉਹ ਇਹ ਅਵਾਰਡ ਪ੍ਰਾਪਤ ਕਰਨ ਵਾਲੀ ਅੰਗਰੇਜ਼ੀ ਦੀ ਪਹਿਲੀ ਗੈਰ-ਮੂਲ ਭਾਸ਼ਿਕ ਕਵਿਤਰੀ ਸੀ। ਹੋਰ ਸਨਮਾਨਾਂ ਵਿੱਚ ਗੁਗਨਹਾਈਮ ਫੈਲੋਸ਼ਿਪ ਅਤੇ ਆਰਟਸ ਲਈ ਰਾਸ਼ਟਰੀ ਐਂਡੋਮੈਂਟ ਦੀ ਫੈਲੋਸ਼ਿਪ ਸ਼ਾਮਿਲ ਹੈ। ਉਹ 1995 ਤੋਂ ਬ੍ਰਾਂਡਿਸ ਯੂਨੀਵਰਸਿਟੀ ਵਿਖੇ ਕਵੀ-ਇਨ-ਰੈਜ਼ੀਡੈਂਸ ਅਤੇ ਡਾਇਰੈਕਟਰ ਕਰੀਏਟਿਵ ਰਾਈਟਿੰਗ ਰਹੀ ਹੈ।