ਕਾਂਸ਼ੀਰਾਮ | |
---|---|
![]() | |
ਜਨਮ | 15 ਮਾਰਚ 1934 |
ਮੌਤ | 9 ਅਕਤੂਬਰ 2006 |
ਰਾਜਨੀਤਿਕ ਦਲ | ਬਹੁਜਨ ਸਮਾਜ ਪਾਰਟੀ |
ਜੀਵਨ ਸਾਥੀ | ਵਿਆਹ ਨਹੀਂ ਕਰਵਾਇਆ |
ਮਾਤਾ-ਪਿਤਾ |
|
ਕਾਂਸ਼ੀ ਰਾਮ (15 ਮਾਰਚ 1934 – 9 ਅਕਤੂਬਰ 2006) ਜਿਹਨਾਂ ਨੂੰ ਬਹੁਜਨ ਨਾਇਕ[1]ਜਾਂ ਮਾਨਿਆਵਰ[2]ਜਾਂ ਸਾਹਿਬ,[3] ਆਦਿ ਨਾਵਾਂ ਨਾਲ਼ ਪੁਕਾਰਿਆ ਜਾਂਦਾ ਹੈ, ਭਾਰਤੀ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਅਤੇ ਬਹੁਜਨ ਰਾਜਨੀਤੀ ਦੇ ਵਾਹਕ ਸਨ। ਪੰਜਾਬ ਦੇ ਜ਼ਿਲ੍ਹਾ ਰੋਪੜ ਦੇ ਇੱਕ ਪਿੰਡ ਖਵਾਸਪੁਰਾ ਵਿੱਚ ਇੱਕ ਗਰੀਬ ਪਰਵਾਰ ਵਿੱਚ ਪੈਦਾ ਹੋਏ ਸਨ। ਉਹਨਾਂ ਨੂੰ ਆਧੁਨਿਕ ਭਾਰਤ ਦੇ ਨਿਰਮਾਤਾ ਭੀਮ ਰਾਓ ਅੰਬੇਡਕਰ ਤੋਂ ਬਾਅਦ ਦਲਿਤ ਸਮਾਜ ਦਾ ਸਭ ਤੋਂ ਵੱਡਾ ਨੇਤਾ ਮੰਨਿਆ ਜਾਂਦਾ ਹੈ।
ਉਹਨਾਂ ਨੇ 1970 ਦੇ ਦਹਾਕੇ ਵਿੱਚ ਬਹੁਜਨ (ਭਾਰਤ ਦੀ 85% ਜਨਸੰਖਿਆ ਜਿਸ ਵਿਚ ਦਲਿਤ, ਪਿਛੜੇ, ਸਿੱਖ, ਮੁਸਲਿਮ, ਆਦਿ ਆਉਂਦੇ ਹਨ) ਰਾਜਨੀਤੀ ਸ਼ੁਰੂ ਕੀਤੀ ਸੀ, ਸਾਲਾਂ ਦੀ ਮਿਹਨਤ ਦੇ ਬਾਅਦ ਬਹੁਜਨ ਸਮਾਜ ਪਾਰਟੀ ਦਾ ਗਠਨ ਕੀਤਾ ਅਤੇ ਉਸ ਨੂੰ ਸੱਤਾ ਦੇ ਪਧਰ ਤੱਕ ਪਹੁੰਚਾਇਆ। ਆਪਣੇ ਸਿਧਾਂਤਾਂ ਦਾ ਪਾਲਣ ਕਰਦੇ ਹੋਏ ਉਹਨਾਂ ਨੇ ਆਪਣੇ ਆਪ ਕਦੇ ਕੋਈ ਪਦ ਸਵੀਕਾਰ ਨਹੀਂ ਕੀਤਾ। ਕਾਂਸ਼ੀਰਾਮ ਹਾਲਾਂਕਿ ਹਮੇਸ਼ਾ ਇਹੀ ਕਿਹਾ ਕਰਦੇ ਸਨ ਕਿ ਬਹੁਜਨ ਸਮਾਜ ਪਾਰਟੀ ਦਾ ਇੱਕ ਮਾਤਰ ਉਦੇਸ਼ ਸੱਤਾ ਹਾਸਲ ਕਰਨਾ ਹੈ। ਉਹ ਜਾਤੀ ਆਧਾਰਿਤ ਭਾਰਤੀ ਸਮਾਜ ਵਿੱਚ ਹਮੇਸ਼ਾ ਬਹੁਜਨਾ ਦੇ ਅਧਿਕਾਰਾਂ ਅਤੇ ਸਮਾਜਕ ਸਮਾਨਤਾ ਲਈ ਸੰਘਰਸ਼ ਕਰਦੇ ਰਹੇ।
