ਕਾਜ਼ੀਗੁੰਡ ਰੇਲਵੇ ਸਟੇਸ਼ਨ | |
---|---|
ਭਾਰਤੀ ਰੇਲਵੇ ਸਟੇਸ਼ਨ | |
ਆਮ ਜਾਣਕਾਰੀ | |
ਪਤਾ | ਕਾਜ਼ੀਗੁੰਡ, ਜੰਮੂ ਅਤੇ ਕਸ਼ਮੀਰ, ਭਾਰਤ |
ਗੁਣਕ | 33°35′19″N 75°09′29″E / 33.5886°N 75.1580°E |
ਉਚਾਈ | 1722.165 m |
ਦੀ ਮਲਕੀਅਤ | ਰੇਲਵੇ ਮੰਤਰਾਲਾ, ਭਾਰਤੀ ਰੇਲਵੇ |
ਲਾਈਨਾਂ | ਉੱਤਰੀ ਰੇਲਵੇ |
ਪਲੇਟਫਾਰਮ | 2 |
ਟ੍ਰੈਕ | 2 |
ਉਸਾਰੀ | |
ਬਣਤਰ ਦੀ ਕਿਸਮ | Standard on-ground station |
ਪਾਰਕਿੰਗ | Yes |
ਹੋਰ ਜਾਣਕਾਰੀ | |
ਸਟੇਸ਼ਨ ਕੋਡ | QG[1] |
ਕਿਰਾਇਆ ਜ਼ੋਨ | ਉੱਤਰੀ ਰੇਲਵੇ |
ਇਤਿਹਾਸ | |
ਉਦਘਾਟਨ | 2008 |
ਬਿਜਲੀਕਰਨ | ਜਾਰੀ ਹੈ |
ਕਾਜ਼ੀਗੁੰਡ ਰੇਲਵੇ ਸਟੇਸ਼ਨ ਭਾਰਤੀ ਰੇਲਵੇ ਦੇ ਉੱਤਰੀ ਰੇਲਵੇ ਸੰਪਰਕ ਜ਼ੋਨ 'ਤੇ ਸਥਿਤ ਹੈ। ਇਹ ਰੇਲਵੇ ਸਟੇਸ਼ਨ ਕਾਜ਼ੀਗੁੰਡ ਸ਼ਹਿਰ ਜੰਮੂ ਅਤੇ ਕਸ਼ਮੀਰ, ਭਾਰਤ ਵਿੱਚ ਸਥਿਤ ਹੈ। ਇਹ ਰੇਲਵੇ ਸਟੇਸ਼ਨ ਏਥੋਂ ਦੇ ਲੋਕਾਂ ਲਈ ਮੁੱਖ ਆਵਾਜਾਈ ਕੇਂਦਰ ਹੈ।
ਸਟੇਸ਼ਨ ਜੰਮੂ ਅਤੇ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਕਾਜ਼ੀਗੁੰਡ ਸ਼ਹਿਰ ਦੇ ਨੇੜੇ ਸਥਿਤ ਹੈ।
ਸਟੇਸ਼ਨ ਨੂੰ ਜੰਮੂ-ਬਾਰਾਮੂਲਾ ਲਾਈਨ ਮੈਗਾਪ੍ਰੋਜੈਕਟ ਦੇ ਹਿੱਸੇ ਵਜੋਂ ਬਣਾਇਆ ਗਿਆ ਹੈ, ਜਿਸਦਾ ਇਰਾਦਾ ਕਸ਼ਮੀਰ ਘਾਟੀ ਨੂੰ ਜੰਮੂ ਤਵੀ ਅਤੇ ਬਾਕੀ ਭਾਰਤੀ ਰੇਲਵੇ ਨੈੱਟਵਰਕ ਨਾਲ ਜੋੜਨਾ ਹੈ। ਉਦਘਾਟਨ ਵਾਲੇ ਦਿਨ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ, ਡਾ:ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਨੇ ਬਨਿਹਾਲ ਹਾਇਰ ਸੈਕੰਡਰੀ ਸਕੂਲ ਦੇ 100 ਵਿਦਿਆਰਥੀਆਂ, ਜਿਨ੍ਹਾਂ ਵਿੱਚ ਜ਼ਿਆਦਾਤਰ ਲੜਕੀਆਂ ਸਨ,ਓਹਨਾਂ ਦੇ ਨਾਲ ਕਾਜ਼ੀਗੁੰਡ ਤੱਕ 12 ਮਿੰਟ ਦੇ ਸਫ਼ਰ ਦਾ ਆਨੰਦ ਮਾਣਿਆ, ਅਤੇ 17.8 ਕਿਲੋਮੀਟਰ ਦਾ ਸਫ਼ਰ ਕੀਤਾ। ਉਨ੍ਹਾਂ ਦੇ ਨਾਲ ਰਾਜਪਾਲ ਐਨਐਨ ਵੋਹਰਾ, ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ, ਰੇਲ ਮੰਤਰੀ ਮੱਲਿਕਾਰਜੁਨ ਖੜਗੇ ਅਤੇ ਕੇਂਦਰੀ ਸਿਹਤ ਮੰਤਰੀ ਗੁਲਾਮ ਨਬੀ ਆਜ਼ਾਦ ਵੀ ਸਨ।[2]
ਸਟੇਸ਼ਨ ਦਾ RL ਔਸਤ ਸਮੁੰਦਰ ਤਲ ਤੋਂ 1671 ਮੀਟਰ ਉੱਚਾ ਹੈ।
ਇਸ ਮੈਗਾ ਪ੍ਰੋਜੈਕਟ ਦੇ ਹਰ ਦੂਜੇ ਸਟੇਸ਼ਨ ਦੀ ਤਰ੍ਹਾਂ, ਇਸ ਸਟੇਸ਼ਨ ਵਿੱਚ ਵੀ ਕਸ਼ਮੀਰੀ ਲੱਕੜ ਦੇ ਆਰਕੀਟੈਕਚਰ ਦੀ ਵਿਸ਼ੇਸ਼ਤਾ ਹੈ, ਜਿਸ ਵਿੱਚ ਇੱਕ ਸ਼ਾਹੀ ਦਰਬਾਰ ਦਾ ਮਾਹੌਲ ਹੈ ਜੋ ਸਟੇਸ਼ਨ ਦੇ ਸਥਾਨਕ ਮਾਹੌਲ ਨੂੰ ਪੂਰਕ ਕਰਨ ਲਈ ਤਿਆਰ ਕੀਤਾ ਗਿਆ ਹੈ। ਸਟੇਸ਼ਨ ਦੇ ਸੰਕੇਤ ਮੁੱਖ ਤੌਰ 'ਤੇ ਉਰਦੂ, ਅੰਗਰੇਜ਼ੀ ਅਤੇ ਹਿੰਦੀ ਵਿੱਚ ਹਨ।