ਕਾਜ਼ੀਗੁੰਡ | |
---|---|
ਕਸਬਾ | |
ਗੁਣਕ: 33°35′32″N 75°09′56″E / 33.592132°N 75.165432°E | |
ਦੇਸ਼ | ਭਾਰਤ |
ਕੇਂਦਰ ਸ਼ਾਸਿਤ ਪ੍ਰਦੇਸ਼ | ਜੰਮੂ ਅਤੇ ਕਸ਼ਮੀਰ |
ਜ਼ਿਲ੍ਹਾ | ਅਨੰਤਨਾਗ |
ਉੱਚਾਈ | 1,670 m (5,480 ft) |
ਆਬਾਦੀ (2011) | |
• ਕੁੱਲ | 9,871 |
ਭਾਸ਼ਾਵਾਂ | |
• ਅਧਿਕਾਰਤ | ਕਸ਼ਮੀਰੀ, ਉਰਦੂ, ਹਿੰਦੀ, ਡੋਗਰੀ, ਅੰਗਰੇਜ਼ੀ[1][2] |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਵਾਹਨ ਰਜਿਸਟ੍ਰੇਸ਼ਨ | ਜੇ ਕੇ 03 |
ਕਾਜ਼ੀਗੁੰਡ, ਜਿਸ ਨੂੰ ਕਸ਼ਮੀਰ ਦਾ ਦਰਵਾਜਾ ਵੀ ਕਿਹਾ ਜਾਂਦਾ ਹੈ, ਭਾਰਤ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਵਿੱਚ ਸਥਿਤ ਇੱਕ ਕਸਬਾ ਹੈ।
ਕਾਜ਼ੀਗੁੰਡ ਬਾਈਪਾਸ ਕਾਜ਼ੀਗੁੰਡ ਦੇ ਨੇੜੇ ਦਲਵਾਚ, ਚਿਮੁੱਲਾ ਅਤੇ ਸ਼ਾਮਪੋਰਾ ਆਦਿ ਪਿੰਡਾਂ ਦੇ ਵਿੱਚੋਂ ਗੁਜਰਦਾ ਹੈ।
ਕਾਜ਼ੀਗੁੰਡ NH44 ਹਾਈਵੇ ਅਤੇ ਉੱਤਰੀ ਰੇਲਵੇ ਦੁਆਰਾ ਸਾਰੇ ਦੇਸ਼ ਨਾਲ ਜੁੜਿਆ ਹੋਇਆ ਹੈ।
ਸਾਲ 2011 ਦੀ ਭਾਰਤ ਦੀ ਜਨਗਣਨਾਂ ਦੇ ਮੁਤਾਬਿਕ[3] ਕਾਜ਼ੀਗੁੰਡ ਦੀ ਆਬਾਦੀ 9871 ਸੀ। ਮਰਦ ਆਬਾਦੀ ਦਾ 55% ਅਤੇ ਔਰਤਾਂ 45% ਸੀ। ਕਾਜ਼ੀਗੁੰਡ ਵਿੱਚ, 20.67% ਆਬਾਦੀ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਹੈ। ਕਾਜ਼ੀਗੁੰਡ ਦੀ ਔਸਤ ਸਾਖਰਤਾ ਦਰ 70.21% ਹੈ, ਜਿਹੜੀ ਕੌਮੀ ਔਸਤ 67.16% ਤੋਂ ਵੱਧ ਹੈ, 79.82% ਮਰਦ ਪੜ੍ਹੇ ਲਿਖੇ ਹਨ, ਅਤੇ ਪੜ੍ਹੀਆਂ ਲਿਖੀਆਂ ਔਰਤਾਂ 58.27% ਹਨ।
ਜੇਹਲਮ ਨਦੀ ਦਾ ਵੇਰੀਨਾਗ ਸਰੋਤ ਕਾਜ਼ੀਗੁੰਡ ਤੋਂ 10 ਕਿਲੋਮੀਟਰ ਹੈ।
ਕਾਜ਼ੀਗੁੰਡ ਅਤੇ ਇਸ ਦੇ ਆਲੇ-ਦੁਆਲੇ ਕਾਫੀ ਸੂਫ਼ੀ ਦਰਬਾਰ ਹਨ। ਬਾਬਾ ਸਾਦ ਸ਼ਾਹ ਸਾਹਬ ਦਾ ਅਸਥਾਨ ਸ਼ੰਪੋਰਾ, ਕਾਜ਼ੀਗੁੰਡ ਵਿੱਚ ਸਥਿਤ ਹੈ। ਬਾਬਾ ਹਬੀਬ ਸ਼ਾਹ ਸਹਿਬ ਅਤੇ ਬਾਬਾ ਮੁਈਨ ਸ਼ਾਹ ਸਾਹਬ ਦਾ ਅਸਥਾਨ ਕੁਰੀਗ੍ਰਾਮ ਵਿੱਚ ਸਥਿਤ ਹੈ ਜੋ ਕਿ ਕਾਜ਼ੀਗੁੰਡ ਮੁੱਖ ਸ਼ਹਿਰ ਤੋਂ ਅੱਧਾ ਕਿਲੋਮੀਟਰ ਦੀ ਦੂਰੀ 'ਤੇ ਹੈ, ਹਾਲਾਂਕਿ ਸਥਾਨਕ ਕਥਾਵਾਂ ਅਨੁਸਾਰ ਬਾਬਾ ਮੋਈਨ ਸ਼ਾਹ ਸਾਹਬ ਦੁਆਰਾ ਲਗਾਈਆਂ ਗਈਆਂ ਅਧਿਆਤਮਿਕ ਪਾਬੰਦੀਆਂ ਕਾਰਨ ਉਨ੍ਹਾਂ ਦੀ ਕਬਰ 'ਤੇ ਕੋਈ ਵੀ ਅਸਥਾਨ ਨਹੀਂ ਬਣਾਇਆ ਗਿਆ ਸੀ। ਹਜ਼ਰਤ ਸਈਅਦ ਨੂਰ ਸ਼ਾਹ ਵਲੀ ਬਗਦਾਦੀ ਦਾ ਅਸਥਾਨ ਕੁੰਡ ਵਿਖੇ ਲਗਭਗ 12 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਸਈਅਦ ਆਸਿਮ ਅਤੇ ਸਈਦ ਕਾਸਿਮ ਬੁਖਾਰੀ ਦਾ ਅਸਥਾਨ ਚੁਰਾਟ ਵਿਖੇ ਸਥਿਤ ਹੈ ਜੋ ਕਾਜ਼ੀਗੁੰਡ ਸ਼ਹਿਰ ਤੋਂ 5 ਕਿਲੋਮੀਟਰ ਦੂਰ ਹੈ।
ਸ਼ਹਿਰ ਦੇ ਪੌਣਪਾਣੀ ਅੰਕੜੇ | |||||||||||||
---|---|---|---|---|---|---|---|---|---|---|---|---|---|
ਮਹੀਨਾ | ਜਨ | ਫ਼ਰ | ਮਾਰ | ਅਪ | ਮਈ | ਜੂਨ | ਜੁਲ | ਅਗ | ਸਤੰ | ਅਕ | ਨਵੰ | ਦਸੰ | ਸਾਲ |
ਉੱਚ ਰਿਕਾਰਡ ਤਾਪਮਾਨ °C (°F) | 16.2 (61.2) |
19.2 (66.6) |
26.5 (79.7) |
31.4 (88.5) |
33.6 (92.5) |
35.7 (96.3) |
34.5 (94.1) |
35.0 (95) |
32.8 (91) |
32.2 (90) |
24.3 (75.7) |
18.1 (64.6) |
35.7 (96.3) |
ਔਸਤਨ ਉੱਚ ਤਾਪਮਾਨ °C (°F) | 6.6 (43.9) |
9.4 (48.9) |
14.4 (57.9) |
20.0 (68) |
23.6 (74.5) |
27.1 (80.8) |
27.9 (82.2) |
27.9 (82.2) |
26.3 (79.3) |
21.9 (71.4) |
16.2 (61.2) |
9.8 (49.6) |
19.3 (66.7) |
ਔਸਤਨ ਹੇਠਲਾ ਤਾਪਮਾਨ °C (°F) | −3.1 (26.4) |
−0.7 (30.7) |
2.8 (37) |
6.5 (43.7) |
9.7 (49.5) |
13.4 (56.1) |
16.6 (61.9) |
15.8 (60.4) |
11.0 (51.8) |
5.2 (41.4) |
1.0 (33.8) |
−1.5 (29.3) |
6.4 (43.5) |
ਹੇਠਲਾ ਰਿਕਾਰਡ ਤਾਪਮਾਨ °C (°F) | −15.7 (3.7) |
−16.7 (1.9) |
−7.5 (18.5) |
−1.5 (29.3) |
−0.2 (31.6) |
7.0 (44.6) |
