ਕਮਲਾ | |
---|---|
ਨਸੀਬ ਅਤੇ ਧਨ ਦੀ ਦੇਵੀ | |
![]() | |
ਦੇਵਨਾਗਰੀ | কমলা |
ਸੰਸਕ੍ਰਿਤ ਲਿਪੀਅੰਤਰਨ | कमला |
ਮਾਨਤਾ | ਲਕਸ਼ਮੀ, ਮਹਾਵਿੱਦਿਆ |
ਮੰਤਰ | II ਸਦਾਕਰਾਪ੍ਰਿਏ ਦੇਵੀ ਸੁਕਲਾਪੁਸਪਾ ਵਾਰਾਪ੍ਰਿਏ ਈ I ਗੋਮਾਯਾਦੀ ਸੂਸੀ ਪ੍ਰਿਤੇ ਮਹਾਲਕਸ਼ਮੀ ਨਮੋਸੁਤਤੇ II |
ਵਾਹਨ | ਕਮਲ, 4 ਹਾਥੀ |
Consort | ਵਿਸ਼ਨੂੰ |
ਹਿੰਦੂ ਧਰਮ ਵਿੱਚ, ਕਮਲਾ (ਸੰਸਕ੍ਰਿਤ: कमला) ਜਾਂ ਕਮਲਾਤਮਿਕਾ (ਸੰਸਕ੍ਰਿਤ: कमलात्मिका) ਉਸ ਦੇ ਸ਼ਾਨਦਾਰ ਪਹਿਲੂ ਦੀ ਭਰਪੂਰਤਾ ਦੀਦੇਵੀ ਹੈ। ਵਿਸ਼ਵਾਸ ਹੈ ਕਿ ਉਹ ਮਹਾਵਿੱਦਿਆ (ਮਹਾਨ ਬੁੱਧੀ) ਦਾ ਦਸਵਾਂ ਰੂਪ ਹੈ।[1] ਉਸ ਨੂੰ ਬਤੌਰ ਸਾਰੀਆਂ ਮਹਾਵਿੱਦਿਆਵਾਂ ਲਕਸ਼ਮੀ ਦੇਵੀ ਦਾ ਰੂਪ ਮੰਨਿਆ ਜਾਂਦਾ ਹੈ। ਉਹ ਰਿਸ਼ੀ ਭ੍ਰਿਗੂ ਦੀ ਧੀ ਸੀ।
ਕਮਲਾਤਮਿਕਾ ਦਾ ਰੰਗ-ਰੂਪ ਸੋਨੇ ਰੰਗਾ ਹੈ। ਉਸ ਨੂੰ ਚਾਰ ਵੱਡੇ ਹਾਥੀਆਂ ਦੁਆਰਾ ਨਹਾਇਆ ਜਾਂਦਾ ਸੀ, ਜੋ ਉਸ ਦੇ ਉੱਪਰ ਅੰਮ੍ਰਿਤ ਦੇ ਕਲਸ਼ ਪਾਉਂਦੇ ਸਨ। ਉਸ ਦੇ ਚਾਰ ਹੱਠ ਹਨ। ਦੋ ਹੱਥਾਂ ਵਿੱਚ ਉਸ ਨੇ ਕਮਲ ਫੜ੍ਹੇ ਹੋਏ ਹਨ ਅਤੇ ਦੁੱਜੇ ਦੋ ਹੱਥਾਂ ਵਿੱਚ ਅਭਯ ਮੁਦਰਾ ਅਤੇ ਵਾਰਾਮੁਦਰਾ ਫੜ੍ਹੇ ਹਨ। ਉਸ ਦਾ ਸਿੰਘਾਸਨ ਸ਼ੁੱਧਤਾ ਦਾ ਪ੍ਰਤੀਕ ਕਮਲ ਦੇ ਫੁੱਲ ਵਿੱਚ[1] ਪਦਮਾਸਨਾ ਹੈ।
ਦੇਵੀ ਮਹਾਸ਼ਕਤੀ ਨੇ ਸਾਰਾ ਬ੍ਰਹਿਮੰਡ ਬਣਾਇਆ, ਪਰ ਹਾਲੇ ਉਸ ਦੇ ਕੰਮ ਅਧੂਰੇ ਸਨ ਭਾਵੇਂ ਸੰਸਾਰ ਪੂਰਾ ਹੋ ਗਿਆ ਸੀ, ਪਰ ਰਹਿਮਤ ਦੀ ਗੈਰ-ਮੌਜੂਦਗੀ ਵਿੱਚ ਉਹ ਅਧੂਰਾ ਸੀ। ਉਸ ਨੇ ਆਪਣੇ ਆਪ ਨੂੰ ਦੇਵੀ ਕਮਲਾ ਵਿੱਚ ਤਬਦੀਲ ਕਰ ਦਿੱਤਾ ਤਾਂ ਕਿ ਦੁਨੀਆ ਦੀਆਂ ਸਾਰੀਆਂ ਦੌਲਤਾਂ ਅਤੇ ਖੁਸ਼ਹਾਲੀ ਨੂੰ ਪ੍ਰਗਟ ਕੀਤਾ ਜਾ ਸਕੇ। ਸਿਰਫ਼ ਕਮਲਾ ਦੇ ਰੂਪ ਵਿੱਚ ਆਉਣ ਨਾਲ ਹੀ ਦੁਨੀਆ ਵਿੱਚ ਖੁਸ਼ਹਾਲੀ ਹੋਵੇਗੀ। ਉਸ ਨੇ ਰਿਸ਼ੀ ਭ੍ਰਿਗੂ ਦੀ ਧੀ ਵਜੋਂ ਜਨਮ ਲਿਆ ਅਤੇ ਸੰਸਾਰ ਵਿੱਚ ਖੁਸ਼ਹਾਲੀ ਨੂੰ ਜ਼ਾਹਿਰ ਕੀਤਾ। ਲਕਸ਼ਮੀ ਨੇ ਕਮਲਾ ਦਾ ਰੂਪ ਲਿਆ। ਇਸ ਲਈ ਸਹੀ ਸਮਾਂ 'ਤੇ ਰਿਸ਼ੀ ਭ੍ਰਿਗੂ ਕੋਲ ਕਮਲਾ ਦੇ ਰੂਪ ਵਿੱਚ ਮਹਾਕਾਲੀ ਸੀ ਜਿਸ ਦਾ ਵਿਆਹ ਵਿਸ਼ਨੂੰ ਨਾਲ ਹੋਇਆ। ਕਮਲਾ, ਲਕਸ਼ਮੀ ਦਾ ਰੂਪ ਸੀ ਜਿਸ ਨੂੰ ਸ਼ਕਤੀ (ਦੁਰਗਾ) ਵਜੋਂ ਵੀ ਜਾਣਿਆ ਜਾਂਦਾ ਸੀ। ਜਿਸ ਤਰ੍ਹਾਂ ਦੇਵਤਿਆਂ ਬ੍ਰਹਮਾ, ਵਿਸ਼ਨੂੰ ਅਤੇ ਮਹਾਦੇਵ ਦੀ ਤਿਕੜੀ ਹੈ, ਉਸ ਤਰ੍ਹਾਂ ਦੇਵੀਆਂ ਸਰਸਵਤੀ, ਲਕਸ਼ਮੀ ਅਤੇ ਪਾਰਵਤੀ ਦੀ ਵੀ ਤਿਕੜੀ ਹੈ।