ਕਮਲਾ ਭਸੀਨ (ਜਨਮ 24 ਅਪ੍ਰੈਲ 1946) ਇੱਕ ਭਾਰਤੀ ਵਿਕਾਸ ਨਾਰੀਵਾਦੀ ਕਾਰਕੁਨ, ਕਵੀ, ਲੇਖਕ ਅਤੇ ਸਮਾਜਿਕ ਵਿਗਿਆਨੀ ਹੈ। ਭਸੀਨ ਦਾ ਕੰਮ, ਜੋ ਕਿ 35 ਸਾਲ ਦੇ ਆਰਪਾਰ ਫੈਲਿਆ ਹੋਇਆ ਹੈ, ਲਿੰਗ, ਸਿੱਖਿਆ, ਮਨੁੱਖੀ ਵਿਕਾਸ ਅਤੇ ਮੀਡੀਆ ਤੇ ਫ਼ੋਕਸ ਹੈ।[1] ਉਹ ਨਵੀਂ ਦਿੱਲੀ,ਭਾਰਤ ਵਿੱਚ ਰਹਿੰਦੀ ਹੈ।[2] ਉਹ ਆਪਣੀ ਐਨਜੀਓ, ਸੰਗਤ, ਜੋ ਕਿ ਨਾਰੀਵਾਦੀ ਸਾਊਥ ਏਸ਼ੀਅਨ ਨੈੱਟਵਰਕ ਹੈ, ਅਤੇ ਆਪਣੀ ਕਵਿਤਾ "ਕਿਓਂਕਿ ਮੈਂ ਲੜਕੀ ਹੂੰ ਮੁਝੇ ਪੜ੍ਹਨਾ ਹੈ" ਦੇ ਲਈ ਬਿਹਤਰੀਨ ਜਾਣਿਆ ਜਾਂਦਾ ਹੈ।[3] ਪੇਂਡੂ ਅਤੇ ਸ਼ਹਿਰੀ ਗਰੀਬਾਂ ਨੂੰ ਤਕੜਾ ਕਰਨ ਲਈ ਉਹਨਾਂ ਦੀਆਂ ਸਰਗਰਮੀਆਂ ਦੀ ਸ਼ੁਰੂਆਤ 1972 ਵਿੱਚ ਰਾਜਸਥਾਨ ਵਿੱਚ ਸਰਗਰਮ ਇੱਕ ਸਵੈੱਛਿਕ ਸੰਗਠਨ ਦੇ ਨਾਲ ਹੋਈ ਸੀ। ਇਸਦੇ ਬਾਅਦ ਉਹ ਯੁਨਾਈਟਡ ਨੇਸ਼ੰਸ ਫੂਡ ਐਂਡ ਐਗਰੀਕਲਚਰਲ ਆਰਗੇਨਾਈਜੇਸ਼ਨ (ਐਫਏਓ) ਦੇ ਐਨਜੀਓ ਦੱਖਣ ਏਸ਼ੀਆ ਪਰੋਗਰਾਮ ਨਾਲ ਜੁੜੀ ਜਿੱਥੇ ਉਸ ਨੇ 27 ਸਾਲ ਤੱਕ ਕੰਮ ਕੀਤਾ। ਇਸ ਦੌਰਾਨ ਉਸ ਨੇ ਦੱਖਣ-ਪੂਰਬ ਏਸ਼ੀਆ ਅਤੇ ਦੱਖਣ ਏਸ਼ੀਆ ਵਿੱਚ ਹਾਸ਼ੀਆਈ ਤਬਕਿਆਂ, ਖਾਸ ਤੌਰ 'ਤੇ ਔਰਤਾਂ ਦੇ ਵਿਕਾਸ ਅਤੇ ਤਕੜਾਈ ਲਈ ਕੰਮ ਕਰ ਰਹੇ ਬਹੁਤ ਸਾਰੇ ਸਵੈਸੇਵੀ ਸੰਗਠਨਾਂ ਨੂੰ ਮਦਦ ਦਿੱਤੀ।
<ref>
tag; no text was provided for refs named She lives it
{{cite web}}
: Unknown parameter |dead-url=
ignored (|url-status=
suggested) (help)