9.4 (48.9) |
8.4 (47.1) |
4.0 (39.2) |
−1.2 (29.8) |
−8.2 (17.2) |
−14.4 (6.1) |
−16.7 (1.9) |
Rainfall mm (inches) | 143.2 (5.638) |
172.7 (6.799) |
192.4 (7.575) |
115.8 (4.559) |
106.4 (4.189) |
69.7 (2.744) |
115.1 (4.531) |
91.1 (3.587) |
62.5 (2.461) |
42.2 (1.661) |
44.9 (1.768) |
79.1 (3.114) |
1,235.1 (48.626) |
ਔਸਤਨ ਬਰਸਾਤੀ ਦਿਨ | 7.3 | 8.4 | 9.3 | 7.9 | 7.9 | 5.4 | 7.1 | 5.7 | 3.6 | 2.7 | 2.5 | 4.6 | 72.5 |
% ਨਮੀ | 69 | 64 | 56 | 52 | 55 | 54 | 62 | 65 | 56 | 51 | 56 | 65 | 59 |
Source: India Meteorological Department[4][5] |
ਕਾਜ਼ੀਗੁੰਡ ਸੜਕ ਅਤੇ ਰੇਲਵੇ ਦੁਆਰਾ ਅਨੰਤਨਾਗ ਅਤੇ ਸ਼੍ਰੀਨਗਰ ਨਾਲ ਜੁੜਿਆ ਹੋਇਆ ਹੈ। ਕਾਜ਼ੀਗੁੰਡ ਤੋਂ ਸ਼੍ਰੀਨਗਰ ਲਈ ਦਿਨ ਵਿੱਚ ਦਸ ਵਾਰ ਰੇਲ ਚਲਦੀ ਹੈ।,ਕਾਜ਼ੀਗੁੰਡ ਜੰਮੂ ਅਤੇ ਬਾਕੀ ਭਾਰਤ ਨਾਲ NH 44 ਹਾਈਵੇ ਸਾਰੇ ਕੌਮੀ ਰਾਜਮਾਰਗਾਂ ਨੂੰ ਮੁੜ ਨੰਬਰ ਦੇਣ ਤੋਂ ਪਹਿਲਾਂ (NH 1A ) ਰਾਹੀਂ ਜੁੜਿਆ ਹੋਇਆ ਹੈ। ਜਿਹੜੀ ਰੇਲਵੇ ਸੁਰੰਗ ਪੀਰ ਪੰਜਾਲ ਪਹਾੜਾਂ ਵਿੱਚੋਂ ਲੰਘਦੀ ਹੈ। ਨਵੇਂ ਕੌਮੀ NH44 ਹਾਈਵੇ ਕਾਜ਼ੀਗੁੰਡ ਨੂੰ ਸ਼ੂਪਿਆਨ ਰਾਹੀਂ ਸ਼੍ਰੀਨਗਰ ਨਾਲ ਜੋੜਦਾ ਹੈ।
ਕਾਜ਼ੀਗੁੰਡ ਰੇਲਵੇ ਸਟੇਸ਼ਨ ਨੂੰ ਬਨਿਹਾਲ ਰੇਲਵੇ ਸਟੇਸ਼ਨ ਨਾਲ ਜੋੜਨ ਲਈ ਪੀਰ ਪੰਜਾਲ ਪਹਾੜਾਂ ਦੇ ਹੇਠਾਂ 11 ਕਿਲੋਮੀਟਰ ਲੰਬੀ ਰੇਲਵੇ ਸੁਰੰਗ ਬਣਾਈ ਹੈ। ਇਹ ਸੁਰਂਗ ਦਾ ਕੰਮ ਸਾਲ 2011 ਦੇ ਅੰਤ ਵਿੱਚ ਸ਼ੁਰੂ ਗਿਆ ਸੀ, ਅਤੇ 26 ਦਸੰਬਰ 2012 ਤੱਕ ਚਾਲੂ ਹੋ ਗਿਆ ਸੀ। ਇਹ ਭਾਰਤ ਦੀ ਸਭ ਤੋਂ ਲੰਬੀ ਅਤੇ ਏਸ਼ੀਆ ਦੀ ਤੀਜੀ ਸਭ ਤੋਂ ਲੰਬੀ ਰੇਲਵੇ ਸੁਰੰਗ ਹੈ। ਅਤੇ ਕਾਜ਼ੀਗੁੰਡ ਅਤੇ ਬਨਿਹਾਲ ਵਿਚਕਾਰ ਸਫਰ ਨੂੰ ਘਟਾ ਕੇ ਸਿਰਫ 11 ਕਿਲੋਮੀਟਰ ਕਰ ਦਿੱਤਾ ਗਿਆ ਹੈ।[6]