ਕਮਲਾ ਪੁਜਾਰੀ ਉੜੀਸਾ ਵਿੱਚ ਕੋਰਾਪੂਟ ਦੀ ਇੱਕ ਕਬਾਇਲੀ ਔਰਤ ਹੈ। ਉਹ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਮਸ਼ਹੂਰ ਹੈ। ਉਸ ਨੂੰ ਭਾਰਤ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ।[1] ਕਮਲਾ ਪਹਿਲੀ ਕਬਾਇਲੀ ਔਰਤ ਹੈ ਜਿਸ ਨੂੰ ਪੰਜ ਮੈਂਬਰੀ ਪੈਨਲ, ਥੋੜੇ ਅਤੇ ਲੰਬੇ ਸਮੇਂ ਤੱਕ ਨੀਤੀ ਦਿਸ਼ਾ-ਨਿਰਦੇਸ਼ ਮੁਹੱਈਆ ਕਰਨ ਤੋਂ ਇਲਾਵਾ ਉੜੀਸਾ ਲਈ ਪੰਜ ਸਾਲਾ ਯੋਜਨਾ ਬਣਾਉਣਾ, ਲਈ ਨਾਮਜ਼ਦ ਕੀਤਾ ਗਿਆ ਹੈ।[2]
ਕੋਰਾਪੁਟ ਜ਼ਿਲ੍ਹਾ, ਉੜੀਸਾ ਦੇ ਬੋਇਪਰੀਗੁਡਾ ਨੇੜੇ ਜੈਪੁਰੀ ਤੋਂ 15 ਕਿਲੋਮੀਟਰ ਦੂਰ ਪਤਰਾਪੁੱਟ ਪਿੰਡ ਦੀ ਇੱਕ ਕਬਾਇਲੀ ਔਰਤ ਕਮਲਾ ਪੁਜਾਰੀ ਸਥਾਨਕ ਝੋਨੇ ਨੂੰ ਸੰਭਾਲ ਰਹੀ ਹੈ। ਹੁਣ ਤੱਕ ਉਸ ਨੇ ਝੋਨੇ ਦੀਆਂ ਸੈਂਕੜੇ ਦੇਸੀ ਕਿਸਮਾਂ ਸੁਰੱਖਿਅਤ ਰੱਖੀਆਂ ਹਨ। ਝੋਨੇ ਦੀ ਸੰਭਾਲ ਅਤੇ ਜੈਵਿਕ ਖੇਤੀ ਨੂੰ ਉਤਸ਼ਾਹਤ ਕਰਨਾ ਉਸ ਲਈ ਮਨਪ੍ਰਚਾਵਾ ਕਾਰਜ ਨਹੀਂ ਹੈ। ਇਸ ਵਿੱਚ ਆਉਣ ਤੋਂ ਬਾਅਦ, ਉਸ ਨੇ ਲੋਕਾਂ ਨੂੰ ਲਾਮਬੰਦ ਕੀਤਾ, ਸਮੂਹਕ ਇਕੱਠ ਕੀਤੇ ਅਤੇ ਰਸਾਇਣਕ ਖਾਦਾਂ ਤੋਂ ਦੂਰ ਰਹਿਣ ਲਈ ਲੋਕਾਂ ਨਾਲ ਗੱਲਬਾਤ ਕੀਤੀ। ਉਸ ਨੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਨਾਲ ਆਉਣ ਲਈ ਬੁਲਾਇਆ ਅਤੇ ਘਰ-ਘਰ ਦਰਵਾਜ਼ਾ ਖੜਕਾਇਆ। ਉਸ ਦੀਆਂ ਕੋਸ਼ਿਸ਼ਾਂ ਸਫ਼ਲ ਰਹੀਆਂ ਅਤੇ ਪਤਰਪੁੱਟ ਪਿੰਡ ਅਤੇ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਨੇ ਰਸਾਇਣਕ ਖਾਦ ਨੂੰ ਵਰਤਣਾ ਛੱਡ ਦਿੱਤਾ। ਬਿਨਾਂ ਕਿਸੇ ਮੁੱਢਲੀ ਸਿੱਖਿਆ ਦੇ, ਕਮਲਾ ਨੇ ਅੱਜ ਤੱਕ 100 ਕਿਸਮਾਂ ਦੇ ਝੋਨੇ ਨੂੰ ਸੁਰੱਖਿਅਤ ਰੱਖਿਆ ਹੈ। ਸ੍ਰੀਮਤੀ ਪੁਜਾਰੀ ਨੇ ਖ਼ਤਰਨਾਕ ਅਤੇ ਦੁਰਲੱਭ ਕਿਸਮਾਂ ਦੇ ਬੀਜ ਜਿਵੇਂ ਕਿ ਝੋਨਾ, ਹਲਦੀ, ਤਿਲੀ, ਕਾਲਾ ਜੀਰਾ, ਮਹਾਂਕਾਂਤ, ਫੂਲਾ ਇਕੱਤਰ ਕੀਤਾ ਹੈ। ਉਹ ਆਪਣੇ ਖੇਤਰ ਦੇ ਪਿੰਡ ਵਾਸੀਆਂ ਨੂੰ ਰਸਾਇਣਕ ਖਾਦਾਂ ਤੋਂ ਦੂਰ ਰਹਿਣ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਲਈ ਜੈਵਿਕ ਖੇਤੀ ਨੂੰ ਅਪਨਾਉਣ ਲਈ ਵੀ ਜਾਣੀ ਜਾਂਦੀ ਹੈ। ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਪ੍ਰੇਰਣਾ ਹੈ।[3][4][5][6]
2002 ਵਿੱਚ, ਭੁਵਨੇਸ਼ਵਰ ਵਿੱਚ ਓਡੀਸ਼ਾ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨੋਲੋਜੀ (ਓ.ਯੂ.ਏ.ਟੀ.) ਦਾ ਨਾਮ ਕਮਲਾ ਦੇ ਨਾਮ ਉੱਤੇ ਰੱਖਿਆ ਗਿਆ ਸੀ। ਉਸ ਨੇ ਸਾਲ 2002 ਵਿੱਚ ਇਕੂਵੇਟਰ ਆਫ ਇਨੀਸ਼ੀਏਟਿਵ ਅਵਾਰਡ ਜਿੱਤਿਆ ਸੀ। ਓਡੀਸ਼ਾ ਸਰਕਾਰ ਨੇ ਉਸ ਨੂੰ 2004 ਵਿੱਚ ਸਰਬੋਤਮ ਕਿਸਾਨ ਔਰਤ ਵਜੋਂ ਸਨਮਾਨਿਤ ਕੀਤਾ ਸੀ। ਨਵੀਂ ਦਿੱਲੀ ਵਿੱਚ ਉਸ ਨੂੰ ਕੌਮੀ ਪੁਰਸਕਾਰ “ਕ੍ਰੁਸੀ ਬਿਸਾਰਦਾ ਸਨਮਾਨ” ਨਾਲ ਵੀ ਸਨਮਾਨਤ ਕੀਤਾ ਜਾ ਚੁੱਕਾ ਹੈ।[7][8][9][10]
ਉਸ ਨੂੰ ਓਡੀਸ਼ਾ ਰਾਜ ਯੋਜਨਾ ਬੋਰਡ ਦੇ ਮੈਂਬਰਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਵਾਲੀ ਪਹਿਲੀ ਕਬਾਇਲੀ ਔਰਤ ਹੋਣ ਦਾ ਵਿਲੱਖਣ ਮਾਣ ਹਾਸਿਲ ਹੈ। ਉਸ ਨੂੰ ਮਾਰਚ 2018 ਵਿੱਚ ਪੰਜ ਮੈਂਬਰੀ ਟੀਮ ਦਾ ਮੈਂਬਰ ਬਣਾਇਆ ਗਿਆ ਸੀ ਜੋ ਰਾਜ ਲਈ ਛੋਟੀਆਂ ਅਤੇ ਲੰਮੇ ਸਮੇਂ ਦੀਆਂ ਨੀਤੀਗਤ ਦਿਸ਼ਾ ਨਿਰਦੇਸ਼ਾਂ ਤੋਂ ਇਲਾਵਾ ਪੰਜ ਸਾਲਾ ਯੋਜਨਾ ਬਣਾਉਂਦੀ ਹੈ।[11][12]