ਕਟਾਸਰਾਜ ਮੰਦਰ | |
---|---|
![]() A variety of architectural styles are present at the temple complex | |
ਧਰਮ | |
ਮਾਨਤਾ | ਹਿੰਦੂ |
ਜ਼ਿਲ੍ਹਾ | ਚਕਵਾਲ ਜ਼ਿਲ੍ਹਾ |
ਟਿਕਾਣਾ | |
ਟਿਕਾਣਾ | Choa Saidanshah |
ਰਾਜ | ਪੰਜਾਬ |
ਦੇਸ਼ | ਪਾਕਿਸਤਾਨ |
ਕਟਾਸ ਮੰਦਿਰ ਪਾਕਿਸਤਾਨ ਵਿੱਚ ਚਕਵਾਲ ਤੋਂ 25 ਕਿਲੋਮੀਟਰ ਦੂਰ ਨਮਕ ਕੋਹ ਪਰਬਤ ਲੜੀ ਵਿੱਚ ਸਥਿਤ ਹਿੰਦੂਆਂ ਦਾ ਪ੍ਰਸਿਧ ਤੀਰਥ ਅਸਥਾਨ ਹੈ। ਇੱਥੇ ਇੱਕ ਪ੍ਰਾਚੀਨ ਸ਼ਿਵ ਮੰਦਿਰ ਹੈ। ਇਸ ਦੇ ਇਲਾਵਾ ਹੋਰ ਵੀ ਮੰਦਿਰਾਂ ਦੀ ਲੜੀ ਹੈ ਜੋ ਦਸਵੀਂ ਸ਼ਤਾਬਦੀ ਦੇ ਦੱਸੇ ਜਾਂਦੇ ਹਨ। ਇਹ ਇਤਹਾਸ ਨੂੰ ਦਰਸ਼ਾਉਂਦੇ ਹਨ। ਇਤਿਹਾਸਕਾਰਾਂ ਅਤੇ ਪੁਰਾੱਤਵ ਵਿਭਾਗ ਦੇ ਅਨੁਸਾਰ, ਇਸ ਸਥਾਨ ਨੂੰ ਸ਼ਿਵ ਨੇਤਰ ਮੰਨਿਆ ਜਾਂਦਾ ਹੈ। ਜਦੋਂ ਮਾਂ ਪਾਰਬਤੀ ਸਤੀ ਹੋਈ ਤਾਂ ਭਗਵਾਨ ਸ਼ਿਵ ਦੀਆਂ ਅੱਖਾਂ ਵਿੱਚੋਂ ਦੋ ਹੰਝੂ ਟਪਕੇ। ਇੱਕ ਹੰਝੂ ਕਟਾਸ ਉੱਤੇ ਟਪਕਿਆ ਜਿੱਥੇ ਅਮ੍ਰਿਤਬਣ ਗਿਆ ਇਹ ਅੱਜ ਵੀ ਮਹਾਨ ਸਰੋਵਰ ਅਮ੍ਰਿਤ ਕੁੰਡ ਤੀਰਥ ਸਥਾਨ ਕਟਾਸ ਰਾਜ ਦੇ ਰੂਪ ਵਿੱਚ ਹੈ। ਦੂਜਾ ਹੰਝੂ ਅਜਮੇਰ ਰਾਜਸਥਾਨ ਵਿੱਚ ਟਪਕਿਆ ਅਤੇ ਇੱਥੇ ਪੁਸ਼ਕਰਰਾਜ ਤੀਰਥ ਸਥਾਨ ਹੈ।[1] 1947 ਈ ਵਿੱਚ ਹਿੰਦੂਆਂ ਦੇ ਚਲੇ ਜਾਣ ਦੇ ਬਾਦ ਇਹ ਖੰਡਰਾਂਦੀ ਸ਼ਕਲ ਅਖਤਿਆਰ ਕਰ ਗਿਆ ਹੈ।