![]() | |
ਉਦਯੋਗ | ਪ੍ਰਕਾਸ਼ਨ |
---|---|
ਸਥਾਪਨਾ | 1988 |
ਸੰਸਥਾਪਕ | ਗੀਤਾ ਧਰਮਰਾਜਨ |
ਮੁੱਖ ਦਫ਼ਤਰ | , |
ਉਤਪਾਦ | ਕਿਤਾਬਾਂ |
ਵੈੱਬਸਾਈਟ | Katha Books |
ਕਥਾ ਬੁਕਸ, ਕਥਾ ਨਾਂ ਦੀ ਗ਼ੈਰ ਮੁਨਾਫ਼ੇ ਵਾਲੀ ਸੰਸਥਾ ਦੀ ਮਲਕੀਅਤ ਵਾਲਾ ਇੱਕ ਪ੍ਰਕਾਸ਼ਨ ਘਰ ਹੈ, ਜੋ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ, ਭਾਈਚਾਰਕ ਸਮਰਥਨ ਅਤੇ ਬਾਲ ਭਲਾਈ ਦੇ ਖੇਤਰਾਂ ਵਿੱਚ ਕੰਮ ਕਰਦਾ ਹੈ। [1] [2] ਇਸਦੀ ਸਥਾਪਨਾ 1988 ਵਿੱਚ ਗੀਤਾ ਧਰਮਰਾਜਨ ਨੇ ਕੀਤੀ ਸੀ। [3]
ਵਿਸ਼ੇਸ਼ ਤੌਰ 'ਤੇ ਅਨੁਵਾਦ ਵਿੱਚ ਬਾਲ-ਸਾਹਿਤ ਵਿੱਚ ਨਵੇਂ ਸਥਾਨਾਂ ਦੀ ਗੱਲਬਾਤ ਕਰਨ ਲਈ ਜਾਣੇ ਜਾਂਦੇ[4] ਕਥਾ ਬੁਕਸ ਨੂੰ 2010, 2013, 2014, 2015, 2016 ਅਤੇ 2017 ਵਿੱਚ ਐਸਟ੍ਰਿਡ ਲਿੰਡਗ੍ਰੇਨ ਮੈਮੋਰੀਅਲ ਅਵਾਰਡ ਲਈ ਛੇ ਵਾਰ ਨਾਮਜ਼ਦ ਕੀਤਾ ਗਿਆ ਹੈ। ਇਸ ਅਵਾਰਡ ਨੂੰ ਕਈ ਵਾਰ "ਸਾਹਿਤ ਦਾ ਨੋਬਲ ਪੁਰਸਕਾਰ" ਵੀ ਕਹਿ ਲਿਆ ਜਾਂਦਾ ਹੈ। ਅੱਜ ਇਹ ਭਾਰਤੀ ਪ੍ਰਕਾਸ਼ਨ ਵਿੱਚ ਅਨੁਵਾਦ ਦੇ ਖੇਤਰ ਦਾ ਇੱਕ ਪ੍ਰਮੁੱਖ ਨਾਮ ਹੈ। ਸਮਕਾਲੀ ਭਾਰਤ ਦੀਆਂ ਕਹਾਣੀਆਂ, ਅਸਾਧਾਰਨ ਭਾਰਤੀ ਲੋਕ-ਕਥਾਵਾਂ ਅਤੇ ਅਣਗਿਣਤ ਮਿਥਿਹਾਸਿਕ ਕਥਾਵਾਂ ਨੂੰ 21 ਖੇਤਰੀ ਭਾਰਤੀ ਭਾਸ਼ਾਵਾਂ ਤੋਂ ਅੰਗਰੇਜ਼ੀ ਅਤੇ ਹਿੰਦੀ ਵਿੱਚ ਅਨੁਵਾਦ ਕਰਕੇ ਛਾਪਦਾ ਹੈ। [5] [6] [7] ਇਸਦਾ ਮਕਸਦ ਭਾਰਤੀ ਖੇਤਰੀ ਲੇਖਕਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਨਾ ਹੈ।[8]
ਬਾਲਗਾਂ ਲਈ ਕਿਤਾਬਾਂ: ਬਾਲਗਾਂ ਲਈ ਲਗਭਗ 200 ਕਥਾ ਪੁਸਤਕਾਂ 21 ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਸਮੇਤ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ।
ਕਥਾ ਇਨਾਮੀ ਕਹਾਣੀਆਂ: [9] ਬਾਲਗਾਂ ਲਈ ਲਿਖੀਆਂ ਗਈਆਂ।
ਬੱਚਿਆਂ ਲਈ ਕਿਤਾਬਾਂ NCERT ਅਤੇ CBSE ਦੁਆਰਾ ਸਿਫ਼ਾਰਸ਼ ਕੀਤੀਆਂ ਲਗਭਗ 122 ਕਿਤਾਬਾਂ।