ਉਹਨਾਂ ਦੀ ਅਗਵਾਈ ਵਿੱਚ ਬਸਪਾ ਨੇ 1999 ਲੋਕਸਭਾ ਚੋਣ ਵਿੱਚ 14 ਸੀਟਾਂ ਹਾਸਲ ਕੀਤੀਆਂ। 1995 ਵਿੱਚ ਉੱਤਰ ਪ੍ਰਦੇਸ਼ ਵਿੱਚ ਰਾਜਨੀਤਕ ਪੈਰੋਕਾਰ ਮਾਇਆਵਤੀ ਮੁੱਖ ਮੰਤਰੀ ਬਣੀ।
ਕਾਂਸ਼ੀ ਰਾਮ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਹੋਰ ਪਛੜੀਆਂ ਜਾਤੀਆਂ ਲਈ ਸਰਕਾਰ ਦੇ ਰਾਖਵੇਂਕਰਨ ਕੋਟੇ ਦੇ ਤਹਿਤ ਪੁਣੇ ਵਿੱਚ ਵਿਸਫੋਟਕ ਖੋਜ ਅਤੇ ਵਿਕਾਸ ਪ੍ਰਯੋਗਸ਼ਾਲਾ ਦੇ ਦਫ਼ਤਰਾਂ ਨਾਲ ਜੁੜੇ।[4] ਇਸ ਵੇਲੇ ਪਹਿਲੀ ਵਾਰ ਜਾਤੀ ਵਿਤਕਰੇ ਦਾ ਅਨੁਭਵ ਕੀਤਾ ਅਤੇ 1964 ਵਿੱਚ ਉਹ ਇੱਕ ਕਾਰਕੁਨ ਬਣੇ। ਉਨ੍ਹਾਂ ਦੇ ਪ੍ਰਸ਼ੰਸਕ ਦੱਸਦੇ ਹਨ ਕਿ ਉਹ ਬੀ.ਆਰ. ਅੰਬੇਡਕਰ ਦੀ ਕਿਤਾਬ ਐਨੀਹਿਲੇਸ਼ਨ ਆਫ ਕਾਸਟ ਨੂੰ ਪੜ੍ਹ ਕੇ ਅਤੇ ਇੱਕ ਦਲਿਤ ਕਰਮਚਾਰੀ ਨਾਲ ਹੋ ਰਹੇ ਵਿਤਕਰੇ ਨੂੰ ਦੇਖ ਕੇ ਪ੍ਰੇਰਿਤ ਹੋਏ ਸੀ ਜੋ ਅੰਬੇਡਕਰ ਜੀ ਦਾ ਜਨਮ ਦਿਨ ਮਨਾਉਣ ਲਈ ਛੁੱਟੀ ਲੈਣੀ ਚਾਹੁੰਦਾ ਸੀ।
ਕਾਂਸ਼ੀਰਾਮ ਜੀ ਦੇ ਮਾਤਾ ਜੀ ਦਾ ਨਾਮ ਮਾਤਾ ਬਿਸ਼ਨ ਕੌਰ ਅਤੇ ਪਿਤਾ ਜੀ ਦਾ ਨਾਮ ਸਰਦਾਰ ਹਰੀ ਸਿੰਘ ਸੀ। ਆਪ ਆਪਣੇ ਭੈਣ ਭਰਾਵਾਂ ਤੋਂ ਉਮਰ ਵਿੱਚ ਸਭ ਤੋਂ ਵੱਡੇ ਸਨ। ਆਪ ਦੇ ਪਰਿਵਾਰ ਵਾਲੇ ਚਮਾਰ ਜਾਤੀ ਨਾਲ ਸਬੰਧਿਤ ਸਨ।
{{cite news}}
: Unknown parameter |dead-url=
ignored (|url-status=
suggested) (help)