ਕਾਸੀਆ ਐਡਮਿਕ | |
---|---|
ਜਨਮ | |
ਪੇਸ਼ਾ |
|
Parent | ਅਗਨੀਏਸਕਾ ਹੋਲੈਂਡ (ਮਾਂ) |
ਰਿਸ਼ਤੇਦਾਰ | ਮਗਡੇਲਨਾ ਲਜ਼ਾਰਕਵੀਜ (ਮਾਸੀ) |
ਕਟਾਰਜ਼ਈਨਾ " ਕਾਸੀਆ " ਐਡਮਿਕ (ਜਨਮ 28 ਦਸੰਬਰ 1972) ਪੋਲਿਸ਼ ਨਿਰਦੇਸ਼ਕ ਅਤੇ ਸਟੋਰੀ ਬੋਰਡ ਕਲਾਕਾਰ ਹੈ।
ਐਡਮਿਕ ਦਾ ਜਨਮ ਵਾਰਸਾ ਵਿੱਚ ਹੋਇਆ ਸੀ, ਉਹ ਪੋਲਿਸ਼ ਫ਼ਿਲਮ ਨਿਰਦੇਸ਼ਕ ਅਗਨੀਏਸਕਾ ਹੋਲੈਂਡ ਅਤੇ ਸਲੋਵਕ ਓਪੇਰਾ ਨਿਰਦੇਸ਼ਕ ਲਕੋ ਐਡਮਿਕ ਦੀ ਧੀ ਹੈ।[1] ਉਸਦੀ ਮਾਸੀ ਫ਼ਿਲਮ ਨਿਰਦੇਸ਼ਕ ਮਗਡੇਲਨਾ-ਲਜ਼ਾਰਕਵੀਜ਼ ਹੈ। ਉਸਨੇ ਬ੍ਰਸੇਲਜ਼ ਵਿੱਚ ਅਕੈਡਮੀ ਆਫ਼ ਫਾਈਨ ਆਰਟਸ ਤੋਂ ਗ੍ਰਾਫਿਕਸ ਦੀ ਗ੍ਰੈਜੂਏਸ਼ਨ ਕੀਤੀ।
2012 ਵਿੱਚ ਉਸਨੇ ਆਪਣੇ ਆਪ ਨੂੰ ਲੈਸਬੀਅਨ ਵਜੋਂ ਜਾਹਿਰ ਕੀਤਾ।[2]
ਐਡਮਿਕ ਨੇ 1993 ਵਿੱਚ ਫ਼ਿਲਮ ਇੰਡਸਟਰੀ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਸਨੇ ਫ਼ਿਲਮਾਂ ਦੀ ਇੱਕ ਐਰੇ ਉੱਤੇ ਸਟੋਰੀਬੋਰਡ ਕਲਾਕਾਰ ਵਜੋਂ ਕੰਮ ਕੀਤਾ ਹੈ, ਜਿਸ ਵਿੱਚ ਇਨ ਡਾਰਕਨਸ, ਕਾਪਿੰਗ ਬੀਥੋਵੈਨ, ਏਵਰੀਥਿੰਗ ਇਜ ਇਲੂਮੀਨੇਟਿਡ, ਕੈਟਵੁਮਨ, ਟ੍ਰੈਪਡ, ਜੂਲੀ ਵਾਕਿੰਗ ਹੋਮ, ਐਂਜਲ ਆਫ ਡੈਥ, ਹਾਰਟ ਇਨ ਅਟਲਾਂਟਿਸ, ਐਂਜਲ ਆਈਜ਼, ਗੋਲਡਨ ਡਰੀਮਜ਼, ਬੈਟਲਫੀਲਡ ਅਰਥ, ਨਾ ਕੋਨੀਕ ਸਵਾਇਤਾ, ਦ ਥਰਡ ਮੀਰਾਕਲ, ਦ ਵੁੱਡ, ਬੀਲਵਡ, ਵਿਕਡ, ਪੋਲਿਸ਼ ਵੇਡਿੰਗ, ਵਾਸ਼ਿੰਗਟਨ ਸਕੁਏਅਰ ਅਤੇ ਟੋਟਲ ਇਕਲਿਪਸ ਆਦਿ ਸਨ।[3]