ਕਾਮੀਲੋ ਆਗਰੀਪਾ ਪੁਨਰਜਾਗਰਨ ਦੇ ਸਮੇਂ ਦਾ ਇੱਕ ਮਸ਼ਹੂਰ ਫੈਨਸਰ, ਆਰਕੀਟੈਕਟ, ਇੰਜੀਨੀਅਰ, ਅਤੇ ਹਿਸਾਬਦਾਨ ਸੀ। ਉਸਨੂੰ ਫੈਨਸਿੰਗ ਦਾ ਹੁਣ ਤੱਕ ਦਾ ਇੱਕ ਮਹਾਨ ਸਿਧਾਂਤਕਾਰ ਮੰਨਿਆ ਗਿਆ ਹੈ।
ਇਹਨਾ ਦਾ ਜਨਮ ਮਿਲਾਨ ਇਟਲੀ ਵਿੱਚ ਹੋਇਆ। ਪਰ ਆਗਰੀਪਾ ਰੋਮ ਵਿੱਚ ਰਹੇ ਅਤੇ ਉੱਥੇ ਹੀ ਕੰਮ ਕੀਤਾ। ਉਹ ਹੋਲੀ ਲੈਂਡ ਦੀ ਸੇਂਟ ਜੋਸਫ਼ ਨਾਂ ਦੀ ਸੰਸਥਾ ਨਾਲ ਜੁੜੇ ਹੋਏ ਸਨ। ਉਹ ਕਾਰਦੀਨਲ ਆਲੇਸਾਨਦਰੋ ਫਾਰਨੇਸ ਨਾਲ ਸਾਹਿਤਿਕ ਅਤੇ ਕਲਾਤਮਿਕ ਤੌਰ 'ਤੇ ਜੁੜੇ ਹੋਏ ਸਨ।
ਉਹਨਾਂ ਨੇ ਜੁਮੈਟਰੀ ਥਿਊਰੀ ਨੂੰ ਹਥਿਆਰਬੰਦ ਲੜਾਈਆਂ ਦੀਆਂ ਸਮੱਸਿਆਵਾਂ ਸੁਲਝਾਉਣ ਲਈ ਵਰਤਿਆ, ਜਿਸ ਕਰ ਕੇ ਉਹਨਾਂ ਨੂੰ ਜਾਣਿਆ ਜਾਂਦਾ ਹੈ। ਉਹਨਾਂ ਨੇ ਆਪਣੀ ਕਿਤਾਬ ਟ੍ਰੀਟਾਇਸ ਆਨ ਦਾ ਸਾਇੰਸ ਆਫ਼ ਆਰਮਸ ਵਿਦ ਫਿਲੋਸੋਫੀਕਲ ਡਾਇਲੋਗ (Treatise on the Science of Arms with Philosophical Dialogue (published in 1553)), ਜਿਸ ਨਾਲ ਉਹਨਾਂ ਨੇ ਆਪਣੇ ਸਮੇਂ ਦੀ ਤਲਵਾਰਬਾਜ਼ੀ ਵਿੱਚ ਬਹੁਤ ਜ਼ਿਆਦਾ ਪਰਿਵਰਤਨ ਲਿਆਂਦੇ। ਜਿਵੇਂ ਕਿ ਉਹਨਾਂ ਨੇ ਕਿਹਾ ਕਿ ਤਲਵਾਰ ਨੂੰ ਸਰੀਰ ਦੇ ਬਰਾਬਰ ਜਾਂ ਪਿੱਛੇ ਫੜਨ ਨਾਲੋਂ ਸਰੀਰ ਦੇ ਅੱਗੇ ਫੜਨਾਂ ਜ਼ਿਆਦਾ ਫਾਇਦੇਮੰਦ ਹੈ।